ਕਹਾਉਤਾਂ 25:1-28

  • ਰਾਜ਼ ਜ਼ਾਹਰ ਨਾ ਕਰ (9)

  • ਸੋਚ-ਸਮਝ ਕੇ ਕਹੀ ਗੱਲ (11)

  • ਦੂਜਿਆਂ ਦੇ ਘਰ ਵਾਰ-ਵਾਰ ਨਾ ਜਾਹ (17)

  • ਦੁਸ਼ਮਣ ਦੇ ਸਿਰ ਉੱਤੇ ਕੋਲਿਆਂ ਦਾ ਢੇਰ (21, 22)

  • ਚੰਗੀ ਖ਼ਬਰ ਠੰਢੇ ਪਾਣੀ ਵਾਂਗ (25)

25  ਇਹ ਵੀ ਸੁਲੇਮਾਨ ਦੀਆਂ ਕਹਾਵਤਾਂ ਹਨ+ ਜਿਨ੍ਹਾਂ ਦੀ ਯਹੂਦਾਹ ਦੇ ਰਾਜੇ ਹਿਜ਼ਕੀਯਾਹ+ ਦੇ ਆਦਮੀਆਂ ਨੇ ਨਕਲ ਕੀਤੀ ਸੀ:*   ਪਰਮੇਸ਼ੁਰ ਦੀ ਸ਼ਾਨ ਕਿਸੇ ਗੱਲ ਨੂੰ ਰਾਜ਼ ਰੱਖਣ ਵਿਚ ਹੈ+ਅਤੇ ਰਾਜਿਆਂ ਦੀ ਸ਼ਾਨ ਕਿਸੇ ਮਾਮਲੇ ਦੀ ਛਾਣ-ਬੀਣ ਕਰਨ ਵਿਚ ਹੈ।   ਜਿਵੇਂ ਆਕਾਸ਼ ਦੀ ਉਚਾਈ ਅਤੇ ਧਰਤੀ ਦੀ ਡੂੰਘਾਈ,ਉਸੇ ਤਰ੍ਹਾਂ ਰਾਜਿਆਂ ਦੇ ਦਿਲਾਂ ਨੂੰ ਜਾਣਨਾ ਨਾਮੁਮਕਿਨ ਹੈ।   ਚਾਂਦੀ ਵਿੱਚੋਂ ਮੈਲ਼ ਕੱਢਅਤੇ ਇਹ ਪੂਰੀ ਤਰ੍ਹਾਂ ਸ਼ੁੱਧ ਹੋ ਜਾਵੇਗੀ।+   ਰਾਜੇ ਦੀ ਹਜ਼ੂਰੀ ਵਿੱਚੋਂ ਦੁਸ਼ਟ ਨੂੰ ਕੱਢ,ਤਾਂ ਉਸ ਦਾ ਸਿੰਘਾਸਣ ਸਹੀ ਕੰਮਾਂ ਕਾਰਨ ਟਿਕਿਆ ਰਹੇਗਾ।+   ਰਾਜੇ ਦੇ ਸਾਮ੍ਹਣੇ ਆਪਣੀ ਵਡਿਆਈ ਨਾ ਕਰ+ਅਤੇ ਮੰਨੇ-ਪ੍ਰਮੰਨੇ ਲੋਕਾਂ ਵਿਚ ਜਾ ਕੇ ਨਾ ਖੜ੍ਹ+   ਕਿਉਂਕਿ ਕਿਸੇ ਅਧਿਕਾਰੀ ਦੇ ਸਾਮ੍ਹਣੇ ਤੇਰੀ ਬੇਇੱਜ਼ਤੀ ਹੋਣ ਨਾਲੋਂ ਬਿਹਤਰ ਹੈਕਿ ਉਹ ਆਪ ਤੈਨੂੰ ਕਹੇ, “ਇੱਥੇ ਉਤਾਹਾਂ ਆਜਾ।”+   ਕਿਸੇ ਕਾਨੂੰਨੀ ਝਗੜੇ ਵਿਚ ਪੈਣ ਦੀ ਕਾਹਲੀ ਨਾ ਕਰਕਿਉਂਕਿ ਬਾਅਦ ਵਿਚ ਜੇ ਤੇਰੇ ਗੁਆਂਢੀ ਨੇ ਤੇਰੀ ਬੇਇੱਜ਼ਤੀ ਕੀਤੀ, ਤਾਂ ਫਿਰ ਤੂੰ ਕੀ ਕਰੇਂਗਾ?+   ਆਪਣੇ ਗੁਆਂਢੀ ਨਾਲ ਮਾਮਲੇ ਬਾਰੇ ਗੱਲ ਕਰ,+ਪਰ ਤੈਨੂੰ ਦੱਸਿਆ ਗਿਆ ਰਾਜ਼* ਜ਼ਾਹਰ ਨਾ ਕਰੀਂ+ 10  ਤਾਂਕਿ ਸੁਣਨ ਵਾਲਾ ਤੈਨੂੰ ਸ਼ਰਮਿੰਦਾ ਨਾ ਕਰੇਅਤੇ ਕਿਤੇ ਤੂੰ ਬੁਰੀ ਖ਼ਬਰ* ਨਾ ਫੈਲਾ ਦੇਵੇਂ ਜਿਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ। 11  ਸਹੀ ਸਮੇਂ ਤੇ ਕਹੀ ਗਈ ਗੱਲ,ਚਾਂਦੀ ਨਾਲ ਮੜ੍ਹੀ ਟੋਕਰੀ ਵਿਚ ਸੋਨੇ ਦੇ ਸੇਬਾਂ ਵਾਂਗ ਹੈ।+ 12  ਤਾੜਨ ਵਾਲਾ ਬੁੱਧੀਮਾਨ ਇਨਸਾਨ ਸੁਣਨ ਵਾਲੇ ਕੰਨ ਲਈਸੋਨੇ ਦੀ ਵਾਲ਼ੀ ਅਤੇ ਕੁੰਦਨ ਸੋਨੇ ਦੇ ਗਹਿਣੇ ਵਾਂਗ ਹੈ।+ 13  ਜਿਵੇਂ ਵਾਢੀ ਦੇ ਦਿਨ ਬਰਫ਼ ਦੀ ਠੰਢਕ,ਉਵੇਂ ਸੰਦੇਸ਼ ਦੇਣ ਵਾਲਾ ਵਫ਼ਾਦਾਰ ਇਨਸਾਨ ਆਪਣੇ ਭੇਜਣ ਵਾਲਿਆਂ ਲਈ ਹੁੰਦਾ ਹੈਕਿਉਂਕਿ ਉਹ ਆਪਣੇ ਮਾਲਕ ਦੇ ਜੀਅ ਨੂੰ ਤਾਜ਼ਗੀ ਦਿੰਦਾ ਹੈ।+ 14  ਜੋ ਤੋਹਫ਼ਾ ਦਿੱਤੇ ਬਿਨਾਂ* ਸ਼ੇਖ਼ੀਆਂ ਮਾਰਦਾ ਰਹਿੰਦਾ ਹੈ,ਉਹ ਉਸ ਹਵਾ ਅਤੇ ਬੱਦਲਾਂ ਵਰਗਾ ਹੈ ਜੋ ਕਦੇ ਵਰਖਾ ਨਹੀਂ ਲਿਆਉਂਦੇ।+ 15  ਧੀਰਜ ਨਾਲ ਅਧਿਕਾਰੀ ਨੂੰ ਕਾਇਲ ਕੀਤਾ ਜਾਂਦਾ ਹੈਅਤੇ ਕੋਮਲ* ਜ਼ਬਾਨ ਹੱਡੀ ਨੂੰ ਤੋੜ ਸਕਦੀ ਹੈ।+ 16  ਜੇ ਤੈਨੂੰ ਸ਼ਹਿਦ ਮਿਲੇ, ਤਾਂ ਉੱਨਾ ਹੀ ਖਾਈਂ ਜਿੰਨਾ ਚਾਹੀਦਾ ਹੈਕਿਉਂਕਿ ਜੇ ਤੂੰ ਜ਼ਿਆਦਾ ਖਾ ਲਿਆ, ਤਾਂ ਕਿਤੇ ਤੈਨੂੰ ਉਲਟੀ ਨਾ ਆ ਜਾਵੇ।+ 17  ਆਪਣੇ ਗੁਆਂਢੀ ਦੇ ਘਰ ਵਾਰ-ਵਾਰ ਕਦਮ ਨਾ ਰੱਖ,ਕਿਤੇ ਇਵੇਂ ਨਾ ਹੋਵੇ ਕਿ ਉਹ ਤੇਰੇ ਤੋਂ ਅੱਕ ਜਾਵੇ ਤੇ ਤੇਰੇ ਨਾਲ ਨਫ਼ਰਤ ਕਰੇ। 18  ਆਪਣੇ ਗੁਆਂਢੀ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਾ,ਯੁੱਧ ਦੇ ਡੰਡੇ, ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।+ 19  ਮੁਸ਼ਕਲ ਘੜੀ ਵਿਚ ਬੇਇਤਬਾਰੇ* ਇਨਸਾਨ ’ਤੇ ਭਰੋਸਾ ਕਰਨਾ,ਟੁੱਟੇ ਦੰਦ ਜਾਂ ਲੰਗੜਾਉਂਦੇ ਪੈਰ ਵਾਂਗ ਹੈ। 20  ਕਿਸੇ ਉਦਾਸ ਮਨ ਅੱਗੇ ਗਾਣੇ ਗਾਉਣ ਵਾਲਾ,ਠੰਢ ਵਾਲੇ ਦਿਨ ਆਪਣੇ ਕੱਪੜੇ ਉਤਾਰਨ ਵਾਲੇ ਵਰਗਾਅਤੇ ਸੋਡੇ* ਉੱਤੇ ਸਿਰਕਾ ਪਾਉਣ ਵਾਂਗ ਹੈ।+ 21  ਜੇ ਤੇਰਾ ਦੁਸ਼ਮਣ* ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਰੋਟੀ ਦੇ;ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਪਾਣੀ ਦੇ+ 22  ਕਿਉਂਕਿ ਇਸ ਤਰ੍ਹਾਂ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾ ਰਿਹਾ ਹੋਵੇਂਗਾ*+ਅਤੇ ਯਹੋਵਾਹ ਤੈਨੂੰ ਇਨਾਮ ਦੇਵੇਗਾ। 23  ਉੱਤਰ ਦੀ ਹਵਾ ਮੋਹਲੇਧਾਰ ਮੀਂਹ ਲਿਆਉਂਦੀ ਹੈਅਤੇ ਚੁਗ਼ਲੀਆਂ ਕਰਨ ਵਾਲੀ ਜੀਭ ਚਿਹਰੇ ’ਤੇ ਗੁੱਸਾ ਲਿਆਉਂਦੀ ਹੈ।+ 24  ਝਗੜਾਲੂ* ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂਛੱਤ ’ਤੇ ਇਕ ਖੂੰਜੇ ਵਿਚ ਵੱਸਣਾ ਚੰਗਾ ਹੈ।+ 25  ਦੂਰ ਦੇਸ਼ੋਂ ਆਈ ਚੰਗੀ ਖ਼ਬਰ,ਥੱਕੀ-ਟੁੱਟੀ ਜਾਨ ਲਈ ਠੰਢੇ ਪਾਣੀ ਵਾਂਗ ਹੈ।+ 26  ਜਿਹੜਾ ਧਰਮੀ ਇਨਸਾਨ ਦੁਸ਼ਟ ਅੱਗੇ ਝੁਕ ਜਾਂਦਾ ਹੈ,*ਉਹ ਗੰਦੇ ਪਾਣੀ ਦੇ ਸੋਮੇ ਅਤੇ ਦੂਸ਼ਿਤ ਖੂਹ ਵਰਗਾ ਹੈ। 27  ਨਾ ਤਾਂ ਬਹੁਤ ਜ਼ਿਆਦਾ ਸ਼ਹਿਦ ਖਾਣਾ ਚੰਗਾ ਹੈ+ਅਤੇ ਨਾ ਹੀ ਆਪਣੀ ਵਡਿਆਈ ਕਰਾਉਣ ਵਿਚ ਕੋਈ ਸ਼ਾਨ ਹੈ।+ 28  ਜਿਵੇਂ ਢਹਿ ਚੁੱਕਾ ਸ਼ਹਿਰ ਹੁੰਦਾ ਹੈ ਜਿਸ ਦੀ ਕੰਧ ਨਾ ਹੋਵੇ,ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖ ਸਕਦਾ।+

ਫੁਟਨੋਟ

ਜਾਂ, “ਨਕਲ ਕੀਤੀ ਤੇ ਇਕੱਠੀਆਂ ਕੀਤੀਆਂ।”
ਜਾਂ, “ਦੂਜਿਆਂ ਦੇ ਭੇਤ।”
ਜਾਂ, “ਬਦਨਾਮ ਕਰਨ ਲਈ ਅਫ਼ਵਾਹ।”
ਇਬ, “ਝੂਠਾ-ਮੂਠਾ ਤੋਹਫ਼ਾ।”
ਜਾਂ, “ਨਰਮ।”
ਜਾਂ ਸੰਭਵ ਹੈ, “ਧੋਖੇਬਾਜ਼।”
ਜਾਂ, “ਖਾਰ।”
ਇਬ, “ਤੈਨੂੰ ਨਫ਼ਰਤ ਕਰਨ ਵਾਲਾ।”
ਯਾਨੀ, ਕਿਸੇ ਦੇ ਕਠੋਰ ਦਿਲ ਨੂੰ ਪਿਘਲਾਉਣਾ, ਜਿਵੇਂ ਬਲ਼ਦੇ ਕੋਲੇ ਲੋਹੇ ਨੂੰ ਪਿਘਲਾ ਦਿੰਦੇ ਹਨ।
ਜਾਂ, “ਖਿਝਾਉਣ ਵਾਲੀ।”
ਜਾਂ, “ਨਾਲ ਸਮਝੌਤਾ ਕਰ ਲੈਂਦਾ ਹੈ।” ਇਬ, “ਅੱਗੇ ਲੜਖੜਾਉਂਦਾ ਹੈ।”