ਆਮੋਸ 1:1-15

  • ਆਮੋਸ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ (1, 2)

  • ਵਾਰ-ਵਾਰ ਬਗਾਵਤ ਕਰਨ ’ਤੇ ਸਜ਼ਾ (3-15)

    • ਸੀਰੀਆ (3-5), ਫਲਿਸਤ (6-8), ਸੋਰ (9, 10), ਅਦੋਮ (11, 12), ਅੰਮੋਨ (13-15)

1  ਤਕੋਆ+ ਦੇ ਇਕ ਚਰਵਾਹੇ ਆਮੋਸ* ਦਾ ਸੰਦੇਸ਼ ਜੋ ਉਸ ਨੂੰ ਇਕ ਦਰਸ਼ਣ ਵਿਚ ਮਿਲਿਆ ਸੀ। ਉਸ ਨੂੰ ਇਜ਼ਰਾਈਲ ਸੰਬੰਧੀ ਇਹ ਸੰਦੇਸ਼ ਭੁਚਾਲ਼ ਤੋਂ ਦੋ ਸਾਲ ਪਹਿਲਾਂ ਯਹੂਦਾਹ ਦੇ ਰਾਜਾ ਉਜ਼ੀਯਾਹ+ ਅਤੇ ਇਜ਼ਰਾਈਲ ਦੇ ਰਾਜਾ ਯਾਰਾਬੁਆਮ+ ਜੋ ਯੋਆਸ਼+ ਦਾ ਪੁੱਤਰ ਸੀ, ਦੇ ਰਾਜ ਦੌਰਾਨ ਮਿਲਿਆ।+  ਉਸ ਨੇ ਕਿਹਾ: “ਯਹੋਵਾਹ ਸੀਓਨ ਤੋਂ ਗਰਜੇਗਾਅਤੇ ਯਰੂਸ਼ਲਮ ਤੋਂ ਉੱਚੀ ਆਵਾਜ਼ ਵਿਚ ਬੋਲੇਗਾ। ਚਰਵਾਹਿਆਂ ਦੀਆਂ ਚਰਾਂਦਾਂ ਸੋਗ ਮਨਾਉਣਗੀਆਂ,ਕਰਮਲ ਪਹਾੜ ਦੀ ਚੋਟੀ ਸੁੱਕ ਜਾਵੇਗੀ।”+   “ਯਹੋਵਾਹ ਇਹ ਕਹਿੰਦਾ ਹੈ,‘“ਦਮਿਸਕ ਨੇ ਵਾਰ-ਵਾਰ* ਬਗਾਵਤ ਕੀਤੀ,* ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਨ੍ਹਾਂ ਨੇ ਲੋਹੇ ਦੇ ਫੱਟਿਆਂ ਨਾਲ ਗਿਲਆਦ ਨੂੰ ਗਾਹਿਆ* ਹੈ।+   ਇਸ ਲਈ ਮੈਂ ਹਜ਼ਾਏਲ ਦੇ ਘਰ ’ਤੇ ਅੱਗ ਘੱਲਾਂਗਾ,+ਇਹ ਬਨ-ਹਦਦ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।+   ਮੈਂ ਦਮਿਸਕ ਦੇ ਕੁੰਡਿਆਂ ਨੂੰ ਭੰਨ ਸੁੱਟਾਂਗਾ;+ਮੈਂ ਬਿਕਥ-ਆਵਨ ਦੇ ਵਾਸੀਆਂ ਨੂੰਅਤੇ ਬੈਤ-ਅਦਨ ਤੋਂ ਰਾਜ ਕਰਨ ਵਾਲੇ ਨੂੰ* ਨਾਸ਼ ਕਰਾਂਗਾ;ਸੀਰੀਆ ਦੇ ਲੋਕਾਂ ਨੂੰ ਬੰਦੀ ਬਣਾ ਕੇ ਕੀਰ ਲਿਜਾਇਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ।’   ਯਹੋਵਾਹ ਇਹ ਕਹਿੰਦਾ ਹੈ,‘“ਗਾਜ਼ਾ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ+ ਅਦੋਮ ਦੇ ਹਵਾਲੇ ਕੀਤਾ।   ਇਸ ਲਈ ਮੈਂ ਗਾਜ਼ਾ ਦੀ ਕੰਧ ’ਤੇ ਅੱਗ ਘੱਲਾਂਗਾ,+ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।   ਮੈਂ ਅਸ਼ਦੋਦ ਦੇ ਵਾਸੀਆਂ ਨੂੰਅਤੇ ਅਸ਼ਕਲੋਨ ਤੋਂ ਰਾਜ ਕਰਨ ਵਾਲੇ ਨੂੰ* ਨਾਸ਼ ਕਰ ਦਿਆਂਗਾ;+ਮੈਂ ਆਪਣਾ ਹੱਥ ਅਕਰੋਨ ’ਤੇ ਚੁੱਕਾਂਗਾ+ਅਤੇ ਬਾਕੀ ਬਚੇ ਫਲਿਸਤੀ ਖ਼ਤਮ ਹੋ ਜਾਣਗੇ,”+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’   ਯਹੋਵਾਹ ਇਹ ਕਹਿੰਦਾ ਹੈ,‘ਸੋਰ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਅਦੋਮ ਦੇ ਹਵਾਲੇ ਕੀਤਾਅਤੇ ਆਪਣੇ ਭਰਾਵਾਂ ਨਾਲ ਕੀਤੇ ਇਕਰਾਰ ਨੂੰ ਯਾਦ ਨਹੀਂ ਰੱਖਿਆ।+ 10  ਇਸ ਲਈ ਮੈਂ ਸੋਰ ਦੀ ਕੰਧ ’ਤੇ ਅੱਗ ਘੱਲਾਂਗਾ,ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+ 11  ਯਹੋਵਾਹ ਇਹ ਕਹਿੰਦਾ ਹੈ,‘ਅਦੋਮ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਸ ਨੇ ਤਲਵਾਰ ਲੈ ਕੇ ਆਪਣੇ ਭਰਾ ਦਾ ਪਿੱਛਾ ਕੀਤਾ+ਅਤੇ ਉਸ ’ਤੇ ਰਹਿਮ ਕਰਨ ਤੋਂ ਇਨਕਾਰ ਕੀਤਾ;ਉਹ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਉਨ੍ਹਾਂ ਨੂੰ ਪਾੜਦਾ ਹੈਅਤੇ ਉਨ੍ਹਾਂ ’ਤੇ ਉਸ ਦਾ ਕ੍ਰੋਧ ਹਮੇਸ਼ਾ ਰਹਿੰਦਾ ਹੈ।+ 12  ਇਸ ਲਈ ਮੈਂ ਤੇਮਾਨ ’ਤੇ ਅੱਗ ਘੱਲਾਂਗਾ,+ਇਹ ਬਾਸਰਾਹ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+ 13  ਯਹੋਵਾਹ ਇਹ ਕਹਿੰਦਾ ਹੈ,‘“ਅੰਮੋਨੀਆਂ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਨ੍ਹਾਂ ਨੇ ਆਪਣਾ ਇਲਾਕਾ ਵੱਡਾ ਕਰਨ ਲਈ ਗਿਲਆਦ ਦੀਆਂ ਗਰਭਵਤੀ ਔਰਤਾਂ ਦੇ ਢਿੱਡ ਚੀਰ ਦਿੱਤੇ।+ 14  ਇਸ ਲਈ ਮੈਂ ਰੱਬਾਹ ਦੀ ਕੰਧ ਨੂੰ ਅੱਗ ਲਾ ਦਿਆਂਗਾ,+ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ,ਯੁੱਧ ਦੇ ਦਿਨ ਲੜਾਈ ਦਾ ਹੋਕਾ ਦਿੱਤਾ ਜਾਵੇਗਾ,ਤੂਫ਼ਾਨ ਦੇ ਦਿਨ ਝੱਖੜ ਝੁੱਲੇਗਾ। 15  ਉਨ੍ਹਾਂ ਦੇ ਰਾਜੇ ਨੂੰ ਅਧਿਕਾਰੀਆਂ* ਸਮੇਤ ਬੰਦੀ ਬਣਾ ਲਿਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ।’

ਫੁਟਨੋਟ

ਮਤਲਬ “ਬੋਝ ਹੋਣਾ” ਜਾਂ “ਭਾਰ ਢੋਣਾ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਜੁਰਮ ਕੀਤੇ।”
ਸ਼ਬਦਾਵਲੀ, “ਗਹਾਈ; ਪਿੜ” ਦੇਖੋ।
ਇਬ, “ਰਾਜ-ਡੰਡਾ ਫੜਨ ਵਾਲੇ ਨੂੰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਇਬ, “ਰਾਜ-ਡੰਡਾ ਫੜਨ ਵਾਲੇ ਨੂੰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ ਸੰਭਵ ਹੈ, “ਰਾਜਕੁਮਾਰਾਂ।”