ਜ਼ਬੂਰ 100:1-5
ਧੰਨਵਾਦ ਦਾ ਜ਼ਬੂਰ।
100 ਹੇ ਸਾਰੀ ਧਰਤੀ ਦੇ ਵਾਸੀਓ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾਓ।+
2 ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ।+
ਜੈ-ਜੈ ਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਓ।
3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+
ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+
ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+
4 ਧੰਨਵਾਦ ਕਰਦੇ ਹੋਏ ਉਸ ਦੇ ਪਵਿੱਤਰ ਸਥਾਨ ਵਿਚ ਆਓ,+ਮਹਿਮਾ ਕਰਦੇ ਹੋਏ ਉਸ ਦੇ ਵਿਹੜਿਆਂ ਵਿਚ ਆਓ।+
ਉਸ ਦਾ ਧੰਨਵਾਦ ਕਰੋ; ਉਸ ਦੇ ਨਾਂ ਦੀ ਮਹਿਮਾ ਕਰੋ+
5 ਕਿਉਂਕਿ ਯਹੋਵਾਹ ਚੰਗਾ ਹੈ;+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈਅਤੇ ਉਸ ਦੀ ਵਫ਼ਾਦਾਰੀ ਪੀੜ੍ਹੀਓ-ਪੀੜ੍ਹੀ।+
ਫੁਟਨੋਟ
^ ਜਾਂ ਸੰਭਵ ਹੈ, “ਨਾ ਕਿ ਅਸੀਂ ਆਪਣੇ ਆਪ ਨੂੰ।”