ਆਮੋਸ 6:1-14

  • ਹਾਇ ਉਨ੍ਹਾਂ ’ਤੇ ਜੋ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ! (1-14)

    • ਹਾਥੀ-ਦੰਦ ਦੇ ਪਲੰਘ; ਦਾਖਰਸ ਦੇ ਪਿਆਲੇ (4, 6)

6  “ਹਾਇ ਸੀਓਨ ਦੇ ਉਨ੍ਹਾਂ ਲੋਕਾਂ ਉੱਤੇ ਜਿਹੜੇ ਆਪਣੇ ’ਤੇ ਭਰੋਸਾ* ਰੱਖਦੇ ਹਨ,ਜਿਹੜੇ ਸਾਮਰਿਯਾ ਦੇ ਪਹਾੜ ’ਤੇ ਸੁਰੱਖਿਅਤ ਮਹਿਸੂਸ ਕਰਦੇ ਹਨ,+ਜਿਹੜੇ ਸਭ ਤੋਂ ਖ਼ਾਸ ਕੌਮ ਦੇ ਆਗੂ ਹਨ,ਜਿਨ੍ਹਾਂ ਕੋਲ ਇਜ਼ਰਾਈਲ ਦਾ ਘਰਾਣਾ ਆਉਂਦਾ ਹੈ!   ਕਲਨੇਹ ਨੂੰ ਜਾਓ ਅਤੇ ਦੇਖੋ। ਉੱਥੋਂ ਮਹਾਂਨਗਰ ਹਮਾਥ+ ਨੂੰ ਜਾਓਅਤੇ ਥੱਲੇ ਫਲਿਸਤ ਦੇ ਗਥ ਨੂੰ ਜਾਓ। ਕੀ ਉਹ ਇਨ੍ਹਾਂ ਰਾਜਾਂ* ਤੋਂ ਜ਼ਿਆਦਾ ਵਧੀਆ ਹਨਜਾਂ ਕੀ ਉਨ੍ਹਾਂ ਦਾ ਇਲਾਕਾ ਤੁਹਾਡੇ ਇਲਾਕੇ ਤੋਂ ਵੱਡਾ ਹੈ?   ਕੀ ਤੁਸੀਂ ਬਿਪਤਾ ਦੇ ਦਿਨ ਨੂੰ ਨਜ਼ਰਅੰਦਾਜ਼ ਕਰ ਰਹੇ ਹੋ+ਅਤੇ ਹਿੰਸਾ ਨੂੰ ਰਾਜ ਕਰਨ ਦਿੰਦੇ ਹੋ?*+   ਉਹ ਹਾਥੀ-ਦੰਦ ਦੇ ਪਲੰਘਾਂ ’ਤੇ ਸੋਂਦੇ ਹਨ+ ਅਤੇ ਦੀਵਾਨਾਂ ’ਤੇ ਆਰਾਮ ਫਰਮਾਉਂਦੇ ਹਨ,+ਉਹ ਝੁੰਡ ਵਿੱਚੋਂ ਭੇਡੂ ਅਤੇ ਪਲ਼ੇ ਹੋਏ ਵੱਛੇ ਖਾਂਦੇ ਹਨ;+   ਉਹ ਰਬਾਬ* ਦੀ ਆਵਾਜ਼ ’ਤੇ ਗੀਤਾਂ ਦੀਆਂ ਤੁਕਾਂ ਜੋੜਦੇ ਹਨ,+ਉਹ ਦਾਊਦ ਵਾਂਗ ਨਵੇਂ-ਨਵੇਂ ਸਾਜ਼ਾਂ ਦੀ ਕਾਢ ਕੱਢਦੇ ਹਨ;+   ਉਹ ਵੱਡੇ-ਵੱਡੇ ਪਿਆਲਿਆਂ ਵਿਚ ਦਾਖਰਸ ਪੀਂਦੇ ਹਨ+ਅਤੇ ਵਧੀਆ ਤੋਂ ਵਧੀਆ ਤੇਲ ਦੀ ਮਾਲਸ਼ ਕਰਦੇ ਹਨ। ਪਰ ਉਨ੍ਹਾਂ ਨੂੰ ਯੂਸੁਫ਼ ਦੀ ਤਬਾਹੀ ਦਾ ਕੋਈ ਫ਼ਿਕਰ* ਨਹੀਂ।+   ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ,+ਆਰਾਮ ਫਰਮਾਉਣ ਵਾਲਿਆਂ ਦੀਆਂ ਰੰਗਰਲੀਆਂ ਖ਼ਤਮ ਹੋ ਜਾਣਗੀਆਂ।   ‘ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਆਪਣੀ ਸਹੁੰ ਖਾਧੀ ਹੈ,’+ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ,‘“ਮੈਨੂੰ ਯਾਕੂਬ ਦੇ ਘਮੰਡ ਤੋਂ ਘਿਣ ਹੈ,+ਮੈਨੂੰ ਉਸ ਦੇ ਕਿਲਿਆਂ ਤੋਂ ਨਫ਼ਰਤ ਹੈ,+ਮੈਂ ਇਸ ਸ਼ਹਿਰ ਨੂੰ ਅਤੇ ਇਸ ਵਿਚ ਜੋ ਕੁਝ ਵੀ ਹੈ, ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ।+  “‘“ਜੇ ਇਕ ਘਰ ਵਿਚ ਦਸ ਆਦਮੀ ਰਹਿ ਜਾਂਦੇ ਹਨ, ਤਾਂ ਉਹ ਵੀ ਮਰ ਜਾਣਗੇ। 10  ਇਕ ਰਿਸ਼ਤੇਦਾਰ* ਆ ਕੇ ਉਨ੍ਹਾਂ ਦੀਆਂ ਲਾਸ਼ਾਂ ਲੈ ਜਾਵੇਗਾ ਅਤੇ ਇਕ-ਇਕ ਕਰ ਕੇ ਸਾੜ ਦੇਵੇਗਾ। ਉਹ ਉਨ੍ਹਾਂ ਦੀਆਂ ਲਾਸ਼ਾਂ* ਨੂੰ ਘਰੋਂ ਬਾਹਰ ਲੈ ਜਾਵੇਗਾ; ਫਿਰ ਘਰ ਦੇ ਅੰਦਰਲੇ ਕਮਰਿਆਂ ਵਿਚ ਜੋ ਕੋਈ ਵੀ ਹੈ, ਉਸ ਨੂੰ ਰਿਸ਼ਤੇਦਾਰ ਪੁੱਛੇਗਾ, ‘ਕੀ ਤੇਰੇ ਨਾਲ ਕੋਈ ਹੋਰ ਵੀ ਹੈ?’ ਅਤੇ ਉਹ ਜਵਾਬ ਦੇਵੇਗਾ, ‘ਨਹੀਂ!’ ਫਿਰ ਉਹ ਕਹੇਗਾ, ‘ਚੁੱਪ ਰਹਿ! ਇਹ ਵੇਲਾ ਯਹੋਵਾਹ ਦਾ ਨਾਂ ਲੈਣ ਦਾ ਨਹੀਂ ਹੈ।’” 11  ਕਿਉਂਕਿ ਇਹ ਹੁਕਮ ਯਹੋਵਾਹ ਨੇ ਦਿੱਤਾ ਹੈ,+ਉਹ ਆਲੀਸ਼ਾਨ ਘਰਾਂ ਨੂੰ ਮਲਬੇ ਦਾ ਢੇਰ ਬਣਾ ਦੇਵੇਗਾਅਤੇ ਛੋਟੇ ਘਰਾਂ ਨੂੰ ਢਾਹ ਦੇਵੇਗਾ।+ 12  ਕੀ ਚਟਾਨ ’ਤੇ ਘੋੜੇ ਦੌੜਦੇ ਹਨ,ਜਾਂ ਕੋਈ ਉੱਥੇ ਬਲਦਾਂ ਨਾਲ ਹਲ਼ ਵਾਹੁੰਦਾ ਹੈ? ਤੁਸੀਂ ਨਿਆਂ ਨੂੰ ਜ਼ਹਿਰੀਲਾ ਪੌਦਾ ਬਣਾ ਦਿੱਤਾ ਹੈਅਤੇ ਇਸ ਦੇ ਫਲਾਂ ਨੂੰ ਨਾਗਦੋਨਾ।*+ 13  ਤੁਸੀਂ ਬੇਕਾਰ ਚੀਜ਼ ’ਤੇ ਖ਼ੁਸ਼ ਹੁੰਦੇ ਹੋਅਤੇ ਕਹਿੰਦੇ ਹੋ, “ਕੀ ਅਸੀਂ ਆਪਣੇ ਹੀ ਬਲਬੂਤੇ ’ਤੇ ਤਾਕਤਵਰ ਨਹੀਂ ਬਣੇ?”*+ 14  ਇਸ ਲਈ, ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੇਰੇ ਖ਼ਿਲਾਫ਼ ਇਕ ਕੌਮ ਲੈ ਕੇ ਆਵਾਂਗਾ,’+ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ‘ਅਤੇ ਉਹ ਤੇਰੇ ’ਤੇ ਲੇਬੋ-ਹਮਾਥ*+ ਤੋਂ ਲੈ ਕੇ ਅਰਾਬਾਹ ਦੀ ਵਾਦੀ ਤਕ ਅਤਿਆਚਾਰ ਕਰਨਗੇ।’”

ਫੁਟਨੋਟ

ਜਾਂ, “ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ।”
ਕਿਹਾ ਜਾ ਸਕਦਾ ਹੈ ਕਿ ਇੱਥੇ ਯਹੂਦਾਹ ਅਤੇ ਇਜ਼ਰਾਈਲ ਦੀ ਗੱਲ ਕੀਤੀ ਗਈ ਹੈ।
ਇਬ, “ਹਿੰਸਾ ਦੀ ਗੱਦੀ ਨੂੰ ਲਿਆਉਂਦੇ ਹੋ?”
ਜਾਂ, “ਤਾਰਾਂ ਵਾਲੇ ਸਾਜ਼।”
ਇਬ, “ਦੁੱਖ।”
ਇਬ, “ਉਸ ਦੇ ਪਿਤਾ ਦਾ ਭਰਾ।”
ਇਬ, “ਹੱਡੀਆਂ।”
ਜਾਂ, “ਕੁੜੱਤਣ।”
ਇਬ, “ਆਪਣੇ ਲਈ ਸਿੰਗ ਲਏ ਹਨ?”
ਜਾਂ, “ਹਮਾਥ ਦੇ ਲਾਂਘੇ।”