ਜ਼ਬੂਰ 119:1-176
-
ਪਰਮੇਸ਼ੁਰ ਦੇ ਕੀਮਤੀ ਬਚਨ ਲਈ ਕਦਰ
-
‘ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦੇ?’ (9)
-
“ਮੈਨੂੰ ਤੇਰੀਆਂ ਨਸੀਹਤਾਂ ਨਾਲ ਗਹਿਰਾ ਲਗਾਅ ਹੈ” (24)
-
“ਮੈਨੂੰ ਤੇਰੇ ਕਾਨੂੰਨ ਨਾਲ ਕਿੰਨਾ ਪਿਆਰ ਹੈ!” (97)
-
“ਮੈਨੂੰ ਆਪਣੇ ਸਾਰੇ ਸਿੱਖਿਅਕਾਂ ਨਾਲੋਂ ਜ਼ਿਆਦਾ ਸਮਝ ਹੈ” (99)
-
‘ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਹੈ’ (105)
-
“ਤੇਰਾ ਬਚਨ ਸੱਚਾਈ ਹੀ ਹੈ” (160)
-
ਪਰਮੇਸ਼ੁਰ ਦੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਸ਼ਾਂਤੀ ਮਿਲਦੀ ਹੈ (165)
-
א [ਅਲਫ਼]
119 ਖ਼ੁਸ਼ ਹਨ ਉਹ ਲੋਕ ਜਿਹੜੇ ਬੇਦਾਗ਼ ਜ਼ਿੰਦਗੀ ਜੀਉਂਦੇ ਹਨ*ਅਤੇ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ।+
2 ਖ਼ੁਸ਼ ਹਨ ਉਹ ਜਿਹੜੇ ਉਸ ਦੀਆਂ ਨਸੀਹਤਾਂ* ਮੰਨਦੇ ਹਨ,+ਜਿਹੜੇ ਪੂਰੇ ਦਿਲ ਨਾਲ ਉਸ ਦੀ ਤਲਾਸ਼ ਕਰਦੇ ਹਨ।+
3 ਉਹ ਬੁਰੇ ਕੰਮਾਂ ਵਿਚ ਲੱਗੇ ਨਹੀਂ ਰਹਿੰਦੇ,ਸਗੋਂ ਉਸ ਦੇ ਰਾਹਾਂ ’ਤੇ ਚੱਲਦੇ ਹਨ।+
4 ਤੂੰ ਹੁਕਮ ਦਿੱਤਾ ਹੈਕਿ ਤੇਰੇ ਆਦੇਸ਼ ਧਿਆਨ ਨਾਲ ਮੰਨੇ ਜਾਣ।+
5 ਮੇਰੀ ਦਿਲੀ ਤਮੰਨਾ ਹੈ ਕਿ ਮੇਰਾ ਇਰਾਦਾ ਪੱਕਾ ਰਹੇ*+ਤਾਂਕਿ ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਾਂ।
6 ਫਿਰ ਜਦੋਂ ਮੈਂ ਤੇਰੇ ਸਾਰੇ ਹੁਕਮਾਂ ’ਤੇ ਸੋਚ-ਵਿਚਾਰ ਕਰਾਂਗਾ,ਤਾਂ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।+
7 ਜਦੋਂ ਮੈਂ ਤੇਰੇ ਧਰਮੀ ਅਸੂਲਾਂ ਮੁਤਾਬਕ ਕੀਤੇ ਫ਼ੈਸਲਿਆਂ ਬਾਰੇ ਸਿੱਖਾਂਗਾ,ਤਾਂ ਮੈਂ ਸਾਫ਼ਦਿਲੀ ਨਾਲ ਤੇਰੀ ਮਹਿਮਾ ਕਰਾਂਗਾ।
8 ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਾਂਗਾ।
ਤੂੰ ਮੈਨੂੰ ਪੂਰੀ ਤਰ੍ਹਾਂ ਨਾ ਤਿਆਗ ਦੇਈਂ।
ב [ਬੇਥ]
9 ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦਾ ਹੈ?
ਤੇਰੇ ਬਚਨ ਮੁਤਾਬਕ ਚੌਕਸ ਰਹਿ ਕੇ।+
10 ਮੈਂ ਪੂਰੇ ਦਿਲ ਨਾਲ ਤੇਰੀ ਤਲਾਸ਼ ਕਰਦਾ ਹਾਂ।
ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਨਾ ਦੇਈਂ।+
11 ਮੈਂ ਤੇਰੀਆਂ ਗੱਲਾਂ ਨੂੰ ਦਿਲ ਵਿਚ ਸਾਂਭ ਕੇ ਰੱਖਿਆ ਹੈ+ਤਾਂਕਿ ਤੇਰੇ ਖ਼ਿਲਾਫ਼ ਪਾਪ ਨਾ ਕਰਾਂ।+
12 ਹੇ ਯਹੋਵਾਹ, ਤੇਰੀ ਮਹਿਮਾ ਹੋਵੇ;ਮੈਨੂੰ ਆਪਣੇ ਨਿਯਮ ਸਿਖਾ।
13 ਤੂੰ ਜੋ ਫ਼ੈਸਲੇ ਸੁਣਾਏ ਹਨ,ਮੈਂ ਉਨ੍ਹਾਂ ਦਾ ਆਪਣੇ ਬੁੱਲ੍ਹਾਂ ਨਾਲ ਐਲਾਨ ਕਰਦਾ ਹਾਂ।
14 ਮੈਨੂੰ ਜਿੰਨੀ ਖ਼ੁਸ਼ੀ ਤੇਰੀਆਂ ਨਸੀਹਤਾਂ ਤੋਂ ਮਿਲਦੀ ਹੈ,+ਉੱਨੀ ਖ਼ੁਸ਼ੀ ਕੀਮਤੀ ਤੋਂ ਕੀਮਤੀ ਚੀਜ਼ਾਂ ਤੋਂ ਵੀ ਨਹੀਂ ਮਿਲਦੀ।+
15 ਮੈਂ ਤੇਰੇ ਆਦੇਸ਼ਾਂ ’ਤੇ ਸੋਚ-ਵਿਚਾਰ* ਕਰਾਂਗਾ+ਅਤੇ ਆਪਣੀਆਂ ਅੱਖਾਂ ਤੇਰੇ ਰਾਹਾਂ ’ਤੇ ਲਾਈ ਰੱਖਾਂਗਾ।+
16 ਮੈਨੂੰ ਤੇਰੇ ਨਿਯਮਾਂ ਨਾਲ ਗਹਿਰਾ ਲਗਾਅ ਹੈ।
ਮੈਂ ਤੇਰਾ ਬਚਨ ਨਹੀਂ ਭੁੱਲਾਂਗਾ।+
ג [ਗਿਮਲ]
17 ਆਪਣੇ ਸੇਵਕ ’ਤੇ ਮਿਹਰ ਕਰਤਾਂਕਿ ਮੈਂ ਜੀਉਂਦਾ ਰਹਾਂ ਅਤੇ ਤੇਰੇ ਬਚਨ ਦੀ ਪਾਲਣਾ ਕਰਾਂ।+
18 ਮੇਰੀਆਂ ਅੱਖਾਂ ਖੋਲ੍ਹਤਾਂਕਿ ਮੈਂ ਤੇਰੇ ਕਾਨੂੰਨ ਦੀਆਂ ਹੈਰਾਨੀਜਨਕ ਗੱਲਾਂ ਸਾਫ਼-ਸਾਫ਼ ਦੇਖ ਸਕਾਂ।
19 ਮੈਂ ਦੇਸ਼ ਵਿਚ ਇਕ ਪਰਦੇਸੀ ਵਾਂਗ ਹਾਂ।+
ਆਪਣੇ ਹੁਕਮ ਮੇਰੇ ਤੋਂ ਨਾ ਲੁਕਾ।
20 ਤੇਰੇ ਕਾਨੂੰਨਾਂ ਦੀ ਤਾਂਘਹਰ ਵੇਲੇ ਮੇਰੇ ਦਿਲ ਵਿਚ ਰਹਿੰਦੀ ਹੈ।
21 ਤੂੰ ਸਰਾਪੇ ਹੋਏ ਗੁਸਤਾਖ਼ ਲੋਕਾਂ ਨੂੰ ਫਿਟਕਾਰਦਾ ਹੈਂਜਿਹੜੇ ਤੇਰੇ ਹੁਕਮਾਂ ਤੋਂ ਭਟਕ ਜਾਂਦੇ ਹਨ।+
22 ਮੈਨੂੰ ਬੇਇੱਜ਼ਤੀ ਅਤੇ ਨਫ਼ਰਤ ਤੋਂ ਬਚਾਕਿਉਂਕਿ ਮੈਂ ਤੇਰੀਆਂ ਨਸੀਹਤਾਂ ਨੂੰ ਮੰਨਿਆ ਹੈ।
23 ਜਦੋਂ ਹਾਕਮ ਇਕੱਠੇ ਬੈਠ ਕੇ ਮੇਰੇ ਵਿਰੁੱਧ ਗੱਲਾਂ ਕਰਦੇ ਹਨ,ਉਦੋਂ ਵੀ ਤੇਰਾ ਸੇਵਕ ਤੇਰੇ ਨਿਯਮਾਂ ’ਤੇ ਸੋਚ-ਵਿਚਾਰ* ਕਰਦਾ ਹੈ।
24 ਮੈਨੂੰ ਤੇਰੀਆਂ ਨਸੀਹਤਾਂ ਨਾਲ ਗਹਿਰਾ ਲਗਾਅ ਹੈ;+ਇਹ ਮੇਰੀਆਂ ਸਲਾਹਕਾਰ ਹਨ।+
ד [ਦਾਲਥ]
25 ਮੈਂ ਮਿੱਟੀ ਵਿਚ ਲੇਟਿਆ ਹੋਇਆ ਹਾਂ।+
ਆਪਣੇ ਬਚਨ ਅਨੁਸਾਰ ਮੇਰੀ ਜਾਨ ਦੀ ਰਾਖੀ ਕਰ।+
26 ਮੈਂ ਤੈਨੂੰ ਆਪਣੇ ਕੰਮਾਂ ਬਾਰੇ ਦੱਸਿਆ ਅਤੇ ਤੂੰ ਮੈਨੂੰ ਜਵਾਬ ਦਿੱਤਾ;ਮੈਨੂੰ ਆਪਣੇ ਨਿਯਮ ਸਿਖਾ।+
27 ਮੈਨੂੰ ਆਪਣੇ ਆਦੇਸ਼ਾਂ ਦਾ ਮਤਲਬ* ਸਮਝਾਤਾਂਕਿ ਮੈਂ ਤੇਰੇ ਹੈਰਾਨੀਜਨਕ ਕੰਮਾਂ ’ਤੇ ਸੋਚ-ਵਿਚਾਰ* ਕਰ ਸਕਾਂ।+
28 ਗਮ ਵਿਚ ਡੁੱਬੇ ਰਹਿਣ ਕਰਕੇ ਮੇਰੀ ਨੀਂਦ ਉੱਡ ਗਈ ਹੈ।
ਆਪਣੇ ਬਚਨ ਮੁਤਾਬਕ ਮੈਨੂੰ ਤਾਕਤ ਬਖ਼ਸ਼।
29 ਮੈਨੂੰ ਧੋਖੇਬਾਜ਼ੀ ਦੇ ਰਾਹ ਤੋਂ ਦੂਰ ਰੱਖ,+ਮੇਰੇ ’ਤੇ ਮਿਹਰ ਕਰ ਕੇ ਮੈਨੂੰ ਆਪਣਾ ਕਾਨੂੰਨ ਦੇ।
30 ਮੈਂ ਵਫ਼ਾਦਾਰੀ ਦਾ ਰਾਹ ਚੁਣਿਆ ਹੈ।+
ਮੈਂ ਜਾਣਦਾ ਹਾਂ ਕਿ ਤੇਰੇ ਫ਼ੈਸਲੇ ਸਹੀ ਹਨ।
31 ਮੈਂ ਤੇਰੀਆਂ ਨਸੀਹਤਾਂ ਨੂੰ ਘੁੱਟ ਕੇ ਫੜੀ ਰੱਖਦਾ ਹਾਂ।+
ਹੇ ਯਹੋਵਾਹ, ਮੈਨੂੰ ਨਿਰਾਸ਼* ਨਾ ਹੋਣ ਦੇਈਂ।+
32 ਮੈਂ ਤੇਰੇ ਹੁਕਮਾਂ ਨੂੰ ਜੋਸ਼ ਨਾਲ ਮੰਨਾਂਗਾ*ਕਿਉਂਕਿ ਤੂੰ ਮੇਰੇ ਦਿਲ ਵਿਚ ਇਨ੍ਹਾਂ ਲਈ ਜਗ੍ਹਾ ਬਣਾਉਂਦਾ ਹੈਂ।*
ה [ਹੇ]
33 ਹੇ ਯਹੋਵਾਹ, ਮੈਨੂੰ ਆਪਣੇ ਨਿਯਮ ਸਿਖਾ,+ਮੈਂ ਮਰਦੇ ਦਮ ਤਕ ਇਨ੍ਹਾਂ ’ਤੇ ਚੱਲਦਾ ਰਹਾਂਗਾ।+
34 ਮੈਨੂੰ ਸਮਝ ਦੇ ਤਾਂਕਿ ਮੈਂ ਤੇਰੇ ਕਾਨੂੰਨ ਦੀ ਪਾਲਣਾ ਕਰਾਂਅਤੇ ਆਪਣੇ ਪੂਰੇ ਦਿਲ ਨਾਲ ਇਨ੍ਹਾਂ ’ਤੇ ਚੱਲਦਾ ਰਹਾਂ।
35 ਮੈਨੂੰ ਸੇਧ ਦੇ ਕਿ ਮੈਂ ਤੇਰੇ ਹੁਕਮਾਂ ’ਤੇ ਚੱਲਾਂ+ਕਿਉਂਕਿ ਇਨ੍ਹਾਂ ਤੋਂ ਮੈਨੂੰ ਖ਼ੁਸ਼ੀ ਮਿਲਦੀ ਹੈ।
36 ਮੇਰਾ ਦਿਲ ਆਪਣੀਆਂ ਨਸੀਹਤਾਂ ਵੱਲ ਲਾ,ਨਾ ਕਿ ਸੁਆਰਥੀ ਇੱਛਾਵਾਂ ਵੱਲ।*+
37 ਮੇਰੀਆਂ ਅੱਖਾਂ ਨੂੰ ਵਿਅਰਥ ਚੀਜ਼ਾਂ ਦੇਖਣ ਤੋਂ ਮੋੜ ਦੇ;+ਆਪਣੇ ਰਾਹ ’ਤੇ ਚੱਲਣ ਵਿਚ ਮੇਰੀ ਮਦਦ ਕਰ ਤਾਂਕਿ ਮੈਂ ਜੀਉਂਦਾ ਰਹਾਂ।
38 ਆਪਣੇ ਸੇਵਕ ਨਾਲ ਕੀਤਾ ਵਾਅਦਾ ਨਿਭਾਤਾਂਕਿ ਤੇਰਾ ਡਰ ਮੰਨਿਆ ਜਾਵੇ।*
39 ਮੇਰੀ ਬਦਨਾਮੀ ਦੂਰ ਕਰ ਜਿਸ ਤੋਂ ਮੈਂ ਡਰਦਾ ਹਾਂਕਿਉਂਕਿ ਤੇਰੇ ਫ਼ੈਸਲੇ ਸਹੀ ਹਨ।+
40 ਦੇਖ! ਮੈਂ ਤੇਰੇ ਆਦੇਸ਼ਾਂ ਲਈ ਕਿੰਨਾ ਤਰਸਦਾ ਹਾਂ!
ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਜੀਉਂਦਾ ਰੱਖ।
ו [ਵਾਉ]
41 ਹੇ ਯਹੋਵਾਹ, ਆਪਣੇ ਵਾਅਦੇ ਮੁਤਾਬਕਮੇਰੇ ’ਤੇ ਆਪਣਾ ਅਟੱਲ ਪਿਆਰ ਨਿਛਾਵਰ ਕਰ ਅਤੇ ਮੈਨੂੰ ਮੁਕਤੀ ਦਿਵਾ;+
42 ਫਿਰ ਮੈਂ ਮਿਹਣਾ ਮਾਰਨ ਵਾਲੇ ਨੂੰ ਜਵਾਬ ਦਿਆਂਗਾਕਿਉਂਕਿ ਮੈਨੂੰ ਤੇਰੇ ਬਚਨ ’ਤੇ ਭਰੋਸਾ ਹੈ।
43 ਮੇਰੇ ਮੂੰਹ ਤੋਂ ਆਪਣੇ ਬਚਨ ਦੀ ਸੱਚਾਈ ਕਦੀ ਨਾ ਹਟਾਕਿਉਂਕਿ ਮੈਂ ਤੇਰੇ ਫ਼ੈਸਲੇ ’ਤੇ ਉਮੀਦ ਲਾਈ ਹੈ।*
44 ਮੈਂ ਹਮੇਸ਼ਾ ਤੇਰੇ ਕਾਨੂੰਨ ਦੀ ਪਾਲਣਾ ਕਰਾਂਗਾ,ਹਾਂ, ਸਦਾ ਪਾਲਣਾ ਕਰਾਂਗਾ।+
45 ਮੈਂ ਤੇਰੇ ਆਦੇਸ਼ਾਂ ਦੀ ਭਾਲ ਕਰਦਾ ਹਾਂ,+ਇਸ ਲਈ ਮੈਂ ਸੁਰੱਖਿਅਤ* ਥਾਂ ’ਤੇ ਤੁਰਾਂ-ਫਿਰਾਂਗਾ।
46 ਮੈਂ ਰਾਜਿਆਂ ਸਾਮ੍ਹਣੇ ਤੇਰੀਆਂ ਨਸੀਹਤਾਂ ਦਾ ਐਲਾਨ ਕਰਾਂਗਾਅਤੇ ਸ਼ਰਮਿੰਦਾ ਮਹਿਸੂਸ ਨਹੀਂ ਕਰਾਂਗਾ।+
47 ਮੈਨੂੰ ਤੇਰੇ ਹੁਕਮਾਂ ਨਾਲ ਗਹਿਰਾ ਲਗਾਅ ਹੈ,ਹਾਂ, ਇਨ੍ਹਾਂ ਨਾਲ ਮੈਨੂੰ ਪਿਆਰ ਹੈ।+
48 ਮੈਂ ਹੱਥ ਉਠਾ ਕੇ ਪ੍ਰਾਰਥਨਾ ਕਰਾਂਗਾਕਿਉਂਕਿ ਮੈਨੂੰ ਤੇਰੇ ਹੁਕਮਾਂ ਨਾਲ ਬਹੁਤ ਪਿਆਰ ਹੈ+ਅਤੇ ਮੈਂ ਤੇਰੇ ਨਿਯਮਾਂ ’ਤੇ ਸੋਚ-ਵਿਚਾਰ* ਕਰਾਂਗਾ।+
ז [ਜ਼ਾਇਨ]
49 ਆਪਣੇ ਸੇਵਕ ਨਾਲ ਕੀਤਾ ਵਾਅਦਾ* ਯਾਦ ਕਰ,ਜਿਸ ਰਾਹੀਂ ਤੂੰ ਮੈਨੂੰ ਉਮੀਦ ਦਿੰਦਾ ਹੈਂ।*
50 ਦੁੱਖ ਵੇਲੇ ਮੈਨੂੰ ਇਸ ਤੋਂ ਤਸੱਲੀ ਮਿਲਦੀ ਹੈ,+ਤੇਰੇ ਬਚਨ ਨੇ ਮੇਰੀ ਜਾਨ ਬਚਾਈ ਹੈ।
51 ਗੁਸਤਾਖ਼ ਲੋਕ ਮੇਰੇ ਨਾਲ ਬੇਹੱਦ ਘਿਰਣਾ ਕਰਦੇ ਹਨ,ਪਰ ਮੈਂ ਤੇਰੇ ਕਾਨੂੰਨ ਤੋਂ ਨਹੀਂ ਭਟਕਦਾ।+
52 ਹੇ ਯਹੋਵਾਹ, ਤੂੰ ਪੁਰਾਣੇ ਸਮੇਂ ਵਿਚ ਜੋ ਫ਼ੈਸਲੇ ਕੀਤੇ ਸਨ,ਮੈਂ ਉਨ੍ਹਾਂ ਨੂੰ ਯਾਦ ਰੱਖਦਾ ਹਾਂ,+ਮੈਨੂੰ ਉਨ੍ਹਾਂ ਤੋਂ ਤਸੱਲੀ ਮਿਲਦੀ ਹੈ।+
53 ਦੁਸ਼ਟ ਤੇਰੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇਜਿਸ ਕਰਕੇ ਉਨ੍ਹਾਂ ਉੱਤੇ ਮੇਰਾ ਗੁੱਸਾ ਭੜਕ ਉੱਠਦਾ ਹੈ।+
54 ਮੈਂ ਜਿੱਥੇ ਵੀ ਰਹਾਂ,*ਤੇਰੇ ਨਿਯਮ ਮੇਰੇ ਲਈ ਗੀਤ ਹਨ।
55 ਹੇ ਯਹੋਵਾਹ, ਮੈਂ ਰਾਤ ਨੂੰ ਤੇਰੇ ਨਾਂ ਦਾ ਸਿਮਰਨ ਕਰਦਾ ਹਾਂ+ਤਾਂਕਿ ਤੇਰੇ ਕਾਨੂੰਨ ਦੀ ਪਾਲਣਾ ਕਰਦਾ ਰਹਾਂ।
56 ਮੈਂ ਹਮੇਸ਼ਾ ਤੋਂ ਇਸੇ ਤਰ੍ਹਾਂ ਕਰਦਾ ਆਇਆ ਹਾਂਕਿਉਂਕਿ ਮੈਂ ਤੇਰੇ ਆਦੇਸ਼ਾਂ ਨੂੰ ਮੰਨਣਾ ਚਾਹੁੰਦਾ ਹਾਂ।
ח [ਹੇਥ]
57 ਯਹੋਵਾਹ ਮੇਰਾ ਹਿੱਸਾ ਹੈ;+ਮੈਂ ਤੇਰਾ ਕਹਿਣਾ ਮੰਨਣ ਦਾ ਵਾਅਦਾ ਕੀਤਾ ਹੈ।+
58 ਮੈਂ ਪੂਰੇ ਦਿਲ ਨਾਲ ਤੈਨੂੰ ਬੇਨਤੀ ਕਰਦਾ ਹਾਂ;+ਆਪਣੇ ਵਾਅਦੇ ਮੁਤਾਬਕ ਮੇਰੇ ’ਤੇ ਮਿਹਰ ਕਰ।+
59 ਮੈਂ ਆਪਣੇ ਰਾਹਾਂ ਦੀ ਜਾਂਚ ਕੀਤੀ ਹੈਤਾਂਕਿ ਮੈਂ ਤੇਰੀਆਂ ਨਸੀਹਤਾਂ ਵੱਲ ਆਪਣੇ ਕਦਮ ਮੋੜਾਂ।+
60 ਮੈਂ ਤੁਰੰਤ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂਮੈਂ ਇਸ ਤਰ੍ਹਾਂ ਕਰਨ ਵਿਚ ਢਿੱਲ-ਮੱਠ ਨਹੀਂ ਕਰਦਾ।+
61 ਦੁਸ਼ਟ ਮੈਨੂੰ ਰੱਸੀਆਂ ਨਾਲ ਜਕੜਦੇ ਹਨ,ਪਰ ਮੈਂ ਤੇਰਾ ਕਾਨੂੰਨ ਨਹੀਂ ਭੁੱਲਦਾ।+
62 ਮੈਂ ਅੱਧੀ ਰਾਤ ਨੂੰ ਉੱਠ ਕੇ ਤੇਰਾ ਧੰਨਵਾਦ ਕਰਦਾ ਹਾਂ+ਕਿ ਤੂੰ ਧਰਮੀ ਅਸੂਲਾਂ ਮੁਤਾਬਕ ਫ਼ੈਸਲੇ ਕਰਦਾ ਹੈਂ।
63 ਮੈਂ ਉਨ੍ਹਾਂ ਸਾਰਿਆਂ ਦਾ ਦੋਸਤ ਹਾਂ ਜਿਹੜੇ ਤੇਰਾ ਡਰ ਰੱਖਦੇ ਹਨਅਤੇ ਤੇਰੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ।+
64 ਹੇ ਯਹੋਵਾਹ, ਧਰਤੀ ਤੇਰੇ ਅਟੱਲ ਪਿਆਰ ਨਾਲ ਭਰੀ ਹੋਈ ਹੈ;+ਮੈਨੂੰ ਆਪਣੇ ਨਿਯਮ ਸਿਖਾ।
ט [ਟੇਥ]
65 ਹੇ ਯਹੋਵਾਹ, ਤੂੰ ਆਪਣੇ ਬਚਨ ਅਨੁਸਾਰਆਪਣੇ ਸੇਵਕ ’ਤੇ ਮਿਹਰ ਕੀਤੀ ਹੈ।
66 ਮੈਨੂੰ ਸਮਝ ਤੋਂ ਕੰਮ ਲੈਣਾ ਸਿਖਾ ਅਤੇ ਗਿਆਨ ਦੇ+ਕਿਉਂਕਿ ਮੈਨੂੰ ਤੇਰੇ ਹੁਕਮਾਂ ’ਤੇ ਭਰੋਸਾ ਹੈ।
67 ਦੁੱਖ ਭੋਗਣ ਤੋਂ ਪਹਿਲਾਂ ਮੈਂ ਗ਼ਲਤ ਰਾਹ ’ਤੇ ਚੱਲਦਾ ਹੁੰਦਾ ਸੀ,*ਪਰ ਹੁਣ ਮੈਂ ਤੇਰਾ ਕਹਿਣਾ ਮੰਨਦਾ ਹਾਂ।+
68 ਤੂੰ ਚੰਗਾ ਹੈਂ+ ਅਤੇ ਤੇਰੇ ਕੰਮ ਵੀ ਚੰਗੇ ਹਨ।
ਮੈਨੂੰ ਆਪਣੇ ਨਿਯਮ ਸਿਖਾ।+
69 ਗੁਸਤਾਖ਼ ਲੋਕ ਮੇਰੇ ’ਤੇ ਚਿੱਕੜ ਉਛਾਲ਼ਦੇ ਹਨ,ਪਰ ਮੈਂ ਪੂਰੇ ਦਿਲ ਨਾਲ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਹਾਂ।
70 ਉਨ੍ਹਾਂ ਦੇ ਦਿਲ ਪੱਥਰ* ਹਨ,+ਪਰ ਮੈਨੂੰ ਤੇਰੇ ਕਾਨੂੰਨ ਨਾਲ ਗਹਿਰਾ ਲਗਾਅ ਹੈ।+
71 ਚੰਗਾ ਹੋਇਆ ਕਿ ਮੇਰੇ ’ਤੇ ਦੁੱਖ ਆਏ+ਕਿਉਂਕਿ ਇਨ੍ਹਾਂ ਕਰਕੇ ਮੈਂ ਤੇਰੇ ਨਿਯਮਾਂ ਨੂੰ ਸਮਝ ਸਕਿਆ।
72 ਤੇਰੇ ਦੁਆਰਾ ਐਲਾਨ ਕੀਤਾ ਗਿਆ ਕਾਨੂੰਨ ਮੇਰੇ ਲਈ ਚੰਗਾ ਹੈ,+ਹਾਂ, ਢੇਰ ਸਾਰੇ ਸੋਨੇ-ਚਾਂਦੀ ਨਾਲੋਂ ਵੀ ਚੰਗਾ।+
י [ਯੋਧ]
73 ਤੇਰੇ ਹੱਥਾਂ ਨੇ ਮੈਨੂੰ ਬਣਾਇਆ ਅਤੇ ਘੜਿਆ।
ਮੈਨੂੰ ਸਮਝ ਦੇ ਤਾਂਕਿ ਮੈਂ ਤੇਰੇ ਹੁਕਮ ਸਿੱਖ ਸਕਾਂ।+
74 ਜਿਹੜੇ ਤੇਰੇ ਤੋਂ ਡਰਦੇ ਹਨ, ਉਹ ਮੈਨੂੰ ਦੇਖ ਕੇ ਖ਼ੁਸ਼ ਹੁੰਦੇ ਹਨਕਿਉਂਕਿ ਮੈਂ ਤੇਰੇ ਬਚਨ ’ਤੇ ਉਮੀਦ ਲਾਈ ਹੈ।*+
75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੂੰ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈਂ+ਅਤੇ ਤੂੰ ਆਪਣੀ ਵਫ਼ਾਦਾਰੀ ਕਰਕੇ ਮੈਨੂੰ ਅਨੁਸ਼ਾਸਨ ਦਿੱਤਾ ਹੈ।+
76 ਕਿਰਪਾ ਕਰ ਕੇ ਆਪਣੇ ਸੇਵਕ ਨਾਲ ਕੀਤੇ ਵਾਅਦੇ ਮੁਤਾਬਕਮੈਨੂੰ ਆਪਣੇ ਅਟੱਲ ਪਿਆਰ+ ਨਾਲ ਦਿਲਾਸਾ ਦੇ।
77 ਮੇਰੇ ’ਤੇ ਦਇਆ ਕਰ ਤਾਂਕਿ ਮੈਂ ਜੀਉਂਦਾ ਰਹਾਂ,+ਮੈਨੂੰ ਤੇਰੇ ਕਾਨੂੰਨ ਨਾਲ ਗਹਿਰਾ ਲਗਾਅ ਹੈ।+
78 ਗੁਸਤਾਖ਼ ਲੋਕ ਸ਼ਰਮਿੰਦੇ ਕੀਤੇ ਜਾਣਕਿਉਂਕਿ ਉਹ ਬਿਨਾਂ ਵਜ੍ਹਾ* ਮੇਰਾ ਬੁਰਾ ਕਰਦੇ ਹਨ।
ਪਰ ਮੈਂ ਤੇਰੇ ਆਦੇਸ਼ਾਂ ’ਤੇ ਸੋਚ-ਵਿਚਾਰ* ਕਰਾਂਗਾ।+
79 ਜਿਹੜੇ ਤੇਰਾ ਡਰ ਰੱਖਦੇ ਹਨ ਅਤੇ ਤੇਰੀਆਂ ਨਸੀਹਤਾਂ ਜਾਣਦੇ ਹਨ,ਉਹ ਮੇਰੇ ਕੋਲ ਮੁੜ ਆਉਣ।
80 ਮੇਰੀ ਮਦਦ ਕਰ ਕਿ ਮੈਂ ਪੂਰੇ ਦਿਲ ਨਾਲ ਤੇਰੇ ਨਿਯਮਾਂ ’ਤੇ ਚੱਲਾਂ+ਤਾਂਕਿ ਮੈਂ ਸ਼ਰਮਿੰਦਾ ਨਾ ਕੀਤਾ ਜਾਵਾਂ।+
כ [ਕਾਫ਼]
81 ਮੈਂ ਤੇਰੇ ਰਾਹੀਂ ਮੁਕਤੀ ਪਾਉਣ ਲਈ ਤਰਸਦਾ ਹਾਂ,+ਮੈਂ ਤੇਰੇ ਬਚਨ ’ਤੇ ਉਮੀਦ ਲਾਈ ਹੈ।*
82 ਮੇਰੀਆਂ ਅੱਖਾਂ ਤੇਰਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰਦੀਆਂ ਹਨ,+ਮੈਂ ਅਕਸਰ ਪੁੱਛਦਾ ਹਾਂ: “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਂਗਾ?”+
83 ਮੈਂ ਤਾਂ ਧੂੰਏਂ ਨਾਲ ਸੁੰਗੜੀ ਇਕ ਮਸ਼ਕ ਵਰਗਾ ਹਾਂ,ਪਰ ਮੈਂ ਤੇਰੇ ਨਿਯਮ ਨਹੀਂ ਭੁੱਲਦਾ।+
84 ਤੇਰਾ ਸੇਵਕ ਹੋਰ ਕਿੰਨੀ ਦੇਰ ਇੰਤਜ਼ਾਰ ਕਰੇ?
ਤੂੰ ਮੇਰੇ ਅਤਿਆਚਾਰੀਆਂ ਨੂੰ ਕਦੋਂ ਸਜ਼ਾ ਦੇਵੇਂਗਾ?+
85 ਤੇਰੇ ਕਾਨੂੰਨ ਦੀ ਉਲੰਘਣਾ ਕਰਨ ਵਾਲੇਗੁਸਤਾਖ਼ ਲੋਕ ਮੇਰੇ ਲਈ ਟੋਏ ਪੁੱਟਦੇ ਹਨ।
86 ਤੇਰੇ ਸਾਰੇ ਹੁਕਮ ਭਰੋਸੇਯੋਗ ਹਨ।
ਲੋਕ ਬਿਨਾਂ ਵਜ੍ਹਾ ਮੇਰੇ ’ਤੇ ਅਤਿਆਚਾਰ ਕਰਦੇ ਹਨ; ਮੇਰੀ ਮਦਦ ਕਰ!+
87 ਉਨ੍ਹਾਂ ਨੇ ਮੈਨੂੰ ਧਰਤੀ ਤੋਂ ਮਿਟਾ ਹੀ ਦਿੱਤਾ ਸੀ,ਪਰ ਮੈਂ ਤੇਰੇ ਆਦੇਸ਼ਾਂ ਨੂੰ ਮੰਨਣਾ ਨਹੀਂ ਛੱਡਿਆ।
88 ਆਪਣੇ ਅਟੱਲ ਪਿਆਰ ਕਰਕੇ ਮੈਨੂੰ ਜੀਉਂਦਾ ਰੱਖਤਾਂਕਿ ਮੈਂ ਤੇਰੀਆਂ ਦਿੱਤੀਆਂ ਨਸੀਹਤਾਂ ਮੰਨਾਂ।
ל [ਲਾਮਦ]
89 ਹੇ ਯਹੋਵਾਹ, ਤੇਰਾ ਬਚਨ ਆਕਾਸ਼ ਵਾਂਗ ਹਮੇਸ਼ਾ ਕਾਇਮ ਰਹੇਗਾ।+
90 ਤੂੰ ਪੀੜ੍ਹੀਓ-ਪੀੜ੍ਹੀ ਵਫ਼ਾਦਾਰ ਰਹਿੰਦਾ ਹੈਂ।+
ਤੂੰ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਹੈ, ਇਸੇ ਕਰਕੇ ਇਹ ਅੱਜ ਵੀ ਟਿਕੀ ਹੋਈ ਹੈ।+
91 ਉਹ* ਤੇਰੇ ਹੁਕਮ ਮੁਤਾਬਕ ਅੱਜ ਤਕ ਕਾਇਮ ਹਨ,ਉਹ ਸਾਰੇ ਤੇਰੇ ਸੇਵਕ ਹਨ।
92 ਜੇ ਮੈਨੂੰ ਤੇਰੇ ਕਾਨੂੰਨ ਨਾਲ ਗਹਿਰਾ ਲਗਾਅ ਨਾ ਹੁੰਦਾ,ਤਾਂ ਮੈਂ ਦੁੱਖ ਸਹਿੰਦਾ-ਸਹਿੰਦਾ ਖ਼ਤਮ ਹੋ ਗਿਆ ਹੁੰਦਾ।+
93 ਮੈਂ ਤੇਰੇ ਆਦੇਸ਼ ਕਦੀ ਨਹੀਂ ਭੁੱਲਾਂਗਾਕਿਉਂਕਿ ਉਨ੍ਹਾਂ ਰਾਹੀਂ ਤੂੰ ਮੈਨੂੰ ਜੀਉਂਦਾ ਰੱਖਿਆ ਹੈ।+
94 ਮੈਂ ਤੇਰਾ ਹਾਂ, ਮੈਨੂੰ ਬਚਾ+ਕਿਉਂਕਿ ਮੈਂ ਤੇਰੇ ਆਦੇਸ਼ਾਂ ਮੁਤਾਬਕ ਚੱਲਣ ਦਾ ਜਤਨ ਕਰਦਾ ਹਾਂ।+
95 ਦੁਸ਼ਟ ਮੈਨੂੰ ਨਾਸ਼ ਕਰਨ ਦੀ ਤਾਕ ਵਿਚ ਰਹਿੰਦੇ ਹਨ।
ਪਰ ਮੈਂ ਤੇਰੀਆਂ ਨਸੀਹਤਾਂ ’ਤੇ ਪੂਰਾ ਧਿਆਨ ਲਾਉਂਦਾ ਹਾਂ।
96 ਮੈਂ ਦੇਖਿਆ ਹੈ ਕਿ ਮੁਕੰਮਲ ਚੀਜ਼ਾਂ ਵਿਚ ਵੀ ਨੁਕਸ ਹੁੰਦਾ ਹੈ,ਪਰ ਤੇਰੇ ਹੁਕਮਾਂ ਵਿਚ ਕੋਈ ਨੁਕਸ ਨਹੀਂ ਹੈ।*
מ [ਮੀਮ]
97 ਮੈਨੂੰ ਤੇਰੇ ਕਾਨੂੰਨ ਨਾਲ ਕਿੰਨਾ ਪਿਆਰ ਹੈ!+
ਮੈਂ ਸਾਰਾ-ਸਾਰਾ ਦਿਨ ਇਸ ’ਤੇ ਸੋਚ-ਵਿਚਾਰ* ਕਰਦਾ ਹਾਂ।+
98 ਤੇਰਾ ਹੁਕਮ ਮੈਨੂੰ ਮੇਰੇ ਦੁਸ਼ਮਣਾਂ ਤੋਂ ਜ਼ਿਆਦਾ ਬੁੱਧੀਮਾਨ ਬਣਾਉਂਦਾ ਹੈ+ਕਿਉਂਕਿ ਇਹ ਹਮੇਸ਼ਾ ਮੇਰੀ ਅਗਵਾਈ ਕਰਦਾ ਹੈ।
99 ਮੈਨੂੰ ਆਪਣੇ ਸਾਰੇ ਸਿੱਖਿਅਕਾਂ ਨਾਲੋਂ ਜ਼ਿਆਦਾ ਸਮਝ ਹੈ+ਕਿਉਂਕਿ ਮੈਂ ਤੇਰੀਆਂ ਨਸੀਹਤਾਂ ’ਤੇ ਸੋਚ-ਵਿਚਾਰ* ਕਰਦਾ ਹਾਂ।
100 ਮੈਂ ਸਿਆਣੀ ਉਮਰ ਦੇ ਆਦਮੀਆਂ ਨਾਲੋਂ ਜ਼ਿਆਦਾ ਸਮਝਦਾਰੀ ਤੋਂ ਕੰਮ ਲੈਂਦਾ ਹਾਂਕਿਉਂਕਿ ਮੈਂ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਹਾਂ।
101 ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਰਾਹ ’ਤੇ ਜਾਣ ਤੋਂ ਰੋਕ ਰੱਖਿਆ ਹੈ+ਤਾਂਕਿ ਤੇਰੇ ਬਚਨ ਮੁਤਾਬਕ ਚੱਲਾਂ।
102 ਮੈਂ ਤੇਰੇ ਫ਼ੈਸਲਿਆਂ ਦੀ ਉਲੰਘਣਾ ਨਹੀਂ ਕਰਦਾਕਿਉਂਕਿ ਤੂੰ ਮੈਨੂੰ ਸਿੱਖਿਆ ਦਿੱਤੀ ਹੈ।
103 ਤੇਰੀਆਂ ਗੱਲਾਂ ਮੇਰੀ ਜੀਭ ਨੂੰ ਕਿੰਨੀਆਂ ਮਿੱਠੀਆਂ ਲੱਗਦੀਆਂ ਹਨ,ਹਾਂ, ਸ਼ਹਿਦ ਤੋਂ ਵੀ ਜ਼ਿਆਦਾ ਮਿੱਠੀਆਂ!+
104 ਤੇਰੇ ਆਦੇਸ਼ਾਂ ਕਰਕੇ ਮੈਂ ਸਮਝਦਾਰੀ ਤੋਂ ਕੰਮ ਲੈਂਦਾ ਹਾਂ।+
ਇਸੇ ਕਰਕੇ ਮੈਂ ਹਰ ਬੁਰੇ ਰਾਹ ਤੋਂ ਨਫ਼ਰਤ ਕਰਦਾ ਹਾਂ।+
נ [ਨੂਣ]
105 ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕਅਤੇ ਮੇਰੇ ਰਾਹ ਲਈ ਚਾਨਣ ਹੈ।+
106 ਤੂੰ ਧਰਮੀ ਅਸੂਲਾਂ ਮੁਤਾਬਕ ਜੋ ਫ਼ੈਸਲੇ ਕੀਤੇ ਹਨ,ਮੈਂ ਉਨ੍ਹਾਂ ਨੂੰ ਮੰਨਣ ਦੀ ਸਹੁੰ ਖਾਧੀ ਹੈ ਅਤੇ ਮੈਂ ਇਹ ਸਹੁੰ ਪੂਰੀ ਕਰਾਂਗਾ।
107 ਮੇਰੇ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।+
ਹੇ ਯਹੋਵਾਹ, ਆਪਣੇ ਬਚਨ ਮੁਤਾਬਕ ਮੈਨੂੰ ਜੀਉਂਦਾ ਰੱਖ।+
108 ਹੇ ਯਹੋਵਾਹ, ਕਿਰਪਾ ਕਰ ਕੇ ਮੇਰੀਆਂ ਉਸਤਤ ਦੀਆਂ ਭੇਟਾਂ* ਕਬੂਲ ਕਰਜੋ ਮੈਂ ਆਪਣੀ ਇੱਛਾ ਨਾਲ ਚੜ੍ਹਾਉਂਦਾ ਹਾਂ।+
ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।+
109 ਮੇਰੇ ’ਤੇ ਹਰ ਵੇਲੇ ਖ਼ਤਰਾ ਮੰਡਲਾਉਂਦਾ ਰਹਿੰਦਾ ਹੈ,ਪਰ ਮੈਂ ਤੇਰਾ ਕਾਨੂੰਨ ਨਹੀਂ ਭੁੱਲਿਆ।+
110 ਦੁਸ਼ਟਾਂ ਨੇ ਮੇਰੇ ਲਈ ਫੰਦਾ ਲਾਇਆ ਹੈ,ਪਰ ਮੈਂ ਤੇਰੇ ਆਦੇਸ਼ਾਂ ਤੋਂ ਨਹੀਂ ਭਟਕਿਆ।+
111 ਮੈਂ ਤੇਰੀਆਂ ਨਸੀਹਤਾਂ ਨੂੰ ਮਲਕੀਅਤ* ਵਾਂਗ ਸਾਂਭ ਕੇ ਰੱਖਾਂਗਾ।
ਇਨ੍ਹਾਂ ਤੋਂ ਮੇਰਾ ਦਿਲ ਖ਼ੁਸ਼ ਹੁੰਦਾ ਹੈ।+
112 ਮੈਂ ਸਾਰੀ ਜ਼ਿੰਦਗੀ ਤੇਰੇ ਨਿਯਮਾਂ ਦੀ ਪਾਲਣਾ ਕਰਾਂਗਾ।
ਮੈਂ ਮਰਨ ਤਕ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ।*
ס [ਸਾਮਕ]
113 ਮੈਂ ਦੁਚਿੱਤੇ ਲੋਕਾਂ ਨਾਲ ਨਫ਼ਰਤ ਕਰਦਾ ਹਾਂ,+ਪਰ ਤੇਰੇ ਕਾਨੂੰਨ ਨਾਲ ਪਿਆਰ ਕਰਦਾ ਹਾਂ।+
114 ਤੂੰ ਮੇਰੀ ਪਨਾਹ ਅਤੇ ਢਾਲ ਹੈਂ,+ਮੈਂ ਤੇਰੇ ਬਚਨ ’ਤੇ ਉਮੀਦ ਲਾਈ ਹੈ।*+
115 ਓਏ ਦੁਸ਼ਟੋ, ਮੇਰੇ ਤੋਂ ਦੂਰ ਰਹੋ+ਤਾਂਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਾਂ।
116 ਆਪਣੇ ਵਾਅਦੇ ਮੁਤਾਬਕ ਮੈਨੂੰ ਸਹਾਰਾ ਦੇ+ਤਾਂਕਿ ਮੈਂ ਜੀਉਂਦਾ ਰਹਾਂ;ਮੇਰੀ ਇਸ ਆਸ਼ਾ ਨੂੰ ਨਿਰਾਸ਼ਾ ਵਿਚ ਨਾ ਬਦਲ ਦੇਈਂ।*+
117 ਮੈਨੂੰ ਸਹਾਰਾ ਦੇ ਤਾਂਕਿ ਮੈਂ ਬਚ ਜਾਵਾਂ;+ਫਿਰ ਮੈਂ ਸਦਾ ਤੇਰੇ ਨਿਯਮਾਂ ’ਤੇ ਧਿਆਨ ਲਾਵਾਂਗਾ।+
118 ਜਿਹੜੇ ਤੇਰੇ ਨਿਯਮਾਂ ਤੋਂ ਭਟਕ ਜਾਂਦੇ ਹਨ, ਤੂੰ ਉਨ੍ਹਾਂ ਨੂੰ ਤਿਆਗ ਦਿੰਦਾ ਹੈਂ+ਕਿਉਂਕਿ ਉਹ ਝੂਠੇ ਅਤੇ ਧੋਖੇਬਾਜ਼ ਹਨ।
119 ਤੂੰ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਧਾਤ ਦੀ ਮੈਲ਼ ਵਾਂਗ ਕੱਢ ਕੇ ਸੁੱਟ ਦਿੰਦਾ ਹੈਂ।+
ਇਸ ਕਰਕੇ ਮੈਂ ਤੇਰੀਆਂ ਨਸੀਹਤਾਂ ਨਾਲ ਪਿਆਰ ਕਰਦਾ ਹਾਂ।
120 ਤੇਰੇ ਤੋਂ ਖ਼ੌਫ਼ ਖਾ ਕੇ ਮੇਰਾ ਸਰੀਰ ਥਰ-ਥਰ ਕੰਬਦਾ ਹੈ;ਮੈਂ ਤੇਰੇ ਫ਼ੈਸਲਿਆਂ ਤੋਂ ਡਰਦਾ ਹਾਂ।
ע [ਆਇਨ]
121 ਮੈਂ ਸਹੀ ਨਿਆਂ ਅਤੇ ਨੇਕ ਕੰਮ ਕੀਤੇ ਹਨ।
ਮੈਨੂੰ ਜ਼ਾਲਮ ਲੋਕਾਂ ਦੇ ਹਵਾਲੇ ਨਾ ਕਰ!
122 ਤੂੰ ਆਪਣੇ ਸੇਵਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈ;ਗੁਸਤਾਖ਼ ਲੋਕਾਂ ਨੂੰ ਮੇਰੇ ’ਤੇ ਜ਼ੁਲਮ ਨਾ ਢਾਹੁਣ ਦੇਈਂ।
123 ਮੇਰੀਆਂ ਅੱਖਾਂ ਉਡੀਕ ਕਰਦਿਆਂ-ਕਰਦਿਆਂ ਥੱਕ ਗਈਆਂ ਹਨ।+
ਤੂੰ ਮੈਨੂੰ ਮੁਕਤੀ ਕਦੋਂ ਦਿਵਾਏਂਗਾ ਅਤੇ ਆਪਣਾ ਸੱਚਾ ਵਾਅਦਾ ਕਦੋਂ ਪੂਰਾ ਕਰੇਂਗਾ?+
124 ਆਪਣੇ ਸੇਵਕ ਨੂੰ ਅਟੱਲ ਪਿਆਰ ਦਿਖਾ+ਅਤੇ ਮੈਨੂੰ ਆਪਣੇ ਨਿਯਮ ਸਿਖਾ।+
125 ਮੈਂ ਤੇਰਾ ਸੇਵਕ ਹਾਂ; ਮੈਨੂੰ ਸਮਝ ਦੇ+ਤਾਂਕਿ ਮੈਂ ਤੇਰੀਆਂ ਨਸੀਹਤਾਂ ਬਾਰੇ ਜਾਣ ਸਕਾਂ।
126 ਯਹੋਵਾਹ ਦੁਆਰਾ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ+ਕਿਉਂਕਿ ਉਨ੍ਹਾਂ ਨੇ ਤੇਰਾ ਕਾਨੂੰਨ ਤੋੜ ਦਿੱਤਾ ਹੈ।
127 ਇਸੇ ਲਈ ਮੈਂ ਤੇਰੇ ਹੁਕਮਾਂ ਨੂੰ ਸੋਨੇ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ,ਹਾਂ, ਕੁੰਦਨ* ਸੋਨੇ ਨਾਲੋਂ ਵੀ ਜ਼ਿਆਦਾ।+
128 ਇਸੇ ਕਰਕੇ ਮੈਂ ਤੇਰੀ ਹਰ ਹਿਦਾਇਤ* ਨੂੰ ਸਹੀ ਮੰਨਦਾ ਹਾਂ;+ਮੈਂ ਹਰ ਬੁਰੇ ਰਾਹ ਤੋਂ ਨਫ਼ਰਤ ਕਰਦਾ ਹਾਂ।+
פ [ਪੇ]
129 ਤੇਰੀਆਂ ਨਸੀਹਤਾਂ ਸ਼ਾਨਦਾਰ ਹਨ।
ਇਸ ਕਰਕੇ ਮੈਂ ਇਨ੍ਹਾਂ ਦੀ ਪਾਲਣਾ ਕਰਦਾ ਹਾਂ।
130 ਤੇਰੀਆਂ ਗੱਲਾਂ ਦੀ ਸਮਝ ਹਾਸਲ ਹੋਣ ਨਾਲ ਚਾਨਣ ਹੁੰਦਾ ਹੈ+ਅਤੇ ਨਾਤਜਰਬੇਕਾਰਾਂ ਨੂੰ ਸਮਝ ਮਿਲਦੀ ਹੈ।+
131 ਮੈਂ ਤੇਰੇ ਹੁਕਮਾਂ ਲਈ ਇੰਨਾ ਤਰਸਦਾ ਹਾਂਕਿ ਮੈਨੂੰ ਔਖੇ-ਔਖੇ ਸਾਹ ਆਉਂਦੇ ਹਨ।+
132 ਮੇਰੇ ਵੱਲ ਧਿਆਨ ਦੇ ਅਤੇ ਮੇਰੇ ’ਤੇ ਮਿਹਰ ਕਰ,+ਜਿਵੇਂ ਉਨ੍ਹਾਂ ਲੋਕਾਂ ’ਤੇ ਮਿਹਰ ਕਰਨੀ ਤੇਰਾ ਅਸੂਲ ਹੈ ਜਿਹੜੇ ਤੇਰੇ ਨਾਂ ਨਾਲ ਪਿਆਰ ਕਰਦੇ ਹਨ।+
133 ਆਪਣੀਆਂ ਗੱਲਾਂ ਨਾਲ ਮੈਨੂੰ ਸੇਧ ਦੇ ਤਾਂਕਿ ਮੈਂ ਸੁਰੱਖਿਅਤ ਰਾਹ ’ਤੇ ਚੱਲਾਂ;*ਕਿਸੇ ਵੀ ਬੁਰੀ ਗੱਲ ਨੂੰ ਮੇਰੇ ’ਤੇ ਹਾਵੀ ਨਾ ਹੋਣ ਦੇ।+
134 ਮੈਨੂੰ ਜ਼ੁਲਮ ਢਾਹੁਣ ਵਾਲਿਆਂ ਤੋਂ ਬਚਾ,ਮੈਂ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਰਹਾਂਗਾ।
135 ਆਪਣੇ ਸੇਵਕ ’ਤੇ ਆਪਣੇ ਚਿਹਰੇ ਦਾ ਨੂਰ ਚਮਕਾ+ਅਤੇ ਮੈਨੂੰ ਆਪਣੇ ਨਿਯਮ ਸਿਖਾ।
136 ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਗਦਾ ਹੈਕਿਉਂਕਿ ਲੋਕ ਤੇਰੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ।+
צ [ਸਾਦੇ]
137 ਹੇ ਯਹੋਵਾਹ, ਤੂੰ ਜੋ ਕਰਦਾ ਸਹੀ ਕਰਦਾ ਹੈਂ+ਅਤੇ ਤੇਰੇ ਫ਼ੈਸਲੇ ਸਹੀ ਹਨ।+
138 ਤੇਰੀਆਂ ਨਸੀਹਤਾਂ ਸਹੀ ਹਨਅਤੇ ਪੂਰੇ ਭਰੋਸੇ ਦੇ ਲਾਇਕ ਹਨ।
139 ਮੇਰੇ ਅੰਦਰ ਜੋਸ਼ ਦੀ ਅੱਗ ਬਲ਼ਦੀ ਹੈ+ਕਿਉਂਕਿ ਮੇਰੇ ਵਿਰੋਧੀ ਤੇਰੀਆਂ ਗੱਲਾਂ ਭੁੱਲ ਗਏ ਹਨ।
140 ਤੇਰੀਆਂ ਗੱਲਾਂ ਪੂਰੀ ਤਰ੍ਹਾਂ ਸ਼ੁੱਧ ਹਨ+ਅਤੇ ਤੇਰੇ ਸੇਵਕ ਨੂੰ ਬਹੁਤ ਪਸੰਦ ਹਨ।+
141 ਮੈਂ ਮਾਮੂਲੀ ਇਨਸਾਨ ਹਾਂ ਅਤੇ ਮੈਨੂੰ ਤੁੱਛ ਸਮਝਿਆ ਜਾਂਦਾ ਹੈ;+ਫਿਰ ਵੀ ਮੈਂ ਤੇਰੇ ਆਦੇਸ਼ ਨਹੀਂ ਭੁੱਲਿਆ।
142 ਤੇਰੇ ਧਰਮੀ ਅਸੂਲ ਸਦਾ ਕਾਇਮ ਰਹਿੰਦੇ ਹਨ+ਅਤੇ ਤੇਰਾ ਕਾਨੂੰਨ ਸੱਚਾ ਹੈ।+
143 ਭਾਵੇਂ ਕਿ ਮੇਰੇ ’ਤੇ ਬਿਪਤਾਵਾਂ ਅਤੇ ਮੁਸੀਬਤਾਂ ਆਉਂਦੀਆਂ ਹਨ,ਫਿਰ ਵੀ ਮੈਨੂੰ ਤੇਰੇ ਹੁਕਮਾਂ ਨਾਲ ਗਹਿਰਾ ਲਗਾਅ ਹੈ।
144 ਧਰਮੀ ਅਸੂਲਾਂ ’ਤੇ ਆਧਾਰਿਤ ਤੇਰੀਆਂ ਨਸੀਹਤਾਂ ਅਟੱਲ ਹਨ।
ਮੈਨੂੰ ਇਨ੍ਹਾਂ ਦੀ ਸਮਝ ਦੇ+ ਤਾਂਕਿ ਮੈਂ ਜੀਉਂਦਾ ਰਹਾਂ।
ק [ਕੋਫ਼]
145 ਹੇ ਯਹੋਵਾਹ, ਮੈਂ ਦਿਲੋਂ ਤੈਨੂੰ ਪੁਕਾਰਦਾ ਹਾਂ। ਮੈਨੂੰ ਜਵਾਬ ਦੇ।
ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਾਂਗਾ।
146 ਮੈਂ ਤੈਨੂੰ ਪੁਕਾਰਦਾ ਹਾਂ, ਮੈਨੂੰ ਬਚਾ!
ਮੈਂ ਤੇਰੀਆਂ ਨਸੀਹਤਾਂ ਦੀ ਪਾਲਣਾ ਕਰਾਂਗਾ।
147 ਮੈਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਤੈਨੂੰ ਮਦਦ ਲਈ ਦੁਹਾਈ ਦੇ ਰਿਹਾ ਹਾਂ,+ਮੈਂ ਤੇਰੇ ਬਚਨ ’ਤੇ ਉਮੀਦ ਲਾਈ ਹੈ।*
148 ਅੱਧੀ ਰਾਤ ਨੂੰ ਮੇਰੀਆਂ ਅੱਖਾਂ ਖੁੱਲ੍ਹ ਜਾਂਦੀਆ ਹਨਤਾਂਕਿ ਮੈਂ ਤੇਰੀਆਂ ਗੱਲਾਂ ’ਤੇ ਸੋਚ-ਵਿਚਾਰ* ਕਰ ਸਕਾਂ।+
149 ਆਪਣੇ ਅਟੱਲ ਪਿਆਰ ਕਰਕੇ ਮੇਰੀ ਆਵਾਜ਼ ਸੁਣ।+
ਹੇ ਯਹੋਵਾਹ, ਆਪਣੇ ਨਿਆਂ ਮੁਤਾਬਕ ਮੈਨੂੰ ਜੀਉਂਦਾ ਰੱਖ।
150 ਸ਼ਰਮਨਾਕ* ਕੰਮ ਕਰਨ ਵਾਲੇ ਮੇਰਾ ਬੁਰਾ ਕਰਨ ਲਈ ਨੇੜੇ ਆਉਂਦੇ ਹਨ;ਉਨ੍ਹਾਂ ਨੇ ਤੇਰਾ ਕਾਨੂੰਨ ਠੁਕਰਾ ਦਿੱਤਾ ਹੈ।
151 ਹੇ ਯਹੋਵਾਹ, ਤੂੰ ਮੇਰੇ ਨੇੜੇ ਹੈਂ+ਅਤੇ ਤੇਰੇ ਸਾਰੇ ਹੁਕਮ ਸੱਚੇ ਹਨ।+
152 ਮੈਂ ਬਹੁਤ ਚਿਰ ਪਹਿਲਾਂ ਤੇਰੀਆਂ ਨਸੀਹਤਾਂ ਬਾਰੇ ਜਾਣਿਆਕਿ ਤੂੰ ਇਨ੍ਹਾਂ ਨੂੰ ਹਮੇਸ਼ਾ ਲਈ ਕਾਇਮ ਕੀਤਾ ਹੈ।+
ר [ਰੇਸ਼]
153 ਮੇਰਾ ਦੁੱਖ ਦੇਖ ਅਤੇ ਮੈਨੂੰ ਬਚਾ+ਕਿਉਂਕਿ ਮੈਂ ਤੇਰਾ ਕਾਨੂੰਨ ਨਹੀਂ ਭੁੱਲਿਆ।
154 ਮੇਰੇ ਮੁਕੱਦਮੇ ਦੀ ਪੈਰਵੀ ਕਰ* ਅਤੇ ਮੈਨੂੰ ਬਚਾ;+ਆਪਣੇ ਵਾਅਦੇ ਮੁਤਾਬਕ ਮੈਨੂੰ ਜੀਉਂਦਾ ਰੱਖ।
155 ਦੁਸ਼ਟਾਂ ਤੋਂ ਮੁਕਤੀ ਬਹੁਤ ਦੂਰ ਹੈਕਿਉਂਕਿ ਉਨ੍ਹਾਂ ਨੇ ਤੇਰੇ ਨਿਯਮਾਂ ਦੀ ਭਾਲ ਨਹੀਂ ਕੀਤੀ।+
156 ਹੇ ਯਹੋਵਾਹ, ਤੂੰ ਦਇਆ ਦਾ ਸਾਗਰ ਹੈਂ।+
ਆਪਣੇ ਨਿਆਂ ਮੁਤਾਬਕ ਮੈਨੂੰ ਜੀਉਂਦਾ ਰੱਖ।
157 ਮੇਰੇ ’ਤੇ ਜ਼ੁਲਮ ਢਾਹੁਣ ਵਾਲੇ ਅਤੇ ਮੇਰੇ ਵਿਰੋਧੀ ਬਹੁਤ ਵਧ ਗਏ ਹਨ,+ਪਰ ਮੈਂ ਤੇਰੀਆਂ ਨਸੀਹਤਾਂ ਤੋਂ ਨਹੀਂ ਭਟਕਿਆ।
158 ਮੈਂ ਧੋਖੇਬਾਜ਼ਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦਾ ਹਾਂਕਿਉਂਕਿ ਉਹ ਤੇਰੀਆਂ ਗੱਲਾਂ ਨਹੀਂ ਮੰਨਦੇ।+
159 ਦੇਖ! ਮੈਨੂੰ ਤੇਰੇ ਆਦੇਸ਼ਾਂ ਨਾਲ ਕਿੰਨਾ ਪਿਆਰ ਹੈ!
ਹੇ ਯਹੋਵਾਹ, ਆਪਣੇ ਅਟੱਲ ਪਿਆਰ ਕਰਕੇ ਮੈਨੂੰ ਜੀਉਂਦਾ ਰੱਖ।+
160 ਤੇਰਾ ਬਚਨ ਸੱਚਾਈ ਹੀ ਹੈ,+ਧਰਮੀ ਅਸੂਲਾਂ ਮੁਤਾਬਕ ਕੀਤੇ ਤੇਰੇ ਫ਼ੈਸਲੇ ਹਮੇਸ਼ਾ ਕਾਇਮ ਰਹਿਣਗੇ।
ש [ਸਿਨ] ਜਾਂ [ਸ਼ੀਨ]
161 ਹਾਕਮ ਬਿਨਾਂ ਵਜ੍ਹਾ ਮੇਰੇ ’ਤੇ ਜ਼ੁਲਮ ਢਾਹੁੰਦੇ ਹਨ,+ਪਰ ਮੇਰੇ ਦਿਲ ਵਿਚ ਤੇਰੀਆਂ ਗੱਲਾਂ ਪ੍ਰਤੀ ਸ਼ਰਧਾ ਹੈ।+
162 ਮੈਂ ਤੇਰੀਆਂ ਗੱਲਾਂ ਤੋਂ ਇਵੇਂ ਖ਼ੁਸ਼ ਹੁੰਦਾ ਹਾਂ+ਜਿਵੇਂ ਕਿਸੇ ਦੇ ਹੱਥ ਬੇਸ਼ੁਮਾਰ ਲੁੱਟ ਦਾ ਮਾਲ ਲੱਗਾ ਹੋਵੇ।
163 ਮੈਨੂੰ ਝੂਠ ਨਾਲ ਨਫ਼ਰਤ, ਹਾਂ, ਸਖ਼ਤ ਨਫ਼ਰਤ ਹੈ,+ਪਰ ਮੈਨੂੰ ਤੇਰੇ ਕਾਨੂੰਨ ਨਾਲ ਪਿਆਰ ਹੈ।+
164 ਧਰਮੀ ਅਸੂਲਾਂ ਮੁਤਾਬਕ ਕੀਤੇ ਤੇਰੇ ਫ਼ੈਸਲਿਆਂ ਕਰਕੇਮੈਂ ਦਿਨ ਵਿਚ ਸੱਤ ਵਾਰ ਤੇਰੀ ਮਹਿਮਾ ਕਰਦਾ ਹਾਂ।
165 ਤੇਰੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ;+ਉਹ ਕਿਸੇ ਵੀ ਗੱਲੋਂ ਠੇਡਾ ਖਾ ਕੇ ਨਹੀਂ ਡਿਗਦੇ।*
166 ਹੇ ਯਹੋਵਾਹ, ਮੈਂ ਮੁਕਤੀ ਪਾਉਣ ਲਈ ਤੇਰੇ ਵੱਲ ਤੱਕਦਾ ਹਾਂਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂ।
167 ਮੈਂ ਤੇਰੀਆਂ ਨਸੀਹਤਾਂ ਨੂੰ ਮੰਨਦਾ ਹਾਂਅਤੇ ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ।+
168 ਮੈਂ ਤੇਰੇ ਆਦੇਸ਼ਾਂ ਅਤੇ ਨਸੀਹਤਾਂ ਨੂੰ ਮੰਨਦਾ ਹਾਂ,ਮੈਂ ਜੋ ਵੀ ਕਰਦਾ ਹਾਂ, ਤੂੰ ਉਸ ਬਾਰੇ ਜਾਣਦਾ ਹੈਂ।+
ת [ਤਾਉ]
169 ਹੇ ਯਹੋਵਾਹ, ਮਦਦ ਲਈ ਮੇਰੀ ਦੁਹਾਈ ਤੇਰੇ ਤਕ ਪਹੁੰਚੇ।+
ਮੈਨੂੰ ਆਪਣੇ ਬਚਨ ਮੁਤਾਬਕ ਸਮਝ ਦੇ।+
170 ਮਿਹਰ ਲਈ ਮੇਰੀ ਫ਼ਰਿਆਦ ਸੁਣਆਪਣੇ ਵਾਅਦੇ ਮੁਤਾਬਕ ਮੈਨੂੰ ਬਚਾ।
171 ਮੇਰੇ ਬੁੱਲ੍ਹਾਂ ਤੋਂ ਤੇਰੀ ਮਹਿਮਾ ਡੁੱਲ੍ਹ-ਡੁੱਲ੍ਹ ਪਵੇ+ਕਿਉਂਕਿ ਤੂੰ ਮੈਨੂੰ ਆਪਣੇ ਨਿਯਮ ਸਿਖਾਉਂਦਾ ਹੈਂ।
172 ਮੇਰੀ ਜ਼ਬਾਨ ਤੇਰੀਆਂ ਗੱਲਾਂ ਬਾਰੇ ਗੀਤ ਗਾਵੇ,+ਤੇਰੇ ਸਾਰੇ ਹੁਕਮ ਤੇਰੇ ਧਰਮੀ ਅਸੂਲਾਂ ਮੁਤਾਬਕ ਹਨ।
173 ਤੇਰਾ ਹੱਥ ਮੇਰੀ ਮਦਦ ਕਰਨ ਲਈ ਤਿਆਰ ਰਹੇ+ਕਿਉਂਕਿ ਮੈਂ ਤੇਰੇ ਆਦੇਸ਼ਾਂ ਦੀ ਪਾਲਣਾ ਕਰਨ ਦਾ ਫ਼ੈਸਲਾ ਕੀਤਾ ਹੈ।+
174 ਹੇ ਯਹੋਵਾਹ, ਮੈਂ ਤੇਰੇ ਰਾਹੀਂ ਮੁਕਤੀ ਪਾਉਣ ਲਈ ਤਰਸਦਾ ਹਾਂ,ਮੈਨੂੰ ਤੇਰੇ ਕਾਨੂੰਨ ਨਾਲ ਗਹਿਰਾ ਲਗਾਅ ਹੈ।+
175 ਮੈਨੂੰ ਜੀਉਂਦਾ ਰੱਖ ਤਾਂਕਿ ਮੈਂ ਤੇਰੀ ਮਹਿਮਾ ਕਰ ਸਕਾਂ;+ਤੇਰੇ ਕਾਨੂੰਨ ਮੇਰੀ ਮਦਦ ਕਰਨ।
176 ਮੈਂ ਇਕ ਗੁਆਚੀ ਹੋਈ ਭੇਡ ਵਾਂਗ ਭਟਕ ਗਿਆ ਹਾਂ।+
ਆਪਣੇ ਸੇਵਕ ਦੀ ਭਾਲ ਕਰਕਿਉਂਕਿ ਮੈਂ ਤੇਰੇ ਹੁਕਮ ਨਹੀਂ ਭੁੱਲਿਆ।+
ਫੁਟਨੋਟ
^ ਜਾਂ, “ਖਰਿਆਈ ਬਣਾਈ ਰੱਖਦੇ ਹਨ।”
^ “ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।
^ ਇਬ, “ਮੇਰੇ ਰਾਹ ਪੱਕੇ ਰਹਿਣ।”
^ ਜਾਂ, “ਦਾ ਅਧਿਐਨ।”
^ ਜਾਂ, “ਦਾ ਅਧਿਐਨ।”
^ ਇਬ, “ਰਾਹ।”
^ ਜਾਂ, “ਦਾ ਅਧਿਐਨ।”
^ ਜਾਂ, “ਸ਼ਰਮਿੰਦਾ।”
^ ਇਬ, “ਹੁਕਮਾਂ ਦੇ ਰਾਹ ’ਤੇ ਦੌੜਾਂਗਾ।”
^ ਜਾਂ ਸੰਭਵ ਹੈ, “ਤੂੰ ਮੇਰੇ ਦਿਲ ਵਿਚ ਭਰੋਸਾ ਪੈਦਾ ਕਰਦਾ ਹੈਂ।”
^ ਜਾਂ, “ਮੁਨਾਫ਼ੇ ਵੱਲ।”
^ ਜਾਂ ਸੰਭਵ ਹੈ, “ਜੋ ਉਨ੍ਹਾਂ ਲੋਕਾਂ ਨਾਲ ਕੀਤਾ ਗਿਆ ਹੈ ਜੋ ਤੇਰੇ ਤੋਂ ਡਰ ਦੇ ਹਨ।”
^ ਇਬ, “ਦੀ ਉਡੀਕ ਹੈ।”
^ ਜਾਂ, “ਖੁੱਲ੍ਹੀ।”
^ ਜਾਂ, “ਦਾ ਅਧਿਐਨ।”
^ ਜਾਂ, “ਬਚਨ।”
^ ਜਾਂ, “ਜਿਸ ਦੇ ਪੂਰਾ ਹੋਣ ਦੀ ਤੂੰ ਮੇਰੇ ਤੋਂ ਉਡੀਕ ਕਰਾਈ।”
^ ਜਾਂ, “ਉਸ ਘਰ ਵਿਚ ਜਿੱਥੇ ਮੈਂ ਇਕ ਪਰਦੇਸੀ ਵਜੋਂ ਰਹਿੰਦਾ ਹਾਂ।”
^ ਜਾਂ, “ਅਣਜਾਣੇ ਵਿਚ ਪਾਪ ਕਰਦਾ ਹੁੰਦਾ ਸੀ।”
^ ਇਬ, “ਚਰਬੀ ਵਾਂਗ ਸੁੰਨ।”
^ ਜਾਂ, “ਮੈਂ ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
^ ਜਾਂ ਸੰਭਵ ਹੈ, “ਝੂਠ ਬੋਲ ਕੇ।”
^ ਜਾਂ, “ਦਾ ਅਧਿਐਨ।”
^ ਜਾਂ, “ਮੈਂ ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
^ ਯਾਨੀ, ਉਸ ਦੀ ਸਾਰੀ ਸ੍ਰਿਸ਼ਟੀ।
^ ਇਬ, “ਤੇਰੇ ਹੁਕਮ ਵਿਸ਼ਾਲ ਹਨ।”
^ ਜਾਂ, “ਦਾ ਅਧਿਐਨ।”
^ ਜਾਂ, “ਦਾ ਅਧਿਐਨ।”
^ ਇਬ, “ਮੇਰੇ ਮੂੰਹ ਦੀਆਂ ਭੇਟਾਂ।”
^ ਜਾਂ, “ਵਿਰਾਸਤ।”
^ ਇਬ, “ਵੱਲ ਮਨ ਲਾਇਆ ਹੈ।”
^ ਜਾਂ, “ਮੈਂ ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
^ ਜਾਂ, “ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।”
^ ਜਾਂ, “ਸ਼ੁੱਧ ਕੀਤੇ ਗਏ।”
^ ਜਾਂ, “ਆਦੇਸ਼।”
^ ਜਾਂ, “ਆਪਣੀਆਂ ਗੱਲਾਂ ਨਾਲ ਮੇਰੇ ਕਦਮਾਂ ਨੂੰ ਸਥਿਰ ਕਰ।”
^ ਜਾਂ, “ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
^ ਜਾਂ, “ਦਾ ਅਧਿਐਨ।”
^ ਜਾਂ, “ਅਸ਼ਲੀਲ।”
^ ਜਾਂ, “ਮੇਰਾ ਮੁਕੱਦਮਾ ਲੜ।”
^ ਜਾਂ, “ਉਨ੍ਹਾਂ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਹੁੰਦੀ।”