ਜ਼ਬੂਰ 137:1-9
137 ਅਸੀਂ ਬਾਬਲ ਦੀਆਂ ਨਦੀਆਂ ਦੇ ਕੰਢੇ+ ਬੈਠਦੇ ਹੁੰਦੇ ਸੀ।
ਅਸੀਂ ਸੀਓਨ ਨੂੰ ਯਾਦ ਕਰ ਕੇ ਰੋ ਪੈਂਦੇ ਸੀ।+
2 ਅਸੀਂ ਉੱਥੇ ਲੱਗੇ ਬੇਦ* ਦੇ ਦਰਖ਼ਤਾਂ ’ਤੇਆਪਣੀਆਂ ਰਬਾਬਾਂ ਟੰਗ ਦਿੰਦੇ ਸੀ।+
3 ਸਾਨੂੰ ਬੰਦੀ ਬਣਾਉਣ ਵਾਲੇ ਕੋਈ ਗੀਤ ਗਾਉਣ ਲਈ ਕਹਿੰਦੇ ਸਨ,+ਸਾਡਾ ਮਜ਼ਾਕ ਉਡਾਉਣ ਵਾਲੇ ਆਪਣੇ ਮਨ-ਪਰਚਾਵੇ ਲਈ ਸਾਨੂੰ ਕਹਿੰਦੇ ਸਨ:
“ਸਾਨੂੰ ਸੀਓਨ ਬਾਰੇ ਕੋਈ ਗੀਤ ਸੁਣਾਓ।”
4 ਪਰ ਅਸੀਂ ਪਰਾਏ ਦੇਸ਼ ਵਿਚ ਯਹੋਵਾਹ ਦੇ ਗੀਤ ਕਿਵੇਂ ਗਾਉਂਦੇ?
5 ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਵਾਂ,ਤਾਂ ਮੇਰਾ ਸੱਜਾ ਹੱਥ ਕੰਮ ਕਰਨਾ ਭੁੱਲ* ਜਾਵੇ।+
6 ਜੇ ਮੈਂ ਤੈਨੂੰ ਯਾਦ ਨਾ ਕਰਾਂ,ਜੇ ਮੈਂ ਯਰੂਸ਼ਲਮ ਨੂੰ ਆਪਣੀ ਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਨਾ ਸਮਝਾਂ,ਤਾਂ ਮੇਰੀ ਜੀਭ ਤਾਲੂ ਨਾਲ ਲੱਗ ਜਾਵੇ।+
7 ਹੇ ਯਹੋਵਾਹ, ਯਾਦ ਕਰ ਕਿ ਯਰੂਸ਼ਲਮ ਦੀ ਤਬਾਹੀ ਦੇ ਦਿਨਅਦੋਮੀਆਂ ਨੇ ਕੀ ਕਿਹਾ ਸੀ: “ਢਾਹ ਦਿਓ! ਇਸ ਨੂੰ ਨੀਂਹਾਂ ਸਣੇ ਢਾਹ ਦਿਓ!”+
8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+
9 ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਬੱਚਿਆਂ ਨੂੰ ਫੜ ਕੇ ਚਟਾਨਾਂ ’ਤੇ ਪਟਕਾ-ਪਟਕਾ ਮਾਰੇਗਾ!+