ਜ਼ਬੂਰ 129:1-8
-
ਹਮਲਾ ਕੀਤਾ ਗਿਆ ਪਰ ਹਾਰਿਆ ਨਹੀਂ
-
ਸੀਓਨ ਨਾਲ ਨਫ਼ਰਤ ਕਰਨ ਵਾਲੇ ਬੇਇੱਜ਼ਤ ਕੀਤੇ ਜਾਣਗੇ (5)
-
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
129 “ਮੇਰੀ ਛੋਟੀ ਉਮਰ ਤੋਂ ਹੀ ਮੇਰੇ ਦੁਸ਼ਮਣ ਮੇਰੇ ’ਤੇ ਹਮਲਾ ਕਰਦੇ ਆਏ ਹਨ”+—ਹੁਣ ਇਜ਼ਰਾਈਲ ਕਹੇ—
2 “ਮੇਰੀ ਛੋਟੀ ਉਮਰ ਤੋਂ ਹੀ ਮੇਰੇ ਦੁਸ਼ਮਣ ਮੇਰੇ ’ਤੇ ਹਮਲਾ ਕਰਦੇ ਆਏ ਹਨ,+ਪਰ ਉਹ ਮੈਨੂੰ ਹਰਾ ਨਹੀਂ ਸਕੇ।+
3 ਹਾਲ਼ੀਆਂ ਨੇ ਮੇਰੀ ਪਿੱਠ ’ਤੇ ਹਲ਼ ਵਾਹੇ ਹਨ;+ਉਨ੍ਹਾਂ ਨੇ ਲੰਬੇ-ਲੰਬੇ ਸਿਆੜ ਕੱਢੇ ਹਨ।”
4 ਪਰ ਯਹੋਵਾਹ ਜੋ ਵੀ ਕਰਦਾ, ਸਹੀ ਕਰਦਾ ਹੈ;+ਉਸ ਨੇ ਦੁਸ਼ਟਾਂ ਦੀਆਂ ਰੱਸੀਆਂ ਵੱਢ ਦਿੱਤੀਆਂ ਹਨ।+
5 ਸੀਓਨ ਨਾਲ ਨਫ਼ਰਤ ਕਰਨ ਵਾਲੇ ਬੇਇੱਜ਼ਤ ਕੀਤੇ ਜਾਣਗੇਅਤੇ ਉਹ ਸ਼ਰਮਿੰਦੇ ਹੋ ਕੇ ਪਿੱਛੇ ਮੁੜ ਜਾਣਗੇ।+
6 ਉਹ ਛੱਤ ’ਤੇ ਉੱਗੇ ਘਾਹ ਵਾਂਗ ਬਣ ਜਾਣਗੇਜੋ ਪੁੱਟੇ ਜਾਣ ਤੋਂ ਪਹਿਲਾਂ ਹੀ ਮੁਰਝਾ ਜਾਂਦਾ ਹੈ।
7 ਥੋੜ੍ਹਾ ਜਿਹਾ ਹੋਣ ਕਰਕੇ ਇਸ ਨਾਲ ਵਾਢੇ ਦਾ ਰੁੱਗ ਵੀ ਨਹੀਂ ਭਰਦਾਅਤੇ ਨਾ ਹੀ ਘਾਹ ਇਕੱਠਾ ਕਰਨ ਵਾਲੇ ਦੀਆਂ ਬਾਹਾਂ ਭਰਦੀਆਂ ਹਨ।
8 ਉਨ੍ਹਾਂ ਦੇ ਕੋਲੋਂ ਦੀ ਲੰਘਣ ਵਾਲੇ ਇਹ ਨਹੀਂ ਕਹਿਣਗੇ:
“ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ;ਅਸੀਂ ਤੁਹਾਨੂੰ ਯਹੋਵਾਹ ਦੇ ਨਾਂ ’ਤੇ ਬਰਕਤ ਦਿੰਦੇ ਹਾਂ।”