ਜ਼ਕਰਯਾਹ 3:1-10

  • ਦਰਸ਼ਣ 4: ਮਹਾਂ ਪੁਜਾਰੀ ਦੇ ਕੱਪੜੇ ਬਦਲੇ ਗਏ (1-10)

    • ਮਹਾਂ ਪੁਜਾਰੀ ਯਹੋਸ਼ੁਆ ਦਾ ਸ਼ੈਤਾਨ ਵੱਲੋਂ ਵਿਰੋਧ (1)

    • ‘ਮੈਂ ਆਪਣੇ ਸੇਵਕ ਨੂੰ ਲਿਆਵਾਂਗਾ ਜੋ “ਟਾਹਣੀ” ਕਹਾਵੇਗਾ!’ (8)

3  ਉਸ ਨੇ ਮੈਨੂੰ ਦਿਖਾਇਆ ਕਿ ਮਹਾਂ ਪੁਜਾਰੀ ਯਹੋਸ਼ੁਆ+ ਯਹੋਵਾਹ ਦੇ ਦੂਤ ਦੇ ਅੱਗੇ ਖੜ੍ਹਾ ਸੀ ਅਤੇ ਸ਼ੈਤਾਨ+ ਉਸ ਦਾ ਵਿਰੋਧ ਕਰਨ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਸੀ।  ਫਿਰ ਯਹੋਵਾਹ ਦੇ ਦੂਤ ਨੇ ਸ਼ੈਤਾਨ ਨੂੰ ਕਿਹਾ: “ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ,+ ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣਿਆ ਹੈ,+ ਤੈਨੂੰ ਝਿੜਕੇ! ਕੀ ਇਹ ਆਦਮੀ ਉਹ ਬਲ਼ਦੀ ਲੱਕੜ ਨਹੀਂ ਜਿਸ ਨੂੰ ਅੱਗ ਵਿੱਚੋਂ ਕੱਢਿਆ ਗਿਆ ਹੈ?”  ਯਹੋਸ਼ੁਆ ਮੈਲ਼ੇ ਕੱਪੜੇ ਪਾਈ ਦੂਤ ਦੇ ਸਾਮ੍ਹਣੇ ਖੜ੍ਹਾ ਸੀ।  ਦੂਤ ਨੇ ਉਨ੍ਹਾਂ ਨੂੰ, ਜੋ ਉਸ ਦੇ ਸਾਮ੍ਹਣੇ ਖੜ੍ਹੇ ਸਨ, ਕਿਹਾ, “ਇਸ ਦੇ ਮੈਲ਼ੇ ਕੱਪੜੇ ਉਤਾਰੋ।” ਫਿਰ ਉਸ ਨੇ ਉਸ ਨੂੰ ਕਿਹਾ, “ਦੇਖ, ਮੈਂ ਤੇਰੇ ਗੁਨਾਹ* ਨੂੰ ਤੇਰੇ ਤੋਂ ਦੂਰ ਕਰ ਦਿੱਤਾ ਹੈ ਅਤੇ ਤੈਨੂੰ ਵਧੀਆ ਕੱਪੜੇ* ਪਹਿਨਾਏ ਜਾਣਗੇ।”+  ਮੈਂ ਕਿਹਾ: “ਇਸ ਦੇ ਸਿਰ ’ਤੇ ਸਾਫ਼ ਪਗੜੀ ਰੱਖੀ ਜਾਵੇ।”+ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਸਾਫ਼ ਪਗੜੀ ਰੱਖ ਦਿੱਤੀ ਤੇ ਉਸ ਨੂੰ ਵਧੀਆ ਕੱਪੜੇ ਪਹਿਨਾਏ; ਅਤੇ ਯਹੋਵਾਹ ਦਾ ਦੂਤ ਨੇੜੇ ਖੜ੍ਹਾ ਸੀ।  ਫਿਰ ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਕਿਹਾ:  “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਜੇ ਤੂੰ ਮੇਰੇ ਰਾਹਾਂ ’ਤੇ ਚੱਲੇਂਗਾ ਅਤੇ ਮੇਰੇ ਅੱਗੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਵੇਂਗਾ, ਤਾਂ ਤੂੰ ਮੇਰੇ ਘਰ ਦੇ ਨਿਆਂਕਾਰ ਵਜੋਂ ਸੇਵਾ ਕਰੇਂਗਾ+ ਅਤੇ ਮੇਰੇ ਵਿਹੜਿਆਂ ਦੀ ਦੇਖ-ਭਾਲ* ਕਰੇਂਗਾ; ਅਤੇ ਤੂੰ ਇਨ੍ਹਾਂ ਵਾਂਗ, ਜੋ ਮੇਰੀ ਹਜ਼ੂਰੀ ਵਿਚ ਖੜ੍ਹੇ ਹਨ, ਮੇਰੇ ਅੱਗੇ ਬੇਝਿਜਕ ਆ-ਜਾ ਸਕੇਂਗਾ।’  “‘ਹੇ ਮਹਾਂ ਪੁਜਾਰੀ ਯਹੋਸ਼ੁਆ, ਤੂੰ ਅਤੇ ਤੇਰੇ ਸਾਥੀ ਜੋ ਤੇਰੇ ਸਾਮ੍ਹਣੇ ਬੈਠਦੇ ਹਨ, ਕਿਰਪਾ ਕਰ ਕੇ ਸੁਣੋ। ਤੁਸੀਂ ਇਕ ਨਿਸ਼ਾਨੀ ਹੋ; ਦੇਖੋ! ਮੈਂ ਆਪਣੇ ਸੇਵਕ ਨੂੰ ਲਿਆ ਰਿਹਾ ਹਾਂ+ ਜੋ “ਟਾਹਣੀ” ਕਹਾਵੇਗਾ!+  ਉਸ ਪੱਥਰ ਨੂੰ ਦੇਖੋ ਜੋ ਮੈਂ ਯਹੋਸ਼ੁਆ ਅੱਗੇ ਰੱਖਿਆ ਹੈ! ਉਸ ਪੱਥਰ ਉੱਤੇ ਸੱਤ ਅੱਖਾਂ ਹਨ; ਮੈਂ ਉਸ ਉੱਤੇ ਇਕ ਲਿਖਤ ਉੱਕਰ ਰਿਹਾ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਅਤੇ ਮੈਂ ਇੱਕੋ ਦਿਨ ਵਿਚ ਉਸ ਦੇਸ਼ ਦਾ ਦੋਸ਼ ਦੂਰ ਲੈ ਜਾਵਾਂਗਾ।’+ 10  ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “‘ਉਸ ਦਿਨ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਆਪਣੇ ਅੰਜੀਰ ਦੇ ਦਰਖ਼ਤ ਥੱਲੇ ਆਉਣ ਦਾ ਸੱਦਾ ਦੇਵੇਗਾ।’”+

ਫੁਟਨੋਟ

ਜਾਂ, “ਦੋਸ਼।”
ਜਾਂ, “ਖ਼ਾਸ ਮੌਕੇ ’ਤੇ ਪਾਉਣ ਵਾਲੇ ਕੱਪੜੇ।”
ਜਾਂ, “ਨਿਗਰਾਨੀ; ਰਖਵਾਲੀ।”