ਕਹਾਉਤਾਂ 30:1-33
30 ਯਾਕਹ ਦੇ ਪੁੱਤਰ ਆਗੂਰ ਦਾ ਗੰਭੀਰ ਸੰਦੇਸ਼ ਜੋ ਉਸ ਨੇ ਈਥੀਏਲ ਨੂੰ, ਹਾਂ, ਈਥੀਏਲ ਤੇ ਉਕਾਲ ਨੂੰ ਸੁਣਾਇਆ ਸੀ।
2 ਮੈਂ ਸਭ ਨਾਲੋਂ ਅਣਜਾਣ ਹਾਂ+ਅਤੇ ਮੈਨੂੰ ਉਹ ਸਮਝ ਨਹੀਂ ਹੈ ਜੋ ਇਕ ਇਨਸਾਨ ਨੂੰ ਹੋਣੀ ਚਾਹੀਦੀ ਹੈ।
3 ਮੈਂ ਬੁੱਧ ਨਹੀਂ ਸਿੱਖੀਅਤੇ ਮੈਨੂੰ ਉਹ ਗਿਆਨ ਨਹੀਂ ਹੈ ਜੋ ਅੱਤ ਪਵਿੱਤਰ ਪਰਮੇਸ਼ੁਰ ਨੂੰ ਹੈ।
4 ਕੌਣ ਸਵਰਗ ਨੂੰ ਚੜ੍ਹਿਆ ਅਤੇ ਫਿਰ ਹੇਠਾਂ ਉਤਰਿਆ?+
ਕਿਸ ਨੇ ਹਵਾ ਨੂੰ ਆਪਣੇ ਹੱਥਾਂ ਵਿਚ ਇਕੱਠਾ ਕੀਤਾ?
ਕਿਸ ਨੇ ਪਾਣੀਆਂ ਨੂੰ ਆਪਣੇ ਕੱਪੜੇ ਵਿਚ ਲਪੇਟਿਆ?+
ਕਿਸ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ?*+
ਉਸ ਦਾ ਨਾਂ ਅਤੇ ਉਸ ਦੇ ਪੁੱਤਰ ਦਾ ਕੀ ਨਾਂ ਹੈ—ਜੇ ਤੂੰ ਜਾਣਦਾ ਹੈਂ, ਤਾਂ ਦੱਸ?
5 ਪਰਮੇਸ਼ੁਰ ਦੀ ਹਰ ਗੱਲ ਸ਼ੁੱਧ ਹੈ।+
ਉਸ ਵਿਚ ਪਨਾਹ ਲੈਣ ਵਾਲਿਆਂ ਲਈ ਉਹ ਇਕ ਢਾਲ ਹੈ।+
6 ਉਸ ਦੀਆਂ ਗੱਲਾਂ ਵਿਚ ਕੁਝ ਵੀ ਨਾ ਜੋੜ,+ਨਹੀਂ ਤਾਂ ਉਹ ਤੈਨੂੰ ਤਾੜੇਗਾਅਤੇ ਤੂੰ ਝੂਠਾ ਸਾਬਤ ਹੋਵੇਂਗਾ।
7 ਮੈਂ ਤੇਰੇ ਤੋਂ ਦੋ ਚੀਜ਼ਾਂ ਮੰਗਦਾ ਹਾਂ।
ਮੇਰੀ ਮੌਤ ਤੋਂ ਪਹਿਲਾਂ ਮੈਨੂੰ ਇਹ ਚੀਜ਼ਾਂ ਦੇਣ ਤੋਂ ਪਿੱਛੇ ਨਾ ਹਟੀਂ।
8 ਕਪਟ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ।+
ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ ਦੇ।
ਮੈਨੂੰ ਬੱਸ ਮੇਰੇ ਹਿੱਸੇ ਦਾ ਖਾਣ ਨੂੰ ਦੇ+
9 ਤਾਂਕਿ ਇਵੇਂ ਨਾ ਹੋਵੇ ਕਿ ਮੈਂ ਰੱਜ ਜਾਵਾਂ ਅਤੇ ਤੈਨੂੰ ਠੁਕਰਾ ਦਿਆਂ ਤੇ ਕਹਾਂ, “ਯਹੋਵਾਹ ਕੌਣ ਹੈ?”+
ਨਾ ਹੀ ਅਜਿਹਾ ਹੋਣ ਦੇਈਂ ਕਿ ਮੈਂ ਗ਼ਰੀਬ ਹੋ ਜਾਵਾਂ ਤੇ ਚੋਰੀ ਕਰ ਕੇ ਆਪਣੇ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ* ਕਰਾਂ।
10 ਨੌਕਰ ਨੂੰ ਉਸ ਦੇ ਮਾਲਕ ਅੱਗੇ ਬਦਨਾਮ ਨਾ ਕਰ,ਕਿਤੇ ਇਹ ਨਾ ਹੋਵੇ ਕਿ ਉਹ ਤੈਨੂੰ ਸਰਾਪ ਦੇਵੇ ਤੇ ਤੂੰ ਦੋਸ਼ੀ ਠਹਿਰੇਂ।+
11 ਇਕ ਅਜਿਹੀ ਪੀੜ੍ਹੀ ਹੈ ਜੋ ਆਪਣੇ ਪਿਤਾ ਨੂੰ ਫਿਟਕਾਰਦੀ ਹੈਅਤੇ ਆਪਣੀ ਮਾਤਾ ਨੂੰ ਦੁਆਵਾਂ ਨਹੀਂ ਦਿੰਦੀ।+
12 ਇਕ ਪੀੜ੍ਹੀ ਅਜਿਹੀ ਹੈ ਜੋ ਆਪਣੀਆਂ ਨਜ਼ਰਾਂ ਵਿਚ ਤਾਂ ਪਵਿੱਤਰ ਹੈ,+ਪਰ ਆਪਣੀ ਗੰਦਗੀ* ਤੋਂ ਸ਼ੁੱਧ ਨਹੀਂ ਕੀਤੀ ਗਈ।
13 ਇਕ ਅਜਿਹੀ ਪੀੜ੍ਹੀ ਹੈ ਜਿਸ ਦੀਆਂ ਨਜ਼ਰਾਂ ਘਮੰਡ ਨਾਲ ਚੜ੍ਹੀਆਂ ਹਨਅਤੇ ਜਿਸ ਦੀਆਂ ਅੱਖਾਂ ਹੰਕਾਰ ਨਾਲ ਭਰੀਆਂ ਹਨ!+
14 ਇਕ ਪੀੜ੍ਹੀ ਅਜਿਹੀ ਹੈ ਜਿਸ ਦੇ ਦੰਦ ਤਲਵਾਰਾਂ ਹਨਅਤੇ ਜਿਸ ਦੇ ਜਬਾੜ੍ਹੇ ਹਲਾਲ ਕਰਨ ਵਾਲੀਆਂ ਛੁਰੀਆਂ ਹਨ;ਉਹ ਧਰਤੀ ਉੱਤੇ ਦੁਖੀਆਂ ਨੂੰਅਤੇ ਮਨੁੱਖਜਾਤੀ ਵਿੱਚੋਂ ਗ਼ਰੀਬਾਂ ਨੂੰ ਪਾੜ ਖਾਂਦੇ ਹਨ।+
15 ਜੋਕਾਂ ਦੀਆਂ ਦੋ ਧੀਆਂ ਹਨ ਜੋ ਕਹਿੰਦੀਆਂ ਹਨ, “ਦੇ! ਦੇ!”
ਤਿੰਨ ਚੀਜ਼ਾਂ ਕਦੇ ਨਹੀਂ ਰੱਜਦੀਆਂ,ਸਗੋਂ ਚਾਰ ਹਨ ਜੋ ਕਦੇ ਨਹੀਂ ਕਹਿੰਦੀਆਂ, “ਬੱਸ!”
16 —ਕਬਰ,+ ਬਾਂਝ ਕੁੱਖ,ਪਾਣੀ ਤੋਂ ਵਾਂਝਾ ਦੇਸ਼,ਅਤੇ ਅੱਗ ਜੋ ਕਦੇ ਨਹੀਂ ਕਹਿੰਦੀ, “ਬੱਸ!”
17 ਜਿਹੜੀ ਅੱਖ ਪਿਤਾ ਦਾ ਮਜ਼ਾਕ ਉਡਾਉਂਦੀ ਹੈ ਤੇ ਮਾਂ ਦੀ ਆਗਿਆਕਾਰੀ ਨੂੰ ਤੁੱਛ ਸਮਝਦੀ ਹੈ,+ਵਾਦੀ ਦੇ ਕਾਂ ਉਸ ਨੂੰ ਕੱਢ ਲੈਣਗੇਅਤੇ ਉਕਾਬਾਂ ਦੇ ਬੱਚੇ ਉਸ ਨੂੰ ਖਾ ਜਾਣਗੇ।+
18 ਤਿੰਨ ਗੱਲਾਂ ਮੇਰੀ ਸਮਝ ਤੋਂ ਬਾਹਰ ਹਨ,*ਸਗੋਂ ਚਾਰ ਹਨ ਜੋ ਮੈਨੂੰ ਸਮਝ ਨਹੀਂ ਲੱਗਦੀਆਂ:
19 ਆਕਾਸ਼ ਵਿਚ ਉਕਾਬ ਦਾ ਰਾਹ,ਚਟਾਨ ਉੱਤੇ ਸੱਪ ਦਾ ਰਾਹ,ਸਮੁੰਦਰ ਵਿਚ ਜਹਾਜ਼ ਦਾ ਰਾਹਅਤੇ ਮੁਟਿਆਰ ਨਾਲ ਆਦਮੀ ਦਾ ਵਰਤਾਅ।
20 ਹਰਾਮਕਾਰ ਔਰਤ ਇਸ ਤਰ੍ਹਾਂ ਕਰਦੀ ਹੈ:
ਉਹ ਖਾਂਦੀ ਹੈ ਤੇ ਆਪਣਾ ਮੂੰਹ ਪੂੰਝ ਲੈਂਦੀ ਹੈ;ਫਿਰ ਉਹ ਕਹਿੰਦੀ ਹੈ, “ਮੈਂ ਕੁਝ ਗ਼ਲਤ ਨਹੀਂ ਕੀਤਾ।”+
21 ਤਿੰਨ ਚੀਜ਼ਾਂ ਹਨ ਜੋ ਧਰਤੀ ਨੂੰ ਕੰਬਾ ਦਿੰਦੀਆਂ ਹਨ,ਸਗੋਂ ਚਾਰ ਹਨ ਜੋ ਇਹ ਬਰਦਾਸ਼ਤ ਨਹੀਂ ਕਰ ਸਕਦੀ:
22 ਜਦੋਂ ਗ਼ੁਲਾਮ ਰਾਜੇ ਵਜੋਂ ਰਾਜ ਕਰਨ ਲੱਗ ਪਵੇ,+ਜਦੋਂ ਮੂਰਖ ਕੋਲ ਖਾਣੇ ਦੀ ਭਰਮਾਰ ਹੋਵੇ,
23 ਜਦੋਂ ਉਸ ਔਰਤ ਦਾ ਵਿਆਹ ਹੋ ਜਾਵੇ ਜਿਸ ਨਾਲ ਨਫ਼ਰਤ ਕੀਤੀ ਜਾਂਦੀ ਹੈ*ਅਤੇ ਜਦੋਂ ਦਾਸੀ ਆਪਣੀ ਮਾਲਕਣ ਦੀ ਜਗ੍ਹਾ ਲੈ ਲਵੇ।*+
24 ਧਰਤੀ ’ਤੇ ਚਾਰ ਜੀਵ ਹਨ ਜੋ ਸਭ ਤੋਂ ਛੋਟੇ ਜੀਵਾਂ ਵਿੱਚੋਂ ਹਨ,ਪਰ ਉਹ ਕੁਦਰਤੀ ਤੌਰ ਤੇ ਬੁੱਧੀਮਾਨ ਹਨ:*+
25 ਕੀੜੀਆਂ ਤਾਕਤਵਰ ਜੀਵ ਨਹੀਂ ਹਨ,*ਫਿਰ ਵੀ ਉਹ ਗਰਮੀਆਂ ਵਿਚ ਆਪਣੇ ਭੋਜਨ ਦਾ ਪ੍ਰਬੰਧ ਕਰਦੀਆਂ ਹਨ।+
26 ਬਿੱਜੂ+ ਸ਼ਕਤੀਸ਼ਾਲੀ ਜੀਵ ਨਹੀਂ ਹਨ,*ਫਿਰ ਵੀ ਉਹ ਚਟਾਨਾਂ ਵਿਚ ਆਪਣੇ ਘਰ ਬਣਾਉਂਦੇ ਹਨ।+
27 ਟਿੱਡੀਆਂ+ ਦਾ ਕੋਈ ਰਾਜਾ ਨਹੀਂ ਹੁੰਦਾ,ਫਿਰ ਵੀ ਉਹ ਸਾਰੀਆਂ ਮੋਰਚਾ ਬੰਨ੍ਹ ਕੇ ਅੱਗੇ ਵਧਦੀਆਂ ਹਨ।*+
28 ਕਿਰਲੀ+ ਆਪਣੇ ਪੈਰਾਂ ਦੇ ਸਹਾਰੇ ਚਿਪਕਦੀ ਹੈਅਤੇ ਰਾਜੇ ਦੇ ਮਹਿਲ ਵਿਚ ਜਾਂਦੀ ਹੈ।
29 ਤਿੰਨ ਜੀਵ ਅਜਿਹੇ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ,ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਕਮਾਲ ਦੀ ਹੈ:
30 ਸ਼ੇਰ ਜੋ ਜਾਨਵਰਾਂ ਵਿੱਚੋਂ ਸਭ ਤੋਂ ਤਾਕਤਵਰ ਹੈ,ਉਹ ਕਿਸੇ ਤੋਂ ਡਰ ਕੇ ਪਿੱਛੇ ਨਹੀਂ ਹਟਦਾ;+
31 ਸ਼ਿਕਾਰੀ ਕੁੱਤਾ; ਬੱਕਰਾ;ਅਤੇ ਉਹ ਰਾਜਾ ਜਿਸ ਨਾਲ ਉਸ ਦੀ ਫ਼ੌਜ ਹੁੰਦੀ ਹੈ।
32 ਜੇ ਤੂੰ ਮੂਰਖਤਾ ਨਾਲ ਆਪਣੇ ਆਪ ਨੂੰ ਉੱਚਾ ਕੀਤਾ ਹੈ+ਜਾਂ ਇਸ ਤਰ੍ਹਾਂ ਕਰਨ ਦੀ ਸਾਜ਼ਸ਼ ਘੜੀ ਹੈ,ਤਾਂ ਆਪਣੇ ਮੂੰਹ ’ਤੇ ਆਪਣਾ ਹੱਥ ਰੱਖ ਲੈ।+
33 ਜਿਵੇਂ ਦੁੱਧ ਰਿੜਕਣ ਨਾਲ ਮੱਖਣ ਨਿਕਲਦਾ ਹੈਅਤੇ ਨੱਕ ਮਰੋੜਨ ਨਾਲ ਖ਼ੂਨ ਨਿਕਲਦਾ ਹੈ,ਉਸੇ ਤਰ੍ਹਾਂ ਗੁੱਸਾ ਭੜਕਾਉਣ ਨਾਲ ਝਗੜੇ ਪੈਦਾ ਹੁੰਦੇ ਹਨ।+
ਫੁਟਨੋਟ
^ ਇਬ, “ਖੜ੍ਹੇ ਕੀਤੇ।”
^ ਜਾਂ, “ਉੱਤੇ ਹਮਲਾ।”
^ ਇਬ, “ਮਲ।”
^ ਜਾਂ, “ਮੈਨੂੰ ਹੈਰਾਨ ਕਰਦੀਆਂ ਹਨ।”
^ ਜਾਂ, “ਜਿਸ ਨਾਲ ਪਿਆਰ ਨਹੀਂ ਕੀਤਾ ਜਾਂਦਾ।”
^ ਜਾਂ, “ਜ਼ਬਰਦਸਤੀ ਥਾਂ ਖੋਹ ਲਵੇ।”
^ ਜਾਂ, “ਬਹੁਤ ਬੁੱਧੀਮਾਨ ਹਨ।”
^ ਇਬ, “ਤਾਕਤਵਰ ਲੋਕ ਨਹੀਂ ਹਨ।”
^ ਇਬ, “ਸ਼ਕਤੀਸ਼ਾਲੀ ਲੋਕ ਨਹੀਂ ਹਨ।”
^ ਜਾਂ, “ਟੁਕੜੀਆਂ ਵਿਚ ਅੱਗੇ ਵਧਦੀਆਂ ਹਨ।”