ਕਹਾਉਤਾਂ 9:1-18

  • ਬੁੱਧ ਸੱਦਾ ਦਿੰਦੀ ਹੈ (1-12)

    • “ਮੇਰੇ ਕਰਕੇ ਤੇਰੀ ਜ਼ਿੰਦਗੀ ਦੇ ਦਿਨ ਢੇਰ ਸਾਰੇ ਹੋਣਗੇ” (11)

  • ਮੂਰਖ ਔਰਤ ਬੁਲਾਉਂਦੀ ਹੈ (13-18)

    • “ਚੋਰੀ ਦਾ ਪਾਣੀ ਮਿੱਠਾ ਹੈ” (17)

9  ਬੁੱਧ* ਨੇ ਆਪਣਾ ਘਰ ਬਣਾਇਆ ਹੈ;ਉਸ ਨੇ ਇਸ ਦੇ ਸੱਤ ਥੰਮ੍ਹ ਤਰਾਸ਼ੇ* ਹਨ।   ਉਸ ਨੇ ਮੀਟ ਤਿਆਰ ਕਰ ਲਿਆ ਹੈ;*ਉਸ ਨੇ ਦਾਖਰਸ ਰਲ਼ਾ ਲਿਆ ਹੈ;ਉਸ ਨੇ ਤਾਂ ਆਪਣਾ ਮੇਜ਼ ਵੀ ਸਜਾ ਲਿਆ ਹੈ।   ਉਸ ਨੇ ਆਪਣੀਆਂ ਨੌਕਰਾਣੀਆਂ ਨੂੰ ਬਾਹਰ ਘੱਲਿਆ ਹੈਕਿ ਉਹ ਸ਼ਹਿਰ ਦੀਆਂ ਉਚਾਈਆਂ ਤੋਂ ਪੁਕਾਰਨ:+   “ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।” ਜਿਸ ਨੂੰ ਅਕਲ ਦੀ ਘਾਟ* ਹੈ, ਉਸ ਨੂੰ ਉਹ ਕਹਿੰਦੀ ਹੈ:   “ਆਓ ਮੇਰੀ ਰੋਟੀ ਖਾਓਅਤੇ ਮੇਰਾ ਰਲ਼ਾਇਆ ਹੋਇਆ ਦਾਖਰਸ ਪੀਓ।   ਨਾਤਜਰਬੇਕਾਰ ਨਾ ਬਣੇ ਰਹੋ* ਤੇ ਜੀਉਂਦੇ ਰਹੋ;+ਸਮਝ ਦੇ ਰਾਹ ’ਤੇ ਅੱਗੇ ਵਧੋ।”+   ਮਖੌਲੀਏ ਨੂੰ ਸੁਧਾਰਨ ਵਾਲਾ ਆਪਣੀ ਹੀ ਬੇਇੱਜ਼ਤੀ ਕਰਾਉਂਦਾ ਹੈ+ਅਤੇ ਦੁਸ਼ਟ ਨੂੰ ਤਾੜਨ ਵਾਲਾ ਖ਼ੁਦ ਚੋਟ ਖਾਵੇਗਾ।   ਮਖੌਲੀਏ ਨੂੰ ਨਾ ਤਾੜ, ਉਹ ਤੇਰੇ ਨਾਲ ਨਫ਼ਰਤ ਕਰੇਗਾ।+ ਬੁੱਧੀਮਾਨ ਇਨਸਾਨ ਨੂੰ ਤਾੜ, ਉਹ ਤੇਰੇ ਨਾਲ ਪਿਆਰ ਕਰੇਗਾ।+   ਬੁੱਧੀਮਾਨ ਇਨਸਾਨ ਨੂੰ ਸਿੱਖਿਆ ਦੇ, ਉਹ ਹੋਰ ਬੁੱਧੀਮਾਨ ਬਣ ਜਾਵੇਗਾ।+ ਧਰਮੀ ਨੂੰ ਸਿਖਾ, ਉਹ ਆਪਣਾ ਗਿਆਨ ਹੋਰ ਵਧਾਵੇਗਾ। 10  ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ+ਅਤੇ ਅੱਤ ਪਵਿੱਤਰ ਪਰਮੇਸ਼ੁਰ ਦਾ ਗਿਆਨ+ ਹੀ ਸਮਝ ਹੈ। 11  ਕਿਉਂਕਿ ਮੇਰੇ ਕਰਕੇ ਤੇਰੀ ਜ਼ਿੰਦਗੀ ਦੇ ਦਿਨ ਢੇਰ ਸਾਰੇ ਹੋਣਗੇ+ਅਤੇ ਤੇਰੀ ਉਮਰ ਦੇ ਵਰ੍ਹੇ ਬਹੁਤੇ ਹੋਣਗੇ। 12  ਜੇ ਤੂੰ ਬੁੱਧੀਮਾਨ ਬਣੇਂ, ਤਾਂ ਇਸ ਵਿਚ ਤੇਰਾ ਹੀ ਫ਼ਾਇਦਾ ਹੈ,ਪਰ ਜੇ ਤੂੰ ਮਖੌਲੀਆ ਹੈਂ, ਤਾਂ ਤੂੰ ਇਕੱਲਾ ਹੀ ਭੁਗਤੇਂਗਾ। 13  ਮੂਰਖ ਔਰਤ ਖੱਪ ਪਾਉਂਦੀ ਰਹਿੰਦੀ ਹੈ।+ ਉਹ ਬੇਅਕਲ ਹੈ ਤੇ ਉਸ ਨੂੰ ਕੱਖ ਨਹੀਂ ਪਤਾ। 14  ਉਹ ਆਪਣੇ ਘਰ ਦੇ ਬੂਹੇ ’ਤੇ ਬੈਠਦੀ ਹੈ,ਹਾਂ, ਸ਼ਹਿਰ ਦੀਆਂ ਉੱਚੀਆਂ ਥਾਵਾਂ ’ਤੇ ਬੈਠਦੀ ਹੈ,+ 15  ਉਹ ਆਉਂਦੇ-ਜਾਂਦੇ ਰਾਹੀਆਂ ਨੂੰ ਬੁਲਾਉਂਦੀ ਹੈ,ਹਾਂ, ਉਨ੍ਹਾਂ ਨੂੰ ਜੋ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ: 16  “ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।” ਜਿਨ੍ਹਾਂ ਨੂੰ ਅਕਲ ਦੀ ਘਾਟ* ਹੈ, ਉਨ੍ਹਾਂ ਨੂੰ ਉਹ ਕਹਿੰਦੀ ਹੈ:+ 17  “ਚੋਰੀ ਦਾ ਪਾਣੀ ਮਿੱਠਾ ਹੈਅਤੇ ਲੁਕ ਕੇ ਰੋਟੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ।”+ 18  ਪਰ ਉਹ ਨਹੀਂ ਜਾਣਦੇ ਕਿ ਉਸ ਦੇ ਘਰ ਉਹ ਹਨ ਜੋ ਮੌਤ ਦੇ ਹੱਥਾਂ ਵਿਚ ਬੇਬੱਸ ਹਨਅਤੇ ਉਸ ਦੇ ਮਹਿਮਾਨ ਕਬਰ* ਦੀਆਂ ਡੂੰਘਾਈਆਂ ਵਿਚ ਹਨ।”+

ਫੁਟਨੋਟ

ਜਾਂ, “ਸੱਚੀ ਬੁੱਧ।”
ਜਾਂ, “ਘੜੇ।”
ਇਬ, “ਉਸ ਨੇ ਆਪਣਾ ਪਸ਼ੂ ਵੱਢ ਲਿਆ ਹੈ।”
ਇਬ, “ਵਿਚ ਦਿਲ ਦੀ ਕਮੀ।”
ਜਾਂ, “ਨਾਤਜਰਬੇਕਾਰਾਂ ਨੂੰ ਛੱਡ ਦਿਓ।”
ਇਬ, “ਵਿਚ ਦਿਲ ਦੀ ਕਮੀ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।