ਜ਼ਬੂਰ 127:1-5
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਸੁਲੇਮਾਨ ਦਾ ਗੀਤ।
127 ਜੇ ਯਹੋਵਾਹ ਘਰ ਨਾ ਬਣਾਵੇ,ਤਾਂ ਉਸ ਦੇ ਬਣਾਉਣ ਵਾਲਿਆਂ ਦੀ ਮਿਹਨਤ ਬੇਕਾਰ ਹੈ।+
ਜੇ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ,+ਤਾਂ ਪਹਿਰੇਦਾਰ ਦਾ ਜਾਗਦੇ ਰਹਿਣਾ ਬੇਕਾਰ ਹੈ।
2 ਤੇਰਾ ਸਵੇਰੇ ਜਲਦੀ ਉੱਠਣਾਅਤੇ ਦੇਰ ਰਾਤ ਤਕ ਜਾਗਦੇ ਰਹਿਣਾ ਵਿਅਰਥ ਹੈ,ਨਾਲੇ ਰੋਟੀ ਲਈ ਮਿਹਨਤ ਕਰਨੀ ਬੇਕਾਰ ਹੈਕਿਉਂਕਿ ਉਹ ਆਪਣੇ ਪਿਆਰਿਆਂ ਦੀ ਦੇਖ-ਭਾਲ ਕਰਦਾ ਹੈਅਤੇ ਉਨ੍ਹਾਂ ਨੂੰ ਮਿੱਠੀ ਨੀਂਦ ਦਿੰਦਾ ਹੈ।+
3 ਦੇਖੋ! ਪੁੱਤਰ* ਯਹੋਵਾਹ ਵੱਲੋਂ ਵਿਰਾਸਤ ਹਨ;+ਕੁੱਖ ਦਾ ਫਲ ਉਸ ਵੱਲੋਂ ਇਕ ਇਨਾਮ ਹੈ।+
4 ਜਿਵੇਂ ਇਕ ਸੂਰਮੇ ਦੇ ਹੱਥ ਵਿਚ ਤੀਰ ਹੁੰਦੇ ਹਨ,ਉਸੇ ਤਰ੍ਹਾਂ ਜਵਾਨੀ ਵਿਚ ਪੈਦਾ ਹੋਏ ਪੁੱਤਰ ਹੁੰਦੇ ਹਨ।+
5 ਖ਼ੁਸ਼ ਹੈ ਉਹ ਆਦਮੀ ਜਿਸ ਦਾ ਤਰਕਸ਼ ਤੀਰਾਂ ਨਾਲ ਭਰਿਆ ਹੋਇਆ ਹੈ।+
ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇਕਿਉਂਕਿ ਸ਼ਹਿਰ ਦੇ ਦਰਵਾਜ਼ੇ ’ਤੇ ਉਹ ਆਪਣੇ ਦੁਸ਼ਮਣਾਂ ਨੂੰ ਮੂੰਹ-ਤੋੜ ਜਵਾਬ ਦੇਣਗੇ।
ਫੁਟਨੋਟ
^ ਜਾਂ, “ਬੱਚੇ।”