ਅੱਯੂਬ 25:1-6

  • ਬਿਲਦਦ ਦਾ ਤੀਜਾ ਭਾਸ਼ਣ (1-6)

    • ‘ਮਰਨਹਾਰ ਇਨਸਾਨ ਪਰਮੇਸ਼ੁਰ ਅੱਗੇ ਬੇਕਸੂਰ ਕਿਵੇਂ ਠਹਿਰ ਸਕਦਾ?’ (4)

    • ਦਾਅਵਾ ਕੀਤਾ ਕਿ ਇਨਸਾਨ ਦੀ ਵਫ਼ਾਦਾਰੀ ਵਿਅਰਥ ਹੈ (5, 6)

25  ਬਿਲਦਦ+ ਸ਼ੂਹੀ ਨੇ ਜਵਾਬ ਦਿੱਤਾ:   “ਹਕੂਮਤ ਅਤੇ ਡਾਢੀ ਸ਼ਕਤੀ ਉਸ ਦੀ ਹੈ;ਉਹ ਸਵਰਗ ਵਿਚ* ਸ਼ਾਂਤੀ ਕਾਇਮ ਕਰਦਾ ਹੈ।   ਕੀ ਉਸ ਦੀਆਂ ਫ਼ੌਜਾਂ ਨੂੰ ਗਿਣਿਆ ਜਾ ਸਕਦਾ ਹੈ? ਉਸ ਦਾ ਚਾਨਣ ਕਿਸ ਉੱਤੇ ਨਹੀਂ ਚਮਕਦਾ?   ਤਾਂ ਫਿਰ, ਮਰਨਹਾਰ ਇਨਸਾਨ ਪਰਮੇਸ਼ੁਰ ਅੱਗੇ ਧਰਮੀ ਕਿਵੇਂ ਠਹਿਰ ਸਕਦਾ?+ ਤੀਵੀਂ ਤੋਂ ਜੰਮਿਆ ਕਿਵੇਂ ਬੇਕਸੂਰ* ਹੋ ਸਕਦਾ?+   ਉਸ ਦੀਆਂ ਨਜ਼ਰਾਂ ਵਿਚ ਤਾਂ ਚੰਦ ਵੀ ਚਮਕੀਲਾ ਨਹੀਂਅਤੇ ਨਾ ਹੀ ਤਾਰੇ ਸ਼ੁੱਧ ਹਨ,   ਤਾਂ ਫਿਰ, ਮਰਨਹਾਰ ਇਨਸਾਨ ਦੀ ਕੀ ਹੈਸੀਅਤ ਜੋ ਬੱਸ ਇਕ ਕੀੜਾ ਹੀ ਹੈ,ਆਦਮੀ ਦਾ ਪੁੱਤਰ ਜੋ ਇਕ ਗੰਡੋਆ ਹੀ ਹੈ!”

ਫੁਟਨੋਟ

ਇਬ, “ਆਪਣੀਆਂ ਉੱਚੀਆਂ ਥਾਵਾਂ ’ਤੇ।”
ਜਾਂ, “ਸ਼ੁੱਧ।”