ਅੱਯੂਬ 5:1-27
5 “ਜ਼ਰਾ ਪੁਕਾਰ! ਕੀ ਤੈਨੂੰ ਕੋਈ ਜਵਾਬ ਦੇਣ ਵਾਲਾ ਹੈ?
ਤੂੰ ਕਿਹੜੇ ਪਵਿੱਤਰ ਸੇਵਕ ਕੋਲ ਜਾਏਂਗਾ?
2 ਮਨ ਦੀ ਕੁੜੱਤਣ ਮੂਰਖ ਦੀ ਜਾਨ ਲੈ ਲਵੇਗੀਅਤੇ ਈਰਖਾ ਭੋਲੇ-ਭਾਲੇ ਨੂੰ ਮਾਰ ਸੁੱਟੇਗੀ।
3 ਮੈਂ ਮੂਰਖ ਨੂੰ ਜੜ੍ਹ ਫੜਦਿਆਂ ਦੇਖਿਆ ਹੈ,ਪਰ ਉਸ ਦੇ ਬਸੇਰੇ ’ਤੇ ਅਚਾਨਕ ਸਰਾਪ ਆ ਪੈਂਦਾ ਹੈ।
4 ਉਸ ਦੇ ਪੁੱਤਰ ਮਹਿਫੂਜ਼ ਨਹੀਂ ਹਨ,ਉਹ ਸ਼ਹਿਰ ਦੇ ਦਰਵਾਜ਼ੇ ’ਤੇ ਮਿੱਧੇ ਜਾਂਦੇ ਹਨ,+ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।
5 ਉਸ ਦੀ ਫ਼ਸਲ ਭੁੱਖਾ ਖਾ ਲੈਂਦਾ ਹੈ,ਉਹ ਕੰਡਿਆਂ ਵਿੱਚੋਂ ਵੀ ਇਸ ਨੂੰ ਕੱਢ ਲੈਂਦਾ ਹੈ,ਉਨ੍ਹਾਂ ਦਾ ਮਾਲ-ਧਨ ਹੜੱਪ ਲਿਆ ਜਾਂਦਾ ਹੈ।
6 ਕਿਉਂਕਿ ਬੁਰਾਈ ਮਿੱਟੀ ਵਿੱਚੋਂ ਨਹੀਂ ਪੁੰਗਰਦੀ,ਨਾ ਮੁਸੀਬਤ ਜ਼ਮੀਨ ਵਿੱਚੋਂ ਉੱਗਦੀ ਹੈ।
7 ਜਿਵੇਂ ਚੰਗਿਆੜੇ ਉੱਪਰ ਨੂੰ ਹੀ ਉੱਠਦੇ ਹਨ,ਉਵੇਂ ਇਨਸਾਨ ਕਸ਼ਟ ਲਈ ਹੀ ਜੰਮਿਆ ਹੈ।
8 ਪਰ ਮੈਂ ਤਾਂ ਪਰਮੇਸ਼ੁਰ ਅੱਗੇ ਅਰਜ਼ੋਈ ਕਰਦਾਅਤੇ ਪਰਮੇਸ਼ੁਰ ਅੱਗੇ ਆਪਣਾ ਮੁਕੱਦਮਾ ਪੇਸ਼ ਕਰਦਾ,
9 ਹਾਂ, ਉਸ ਅੱਗੇ ਜਿਸ ਦੇ ਕੰਮ ਮਹਾਨ ਅਤੇ ਸਮਝ ਤੋਂ ਪਰੇ ਹਨ,ਜਿਸ ਦੇ ਸ਼ਾਨਦਾਰ ਕੰਮ ਗਿਣਤੀਓਂ ਬਾਹਰ ਹਨ।
10 ਉਹ ਧਰਤੀ ਉੱਤੇ ਮੀਂਹ ਪਾਉਂਦਾਅਤੇ ਖੇਤਾਂ ਵਿਚ ਪਾਣੀ ਘੱਲਦਾ ਹੈ।
11 ਉਹ ਨੀਵੇਂ ਨੂੰ ਉੱਪਰ ਚੁੱਕਦਾ ਹੈ,ਉਹ ਉਦਾਸੇ ਹੋਏ ਨੂੰ ਮੁਕਤੀ ਦੇ ਕੇ ਉੱਚਾ ਕਰਦਾ ਹੈ।
12 ਉਹ ਚਲਾਕਾਂ ਦੀਆਂ ਸਾਜ਼ਸ਼ਾਂ ਨਾਕਾਮ ਕਰ ਦਿੰਦਾ ਹੈਜਿਸ ਕਰਕੇ ਉਨ੍ਹਾਂ ਦੇ ਹੱਥਾਂ ਦਾ ਕੰਮ ਸਿਰੇ ਨਹੀਂ ਚੜ੍ਹਦਾ।
13 ਉਹ ਬੁੱਧੀਮਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਚਤਰਾਈ ਵਿਚ ਫਸਾਉਂਦਾ ਹੈ+ਜਿਸ ਕਰਕੇ ਹੁਸ਼ਿਆਰਾਂ ਦੀਆਂ ਯੋਜਨਾਵਾਂ ਨਾਕਾਮ ਹੋ ਜਾਂਦੀਆਂ ਹਨ।
14 ਦਿਨੇ ਹਨੇਰਾ ਉਨ੍ਹਾਂ ਨੂੰ ਘੇਰ ਲੈਂਦਾ ਹੈਅਤੇ ਉਹ ਦੁਪਹਿਰ ਨੂੰ ਇਵੇਂ ਟੋਹ-ਟੋਹ ਕੇ ਚੱਲਦੇ ਹਨ ਜਿਵੇਂ ਰਾਤ ਹੋਵੇ।
15 ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਉਹ ਬਚਾਉਂਦਾ ਹੈਅਤੇ ਗ਼ਰੀਬ ਨੂੰ ਤਾਕਤਵਰ ਦੇ ਹੱਥੋਂ ਬਚਾਉਂਦਾ ਹੈ
16 ਜਿਸ ਕਰਕੇ ਕੰਗਾਲ ਨੂੰ ਉਮੀਦ ਮਿਲਦੀ ਹੈ,ਪਰ ਬੁਰਾਈ ਦਾ ਮੂੰਹ ਬੰਦ ਹੋ ਜਾਂਦਾ ਹੈ।
17 ਦੇਖ! ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਪਰਮੇਸ਼ੁਰ ਤਾੜਦਾ ਹੈ;ਇਸ ਲਈ ਸਰਬਸ਼ਕਤੀਮਾਨ ਦੇ ਅਨੁਸ਼ਾਸਨ ਨੂੰ ਨਾ ਠੁਕਰਾ!
18 ਕਿਉਂਕਿ ਉਹ ਜ਼ਖ਼ਮ ਦਿੰਦਾ ਹੈ, ਪਰ ਉਸ ’ਤੇ ਪੱਟੀ ਵੀ ਬੰਨ੍ਹਦਾ ਹੈ;ਉਹ ਸੱਟ ਲਾਉਂਦਾ ਹੈ, ਪਰ ਆਪਣੇ ਹੱਥਾਂ ਨਾਲ ਉਸ ਨੂੰ ਚੰਗਾ ਵੀ ਕਰਦਾ ਹੈ।
19 ਉਹ ਛੇ ਬਿਪਤਾਵਾਂ ਤੋਂ ਤੈਨੂੰ ਬਚਾਵੇਗਾ,ਸੱਤਵੀਂ ਤਾਂ ਤੈਨੂੰ ਛੋਹੇਗੀ ਵੀ ਨਹੀਂ।
20 ਕਾਲ਼ ਦੌਰਾਨ ਉਹ ਤੈਨੂੰ ਮੌਤ ਤੋਂ ਛੁਡਾਵੇਗਾਅਤੇ ਯੁੱਧ ਦੌਰਾਨ ਤਲਵਾਰ ਦੀ ਮਾਰ ਤੋਂ।
21 ਜ਼ਬਾਨ ਦੇ ਕੋਰੜੇ+ ਤੋਂ ਤੇਰੀ ਰਾਖੀ ਹੋਵੇਗੀ,ਤਬਾਹੀ ਆਉਣ ਤੇ ਤੂੰ ਇਸ ਤੋਂ ਡਰੇਂਗਾ ਨਹੀਂ।
22 ਤਬਾਹੀ ਅਤੇ ਕਾਲ਼ ’ਤੇ ਤੂੰ ਹੱਸੇਂਗਾ,ਧਰਤੀ ਦੇ ਜੰਗਲੀ ਜਾਨਵਰਾਂ ਦਾ ਤੈਨੂੰ ਡਰ ਨਹੀਂ ਹੋਵੇਗਾ।
23 ਖੇਤ ਦੇ ਪੱਥਰ ਤੈਨੂੰ ਨੁਕਸਾਨ ਨਹੀਂ ਪਹੁੰਚਾਉਣਗੇ,*ਮੈਦਾਨ ਦੇ ਖੂੰਖਾਰ ਜਾਨਵਰ ਤੇਰੇ ਨਾਲ ਸ਼ਾਂਤੀ ਨਾਲ ਰਹਿਣਗੇ।
24 ਤੂੰ ਜਾਣ ਜਾਏਂਗਾ ਕਿ ਤੇਰਾ ਤੰਬੂ ਸੁਰੱਖਿਅਤ* ਹੈ,ਜਦ ਤੂੰ ਆਪਣੀ ਚਰਾਂਦ ਦੇਖੇਂਗਾ, ਤਾਂ ਕੁਝ ਵੀ ਗੁਆਚਿਆ ਨਹੀਂ ਹੋਵੇਗਾ।
25 ਤੇਰੇ ਬੱਚੇ ਬਹੁਤ ਸਾਰੇ ਹੋਣਗੇ,ਤੇਰੀ ਔਲਾਦ ਇੰਨੀ ਜ਼ਿਆਦਾ ਹੋਵੇਗੀ ਜਿੰਨਾ ਧਰਤੀ ਉੱਤੇ ਘਾਹ ਹੈ।
26 ਤੂੰ ਕਬਰ ਵਿਚ ਜਾਣ ਤਕ ਵੀ ਤਕੜਾ ਹੋਵੇਂਗਾਜਿਵੇਂ ਅਨਾਜ ਦੀਆਂ ਭਰੀਆਂ ਵਾਢੀ ਵੇਲੇ ਹੁੰਦੀਆਂ ਹਨ।
27 ਦੇਖ! ਅਸੀਂ ਇਹ ਜਾਂਚ-ਪਰਖ ਲਿਆ ਹੈ ਅਤੇ ਇਹ ਇਵੇਂ ਹੀ ਹੈ।
ਤੂੰ ਇਹ ਸਭ ਸੁਣ ਤੇ ਕਬੂਲ ਕਰ।”