ਜ਼ਬੂਰ 147:1-20
147 ਯਾਹ ਦੀ ਮਹਿਮਾ ਕਰੋ!*
ਆਪਣੇ ਪਰਮੇਸ਼ੁਰ ਦਾ ਗੁਣਗਾਨ ਕਰਨਾ* ਚੰਗਾ ਹੈ;ਉਸ ਦੀ ਮਹਿਮਾ ਕਰ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ!
ਉਸ ਦੀ ਮਹਿਮਾ ਕਰਨੀ ਸਹੀ ਹੈ!+
2 ਯਹੋਵਾਹ ਯਰੂਸ਼ਲਮ ਨੂੰ ਬਣਾ ਰਿਹਾ ਹੈ;+ਉਹ ਇਜ਼ਰਾਈਲ ਦੇ ਖਿੰਡੇ ਹੋਏ ਲੋਕਾਂ ਨੂੰ ਇਕੱਠਾ ਕਰਦਾ ਹੈ।+
3 ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ;ਉਹ ਉਨ੍ਹਾਂ ਦੇ ਜ਼ਖ਼ਮਾਂ ’ਤੇ ਪੱਟੀਆਂ ਬੰਨ੍ਹਦਾ ਹੈ।
4 ਉਹ ਤਾਰਿਆਂ ਦੀ ਗਿਣਤੀ ਕਰਦਾ ਹੈਅਤੇ ਉਨ੍ਹਾਂ ਸਾਰਿਆਂ ਨੂੰ ਨਾਂ ਲੈ ਕੇ ਬੁਲਾਉਂਦਾ ਹੈ।+
5 ਸਾਡਾ ਪ੍ਰਭੂ ਮਹਾਨ ਹੈ ਅਤੇ ਬਹੁਤ ਸ਼ਕਤੀਸ਼ਾਲੀ ਹੈ;+ਉਸ ਦੀ ਸਮਝ ਅਥਾਹ ਹੈ।+
6 ਯਹੋਵਾਹ ਹਲੀਮ* ਲੋਕਾਂ ਨੂੰ ਚੁੱਕਦਾ ਹੈ,+ਪਰ ਦੁਸ਼ਟਾਂ ਨੂੰ ਪਟਕਾ ਕੇ ਜ਼ਮੀਨ ’ਤੇ ਸੁੱਟਦਾ ਹੈ।
7 ਗੀਤ ਗਾ ਕੇ ਯਹੋਵਾਹ ਦਾ ਧੰਨਵਾਦ ਕਰੋ;ਰਬਾਬ ਵਜਾ ਕੇ ਸਾਡੇ ਪਰਮੇਸ਼ੁਰ ਦਾ ਗੁਣਗਾਨ ਕਰੋ,
8 ਜਿਹੜਾ ਆਕਾਸ਼ ਨੂੰ ਬੱਦਲਾਂ ਨਾਲ ਕੱਜਦਾ ਹੈ,ਜਿਹੜਾ ਧਰਤੀ ’ਤੇ ਮੀਂਹ ਵਰ੍ਹਾਉਂਦਾ ਹੈ,+ਜਿਹੜਾ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।+
9 ਉਹ ਜਾਨਵਰਾਂ ਨੂੰ ਭੋਜਨ ਦਿੰਦਾ ਹੈ,+ਨਾਲੇ ਕਾਂਵਾਂ ਦੇ ਬੱਚਿਆਂ ਨੂੰ ਵੀ ਜਦ ਉਹ ਮੰਗਦੇ ਹਨ।+
10 ਉਸ ਨੂੰ ਘੋੜੇ ਦੀ ਤਾਕਤ ਤੋਂ ਖ਼ੁਸ਼ੀ ਨਹੀਂ ਹੁੰਦੀ;+ਨਾ ਹੀ ਉਹ ਆਦਮੀ ਦੀਆਂ ਮਜ਼ਬੂਤ ਲੱਤਾਂ ਤੋਂ ਪ੍ਰਭਾਵਿਤ ਹੁੰਦਾ ਹੈ।+
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦਾ ਹੈ ਜਿਹੜੇ ਉਸ ਤੋਂ ਡਰਦੇ ਹਨ,+ਜਿਹੜੇ ਉਸ ਦੇ ਅਟੱਲ ਪਿਆਰ ’ਤੇ ਉਮੀਦ ਲਾਉਂਦੇ ਹਨ।+
12 ਹੇ ਯਰੂਸ਼ਲਮ, ਯਹੋਵਾਹ ਦੀ ਵਡਿਆਈ ਕਰ,ਹੇ ਸੀਓਨ, ਆਪਣੇ ਪਰਮੇਸ਼ੁਰ ਦੀ ਮਹਿਮਾ ਕਰ।
13 ਉਹ ਤੇਰੇ ਸ਼ਹਿਰ ਦੇ ਦਰਵਾਜ਼ਿਆਂ ਦੇ ਕੁੰਡੇ ਮਜ਼ਬੂਤ ਬਣਾਉਂਦਾ ਹੈ;ਉਹ ਤੇਰੇ ਪੁੱਤਰਾਂ ਨੂੰ ਬਰਕਤਾਂ ਦਿੰਦਾ ਹੈ।
14 ਉਹ ਤੇਰੇ ਇਲਾਕੇ ਵਿਚ ਸ਼ਾਂਤੀ ਕਾਇਮ ਕਰਦਾ ਹੈ;+ਉਹ ਤੈਨੂੰ ਉੱਤਮ ਕਣਕ* ਨਾਲ ਰਜਾਉਂਦਾ ਹੈ।+
15 ਉਹ ਧਰਤੀ ’ਤੇ ਆਪਣਾ ਹੁਕਮ ਘੱਲਦਾ ਹੈ;ਉਸ ਦਾ ਬਚਨ ਫੁਰਤੀ ਨਾਲ ਜਾਂਦਾ ਹੈ।
16 ਉਹ ਉੱਨ ਦੀ ਚਿੱਟੀ ਚਾਦਰ ਵਾਂਗ ਜ਼ਮੀਨ ਨੂੰ ਬਰਫ਼ ਨਾਲ ਢਕਦਾ ਹੈ;+ਉਹ ਸੁਆਹ ਵਾਂਗ ਕੋਰੇ ਨੂੰ ਖਿਲਾਰਦਾ ਹੈ।+
17 ਉਹ ਰੋਟੀ ਦੇ ਟੁਕੜਿਆਂ ਵਾਂਗ ਗੜੇ* ਵਰ੍ਹਾਉਂਦਾ ਹੈ।+
ਕੌਣ ਉਸ ਦੀ ਠੰਢ ਨੂੰ ਬਰਦਾਸ਼ਤ ਕਰ ਸਕਦਾ ਹੈ?+
18 ਉਹ ਆਪਣਾ ਬਚਨ ਘੱਲਦਾ ਹੈ ਜਿਸ ਕਰਕੇ ਬਰਫ਼ ਪਿਘਲ ਜਾਂਦੀ ਹੈ।
ਉਹ ਹਵਾ ਵਗਾਉਂਦਾ ਹੈ+ ਜਿਸ ਕਰਕੇ ਪਾਣੀ ਵਹਿੰਦੇ ਹਨ।
19 ਉਹ ਯਾਕੂਬ ਨੂੰ ਆਪਣਾ ਬਚਨ ਦੱਸਦਾ ਹੈਅਤੇ ਇਜ਼ਰਾਈਲ ਨੂੰ ਆਪਣੇ ਨਿਯਮ ਅਤੇ ਕਾਨੂੰਨ ਦੱਸਦਾ ਹੈ।+
20 ਉਸ ਨੇ ਕਿਸੇ ਵੀ ਹੋਰ ਕੌਮ ਨੂੰ ਇਹ ਸਭ ਕੁਝ ਨਹੀਂ ਦੱਸਿਆ;+ਉਹ ਉਸ ਦੇ ਕਾਨੂੰਨਾਂ ਬਾਰੇ ਕੁਝ ਵੀ ਨਹੀਂ ਜਾਣਦੇ।
ਯਾਹ ਦੀ ਮਹਿਮਾ ਕਰੋ!*+
ਫੁਟਨੋਟ
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਨਾ।”
^ ਜਾਂ, “ਸ਼ਾਂਤ ਸੁਭਾਅ ਦੇ।”
^ ਇਬ, “ਕਣਕ ਦੀ ਚਰਬੀ।”
^ ਜਾਂ, “ਬਰਫ਼।”
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।