ਆਮੋਸ 8:1-14
8 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਦੇਖੋ! ਗਰਮੀਆਂ ਦੇ ਫਲਾਂ ਨਾਲ ਭਰੀ ਇਕ ਟੋਕਰੀ ਸੀ।
2 ਫਿਰ ਉਸ ਨੇ ਪੁੱਛਿਆ: “ਆਮੋਸ, ਤੂੰ ਕੀ ਦੇਖਦਾ ਹੈਂ?” ਮੈਂ ਜਵਾਬ ਦਿੱਤਾ, “ਗਰਮੀਆਂ ਦੇ ਫਲਾਂ ਨਾਲ ਭਰੀ ਇਕ ਟੋਕਰੀ।” ਫਿਰ ਯਹੋਵਾਹ ਨੇ ਮੈਨੂੰ ਕਿਹਾ: ਮੇਰੀ ਪਰਜਾ ਇਜ਼ਰਾਈਲ ਦਾ ਅੰਤ ਆ ਗਿਆ ਹੈ। ਮੈਂ ਉਨ੍ਹਾਂ ਨੂੰ ਹੋਰ ਮਾਫ਼ ਨਹੀਂ ਕਰਾਂਗਾ।+
3 ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ, ‘ਉਸ ਦਿਨ ਮੰਦਰ ਵਿਚ ਗੀਤਾਂ ਦੀ ਬਜਾਇ ਵੈਣ ਪਾਏ ਜਾਣਗੇ।+ ਸਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਣਗੀਆਂ+ ਜਿਸ ਕਰਕੇ ਖ਼ਾਮੋਸ਼ੀ ਛਾਈ ਹੋਵੇਗੀ।’
4 ਸੁਣੋ, ਗ਼ਰੀਬਾਂ ’ਤੇ ਅਤਿਆਚਾਰ ਕਰਨ ਵਾਲਿਓਅਤੇ ਦੇਸ਼ ਦੇ ਹਲੀਮ* ਲੋਕਾਂ ਦਾ ਨਾਸ਼ ਕਰਨ ਵਾਲਿਓ,+
5 ਤੁਸੀਂ ਕਹਿੰਦੇ ਹੋ, ‘ਕਦੋਂ ਮੱਸਿਆ ਦਾ ਤਿਉਹਾਰ ਖ਼ਤਮ ਹੋਵੇ+ ਅਤੇ ਕਦੋਂ ਅਸੀਂ ਆਪਣਾ ਅਨਾਜ ਵੇਚੀਏ,ਕਦੋਂ ਸਬਤ+ ਖ਼ਤਮ ਹੋਵੇ ਤੇ ਕਦੋਂ ਅਸੀਂ ਫ਼ਸਲ ਵੇਚੀਏ?
ਤਾਂਕਿ ਅਸੀਂ ਆਪਣਾ ਏਫਾ* ਮਾਪ ਛੋਟਾ ਕਰੀਏਅਤੇ ਆਪਣੇ ਸ਼ੇਕੇਲ* ਵੱਟਿਆਂ ਦਾ ਭਾਰ ਵਧਾਈਏ,ਤੱਕੜੀ ਵਿਚ ਤੋਲਣ ਵੇਲੇ ਹੇਰਾਫੇਰੀ ਕਰੀਏ+
6 ਤਾਂਕਿ ਅਸੀਂ ਕੰਗਾਲ ਨੂੰ ਚਾਂਦੀ ਨਾਲਅਤੇ ਗ਼ਰੀਬ ਨੂੰ ਜੁੱਤੀਆਂ ਦੇ ਜੋੜੇ ਨਾਲ ਖ਼ਰੀਦੀਏ+ਅਤੇ ਅਨਾਜ ਦੀ ਰਹਿੰਦ-ਖੂੰਹਦ ਵੇਚੀਏ।’
7 ਯਹੋਵਾਹ, ਜੋ ਯਾਕੂਬ ਦਾ ਮਾਣ+ ਹੈ, ਨੇ ਆਪਣੀ ਸਹੁੰ ਖਾਧੀ ਹੈ,‘ਮੈਂ ਉਨ੍ਹਾਂ ਦੇ ਸਾਰੇ ਕੰਮਾਂ ਨੂੰ ਕਦੇ ਨਹੀਂ ਭੁੱਲਾਂਗਾ।+
8 ਇਸ ਗੱਲੋਂ ਦੇਸ਼ ਕੰਬੇਗਾ*ਅਤੇ ਸਾਰੇ ਵਾਸੀ ਸੋਗ ਮਨਾਉਣਗੇ।+
ਕੀ ਇਹ ਨੀਲ ਦਰਿਆ ਦੇ ਪਾਣੀ ਵਾਂਗ ਉਛਾਲ਼ੇ ਨਹੀਂ ਮਾਰੇਗਾ?
ਕੀ ਮਿਸਰ ਦੇ ਨੀਲ ਦਰਿਆ ਵਾਂਗ ਇਸ ਵਿਚ ਹਲਚਲ ਨਹੀਂ ਮਚੇਗੀ?’+
9 ‘ਉਸ ਦਿਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ,‘ਮੈਂ ਸਿਖਰ ਦੁਪਹਿਰੇ ਸੂਰਜ ਡੋਬ ਦਿਆਂਗਾਅਤੇ ਦਿਨੇ ਹੀ ਦੇਸ਼ ਵਿਚ ਹਨੇਰਾ ਕਰ ਦਿਆਂਗਾ।+
10 ਮੈਂ ਤੁਹਾਡੇ ਤਿਉਹਾਰਾਂ ਨੂੰ ਮਾਤਮ ਵਿਚਅਤੇ ਤੁਹਾਡੇ ਗੀਤਾਂ ਨੂੰ ਵਿਰਲਾਪ* ਵਿਚ ਬਦਲ ਦਿਆਂਗਾ।+
ਮੈਂ ਸਾਰਿਆਂ ਦੇ ਲੱਕ ਦੁਆਲੇ ਤੱਪੜ ਬੰਨ੍ਹਾਂਗਾ ਅਤੇ ਹਰੇਕ ਦਾ ਸਿਰ ਗੰਜਾ ਕਰ ਦਿਆਂਗਾ;ਮੈਂ ਤੁਹਾਨੂੰ ਇੰਨਾ ਦੁੱਖ ਦਿਆਂਗਾ ਜਿੰਨਾ ਇਕਲੌਤੇ ਪੁੱਤਰ ਦੀ ਮੌਤ ’ਤੇ ਹੁੰਦਾ ਹੈ,ਉਸ ਦਿਨ ਦਾ ਅੰਤ ਕਸ਼ਟਦਾਇਕ ਹੋਵੇਗਾ।’
11 ‘ਦੇਖੋ! ਉਹ ਦਿਨ ਆ ਰਹੇ ਹਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ,‘ਜਦੋਂ ਮੈਂ ਦੇਸ਼ ਵਿਚ ਕਾਲ਼ ਪਾਵਾਂਗਾ,ਇਹ ਰੋਟੀ ਅਤੇ ਪਾਣੀ ਦਾ ਨਹੀਂ,ਸਗੋਂ ਯਹੋਵਾਹ ਦੇ ਬਚਨ ਸੁਣਨ ਦਾ ਹੋਵੇਗਾ।+
12 ਉਹ ਲੜਖੜਾਉਂਦੇ ਹੋਏ ਸਮੁੰਦਰ ਤੋਂ ਸਮੁੰਦਰ ਵੱਲਅਤੇ ਉੱਤਰ ਤੋਂ ਪੂਰਬ ਵੱਲ ਜਾਣਗੇ।
ਉਹ ਯਹੋਵਾਹ ਦੇ ਬਚਨ ਨੂੰ ਲੱਭਣ ਲਈ ਇੱਧਰ-ਉੱਧਰ ਭਟਕਣਗੇ, ਪਰ ਉਨ੍ਹਾਂ ਨੂੰ ਲੱਭੇਗਾ ਨਹੀਂ।
13 ਉਸ ਦਿਨ ਖ਼ੂਬਸੂਰਤ ਕੁਆਰੀਆਂ ਅਤੇ ਜਵਾਨ ਮੁੰਡੇਪਿਆਸ ਦੇ ਮਾਰੇ ਬੇਹੋਸ਼ ਹੋ ਜਾਣਗੇ;
14 ਜਿਹੜੇ ਸਾਮਰਿਯਾ+ ਦੇ ਅਪਰਾਧ ਦੀ ਸਹੁੰ ਖਾਂਦੇ ਹਨ,“ਹੇ ਦਾਨ,+ ਤੇਰੇ ਜੀਉਂਦੇ ਦੇਵਤੇ ਦੀ ਸਹੁੰ!”
ਅਤੇ “ਬਏਰ-ਸ਼ਬਾ+ ਦੇ ਰਾਹ ਦੀ ਸਹੁੰ!”
ਉਹ ਡਿਗਣਗੇ ਅਤੇ ਫਿਰ ਕਦੇ ਨਹੀਂ ਉੱਠਣਗੇ।’”+
ਫੁਟਨੋਟ
^ ਜਾਂ, “ਸ਼ਾਂਤ ਸੁਭਾਅ ਦੇ।”
^ ਵਧੇਰੇ ਜਾਣਕਾਰੀ 2.14 ਦੇਖੋ।
^ ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਧਰਤੀ ਕੰਬੇਗੀ।”
^ ਜਾਂ, “ਮਾਤਮ ਦੇ ਗੀਤਾਂ।”