ਅੱਯੂਬ 8:1-22

  • ਬਿਲਦਦ ਦਾ ਪਹਿਲਾ ਭਾਸ਼ਣ (1-22)

    • ਇਸ਼ਾਰਾ ਕੀਤਾ ਕਿ ਉਸ ਦੇ ਪੁੱਤਰਾਂ ਨੇ ਪਾਪ ਕੀਤਾ (4)

    • ‘ਜੇ ਤੂੰ ਸੱਚ-ਮੁੱਚ ਪਾਕ ਹੁੰਦਾ, ਤਾਂ ਪਰਮੇਸ਼ੁਰ ਤੇਰੀ ਰਾਖੀ ਕਰਦਾ’ (6)

    • ਇਸ਼ਾਰਾ ਕੀਤਾ ਕਿ ਅੱਯੂਬ ਪਰਮੇਸ਼ੁਰ ਨੂੰ ਨਹੀਂ ਮੰਨਦਾ (13)

8  ਫਿਰ ਬਿਲਦਦ+ ਸ਼ੂਹੀ+ ਨੇ ਜਵਾਬ ਦਿੱਤਾ:   “ਤੂੰ ਕਦੋਂ ਤਕ ਇੱਦਾਂ ਦੀਆਂ ਗੱਲਾਂ ਕਰਦਾ ਰਹੇਂਗਾ?+ ਤੇਰੇ ਮੂੰਹ ਦੀਆਂ ਗੱਲਾਂ ਤੇਜ਼ ਹਨੇਰੀ ਵਾਂਗ ਹਨ!   ਕੀ ਪਰਮੇਸ਼ੁਰ ਅਨਿਆਂ ਕਰੇਗਾ? ਜੋ ਸਹੀ ਹੈ, ਕੀ ਸਰਬਸ਼ਕਤੀਮਾਨ ਉਸ ਨੂੰ ਵਿਗਾੜੇਗਾ?   ਜੇ ਤੇਰੇ ਪੁੱਤਰਾਂ ਨੇ ਉਸ ਖ਼ਿਲਾਫ਼ ਪਾਪ ਕੀਤਾ ਹੈ,ਤਾਂ ਉਸ ਨੇ ਉਨ੍ਹਾਂ ਦੇ ਅਪਰਾਧ ਦੀ ਸਜ਼ਾ ਉਨ੍ਹਾਂ ਨੂੰ ਭੁਗਤਣ ਦਿੱਤੀ ਹੈ;*   ਪਰ ਜੇ ਤੂੰ ਪਰਮੇਸ਼ੁਰ ’ਤੇ ਆਸ ਰੱਖੇਂ+ਅਤੇ ਮਿਹਰ ਲਈ ਸਰਬਸ਼ਕਤੀਮਾਨ ਅੱਗੇ ਬੇਨਤੀ ਕਰੇਂ   ਅਤੇ ਜੇ ਤੂੰ ਸੱਚ-ਮੁੱਚ ਪਾਕ ਤੇ ਨੇਕ ਹੈਂ,+ਤਾਂ ਉਹ ਤੇਰੇ ਵੱਲ ਧਿਆਨ ਦੇਵੇਗਾ*ਅਤੇ ਤੈਨੂੰ ਤੇਰੀ ਪਹਿਲਾਂ ਵਾਲੀ ਜਗ੍ਹਾ ਦੇ ਦੇਵੇਗਾ ਜਿਸ ’ਤੇ ਤੇਰਾ ਹੱਕ ਹੈ।   ਹਾਲਾਂਕਿ ਤੇਰੀ ਸ਼ੁਰੂਆਤ ਛੋਟੀ ਸੀ,ਪਰ ਤੇਰਾ ਭਵਿੱਖ ਸ਼ਾਨਦਾਰ ਹੋਵੇਗਾ।+   ਕਿਰਪਾ ਕਰ ਕੇ ਪੁਰਾਣੀ ਪੀੜ੍ਹੀ ਨੂੰ ਪੁੱਛਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦੇ ਜੋ ਉਨ੍ਹਾਂ ਦੇ ਪੂਰਵਜਾਂ ਨੇ ਪਤਾ ਕੀਤੀਆਂ ਸਨ।+   ਅਸੀਂ ਤਾਂ ਕੱਲ੍ਹ ਹੀ ਪੈਦਾ ਹੋਏ ਤੇ ਅਸੀਂ ਕੁਝ ਨਹੀਂ ਜਾਣਦੇਕਿਉਂਕਿ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵਾਂ ਹੀ ਹਨ। 10  ਕੀ ਉਹ ਤੈਨੂੰ ਨਹੀਂ ਸਿਖਾਉਣਗੇਅਤੇ ਜੋ ਉਹ ਜਾਣਦੇ ਹਨ, ਤੈਨੂੰ ਨਹੀਂ ਦੱਸਣਗੇ?* 11  ਕੀ ਦਲਦਲ ਤੋਂ ਬਿਨਾਂ ਸਰਕੰਡਾ ਵਧੇਗਾ? ਕੀ ਪਾਣੀ ਤੋਂ ਬਿਨਾਂ ਕਾਨਾ ਵੱਡਾ ਹੋਵੇਗਾ? 12  ਭਾਵੇਂ ਇਸ ਨੂੰ ਫੁੱਲ ਲੱਗ ਰਹੇ ਹੋਣ ਅਤੇ ਇਸ ਨੂੰ ਹਾਲੇ ਪੁੱਟਿਆ ਨਾ ਗਿਆ ਹੋਵੇ,ਫਿਰ ਵੀ ਇਹ ਬਾਕੀ ਪੌਦਿਆਂ ਨਾਲੋਂ ਪਹਿਲਾਂ ਸੁੱਕ ਜਾਵੇਗਾ। 13  ਪਰਮੇਸ਼ੁਰ ਨੂੰ ਭੁੱਲਣ ਵਾਲੇ ਸਾਰੇ ਲੋਕਾਂ ਦਾ ਵੀ ਇਹੀ ਅੰਜਾਮ ਹੋਵੇਗਾ,*ਪਰਮੇਸ਼ੁਰ ਨੂੰ ਨਾ ਮੰਨਣ ਵਾਲਿਆਂ* ਦੀ ਉਮੀਦ ਮਿਟ ਜਾਵੇਗੀ 14  ਜਿਨ੍ਹਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈਅਤੇ ਜਿਨ੍ਹਾਂ ਦਾ ਭਰੋਸਾ ਮੱਕੜੀ ਦੇ ਜਾਲ਼* ਵਾਂਗ ਕਮਜ਼ੋਰ ਹੁੰਦਾ ਹੈ। 15  ਉਹ ਆਪਣੇ ਘਰ ਨਾਲ ਢਾਸਣਾ ਲਾਵੇਗਾ, ਪਰ ਉਹ ਖੜ੍ਹਾ ਨਹੀਂ ਰਹੇਗਾ;ਉਹ ਉਸ ਨੂੰ ਫੜੀ ਰੱਖਣ ਦੀ ਕੋਸ਼ਿਸ਼ ਕਰੇਗਾ, ਪਰ ਉਹ ਢਹਿ ਜਾਵੇਗਾ। 16  ਉਹ ਧੁੱਪ ਵਿਚ ਹਰੇ ਪੌਦੇ ਵਰਗਾ ਹੈਜਿਸ ਦੀਆਂ ਟਾਹਣੀਆਂ ਬਾਗ਼ ਵਿਚ ਫੈਲ ਜਾਂਦੀਆਂ ਹਨ।+ 17  ਉਸ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿਚ ਲਿਪਟ ਜਾਂਦੀਆਂ ਹਨ;ਉਹ ਪੱਥਰਾਂ ਵਿਚ ਘਰ ਲੱਭਦਾ ਹੈ।* 18  ਪਰ ਜੇ ਉਸ ਨੂੰ ਉਸ ਦੀ ਜਗ੍ਹਾ ਤੋਂ ਪੁੱਟਿਆ ਜਾਵੇ,*ਤਾਂ ਉਹ ਜਗ੍ਹਾ ਉਸ ਦਾ ਇਨਕਾਰ ਕਰ ਦੇਵੇਗੀ ਤੇ ਕਹੇਗੀ, ‘ਮੈਂ ਤੈਨੂੰ ਕਦੇ ਵੀ ਨਹੀਂ ਦੇਖਿਆ।’+ 19  ਹਾਂ, ਉਹ ਇਸੇ ਤਰ੍ਹਾਂ ਮਿਟ ਜਾਵੇਗਾ;*+ਫਿਰ ਦੂਸਰੇ ਮਿੱਟੀ ਵਿੱਚੋਂ ਪੁੰਗਰਨਗੇ। 20  ਪਰਮੇਸ਼ੁਰ ਨਿਰਦੋਸ਼ਾਂ* ਨੂੰ ਹਰਗਿਜ਼ ਨਹੀਂ ਠੁਕਰਾਵੇਗਾ;ਨਾ ਹੀ ਉਹ ਬੁਰੇ ਲੋਕਾਂ ਦਾ ਸਾਥ ਦੇਵੇਗਾ,* 21  ਉਹ ਤੇਰੇ ਚਿਹਰੇ ’ਤੇ ਫਿਰ ਤੋਂ ਹਾਸਾ ਲਿਆਵੇਗਾਅਤੇ ਤੇਰੇ ਬੁੱਲ੍ਹਾਂ ’ਤੇ ਖ਼ੁਸ਼ੀ ਦੇ ਜੈਕਾਰੇ। 22  ਤੇਰੇ ਨਾਲ ਨਫ਼ਰਤ ਕਰਨ ਵਾਲੇ ਸ਼ਰਮ ਦਾ ਲਿਬਾਸ ਪਾਉਣਗੇਅਤੇ ਦੁਸ਼ਟਾਂ ਦਾ ਤੰਬੂ ਰਹੇਗਾ ਹੀ ਨਹੀਂ।”

ਫੁਟਨੋਟ

ਇਬ, “ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਹੱਥ ਵਿਚ ਦੇ ਦਿੱਤਾ।”
ਜਾਂ, “ਤੇਰੇ ਲਈ ਜਾਗ ਉੱਠੇਗਾ।”
ਇਬ, “ਤੇ ਆਪਣੇ ਦਿਲਾਂ ਵਿੱਚੋਂ ਗੱਲਾਂ ਬਾਹਰ ਨਹੀਂ ਕੱਢਣਗੇ?”
ਇਬ, “ਦੇ ਰਾਹ ਵੀ ਇਹੀ ਹੋਣਗੇ।”
ਜਾਂ, “ਧਰਮ-ਤਿਆਗੀਆਂ।”
ਇਬ, “ਘਰ।”
ਜਾਂ, “ਉਹ ਪੱਥਰਾਂ ਦੇ ਘਰ ਨੂੰ ਦੇਖਦਾ ਹੈ।”
ਜਾਂ, “ਨਿਗਲ਼ ਲਿਆ ਜਾਵੇ।”
ਜਾਂ, “ਇਸੇ ਤਰ੍ਹਾਂ ਉਸ ਦਾ ਰਾਹ ਮਿਟ ਜਾਵੇਗਾ।”
ਜਾਂ, “ਖਰਿਆਈ ਬਣਾਈ ਰੱਖਣ ਵਾਲਿਆਂ।”
ਇਬ, “ਦਾ ਹੱਥ ਫੜੇਗਾ।”