ਕਹਾਉਤਾਂ 3:1-35

  • ਬੁੱਧੀਮਾਨ ਬਣ ਅਤੇ ਯਹੋਵਾਹ ’ਤੇ ਭਰੋਸਾ ਰੱਖ (1-12)

    • ਕੀਮਤੀ ਚੀਜ਼ਾਂ ਨਾਲ ਯਹੋਵਾਹ ਦਾ ਆਦਰ ਕਰ (9)

  • ਬੁੱਧ ਖ਼ੁਸ਼ੀ ਦਿੰਦੀ ਹੈ (13-18)

  • ਬੁੱਧ ਸੁਰੱਖਿਅਤ ਰੱਖਦੀ ਹੈ (19-26)

  • ਦੂਜਿਆਂ ਨਾਲ ਸਹੀ ਵਰਤਾਅ (27-35)

    • ਜਦੋਂ ਵੀ ਹੋ ਸਕੇ, ਦੂਜਿਆਂ ਦਾ ਭਲਾ ਕਰ (27)

3  ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ   ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+   ਅਟੱਲ ਪਿਆਰ ਤੇ ਵਫ਼ਾਦਾਰੀ* ਨੂੰ ਆਪਣੇ ਤੋਂ ਦੂਰ ਨਾ ਹੋਣ ਦੇਈਂ।+ ਇਨ੍ਹਾਂ ਨੂੰ ਆਪਣੇ ਗਲ਼ੇ ਦੁਆਲੇ ਬੰਨ੍ਹ ਲੈ;ਇਨ੍ਹਾਂ ਨੂੰ ਆਪਣੇ ਦਿਲ ਦੀ ਫੱਟੀ ਉੱਤੇ ਲਿਖ ਲੈ;+   ਫਿਰ ਤੂੰ ਪਰਮੇਸ਼ੁਰ ਤੇ ਇਨਸਾਨ ਦੀਆਂ ਨਜ਼ਰਾਂ ਵਿਚ ਮਿਹਰ ਪਾਵੇਂਗਾਅਤੇ ਉਹ ਤੈਨੂੰ ਡੂੰਘੀ ਸਮਝ ਵਾਲਾ ਕਹਿਣਗੇ।+   ਆਪਣੇ ਪੂਰੇ ਦਿਲ ਨਾਲ ਯਹੋਵਾਹ ’ਤੇ ਭਰੋਸਾ ਰੱਖ+ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ।*+   ਆਪਣੇ ਸਾਰੇ ਰਾਹਾਂ ਵਿਚ ਉਸ ਨੂੰ ਧਿਆਨ ਵਿਚ ਰੱਖ+ਅਤੇ ਉਹ ਤੇਰੇ ਰਾਹਾਂ ਨੂੰ ਸਿੱਧਾ ਕਰੇਗਾ।+   ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਨਾ ਬਣ।+ ਯਹੋਵਾਹ ਦਾ ਡਰ ਰੱਖ ਅਤੇ ਬੁਰਾਈ ਤੋਂ ਮੂੰਹ ਫੇਰ ਲੈ।   ਇਸ ਤਰ੍ਹਾਂ ਕਰਨ ਨਾਲ ਤੇਰਾ ਸਰੀਰ* ਨਿਰੋਗ ਰਹੇਗਾਅਤੇ ਤੇਰੀਆਂ ਹੱਡੀਆਂ ਨੂੰ ਤਾਜ਼ਗੀ ਮਿਲੇਗੀ।   ਆਪਣੀਆਂ ਕੀਮਤੀ ਚੀਜ਼ਾਂ ਨਾਲ,ਆਪਣੀ ਸਾਰੀ ਪੈਦਾਵਾਰ* ਦੇ ਪਹਿਲੇ ਫਲ* ਨਾਲ ਯਹੋਵਾਹ ਦਾ ਆਦਰ ਕਰ;+ 10  ਫਿਰ ਤੇਰੇ ਭੰਡਾਰ ਪੂਰੀ ਤਰ੍ਹਾਂ ਭਰ ਜਾਣਗੇ+ਅਤੇ ਤੇਰੇ ਹੌਦ* ਨਵੇਂ ਦਾਖਰਸ ਨਾਲ ਛਲਕਣਗੇ। 11  ਹੇ ਮੇਰੇ ਪੁੱਤਰ, ਯਹੋਵਾਹ ਦੇ ਅਨੁਸ਼ਾਸਨ ਨੂੰ ਨਾ ਠੁਕਰਾ+ਅਤੇ ਉਸ ਦੀ ਤਾੜਨਾ ਤੋਂ ਘਿਰਣਾ ਨਾ ਕਰ+ 12  ਕਿਉਂਕਿ ਯਹੋਵਾਹ ਉਸੇ ਨੂੰ ਤਾੜਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ,+ਜਿਵੇਂ ਇਕ ਪਿਤਾ ਉਸ ਪੁੱਤਰ ਨੂੰ ਤਾੜਦਾ ਹੈ ਜਿਸ ਤੋਂ ਉਹ ਖ਼ੁਸ਼ ਹੈ।+ 13  ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਬੁੱਧ ਲੱਭ ਪੈਂਦੀ ਹੈ+ਅਤੇ ਉਹ ਆਦਮੀ ਜੋ ਸੂਝ-ਬੂਝ ਹਾਸਲ ਕਰਦਾ ਹੈ; 14  ਬੁੱਧ ਨੂੰ ਪਾਉਣਾ ਚਾਂਦੀ ਪਾਉਣ ਨਾਲੋਂ ਬਿਹਤਰ ਹੈਅਤੇ ਮੁਨਾਫ਼ੇ ਵਜੋਂ ਇਸ ਨੂੰ ਖੱਟਣਾ ਸੋਨਾ ਹਾਸਲ ਕਰਨ ਨਾਲੋਂ ਬਿਹਤਰ ਹੈ।+ 15  ਇਹ ਮੂੰਗਿਆਂ* ਨਾਲੋਂ ਵੀ ਕੀਮਤੀ ਹੈ;ਜਿਹੜੀਆਂ ਵੀ ਚੀਜ਼ਾਂ ਤੂੰ ਚਾਹੁੰਦਾ ਹੈਂ,ਉਨ੍ਹਾਂ ਵਿੱਚੋਂ ਕੋਈ ਵੀ ਇਸ ਦੀ ਬਰਾਬਰੀ ਨਹੀਂ ਕਰ ਸਕਦੀ। 16  ਲੰਬੀ ਉਮਰ ਇਸ ਦੇ ਸੱਜੇ ਹੱਥ ਵਿਚ ਹੈ;ਧਨ-ਦੌਲਤ ਅਤੇ ਮਹਿਮਾ ਇਸ ਦੇ ਖੱਬੇ ਹੱਥ ਵਿਚ ਹਨ। 17  ਇਸ ਦੇ ਰਾਹਾਂ ’ਤੇ ਚੱਲ ਕੇ ਖ਼ੁਸ਼ੀਆਂ ਮਿਲਦੀਆਂ ਹਨਅਤੇ ਇਸ ਦੇ ਸਾਰੇ ਰਸਤਿਆਂ ਵਿਚ ਸ਼ਾਂਤੀ ਹੈ।+ 18  ਇਹ ਉਨ੍ਹਾਂ ਲਈ ਜੀਵਨ ਦਾ ਦਰਖ਼ਤ ਹੈ ਜੋ ਇਸ ਨੂੰ ਫੜਦੇ ਹਨ,ਜੋ ਇਸ ਨੂੰ ਘੁੱਟ ਕੇ ਫੜੀ ਰੱਖਦੇ ਹਨ, ਉਹ ਖ਼ੁਸ਼ ਕਹਾਏ ਜਾਣਗੇ।+ 19  ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਰੱਖੀ।+ ਸੂਝ-ਬੂਝ ਨਾਲ ਉਸ ਨੇ ਆਕਾਸ਼ਾਂ ਨੂੰ ਮਜ਼ਬੂਤੀ ਨਾਲ ਤਾਣਿਆ।+ 20  ਉਸ ਦੇ ਗਿਆਨ ਨਾਲ ਡੂੰਘੇ ਪਾਣੀ ਫੁੱਟ ਨਿਕਲੇਅਤੇ ਬੱਦਲਾਂ ਤੋਂ ਤ੍ਰੇਲ ਪਈ।+ 21  ਹੇ ਮੇਰੇ ਪੁੱਤਰ, ਉਨ੍ਹਾਂ* ਨੂੰ ਅੱਖੋਂ ਓਹਲੇ ਨਾ ਹੋਣ ਦੇਈਂ। ਬੁੱਧ ਅਤੇ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ; 22  ਉਹ ਤੈਨੂੰ ਜ਼ਿੰਦਗੀ ਦੇਣਗੀਆਂਅਤੇ ਤੇਰੇ ਗਲ਼ੇ ਦਾ ਸ਼ਿੰਗਾਰ ਬਣਨਗੀਆਂ; 23  ਫਿਰ ਤੂੰ ਆਪਣੇ ਰਾਹ ’ਤੇ ਸੁਰੱਖਿਅਤ ਚੱਲੇਂਗਾਅਤੇ ਤੇਰਾ ਪੈਰ ਕਦੇ ਠੇਡਾ ਨਹੀਂ ਖਾਵੇਗਾ।*+ 24  ਜਦੋਂ ਤੂੰ ਲੰਮਾ ਪਵੇਂਗਾ, ਤੈਨੂੰ ਡਰ ਨਹੀਂ ਲੱਗੇਗਾ;+ਤੂੰ ਲੰਮਾ ਪਵੇਂਗਾ ਤੇ ਤੈਨੂੰ ਮਿੱਠੀ ਨੀਂਦ ਆਵੇਗੀ।+ 25  ਅਚਾਨਕ ਫੈਲਣ ਵਾਲੀ ਦਹਿਸ਼ਤ ਦਾ ਤੈਨੂੰ ਡਰ ਨਹੀਂ ਹੋਵੇਗਾ+ਅਤੇ ਨਾ ਹੀ ਦੁਸ਼ਟਾਂ ’ਤੇ ਆਉਣ ਵਾਲੇ ਤੂਫ਼ਾਨ ਦਾ।+ 26  ਕਿਉਂਕਿ ਤੇਰਾ ਪੂਰਾ ਭਰੋਸਾ ਯਹੋਵਾਹ ’ਤੇ ਹੋਵੇਗਾ;+ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ।+ 27  ਜੇ ਤੇਰੇ ਹੱਥ-ਵੱਸ ਹੋਵੇ,ਤਾਂ ਉਨ੍ਹਾਂ ਦਾ ਭਲਾ ਕਰਨੋਂ ਪਿੱਛੇ ਨਾ ਹਟੀਂ ਜਿਨ੍ਹਾਂ ਦਾ ਭਲਾ ਕਰਨਾ ਚਾਹੀਦਾ ਹੈ।*+ 28  ਜੇ ਤੂੰ ਹੁਣ ਆਪਣੇ ਗੁਆਂਢੀ ਨੂੰ ਕੁਝ ਦੇ ਸਕਦਾ ਹੈਂ,ਤਾਂ ਉਸ ਨੂੰ ਇਹ ਨਾ ਕਹਿ, “ਜਾਹ; ਬਾਅਦ ਵਿਚ ਆਈਂ! ਮੈਂ ਤੈਨੂੰ ਕੱਲ੍ਹ ਦਿਆਂਗਾ।” 29  ਜੇ ਤੇਰਾ ਗੁਆਂਢੀ ਤੇਰੇ ਨਾਲ ਰਹਿੰਦਿਆਂ ਸੁਰੱਖਿਅਤ ਮਹਿਸੂਸ ਕਰਦਾ ਹੈ,ਤਾਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਸ਼ ਨਾ ਘੜ।+ 30  ਉਸ ਇਨਸਾਨ ਨਾਲ ਬਿਨਾਂ ਵਜ੍ਹਾ ਨਾ ਝਗੜ+ਜਿਸ ਨੇ ਤੇਰਾ ਕੁਝ ਨਹੀਂ ਵਿਗਾੜਿਆ।+ 31  ਜ਼ਾਲਮ ਨਾਲ ਈਰਖਾ ਨਾ ਕਰ+ਅਤੇ ਨਾ ਹੀ ਉਸ ਦੇ ਕਿਸੇ ਰਾਹ ਨੂੰ ਚੁਣ 32  ਕਿਉਂਕਿ ਯਹੋਵਾਹ ਨੂੰ ਚਾਲਬਾਜ਼ ਇਨਸਾਨ ਤੋਂ ਘਿਣ ਆਉਂਦੀ ਹੈ,+ਪਰ ਨੇਕ ਇਨਸਾਨਾਂ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ।+ 33  ਦੁਸ਼ਟ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ ਹੈ,+ਪਰ ਧਰਮੀ ਦੇ ਘਰ ਉੱਤੇ ਉਹ ਬਰਕਤ ਪਾਉਂਦਾ ਹੈ।+ 34  ਉਹ ਮਖੌਲ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦਾ ਹੈ,+ਪਰ ਹਲੀਮ* ਲੋਕਾਂ ’ਤੇ ਮਿਹਰ ਕਰਦਾ ਹੈ।+ 35  ਬੁੱਧੀਮਾਨ ਵਿਰਾਸਤ ਵਿਚ ਆਦਰ ਪਾਉਣਗੇ,ਪਰ ਮੂਰਖ ਨਿਰਾਦਰ ਭਰੀਆਂ ਗੱਲਾਂ ’ਤੇ ਘਮੰਡ ਕਰਦੇ ਹਨ।+

ਫੁਟਨੋਟ

ਜਾਂ, “ਕਾਨੂੰਨ।”
ਜਾਂ, “ਸੱਚਾਈ।”
ਇਬ, “ਦਾ ਸਹਾਰਾ ਨਾ ਲੈ।”
ਇਬ, “ਧੁੰਨੀ।”
ਜਾਂ, “ਆਮਦਨ।”
ਜਾਂ, “ਸਭ ਤੋਂ ਵਧੀਆ ਹਿੱਸੇ।”
ਜਾਂ, “ਚੁਬੱਚੇ।”
ਜ਼ਾਹਰ ਹੈ ਇੱਥੇ ਪਿਛਲੀਆਂ ਆਇਤਾਂ ਵਿਚ ਜ਼ਿਕਰ ਕੀਤੇ ਪਰਮੇਸ਼ੁਰ ਦੇ ਗੁਣਾਂ ਦੀ ਗੱਲ ਕੀਤੀ ਹੈ।
ਜਾਂ, “ਕਿਸੇ ਚੀਜ਼ ਵਿਚ ਨਹੀਂ ਵੱਜੇਗਾ।”
ਜਾਂ, “ਜਿਨ੍ਹਾਂ ਦਾ ਹੱਕ ਬਣਦਾ ਹੈ।”
ਜਾਂ, “ਸ਼ਾਂਤ ਸੁਭਾਅ ਦੇ।”