ਜ਼ਕਰਯਾਹ 9:1-17

  • ਗੁਆਂਢੀ ਕੌਮਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ (1-8)

  • ਸੀਓਨ ਦੇ ਰਾਜੇ ਦਾ ਆਉਣਾ (9, 10)

    • ਗਧੇ ਉੱਤੇ ਸਵਾਰ ਨਿਮਰ ਰਾਜਾ (9)

  • ਯਹੋਵਾਹ ਦੇ ਲੋਕ ਛੁਡਾਏ ਜਾਣਗੇ (11-17)

9  ਇਕ ਗੰਭੀਰ ਸੰਦੇਸ਼: “ਯਹੋਵਾਹ ਦਾ ਸੰਦੇਸ਼ ਇਦਰਾਕ ਦੇਸ਼ ਦੇ ਖ਼ਿਲਾਫ਼ ਹੈਅਤੇ ਦਮਿਸਕ ਉਸ ਦਾ ਨਿਸ਼ਾਨਾ* ਹੈ+​—ਕਿਉਂਕਿ ਯਹੋਵਾਹ ਦੀ ਨਜ਼ਰ ਇਨਸਾਨਾਂ ਉੱਤੇ+ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਉੱਤੇ ਹੈ​—   ਨਾਲੇ ਹਮਾਥ+ ਦੇ ਖ਼ਿਲਾਫ਼ ਜੋ ਉਸ ਦੀ ਸਰਹੱਦ ਉੱਤੇ ਹੈਅਤੇ ਸੋਰ+ ਤੇ ਸੀਦੋਨ+ ਦੇ ਖ਼ਿਲਾਫ਼ ਵੀ ਜੋ ਇੰਨੇ ਬੁੱਧੀਮਾਨ ਹਨ।+   ਸੋਰ ਨੇ ਆਪਣੇ ਲਈ ਮਜ਼ਬੂਤ ਕੰਧਾਂ ਬਣਾਈਆਂ ਹਨ।* ਉਸ ਨੇ ਧੂੜ ਵਾਂਗ ਚਾਂਦੀ ਦੇ ਢੇਰ ਲਾਏ ਹਨਅਤੇ ਗਲੀਆਂ ਦੀ ਮਿੱਟੀ ਵਾਂਗ ਸੋਨੇ ਦੇ ਢੇਰ।+   ਦੇਖੋ! ਯਹੋਵਾਹ ਉਸ ਦੀ ਧਨ-ਦੌਲਤ ਲੈ ਲਵੇਗਾਅਤੇ ਉਸ ਦੀ ਫ਼ੌਜ ਨੂੰ ਸਮੁੰਦਰ ਵਿਚ* ਮਾਰ ਮੁਕਾਵੇਗਾ;+ਉਸ ਨੂੰ ਅੱਗ ਨਾਲ ਭਸਮ ਕਰ ਦਿੱਤਾ ਜਾਵੇਗਾ।+   ਅਸ਼ਕਲੋਨ ਇਹ ਦੇਖੇਗਾ ਅਤੇ ਡਰ ਜਾਵੇਗਾ;ਗਾਜ਼ਾ ਦੁੱਖ ਨਾਲ ਤੜਫੇਗਾਅਤੇ ਅਕਰੋਨ ਵੀ ਕਿਉਂਕਿ ਉਸ ਦੀ ਆਸ ਨੂੰ ਸ਼ਰਮਿੰਦਾ ਕੀਤਾ ਗਿਆ ਹੈ। ਗਾਜ਼ਾ ਵਿੱਚੋਂ ਰਾਜਾ ਮਿਟ ਜਾਵੇਗਾਅਤੇ ਅਸ਼ਕਲੋਨ ਫਿਰ ਕਦੀ ਆਬਾਦ ਨਹੀਂ ਹੋਵੇਗਾ।+   ਇਕ ਨਾਜਾਇਜ਼ ਪੁੱਤਰ ਅਸ਼ਦੋਦ ਵਿਚ ਵੱਸੇਗਾਅਤੇ ਮੈਂ ਫਲਿਸਤ ਦਾ ਘਮੰਡ ਤੋੜ ਦੇਵਾਂਗਾ।+   ਮੈਂ ਉਸ ਦੇ ਮੂੰਹ ਤੋਂ ਖ਼ੂਨ ਨਾਲ ਲੱਥ-ਪੱਥ ਚੀਜ਼ਾਂ ਹਟਾ ਦੇਵਾਂਗਾਅਤੇ ਉਸ ਦੇ ਦੰਦਾਂ ਵਿੱਚੋਂ ਘਿਣਾਉਣੀਆਂ ਚੀਜ਼ਾਂ ਕੱਢ ਦੇਵਾਂਗਾਅਤੇ ਉਸ ਵਿੱਚੋਂ ਜਿਹੜਾ ਵੀ ਬਚੇਗਾ, ਉਹ ਸਾਡੇ ਪਰਮੇਸ਼ੁਰ ਦਾ ਹੋਵੇਗਾ;ਉਹ ਯਹੂਦਾਹ ਵਿਚ ਸ਼ੇਖ਼* ਵਾਂਗ ਹੋਵੇਗਾ+ਅਤੇ ਅਕਰੋਨ ਯਬੂਸੀ ਵਾਂਗ।+   ਮੈਂ ਆਪਣੇ ਘਰ ਦੇ ਬਾਹਰ ਪਹਿਰਾ ਦੇ ਕੇ ਉਸ ਦੀ ਰਾਖੀ ਕਰਾਂਗਾ+ਤਾਂਕਿ ਉਸ ਵਿੱਚੋਂ ਦੀ ਨਾ ਕੋਈ ਲੰਘੇ ਅਤੇ ਨਾ ਹੀ ਕੋਈ ਵਾਪਸ ਆਵੇ;ਕੋਈ ਵੀ ਸਖ਼ਤੀ ਨਾਲ ਮਜ਼ਦੂਰੀ ਕਰਾਉਣ ਵਾਲਾ* ਫਿਰ ਉਸ ਵਿੱਚੋਂ ਨਹੀਂ ਲੰਘੇਗਾ+ਕਿਉਂਕਿ ਮੈਂ ਆਪਣੀ ਅੱਖੀਂ ਇਹ* ਦੇਖਿਆ ਹੈ।   ਹੇ ਸੀਓਨ ਦੀਏ ਧੀਏ, ਖ਼ੁਸ਼ੀਆਂ ਮਨਾ। ਹੇ ਯਰੂਸ਼ਲਮ ਦੀਏ ਧੀਏ, ਜਿੱਤ ਦੇ ਨਾਅਰੇ ਲਾ। ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ।+ ਉਹ ਖਰਾ ਹੈ ਤੇ ਮੁਕਤੀ ਦਿਵਾਏਗਾ,*ਉਹ ਨਿਮਰ+ ਹੈ ਅਤੇ ਗਧੇ ਉੱਤੇ ਸਵਾਰ ਹੈ,ਹਾਂ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ।+ 10  ਮੈਂ ਇਫ਼ਰਾਈਮ ਤੋਂ ਯੁੱਧ ਦੇ ਰਥਅਤੇ ਯਰੂਸ਼ਲਮ ਤੋਂ ਘੋੜੇ ਲੈ ਲਵਾਂਗਾ। ਯੁੱਧ ਦੀਆਂ ਕਮਾਨਾਂ ਲੈ ਲਈਆਂ ਜਾਣਗੀਆਂ। ਉਹ ਕੌਮਾਂ ਵਿਚ ਸ਼ਾਂਤੀ ਦਾ ਐਲਾਨ ਕਰੇਗਾ;+ਉਸ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤਕਅਤੇ ਦਰਿਆ* ਤੋਂ ਲੈ ਕੇ ਧਰਤੀ ਦੇ ਕੋਨੇ-ਕੋਨੇ ਤਕ ਹੋਵੇਗੀ।+ 11  ਜਿੱਥੋਂ ਤਕ ਤੇਰਾ ਸਵਾਲ ਹੈ, ਹੇ ਔਰਤ,* ਤੇਰੇ ਇਕਰਾਰ ਦੇ ਲਹੂ ਕਰਕੇ,ਮੈਂ ਤੇਰੇ ਕੈਦੀਆਂ ਨੂੰ ਸੁੱਕੇ ਟੋਏ ਵਿੱਚੋਂ ਕੱਢਾਂਗਾ।+ 12  ਹੇ ਆਸ ਰੱਖਣ ਵਾਲੇ ਕੈਦੀਓ, ਮਜ਼ਬੂਤ ਗੜ੍ਹ ਨੂੰ ਮੁੜੋ।+ ਅੱਜ ਮੈਂ ਤੈਨੂੰ ਕਹਿੰਦਾ ਹਾਂ,‘ਹੇ ਔਰਤ, ਮੈਂ ਤੈਨੂੰ ਦੁਗਣਾ ਹਿੱਸਾ ਵਾਪਸ ਕਰਾਂਗਾ।’+ 13  ਮੈਂ ਯਹੂਦਾਹ ਨੂੰ ਆਪਣੀ ਕਮਾਨ ਵਾਂਗ ਮੋੜਾਂਗਾ। ਇਫ਼ਰਾਈਮ ਨੂੰ ਮੈਂ ਕਮਾਨ ਵਿਚ ਤੀਰ ਵਾਂਗ ਰੱਖਾਂਗਾਅਤੇ ਹੇ ਸੀਓਨ, ਮੈਂ ਤੇਰੇ ਪੁੱਤਰਾਂ ਨੂੰ ਭੜਕਾਵਾਂਗਾ,ਹਾਂ ਯੂਨਾਨ, ਤੇਰੇ ਪੁੱਤਰਾਂ ਦੇ ਖ਼ਿਲਾਫ਼,ਹੇ ਸੀਓਨ, ਮੈਂ ਤੈਨੂੰ ਯੋਧੇ ਦੀ ਤਲਵਾਰ ਵਾਂਗ ਬਣਾਵਾਂਗਾ।’ 14  ਯਹੋਵਾਹ ਦਿਖਾਵੇਗਾ ਕਿ ਉਹ ਉਨ੍ਹਾਂ ਦੇ ਨਾਲ ਹੈਅਤੇ ਉਸ ਦਾ ਤੀਰ ਬਿਜਲੀ ਵਾਂਗ ਨਿਕਲੇਗਾ। ਸਾਰੇ ਜਹਾਨ ਦਾ ਮਾਲਕ ਯਹੋਵਾਹ ਨਰਸਿੰਗਾ ਵਜਾਵੇਗਾ+ਅਤੇ ਉਹ ਦੱਖਣ ਦੀ ਹਨੇਰੀ ਵਾਂਗ ਅੱਗੇ ਵਧੇਗਾ। 15  ਸੈਨਾਵਾਂ ਦਾ ਯਹੋਵਾਹ ਉਨ੍ਹਾਂ ਦੀ ਰਾਖੀ ਕਰੇਗਾਅਤੇ ਉਹ ਗੋਪੀਏ ਦੇ ਪੱਥਰਾਂ ਨੂੰ ਨਿਗਲ਼ ਜਾਣਗੇ ਤੇ ਮਿੱਧਣਗੇ।+ ਉਹ ਪੀਣਗੇ ਅਤੇ ਰੌਲ਼ਾ ਪਾਉਣਗੇ ਜਿਵੇਂ ਉਨ੍ਹਾਂ ਨੇ ਬਹੁਤ ਸ਼ਰਾਬ ਪੀਤੀ ਹੋਵੇ;ਉਹ ਕਟੋਰੇ ਵਾਂਗ,ਅਤੇ ਵੇਦੀ ਦੇ ਕੋਨਿਆਂ ਵਾਂਗ ਭਰ ਜਾਣਗੇ।+ 16  ਉਸ ਦਿਨ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਬਚਾਏਗਾਕਿਉਂਕਿ ਉਹ ਉਸ ਦੇ ਲੋਕ ਤੇ ਉਸ ਦਾ ਝੁੰਡ ਹਨ;+ਉਹ ਉਸ ਦੀ ਜ਼ਮੀਨ ਉੱਤੇ ਤਾਜ ਦੇ ਹੀਰਿਆਂ ਵਾਂਗ ਚਮਕਣਗੇ।+ 17  ਉਸ ਦੀ ਭਲਾਈ ਦੀ ਕੋਈ ਹੱਦ ਨਹੀਂ,+ਉਸ ਦੀ ਸ਼ਾਨ ਬੇਮਿਸਾਲ ਹੈ! ਜਵਾਨ ਕੁੜੀਆਂ-ਮੁੰਡੇ ਅਨਾਜ ਖਾ ਕੇਅਤੇ ਨਵਾਂ ਦਾਖਰਸ ਪੀ ਕੇ ਵਧਣ-ਫੁੱਲਣਗੇ।”+

ਫੁਟਨੋਟ

ਇਬ, “ਆਰਾਮ ਕਰਨ ਦੀ ਜਗ੍ਹਾ।”
ਜਾਂ, “ਕਿਲਾ ਬਣਾਇਆ ਹੈ।”
ਜਾਂ ਸੰਭਵ ਹੈ, “ਸਮੁੰਦਰ ਉੱਤੇ।”
ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।
ਜ਼ਾਹਰ ਹੈ ਕਿ ਇਹ ਉਸ ਦੇ ਲੋਕਾਂ ਦਾ ਦੁੱਖ ਹੈ।
ਜਾਂ, “ਅਤਿਆਚਾਰ ਕਰਨ ਵਾਲਾ।”
ਜਾਂ, “ਅਤੇ ਜੇਤੂ ਹੈ; ਅਤੇ ਬਚਾਇਆ ਗਿਆ ਹੈ।”
ਯਾਨੀ, ਫ਼ਰਾਤ ਦਰਿਆ।
ਯਾਨੀ, ਸੀਓਨ ਜਾਂ ਯਰੂਸ਼ਲਮ।