ਜ਼ਕਰਯਾਹ 13:1-9

  • ਬੁੱਤਾਂ ਅਤੇ ਝੂਠੇ ਨਬੀਆਂ ਨੂੰ ਕੱਢਣਾ (1-6)

    • ਝੂਠੇ ਨਬੀ ਸ਼ਰਮਿੰਦੇ ਹੋਣਗੇ (4-6)

  • ਚਰਵਾਹੇ ਨੂੰ ਮਾਰਿਆ ਜਾਵੇਗਾ (7-9)

    • ਇਕ-ਤਿਹਾਈ ਲੋਕਾਂ ਨੂੰ ਸ਼ੁੱਧ ਕੀਤਾ ਜਾਵੇਗਾ (9)

13  “ਉਸ ਦਿਨ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਇਕ ਖੂਹ ਪੁੱਟਿਆ ਜਾਵੇਗਾ ਤਾਂਕਿ ਉਹ ਆਪਣੇ ਪਾਪ ਤੇ ਅਸ਼ੁੱਧਤਾ ਨੂੰ ਧੋ ਸਕਣ।+  “ਉਸ ਦਿਨ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਮੈਂ ਦੇਸ਼ ਵਿੱਚੋਂ ਬੁੱਤਾਂ ਦੇ ਨਾਂ ਮਿਟਾ ਦੇਵਾਂਗਾ+ ਅਤੇ ਉਨ੍ਹਾਂ ਨੂੰ ਫਿਰ ਕਦੇ ਚੇਤੇ ਨਹੀਂ ਕੀਤਾ ਜਾਵੇਗਾ; ਮੈਂ ਦੇਸ਼ ਵਿੱਚੋਂ ਨਬੀਆਂ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।+  ਜੇ ਕੋਈ ਆਦਮੀ ਦੁਬਾਰਾ ਭਵਿੱਖਬਾਣੀ ਕਰੇਗਾ, ਤਾਂ ਉਸ ਦੇ ਮਾਤਾ-ਪਿਤਾ, ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ, ਉਸ ਨੂੰ ਕਹਿਣਗੇ, ‘ਤੂੰ ਜੀਉਂਦਾ ਨਹੀਂ ਰਹੇਂਗਾ ਕਿਉਂਕਿ ਤੂੰ ਯਹੋਵਾਹ ਦਾ ਨਾਂ ਲੈ ਕੇ ਝੂਠੀਆਂ ਗੱਲਾਂ ਕਹੀਆਂ ਹਨ।’ ਅਤੇ ਉਸ ਦੇ ਮਾਤਾ-ਪਿਤਾ, ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ, ਉਸ ਦੇ ਭਵਿੱਖਬਾਣੀ ਕਰਨ ਕਰਕੇ ਉਸ ਨੂੰ ਵਿੰਨ੍ਹ ਦੇਣਗੇ।+  “ਉਸ ਦਿਨ ਹਰ ਨਬੀ ਜਦੋਂ ਵੀ ਭਵਿੱਖਬਾਣੀ ਕਰੇਗਾ, ਉਹ ਦਰਸ਼ਣ ਦੱਸਦੇ ਸਮੇਂ ਸ਼ਰਮਿੰਦਾ ਹੋਵੇਗਾ; ਉਹ ਧੋਖਾ ਦੇਣ ਲਈ ਵਾਲ਼ਾਂ ਦਾ ਬਣਿਆ ਚੋਗਾ* ਨਹੀਂ ਪਾਉਣਗੇ।+  ਅਤੇ ਉਹ ਕਹੇਗਾ, ‘ਮੈਂ ਨਬੀ ਨਹੀਂ ਹਾਂ। ਮੈਂ ਤਾਂ ਜ਼ਮੀਨ ਵਾਹੁਣ ਵਾਲਾ ਆਦਮੀ ਹਾਂ ਕਿਉਂਕਿ ਮੈਨੂੰ ਛੋਟੇ ਹੁੰਦੇ ਨੂੰ ਇਕ ਆਦਮੀ ਨੇ ਖ਼ਰੀਦ ਲਿਆ ਸੀ।’  ਅਤੇ ਜੇ ਕੋਈ ਉਸ ਨੂੰ ਪੁੱਛੇ, ‘ਤੇਰੇ ਮੋਢਿਆਂ ਵਿਚਕਾਰ* ਇਹ ਜ਼ਖ਼ਮ ਕੀ ਹਨ?’ ਤਾਂ ਉਹ ਜਵਾਬ ਦੇਵੇਗਾ, ‘ਇਹ ਉਹ ਜ਼ਖ਼ਮ ਹਨ ਜੋ ਮੈਨੂੰ ਆਪਣੇ ਦੋਸਤਾਂ* ਦੇ ਘਰ ਵਿਚ ਮਿਲੇ।’”   “ਹੇ ਤਲਵਾਰ, ਮੇਰੇ ਚਰਵਾਹੇ ਖ਼ਿਲਾਫ਼ ਉੱਠ,+ਉਸ ਆਦਮੀ ਖ਼ਿਲਾਫ਼ ਜੋ ਮੇਰਾ ਸਾਥੀ ਹੈ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਚਰਵਾਹੇ ਨੂੰ ਮਾਰ+ ਅਤੇ ਝੁੰਡ* ਨੂੰ ਖਿੰਡ-ਪੁੰਡ ਲੈਣ ਦੇ;+ਮੈਂ ਆਪਣਾ ਹੱਥ ਮਾਮੂਲੀ ਲੋਕਾਂ ਖ਼ਿਲਾਫ਼ ਚੁੱਕਾਂਗਾ।”   “ਸਾਰੇ ਦੇਸ਼ ਵਿਚ,” ਯਹੋਵਾਹ ਕਹਿੰਦਾ ਹੈ,“ਦੋ-ਤਿਹਾਈ ਲੋਕ ਵੱਢੇ ਜਾਣਗੇ ਤੇ ਨਾਸ਼ ਹੋ ਜਾਣਗੇ;ਅਤੇ ਇਕ-ਤਿਹਾਈ ਲੋਕਾਂ ਨੂੰ ਇਸ ਵਿਚ ਛੱਡ ਦਿੱਤਾ ਜਾਵੇਗਾ।   ਫਿਰ ਮੈਂ ਇਕ-ਤਿਹਾਈ ਲੋਕਾਂ ਨੂੰ ਅੱਗ ਵਿਚ ਤਾਵਾਂਗਾ;ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾਅਤੇ ਸੋਨੇ ਵਾਂਗ ਪਰਖਾਂਗਾ।+ ਉਹ ਮੇਰਾ ਨਾਂ ਲੈ ਕੇ ਮੈਨੂੰ ਪੁਕਾਰਨਗੇਅਤੇ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗਾ। ਮੈਂ ਕਹਾਂਗਾ, ‘ਇਹ ਮੇਰੇ ਲੋਕ ਹਨ’+ਅਤੇ ਉਹ ਕਹਿਣਗੇ, ‘ਯਹੋਵਾਹ ਸਾਡਾ ਪਰਮੇਸ਼ੁਰ ਹੈ।’”

ਫੁਟਨੋਟ

ਜਾਂ, “ਨਬੀ ਦਾ ਚੋਗਾ।”
ਇਬ, “ਤੇਰੇ ਹੱਥਾਂ ਵਿਚਕਾਰ।” ਯਾਨੀ, ਛਾਤੀ ਜਾਂ ਪਿੱਠ ਉੱਤੇ।
ਜਾਂ, “ਮੈਨੂੰ ਪਿਆਰ ਕਰਨ ਵਾਲਿਆਂ।”
ਜਾਂ, “ਭੇਡਾਂ।”