ਕਹਾਉਤਾਂ 2:1-22
2 ਹੇ ਮੇਰੇ ਪੁੱਤਰ, ਜੇ ਤੂੰ ਮੇਰੀ ਗੱਲ ਮੰਨੇਂਅਤੇ ਮੇਰੇ ਹੁਕਮਾਂ ਨੂੰ ਖ਼ਜ਼ਾਨੇ ਵਾਂਗ ਸਾਂਭ ਕੇ ਰੱਖੇਂ,+
2 ਜੇ ਤੂੰ ਬੁੱਧ ਵੱਲ ਕੰਨ ਲਾਵੇਂ+ਅਤੇ ਸੂਝ-ਬੂਝ ਉੱਤੇ ਮਨ ਲਾਵੇਂ;+
3 ਨਾਲੇ ਜੇ ਤੂੰ ਸਮਝ ਨੂੰ ਪੁਕਾਰੇਂ+ਅਤੇ ਸੂਝ-ਬੂਝ ਨੂੰ ਹਾਕਾਂ ਮਾਰੇਂ;+
4 ਜੇ ਤੂੰ ਚਾਂਦੀ ਵਾਂਗ ਇਨ੍ਹਾਂ ਦੀ ਭਾਲ ਕਰਦਾ ਰਹੇਂ+ਅਤੇ ਗੁਪਤ ਖ਼ਜ਼ਾਨੇ ਵਾਂਗ ਇਨ੍ਹਾਂ ਦੀ ਖੋਜ ਕਰਦਾ ਰਹੇਂ;+
5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+
6 ਕਿਉਂਕਿ ਬੁੱਧ ਯਹੋਵਾਹ ਹੀ ਦਿੰਦਾ ਹੈ;+ਗਿਆਨ ਤੇ ਸੂਝ-ਬੂਝ ਦੀਆਂ ਗੱਲਾਂ ਉਸੇ ਦੇ ਮੂੰਹੋਂ ਨਿਕਲਦੀਆਂ ਹਨ।
7 ਉਹ ਸਾਫ਼ ਦਿਲ ਵਾਲੇ ਲੋਕਾਂ ਲਈ ਬੁੱਧ ਨੂੰ ਸਾਂਭ ਕੇ ਰੱਖਦਾ ਹੈ;ਉਹ ਖਰੇ ਰਾਹ ’ਤੇ ਚੱਲਣ ਵਾਲਿਆਂ ਲਈ ਢਾਲ ਹੈ।+
8 ਉਹ ਨਿਆਂ ਦੇ ਰਾਹਾਂ ’ਤੇ ਨਿਗਾਹ ਰੱਖਦਾ ਹੈਅਤੇ ਉਹ ਆਪਣੇ ਵਫ਼ਾਦਾਰ ਲੋਕਾਂ ਦੇ ਰਾਹ ਦੀ ਰਾਖੀ ਕਰੇਗਾ।+
9 ਫਿਰ ਤੂੰ ਸਮਝੇਂਗਾ ਕਿ ਨੇਕੀ, ਨਿਆਂ ਅਤੇ ਈਮਾਨਦਾਰੀ ਕੀ ਹੈ,ਹਾਂ, ਤੂੰ ਚੰਗੇ ਰਾਹ ਨੂੰ ਸਮਝੇਂਗਾ।+
10 ਜਦੋਂ ਬੁੱਧ ਤੇਰੇ ਦਿਲ ਵਿਚ ਸਮਾਏਗੀ+ਅਤੇ ਗਿਆਨ ਤੇਰੇ ਜੀਅ ਨੂੰ ਚੰਗਾ ਲੱਗੇਗਾ,+
11 ਤਾਂ ਸੋਚਣ-ਸਮਝਣ ਦੀ ਕਾਬਲੀਅਤ ਤੇਰੇ ’ਤੇ ਨਿਗਾਹ ਰੱਖੇਗੀ+ਅਤੇ ਸੂਝ-ਬੂਝ ਤੇਰੀ ਹਿਫਾਜ਼ਤ ਕਰੇਗੀ
12 ਤਾਂਕਿ ਬੁਰੇ ਰਾਹ ਤੋਂ ਤੇਰਾ ਬਚਾਅ ਹੋਵੇਅਤੇ ਉਸ ਆਦਮੀ ਤੋਂ ਜੋ ਖੋਟੀਆਂ ਗੱਲਾਂ ਕਰਦਾ ਹੈ,+
13 ਉਨ੍ਹਾਂ ਤੋਂ ਜੋ ਸਿੱਧੇ ਰਾਹਾਂ ਨੂੰ ਛੱਡ ਦਿੰਦੇ ਹਨਅਤੇ ਹਨੇਰੇ ਰਾਹਾਂ ’ਤੇ ਚੱਲਦੇ ਹਨ,+
14 ਉਨ੍ਹਾਂ ਤੋਂ ਜੋ ਬੁਰਾਈ ਕਰ ਕੇ ਫੁੱਲੇ ਨਹੀਂ ਸਮਾਉਂਦੇ,ਜੋ ਘਿਣਾਉਣੇ ਕੰਮ ਕਰ ਕੇ ਖ਼ੁਸ਼ ਹੁੰਦੇ ਹਨ,
15 ਉਨ੍ਹਾਂ ਤੋਂ ਜਿਨ੍ਹਾਂ ਦੇ ਰਾਹ ਵਿੰਗੇ-ਟੇਢੇ ਹਨਅਤੇ ਜਿਨ੍ਹਾਂ ਦਾ ਰਾਹ ਧੋਖੇ ਭਰਿਆ ਹੈ।
16 ਇਹ ਤੈਨੂੰ ਕੁਰਾਹੇ ਪਈ* ਔਰਤ ਤੋਂ ਬਚਾਵੇਗੀ,ਬਦਚਲਣ* ਔਰਤ ਦੀਆਂ ਚਿਕਨੀਆਂ-ਚੋਪੜੀਆਂ* ਗੱਲਾਂ ਤੋਂ ਬਚਾਵੇਗੀ,+
17 ਜੋ ਆਪਣੀ ਜਵਾਨੀ ਦੇ ਸਾਥੀ* ਨੂੰ ਛੱਡ ਦਿੰਦੀ ਹੈ+ਅਤੇ ਆਪਣੇ ਪਰਮੇਸ਼ੁਰ ਦੇ ਇਕਰਾਰ ਨੂੰ ਭੁੱਲ ਜਾਂਦੀ ਹੈ;
18 ਉਸ ਦਾ ਘਰ ਮੌਤ ਦੇ ਮੂੰਹ ਵਿਚ ਜਾਂਦਾ ਹੈ,ਉਸ ਦੇ ਰਾਹ ਉਨ੍ਹਾਂ ਲੋਕਾਂ ਕੋਲ ਲੈ ਜਾਂਦੇ ਹਨ ਜੋ ਮੌਤ ਦੇ ਹੱਥਾਂ ਵਿਚ ਬੇਬੱਸ ਹਨ।+
19 ਉਸ ਨਾਲ ਸੰਬੰਧ ਬਣਾਉਣ* ਵਾਲਿਆਂ ਵਿੱਚੋਂ ਕੋਈ ਵੀ ਵਾਪਸ ਨਹੀਂ ਆਵੇਗਾ,ਨਾ ਹੀ ਉਹ ਜ਼ਿੰਦਗੀ ਦੇ ਰਾਹਾਂ ’ਤੇ ਦੁਬਾਰਾ ਚੱਲਣਗੇ।+
20 ਇਸ ਲਈ ਚੰਗੇ ਲੋਕਾਂ ਦੇ ਰਾਹ ’ਤੇ ਚੱਲਅਤੇ ਧਰਮੀਆਂ ਦੇ ਰਾਹਾਂ ’ਤੇ ਤੁਰਦਾ ਰਹਿ+
21 ਕਿਉਂਕਿ ਨੇਕ ਲੋਕ ਹੀ ਧਰਤੀ ਉੱਤੇ ਵੱਸਣਗੇਅਤੇ ਨਿਰਦੋਸ਼* ਹੀ ਇਸ ਉੱਤੇ ਰਹਿ ਜਾਣਗੇ।+
22 ਪਰ ਦੁਸ਼ਟ ਧਰਤੀ ਤੋਂ ਮਿਟਾ ਦਿੱਤੇ ਜਾਣਗੇ+ਅਤੇ ਧੋਖੇਬਾਜ਼ ਇਸ ਤੋਂ ਉਖਾੜ ਦਿੱਤੇ ਜਾਣਗੇ।+
ਫੁਟਨੋਟ
^ ਇਬ, “ਪਰਾਈ।” ਜ਼ਾਹਰ ਹੈ ਉਹ ਔਰਤ ਜੋ ਨੈਤਿਕ ਮਿਆਰਾਂ ’ਤੇ ਨਾ ਚੱਲਣ ਕਰਕੇ ਪਰਮੇਸ਼ੁਰ ਤੋਂ ਦੂਰ ਹੋ ਗਈ।
^ ਜਾਂ, “ਪਰਦੇਸੀ।” ਜ਼ਾਹਰ ਹੈ ਉਹ ਔਰਤ ਜੋ ਨੈਤਿਕ ਮਿਆਰਾਂ ’ਤੇ ਨਾ ਚੱਲਣ ਕਰਕੇ ਪਰਮੇਸ਼ੁਰ ਤੋਂ ਦੂਰ ਹੋ ਗਈ।
^ ਜਾਂ, “ਭਰਮਾਉਣ ਵਾਲੀਆਂ।”
^ ਜਾਂ, “ਪਤੀ।”
^ ਇਬ, “ਕੋਲ ਅੰਦਰ ਜਾਣ।”
^ ਜਾਂ, “ਜੋ ਵਫ਼ਾਦਾਰੀ ਬਣਾਈ ਰੱਖਦਾ ਹੈ।”