ਜ਼ਬੂਰ 104:1-35
104 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ।+
ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਬਹੁਤ ਮਹਾਨ ਹੈਂ।+
ਤੂੰ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਦਾ ਲਿਬਾਸ ਪਾਇਆ ਹੈ।+
2 ਤੂੰ ਚਾਨਣ+ ਦੀ ਪੁਸ਼ਾਕ ਪਹਿਨੀ ਹੋਈ ਹੈ;ਤੂੰ ਆਕਾਸ਼ ਨੂੰ ਤੰਬੂ ਵਾਂਗ ਤਾਣਦਾ ਹੈਂ।+
3 ਉਹ ਉੱਪਰਲੇ ਪਾਣੀਆਂ ਵਿਚ ਆਪਣੇ ਚੁਬਾਰੇ ਬਣਾਉਂਦਾ ਹੈ,+ਬੱਦਲਾਂ ਨੂੰ ਆਪਣਾ ਰਥ ਬਣਾਉਂਦਾ ਹੈ,+ਹਵਾ ਦੇ ਖੰਭਾਂ ’ਤੇ ਸਵਾਰੀ ਕਰਦਾ ਹੈ।+
4 ਉਹ ਆਪਣੇ ਦੂਤਾਂ ਨੂੰ ਤਾਕਤਵਰ ਸ਼ਕਤੀਆਂਅਤੇ ਆਪਣੇ ਸੇਵਕਾਂ ਨੂੰ ਭਸਮ ਕਰਨ ਵਾਲੀ ਅੱਗ ਬਣਾਉਂਦਾ ਹੈ।+
5 ਉਸ ਨੇ ਧਰਤੀ ਦੀਆਂ ਪੱਕੀਆਂ ਨੀਂਹਾਂ ਰੱਖੀਆਂ;+ਇਹ ਕਦੇ ਵੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇਗੀ।*+
6 ਤੂੰ ਧਰਤੀ ਨੂੰ ਡੂੰਘੇ ਪਾਣੀਆਂ ਦੀ ਚਾਦਰ ਨਾਲ ਢਕਿਆ।+
ਪਹਾੜ ਪਾਣੀਆਂ ਵਿਚ ਡੁੱਬੇ ਹੋਏ ਸਨ।
7 ਤੇਰੇ ਝਿੜਕਣ ਕਰਕੇ ਪਾਣੀ ਭੱਜ ਗਏ+ਅਤੇ ਤੇਰੇ ਗਰਜਣ ਦੀ ਆਵਾਜ਼ ਤੋਂ ਡਰ ਕੇ ਨੱਠ ਗਏ
8 ਹਾਂ, ਉਸ ਥਾਂ ਭੱਜ ਗਏ ਜੋ ਤੂੰ ਉਨ੍ਹਾਂ ਲਈ ਰੱਖੀ ਸੀਇਸ ਕਰਕੇ ਪਹਾੜ ਉੱਪਰ ਆ ਗਏ+ ਅਤੇ ਘਾਟੀਆਂ ਹੇਠਾਂ ਬੈਠ ਗਈਆਂ।
9 ਤੂੰ ਪਾਣੀਆਂ ਦੀਆਂ ਹੱਦਾਂ ਠਹਿਰਾਈਆਂ ਤਾਂਕਿ ਉਹ ਅੱਗੇ ਨਾ ਵਧਣ+ਅਤੇ ਫਿਰ ਕਦੇ ਧਰਤੀ ਨੂੰ ਨਾ ਢਕਣ।
10 ਉਹ ਘਾਟੀਆਂ ਵਿਚ ਚਸ਼ਮੇ ਵਗਾਉਂਦਾ ਹੈ;ਇਹ ਪਹਾੜਾਂ ਵਿਚਕਾਰ ਵਹਿੰਦੇ ਹਨ।
11 ਸਾਰੇ ਜੰਗਲੀ ਜਾਨਵਰ ਉਨ੍ਹਾਂ ਦਾ ਪਾਣੀ ਪੀਂਦੇ ਹਨਅਤੇ ਜੰਗਲੀ ਗਧੇ ਆਪਣੀ ਪਿਆਸ ਬੁਝਾਉਂਦੇ ਹਨ।
12 ਪਾਣੀਆਂ ਦੇ ਨੇੜੇ ਆਕਾਸ਼ ਦੇ ਪੰਛੀ ਬਸੇਰਾ ਕਰਦੇ ਹਨ;ਉਹ ਹਰੇ-ਭਰੇ ਦਰਖ਼ਤਾਂ ’ਤੇ ਬੈਠ ਕੇ ਗੀਤ ਗਾਉਂਦੇ ਹਨ।
13 ਉਹ ਆਪਣੇ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈ।+
ਤੇਰੀ ਮਿਹਨਤ ਦੇ ਫਲ ਨਾਲ ਧਰਤੀ ਸੰਤੁਸ਼ਟ ਹੁੰਦੀ ਹੈ।+
14 ਉਹ ਜਾਨਵਰਾਂ ਲਈ ਘਾਹਅਤੇ ਇਨਸਾਨਾਂ ਲਈ ਪੇੜ-ਪੌਦੇ ਉਗਾਉਂਦਾ ਹੈ+ਤਾਂਕਿ ਧਰਤੀ ਫ਼ਸਲ ਪੈਦਾ ਕਰੇ,
15 ਅਤੇ ਦਾਖਰਸ ਦੇਵੇ ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ+ਅਤੇ ਤੇਲ ਦੇਵੇ ਜੋ ਉਸ ਦੇ ਚਿਹਰੇ ਨੂੰ ਚਮਕਾਉਂਦਾ ਹੈਅਤੇ ਰੋਟੀ ਦੇਵੇ ਜੋ ਮਰਨਹਾਰ ਇਨਸਾਨ ਦੇ ਦਿਲ ਨੂੰ ਤਕੜਾ ਕਰਦੀ ਹੈ।+
16 ਯਹੋਵਾਹ ਦੇ ਦਰਖ਼ਤ ਪਾਣੀ ਨਾਲ ਤ੍ਰਿਪਤ ਹੁੰਦੇ ਹਨਅਤੇ ਲਬਾਨੋਨ ਦੇ ਦਿਆਰ ਵੀ ਜਿਹੜੇ ਉਸ ਨੇ ਲਗਾਏ ਹਨ,
17 ਜਿੱਥੇ ਪੰਛੀ ਆਪਣੇ ਆਲ੍ਹਣੇ ਪਾਉਂਦੇ ਹਨਅਤੇ ਸਾਰਸ+ ਸਨੋਬਰ ਦੇ ਦਰਖ਼ਤ ਉੱਤੇ ਰਹਿੰਦਾ ਹੈ।
18 ਪਹਾੜੀ ਬੱਕਰਿਆਂ ਲਈ ਉੱਚੇ-ਉੱਚੇ ਪਹਾੜ ਹਨ+ਅਤੇ ਪਹਾੜੀ ਬਿੱਜੂਆਂ* ਲਈ ਚਟਾਨਾਂ ਦੀਆਂ ਖੁੰਦਰਾਂ।+
19 ਉਸ ਨੇ ਚੰਦ ਨੂੰ ਸਮਾਂ ਮਿਥਣ ਲਈ ਬਣਾਇਆ ਹੈਅਤੇ ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ।+
20 ਤੂੰ ਹਨੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ,+ਤਦ ਸਾਰੇ ਜੰਗਲੀ ਜਾਨਵਰ ਇੱਧਰ-ਉੱਧਰ ਘੁੰਮਦੇ ਹਨ।
21 ਜਵਾਨ ਸ਼ੇਰ ਸ਼ਿਕਾਰ ਕਰਦੇ ਵੇਲੇ ਦਹਾੜਦੇ ਹਨ+ਅਤੇ ਭੋਜਨ ਦੀ ਤਲਾਸ਼ ਕਰਦੇ ਹਨ ਜੋ ਪਰਮੇਸ਼ੁਰ ਦਿੰਦਾ ਹੈ।+
22 ਜਦ ਸੂਰਜ ਨਿਕਲਦਾ ਹੈ,ਤਾਂ ਉਹ ਆਪਣੇ ਘੁਰਨਿਆਂ ਵਿਚ ਜਾ ਕੇ ਲੰਮੇ ਪੈ ਜਾਂਦੇ ਹਨ।
23 ਇਨਸਾਨ ਆਪਣੇ ਕੰਮ ’ਤੇ ਚਲਾ ਜਾਂਦਾ ਹੈਅਤੇ ਸ਼ਾਮ ਤਕ ਮਿਹਨਤ-ਮਜ਼ਦੂਰੀ ਕਰਦਾ ਹੈ।
24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+
ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+
ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।
25 ਤੂੰ ਸਮੁੰਦਰ ਬਣਾਏ ਜੋ ਕਿੰਨੇ ਡੂੰਘੇ ਅਤੇ ਵਿਸ਼ਾਲ ਹਨ,ਜਿਨ੍ਹਾਂ ਵਿਚ ਅਣਗਿਣਤ ਛੋਟੇ-ਵੱਡੇ ਜੀਵ-ਜੰਤੂ ਹਨ।+
26 ਉੱਥੇ ਜਹਾਜ਼ ਚੱਲਦੇ ਹਨਅਤੇ ਤੇਰਾ ਬਣਾਇਆ ਲਿਵਯਾਥਾਨ*+ ਪਾਣੀਆਂ ਵਿਚ ਖੇਡਦਾ ਹੈ।
27 ਉਹ ਸਾਰੇ ਤੇਰੇ ਵੱਲ ਤੱਕਦੇ ਹਨਕਿ ਤੂੰ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦੇਵੇਂ।+
28 ਤੂੰ ਜੋ ਵੀ ਉਨ੍ਹਾਂ ਨੂੰ ਦਿੰਦਾ ਹੈਂ, ਉਹ ਇਕੱਠਾ ਕਰਦੇ ਹਨ।+
ਤੂੰ ਆਪਣਾ ਹੱਥ ਖੋਲ੍ਹ ਕੇ ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਉਂਦਾ ਹੈਂ।+
29 ਜਦ ਤੂੰ ਆਪਣਾ ਮੂੰਹ ਲੁਕਾ ਲੈਂਦਾ ਹੈਂ, ਤਾਂ ਉਹ ਘਬਰਾ ਜਾਂਦੇ ਹਨ।
ਜਦ ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਤਾਂ ਉਹ ਮਰ ਕੇ ਮਿੱਟੀ ਵਿਚ ਮੁੜ ਜਾਂਦੇ ਹਨ।+
30 ਜਦ ਤੂੰ ਆਪਣੀ ਪਵਿੱਤਰ ਸ਼ਕਤੀ ਭੇਜਦਾ ਹੈਂ, ਤਾਂ ਉਹ ਰਚੇ ਜਾਂਦੇ ਹਨ+ਅਤੇ ਤੂੰ ਜ਼ਮੀਨ ਨੂੰ ਨਵੀਂ ਜ਼ਿੰਦਗੀ ਦਿੰਦਾ ਹੈਂ।
31 ਯਹੋਵਾਹ ਦੀ ਮਹਿਮਾ ਸਦਾ ਰਹੇਗੀ।
ਯਹੋਵਾਹ ਆਪਣੇ ਕੰਮਾਂ ਤੋਂ ਖ਼ੁਸ਼ ਹੋਵੇਗਾ।+
32 ਜਦ ਉਹ ਧਰਤੀ ਨੂੰ ਇਕ ਨਜ਼ਰ ਦੇਖਦਾ ਹੈ, ਤਾਂ ਉਹ ਕੰਬ ਜਾਂਦੀ ਹੈ;ਜਦ ਉਹ ਪਹਾੜਾਂ ਨੂੰ ਛੂੰਹਦਾ ਹੈ, ਤਾਂ ਉਨ੍ਹਾਂ ਵਿੱਚੋਂ ਧੂੰਆਂ ਨਿਕਲਦਾ ਹੈ।+
33 ਮੈਂ ਸਾਰੀ ਜ਼ਿੰਦਗੀ ਯਹੋਵਾਹ ਲਈ ਗੀਤ ਗਾਵਾਂਗਾ;+ਮੈਂ ਜੀਉਂਦੇ-ਜੀ ਆਪਣੇ ਪਰਮੇਸ਼ੁਰ ਦਾ ਗੁਣਗਾਨ ਕਰਾਂਗਾ।*+
34 ਉਹ ਮੇਰੇ ਮਨ ਦੇ ਵਿਚਾਰਾਂ ਤੋਂ ਖ਼ੁਸ਼ ਹੋਵੇ।
ਮੈਂ ਯਹੋਵਾਹ ਕਰਕੇ ਬਾਗ਼-ਬਾਗ਼ ਹੋਵਾਂਗਾ।
35 ਪਾਪੀ ਧਰਤੀ ਤੋਂ ਮਿਟ ਜਾਣਗੇਅਤੇ ਦੁਸ਼ਟ ਖ਼ਤਮ ਹੋ ਜਾਣਗੇ।+
ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ। ਯਾਹ ਦੀ ਮਹਿਮਾ ਕਰ!*
ਫੁਟਨੋਟ
^ ਜਾਂ, “ਨਹੀਂ ਡਗਮਗਾਏਗੀ।”
^ ਖਰਗੋਸ਼ ਵਰਗਾ ਇਕ ਜਾਨਵਰ।
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।