ਅੱਯੂਬ 19:1-29
19 ਅੱਯੂਬ ਨੇ ਜਵਾਬ ਦਿੱਤਾ:
2 “ਤੁਸੀਂ ਕਦ ਤਕ ਮੇਰੀ ਜਾਨ ਖਾਈ ਜਾਓਗੇ+ਅਤੇ ਗੱਲਾਂ ਨਾਲ ਮੈਨੂੰ ਚੂਰ-ਚੂਰ ਕਰੋਗੇ?+
3 ਤੁਸੀਂ ਹੁਣ ਦਸ ਵਾਰ ਮੈਨੂੰ ਝਿੜਕਿਆ ਹੈ;*ਮੇਰੇ ਨਾਲ ਸਖ਼ਤੀ ਨਾਲ ਪੇਸ਼ ਆ ਕੇ ਤੁਹਾਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ।+
4 ਜੇ ਮੈਂ ਗ਼ਲਤੀ ਕੀਤੀ ਵੀ ਹੈ,ਤਾਂ ਇਹ ਮੇਰੀ ਸਮੱਸਿਆ ਹੈ।
5 ਜੇ ਤੁਸੀਂ ਆਪਣੇ ਆਪ ਨੂੰ ਮੇਰੇ ਤੋਂ ਉੱਚਾ ਚੁੱਕਣ ’ਤੇ ਤੁਲੇ ਹੋਏ ਹੋਅਤੇ ਦਾਅਵਾ ਕਰਦੇ ਹੋ ਕਿ ਮੈਨੂੰ ਫਿਟਕਾਰ ਕੇ ਤੁਸੀਂ ਸਹੀ ਕੀਤਾ ਹੈ,
6 ਤਾਂ ਜਾਣ ਲਓ ਕਿ ਪਰਮੇਸ਼ੁਰ ਨੇ ਮੈਨੂੰ ਗੁਮਰਾਹ ਕੀਤਾ ਹੈਅਤੇ ਉਸ ਨੇ ਮੈਨੂੰ ਆਪਣੇ ਜਾਲ਼ ਵਿਚ ਫਸਾਇਆ ਹੈ।
7 ਦੇਖੋ! ਮੈਂ ਪੁਕਾਰਦਾ ਰਹਿੰਦਾ ਹਾਂ, ‘ਮੇਰੇ ਨਾਲ ਜ਼ੁਲਮ ਹੋਇਆ ਹੈ!’ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ;+ਮੈਂ ਮਦਦ ਲਈ ਦੁਹਾਈ ਦਿੰਦਾ ਰਹਿੰਦਾ ਹਾਂ, ਪਰ ਇਨਸਾਫ਼ ਨਹੀਂ ਮਿਲਦਾ।+
8 ਉਸ ਨੇ ਪੱਥਰਾਂ ਦੀ ਕੰਧ ਨਾਲ ਮੇਰਾ ਰਸਤਾ ਬੰਦ ਕਰ ਦਿੱਤਾ ਹੈ ਤੇ ਮੈਂ ਲੰਘ ਨਹੀਂ ਸਕਦਾ;ਉਸ ਨੇ ਹਨੇਰੇ ਨਾਲ ਮੇਰੇ ਰਾਹਾਂ ਨੂੰ ਢਕ ਦਿੱਤਾ ਹੈ।+
9 ਉਸ ਨੇ ਮੇਰੇ ਤੋਂ ਮੇਰੀ ਸ਼ਾਨ ਖੋਹ ਲਈਅਤੇ ਮੇਰੇ ਸਿਰ ਤੋਂ ਤਾਜ ਉਤਾਰ ਲਿਆ ਹੈ।
10 ਉਹ ਮੈਨੂੰ ਹਰ ਪਾਸਿਓਂ ਤੋੜਦਾ ਹੈ ਜਦ ਤਕ ਮੈਂ ਮਿਟ ਨਹੀਂ ਜਾਂਦਾ;ਉਹ ਮੇਰੀ ਆਸ ਨੂੰ ਇਕ ਰੁੱਖ ਵਾਂਗ ਉਖਾੜਦਾ ਹੈ।
11 ਉਸ ਦਾ ਗੁੱਸਾ ਮੇਰੇ ਖ਼ਿਲਾਫ਼ ਭੜਕਦਾ ਹੈਅਤੇ ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।+
12 ਉਸ ਦੇ ਫ਼ੌਜੀ ਇਕੱਠੇ ਹੋ ਕੇ ਆਉਂਦੇ ਹਨ ਤੇ ਮੈਨੂੰ ਘੇਰ ਲੈਂਦੇ ਹਨਅਤੇ ਉਹ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।
13 ਉਸ ਨੇ ਮੇਰੇ ਭਰਾਵਾਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ,ਮੇਰੇ ਜਾਣ-ਪਛਾਣ ਵਾਲਿਆਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਹੈ।+
14 ਮੇਰੇ ਕਰੀਬੀ ਸਾਥੀ* ਮੈਨੂੰ ਛੱਡ ਗਏ ਹਨਅਤੇ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਉਹ ਮੈਨੂੰ ਭੁੱਲ ਗਏ ਹਨ।+
15 ਮੇਰੇ ਹੀ ਘਰ ਦੇ ਮਹਿਮਾਨ+ ਤੇ ਮੇਰੀਆਂ ਨੌਕਰਾਣੀਆਂ ਮੈਨੂੰ ਓਪਰਾ ਸਮਝਦੀਆਂ ਹਨ;ਉਨ੍ਹਾਂ ਦੀਆਂ ਨਜ਼ਰਾਂ ਵਿਚ ਮੈਂ ਇਕ ਅਜਨਬੀ ਹਾਂ।
16 ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਹਾਂ, ਪਰ ਉਹ ਜਵਾਬ ਨਹੀਂ ਦਿੰਦਾ;ਮੈਂ ਆਪਣੇ ਮੂੰਹੋਂ ਉਸ ਤੋਂ ਰਹਿਮ ਦੀ ਭੀਖ ਮੰਗਦਾ ਹਾਂ।
17 ਮੇਰਾ ਸਾਹ ਵੀ ਮੇਰੀ ਪਤਨੀ ਨੂੰ ਘਿਣਾਉਣਾ ਲੱਗਦਾ ਹੈ,+ਮੈਂ ਆਪਣੇ ਭਰਾਵਾਂ* ਲਈ ਸੜਿਆਂਦ ਬਣ ਗਿਆ ਹਾਂ।
18 ਛੋਟੇ-ਛੋਟੇ ਨਿਆਣੇ ਵੀ ਮੈਨੂੰ ਤੁੱਛ ਸਮਝਦੇ ਹਨ;ਜਦੋਂ ਮੈਂ ਖੜ੍ਹਾ ਹੁੰਦਾ ਹਾਂ, ਤਾਂ ਉਹ ਮੇਰਾ ਮਖੌਲ ਉਡਾਉਂਦੇ ਹਨ।
19 ਮੇਰੇ ਸਾਰੇ ਜਿਗਰੀ ਦੋਸਤ ਮੈਨੂੰ ਨਫ਼ਰਤ ਕਰਦੇ ਹਨ+ਅਤੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ, ਉਹ ਮੇਰੇ ਖ਼ਿਲਾਫ਼ ਹੋ ਗਏ ਹਨ।+
20 ਮੇਰੀਆਂ ਹੱਡੀਆਂ ਮੇਰੀ ਚਮੜੀ ਤੇ ਮੇਰੇ ਮਾਸ ਨਾਲ ਜੁੜ ਗਈਆਂ ਹਨ+ਅਤੇ ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚਿਆ ਹਾਂ।
21 ਹੇ ਮੇਰੇ ਸਾਥੀਓ, ਮੇਰੇ ’ਤੇ ਤਰਸ ਖਾਓ, ਮੇਰੇ ’ਤੇ ਰਹਿਮ ਕਰੋਕਿਉਂਕਿ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਛੋਹਿਆ ਹੈ।+
22 ਤੁਸੀਂ ਪਰਮੇਸ਼ੁਰ ਵਾਂਗ ਮੈਨੂੰ ਕਿਉਂ ਸਤਾਈ ਜਾ ਰਹੇ ਹੋ+ਅਤੇ ਮੇਰੇ ’ਤੇ ਇਕ ਤੋਂ ਬਾਅਦ ਇਕ ਵਾਰ ਕਿਉਂ ਕਰੀ ਜਾ ਰਹੇ ਹੋ?*+
23 ਕਾਸ਼ ਕਿ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ,ਕਾਸ਼ ਉਨ੍ਹਾਂ ਨੂੰ ਇਕ ਕਿਤਾਬ ਵਿਚ ਦਰਜ ਕੀਤਾ ਜਾਂਦਾ!
24 ਕਾਸ਼ ਉਨ੍ਹਾਂ ਨੂੰ ਲੋਹੇ ਦੀ ਛੈਣੀ ਤੇ ਸਿੱਕੇ ਨਾਲਚਟਾਨ ਉੱਤੇ ਹਮੇਸ਼ਾ ਲਈ ਉੱਕਰਿਆ ਜਾਂਦਾ!
25 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰਾ ਛੁਡਾਉਣ ਵਾਲਾ+ ਜੀਉਂਦਾ ਹੈ;ਉਹ ਬਾਅਦ ਵਿਚ ਆਵੇਗਾ ਤੇ ਧਰਤੀ ਉੱਤੇ* ਖੜ੍ਹਾ ਹੋਵੇਗਾ।
26 ਮੇਰੀ ਚਮੜੀ ਗਲ਼ ਗਈ ਹੈ,ਫਿਰ ਵੀ ਆਪਣੇ ਜੀਉਂਦੇ-ਜੀ ਮੈਂ ਪਰਮੇਸ਼ੁਰ ਨੂੰ ਦੇਖਾਂਗਾ,
27 ਉਸ ਨੂੰ ਮੈਂ ਖ਼ੁਦ ਦੇਖਾਂਗਾ,ਹਾਂ, ਮੇਰੀਆਂ ਅੱਖਾਂ ਦੇਖਣਗੀਆਂ, ਕਿਸੇ ਹੋਰ ਦੀਆਂ ਅੱਖਾਂ ਨਹੀਂ।+
ਪਰ ਅੰਦਰੋਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਾ ਹਾਂ!*
28 ਤੁਸੀਂ ਕਹਿੰਦੇ ਹੋ, ‘ਅਸੀਂ ਇਹਨੂੰ ਕਿੱਥੇ ਸਤਾ ਰਹੇ ਹਾਂ?’+
ਤੁਹਾਡੇ ਭਾਣੇ ਸਮੱਸਿਆ ਦੀ ਜੜ੍ਹ ਤਾਂ ਮੈਂ ਹੀ ਹਾਂ।
29 ਪਰ ਤੁਸੀਂ ਖ਼ੁਦ ਤਲਵਾਰ ਤੋਂ ਡਰੋ+ਕਿਉਂਕਿ ਇਹ ਗ਼ਲਤੀਆਂ ਦੀ ਸਜ਼ਾ ਦਿੰਦੀ ਹੈ;ਇਹ ਨਾ ਭੁੱਲੋ ਕਿ ਇਕ ਨਿਆਂਕਾਰ ਹੈ।”+
ਫੁਟਨੋਟ
^ ਜਾਂ, “ਮੇਰੀ ਬੇਇੱਜ਼ਤੀ ਕੀਤੀ ਹੈ।”
^ ਜਾਂ, “ਮੇਰੇ ਰਿਸ਼ਤੇਦਾਰ।”
^ ਇਬ, “ਮੇਰੀ ਕੁੱਖ ਦੇ ਪੁੱਤਰ,” ਯਾਨੀ ਉਹ ਕੁੱਖ ਜਿਸ ਤੋਂ ਮੈਂ ਜੰਮਿਆ (ਮੇਰੀ ਮਾਤਾ ਦੀ ਕੁੱਖ)।
^ ਇਬ, “ਅਤੇ ਕਿਉਂ ਮੇਰੇ ਮਾਸ ਨਾਲ ਰੱਜੇ ਨਹੀਂ ਹੋ?”
^ ਇਬ, “ਖ਼ਾਕ ਉੱਤੇ।”
^ ਜਾਂ, “ਮੇਰੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ।”