ਅੱਯੂਬ 11:1-20
11 ਸੋਫਰ+ ਨਾਮਾਥੀ ਨੇ ਜਵਾਬ ਦਿੱਤਾ:
2 “ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਵੇਗਾ?
ਕੀ ਬਹੁਤੀਆਂ ਗੱਲਾਂ ਕਰਨ ਨਾਲ ਕੋਈ ਸਹੀ ਸਾਬਤ ਹੋ ਜਾਵੇਗਾ?*
3 ਕੀ ਤੇਰੀਆਂ ਖੋਖਲੀਆਂ ਗੱਲਾਂ ਲੋਕਾਂ ਨੂੰ ਚੁੱਪ ਕਰਾ ਦੇਣਗੀਆਂ?
ਕੀ ਤੇਰੀਆਂ ਮਜ਼ਾਕ ਭਰੀਆਂ ਗੱਲਾਂ+ ਲਈ ਤੈਨੂੰ ਕੋਈ ਝਿੜਕੇਗਾ ਨਹੀਂ?
4 ਤੂੰ ਕਹਿੰਦਾ ਹੈਂ, ‘ਮੇਰੀ ਸਿੱਖਿਆ ਪਾਕ ਹੈ+ਅਤੇ ਤੇਰੀਆਂ ਨਜ਼ਰਾਂ ਵਿਚ ਮੈਂ ਸ਼ੁੱਧ ਹਾਂ।’+
5 ਕਾਸ਼ ਰੱਬ ਬੋਲੇਅਤੇ ਤੇਰੇ ਨਾਲ ਗੱਲ ਕਰਨ ਲਈ ਆਪਣਾ ਮੂੰਹ ਖੋਲ੍ਹੇ!+
6 ਫਿਰ ਉਹ ਤੇਰੇ ਸਾਮ੍ਹਣੇ ਬੁੱਧ ਦੇ ਰਾਜ਼ ਖੋਲ੍ਹੇਗਾਕਿਉਂਕਿ ਬੁੱਧ ਦੇ ਪਹਿਲੂ ਢੇਰ ਸਾਰੇ ਹਨ।
ਫਿਰ ਤੈਨੂੰ ਪਤਾ ਚੱਲੇਗਾ ਕਿ ਪਰਮੇਸ਼ੁਰ ਨੇ ਤੇਰੀਆਂ ਕੁਝ ਗ਼ਲਤੀਆਂ ਭੁਲਾ ਦਿੱਤੀਆਂ ਹਨ।
7 ਕੀ ਤੂੰ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਦਾ ਪਤਾ ਲਗਾ ਸਕਦਾਂਜਾਂ ਕੀ ਤੂੰ ਸਰਬਸ਼ਕਤੀਮਾਨ ਬਾਰੇ ਸਭ ਕੁਝ ਜਾਣ ਸਕਦਾਂ?*
8 ਬੁੱਧ ਆਕਾਸ਼ ਤੋਂ ਵੀ ਉੱਚੀ ਹੈ। ਤੂੰ ਕੀ ਕਰ ਸਕਦਾ ਹੈਂ?
ਇਹ ਕਬਰ* ਨਾਲੋਂ ਵੀ ਡੂੰਘੀ ਹੈ। ਤੂੰ ਕੀ ਜਾਣ ਸਕਦਾ ਹੈਂ?
9 ਇਸ ਦੀ ਲੰਬਾਈ ਧਰਤੀ ਨਾਲੋਂ ਵੀ ਜ਼ਿਆਦਾ ਹੈਅਤੇ ਚੁੜਾਈ ਸਮੁੰਦਰ ਨਾਲੋਂ ਵੀ ਜ਼ਿਆਦਾ ਹੈ।
10 ਜੇ ਪਰਮੇਸ਼ੁਰ ਲੰਘਦਾ ਹੋਇਆ ਕਿਸੇ ਨੂੰ ਫੜ ਕੇ ਅਦਾਲਤ ਲੈ ਜਾਵੇ,ਤਾਂ ਉਸ ਨੂੰ ਕੌਣ ਰੋਕ ਸਕਦਾ ਹੈ?
11 ਕਿਉਂਕਿ ਉਹ ਤਾਂ ਜਾਣਦਾ ਹੈ ਕਿ ਇਨਸਾਨ ਕਦੋਂ ਧੋਖਾ ਦਿੰਦੇ ਹਨ।
ਜਦੋਂ ਉਹ ਬੁਰਾਈ ਹੁੰਦੀ ਦੇਖਦਾ ਹੈ, ਤਾਂ ਕੀ ਉਹ ਧਿਆਨ ਨਹੀਂ ਦੇਵੇਗਾ?
12 ਪਰ ਮੂਰਖ ਆਦਮੀ ਨੂੰ ਉਦੋਂ ਹੀ ਸਮਝ ਆਵੇਗੀਜਦੋਂ ਇਕ ਜੰਗਲੀ ਗਧਾ ਇਨਸਾਨ ਨੂੰ ਜਨਮ ਦੇਵੇਗਾ।*
13 ਕਾਸ਼ ਤੂੰ ਆਪਣਾ ਦਿਲ ਤਿਆਰ ਕਰਦਾਅਤੇ ਉਸ ਅੱਗੇ ਆਪਣੇ ਹੱਥ ਫੈਲਾਉਂਦਾ,
14 ਜੇ ਤੇਰਾ ਹੱਥ ਬੁਰਾਈ ਕਰ ਰਿਹਾ ਹੈ, ਤਾਂ ਉਸ ਨੂੰ ਰੋਕ ਲੈ,ਕਿਸੇ ਬੁਰਾਈ ਨੂੰ ਆਪਣੇ ਤੰਬੂਆਂ ਵਿਚ ਨਾ ਵੱਸਣ ਦੇ।
15 ਫਿਰ ਤੂੰ ਬੇਦਾਗ਼ ਹੋਵੇਂਗਾ ਤੇ ਆਪਣਾ ਮੂੰਹ ਉਤਾਂਹ ਚੁੱਕ ਸਕੇਂਗਾ;ਤੂੰ ਨਿਡਰਤਾ ਨਾਲ ਅਡੋਲ ਖੜ੍ਹਾ ਰਹਿ ਸਕੇਂਗਾ।
16 ਫਿਰ ਤੂੰ ਆਪਣਾ ਦੁੱਖ ਭੁੱਲ ਜਾਵੇਂਗਾ;ਤੂੰ ਲੰਘ ਚੁੱਕੇ ਪਾਣੀ ਵਾਂਗ ਉਸ ਨੂੰ ਚੇਤੇ ਨਹੀਂ ਕਰੇਂਗਾ।
17 ਤੇਰਾ ਜੀਵਨ ਦੁਪਹਿਰ ਨਾਲੋਂ ਵੀ ਜ਼ਿਆਦਾ ਰੌਸ਼ਨ ਹੋਵੇਗਾ;ਇਸ ਦਾ ਹਨੇਰਾ ਵੀ ਸਵੇਰ ਦੇ ਚਾਨਣ ਵਰਗਾ ਹੋਵੇਗਾ।
18 ਉਮੀਦ ਹੋਣ ਦੇ ਕਾਰਨ ਤੂੰ ਹਿੰਮਤੀ ਬਣੇਂਗਾ,ਤੂੰ ਇੱਧਰ-ਉੱਧਰ ਨਜ਼ਰ ਮਾਰੇਂਗਾ ਤੇ ਬੇਫ਼ਿਕਰ ਹੋ ਕੇ ਲੇਟੇਂਗਾ।
19 ਤੂੰ ਲੰਮਾ ਪਵੇਂਗਾ ਤੇ ਤੈਨੂੰ ਕੋਈ ਨਹੀਂ ਡਰਾਵੇਗਾਅਤੇ ਬਹੁਤ ਸਾਰੇ ਲੋਕ ਤੇਰੀ ਮਿਹਰ ਪਾਉਣੀ ਚਾਹੁਣਗੇ।
20 ਪਰ ਦੁਸ਼ਟਾਂ ਦੀਆਂ ਅੱਖਾਂ ਰਹਿ ਜਾਣਗੀਆਂ;ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਾ ਲੱਭੇਗਾ,ਮਰਨਾ ਹੀ ਉਨ੍ਹਾਂ ਦੀ ਇੱਕੋ-ਇਕ ਉਮੀਦ ਹੋਵੇਗੀ।”+
ਫੁਟਨੋਟ
^ ਜਾਂ, “ਕੀ ਸ਼ੇਖ਼ੀਬਾਜ਼ ਸਹੀ ਸਾਬਤ ਹੋਵੇਗਾ?”
^ ਜਾਂ, “ਦੀ ਸੀਮਾ ਜਾਣ ਸਕਦਾਂ?”
^ ਜਾਂ, “ਜਦੋਂ ਇਕ ਜੰਗਲੀ ਗਧਾ ਇਨਸਾਨ ਦੇ ਰੂਪ ਵਿਚ ਜੰਮੇਗਾ।”