ਜ਼ਬੂਰ 27:1-14
ਦਾਊਦ ਦਾ ਜ਼ਬੂਰ।
27 ਯਹੋਵਾਹ ਮੇਰਾ ਚਾਨਣ+ ਅਤੇ ਮੇਰਾ ਮੁਕਤੀਦਾਤਾ ਹੈ।
ਮੈਨੂੰ ਕਿਸ ਦਾ ਡਰ?+
ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ।+
ਮੈਨੂੰ ਕਿਸ ਦਾ ਖ਼ੌਫ਼?
2 ਮੇਰੇ ਵਿਰੋਧੀਆਂ ਅਤੇ ਦੁਸ਼ਮਣਾਂ ਨੇ ਮੈਨੂੰ ਪਾੜ ਖਾਣ ਲਈ ਮੇਰੇ ’ਤੇ ਹਮਲਾ ਕੀਤਾ,+ਪਰ ਉਹ ਸਾਰੇ ਦੁਸ਼ਟ ਠੇਡਾ ਖਾ ਕੇ ਡਿਗ ਪਏ।
3 ਭਾਵੇਂ ਸੈਨਾ ਮੈਨੂੰ ਘੇਰ ਲਵੇ,ਪਰ ਮੇਰਾ ਦਿਲ ਨਹੀਂ ਡਰੇਗਾ।+
ਭਾਵੇਂ ਮੇਰੇ ਖ਼ਿਲਾਫ਼ ਯੁੱਧ ਛਿੜ ਪਵੇ,ਤਾਂ ਵੀ ਮੈਂ ਹਿੰਮਤ ਨਹੀਂ ਹਾਰਾਂਗਾ।
4 ਮੈਂ ਯਹੋਵਾਹ ਤੋਂ ਇਕ ਚੀਜ਼ ਮੰਗੀ ਹੈ—ਮੇਰੀ ਇਹ ਦਿਲੀ ਖ਼ਾਹਸ਼ ਹੈ—ਕਿ ਮੈਂ ਆਪਣੀ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂ+ਤਾਂਕਿ ਮੈਂ ਦੇਖਾਂ ਕਿ ਯਹੋਵਾਹ ਕਿੰਨਾ ਚੰਗਾ* ਹੈਅਤੇ ਮੈਂ ਉਸ ਦੇ ਮੰਦਰ* ਨੂੰ ਖ਼ੁਸ਼ੀ-ਖ਼ੁਸ਼ੀ ਤੱਕਾਂ।*+
5 ਬਿਪਤਾ ਦੇ ਵੇਲੇ ਉਹ ਮੈਨੂੰ ਆਪਣੀ ਪਨਾਹ ਵਿਚ ਲੁਕੋ ਲਵੇਗਾ;+ਉਹ ਮੈਨੂੰ ਆਪਣੇ ਤੰਬੂ ਦੀ ਗੁਪਤ ਜਗ੍ਹਾ ਵਿਚ ਲੁਕੋ ਲਵੇਗਾ;+ਉਹ ਮੈਨੂੰ ਉੱਚੀ ਚਟਾਨ ’ਤੇ ਲੈ ਜਾਵੇਗਾ।+
6 ਹੁਣ ਮੇਰਾ ਸਿਰ ਦੁਸ਼ਮਣਾਂ ਤੋਂ ਉੱਚਾ ਹੈ ਜਿਨ੍ਹਾਂ ਨੇ ਮੈਨੂੰ ਘੇਰਿਆ ਹੋਇਆ ਹੈ;ਮੈਂ ਜੈ-ਜੈ ਕਾਰ ਕਰਦੇ ਹੋਏ ਉਸ ਦੇ ਤੰਬੂ ਵਿਚ ਜਾ ਕੇ ਬਲੀਦਾਨ ਚੜ੍ਹਾਵਾਂਗਾ;ਮੈਂ ਯਹੋਵਾਹ ਦਾ ਗੁਣਗਾਨ ਕਰਾਂਗਾ।*
7 ਹੇ ਯਹੋਵਾਹ, ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੇਰੀ ਸੁਣ;+ਮੇਰੇ ’ਤੇ ਮਿਹਰ ਕਰ ਅਤੇ ਮੈਨੂੰ ਜਵਾਬ ਦੇ।+
8 ਮੇਰੇ ਦਿਲ ਨੇ ਮੈਨੂੰ ਤੇਰਾ ਇਹ ਹੁਕਮ ਯਾਦ ਕਰਾਇਆ ਹੈ:
“ਮੈਨੂੰ ਭਾਲਣ ਦਾ ਜਤਨ ਕਰ।”
ਹੇ ਯਹੋਵਾਹ, ਮੈਂ ਤੇਰੀ ਭਾਲ ਕਰਾਂਗਾ।+
9 ਆਪਣਾ ਮੂੰਹ ਮੇਰੇ ਤੋਂ ਨਾ ਲੁਕਾ।+
ਗੁੱਸੇ ਵਿਚ ਆ ਕੇ ਆਪਣੇ ਸੇਵਕ ਨੂੰ ਨਾ ਠੁਕਰਾ।
ਤੂੰ ਮੇਰਾ ਮਦਦਗਾਰ ਹੈਂ;+ਹੇ ਮੇਰੇ ਮੁਕਤੀਦਾਤੇ ਪਰਮੇਸ਼ੁਰ, ਮੈਨੂੰ ਨਾ ਤਿਆਗ ਅਤੇ ਮੈਨੂੰ ਨਾ ਛੱਡ।
10 ਭਾਵੇਂ ਮੇਰੇ ਮਾਪੇ ਵੀ ਮੈਨੂੰ ਤਿਆਗ ਦੇਣ,+ਪਰ ਯਹੋਵਾਹ ਮੈਨੂੰ ਸੰਭਾਲੇਗਾ।+
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ,+ਮੇਰੇ ਦੁਸ਼ਮਣਾਂ ਕਰਕੇ ਮੇਰੀ ਅਗਵਾਈ ਕਰ ਤਾਂਕਿ ਮੈਂ ਸਿੱਧੇ ਰਾਹ ’ਤੇ ਚੱਲਦਾ ਰਹਾਂ।
12 ਮੈਨੂੰ ਮੇਰੇ ਵੈਰੀਆਂ ਦੇ ਹਵਾਲੇ ਨਾ ਕਰ+ਕਿਉਂਕਿ ਝੂਠੇ ਗਵਾਹ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ+ਅਤੇ ਉਹ ਮੈਨੂੰ ਮਾਰਨ-ਕੁੱਟਣ ਦੀਆਂ ਧਮਕੀਆਂ ਦਿੰਦੇ ਹਨ।
13 ਮੇਰਾ ਕੀ ਹੁੰਦਾ ਜੇ ਮੈਨੂੰ ਨਿਹਚਾ ਨਾ ਹੁੰਦੀਕਿ ਮੈਂ ਆਪਣੇ ਜੀਉਂਦੇ-ਜੀ* ਯਹੋਵਾਹ ਦੀ ਭਲਾਈ ਦੇਖਾਂਗਾ?*+
14 ਯਹੋਵਾਹ ’ਤੇ ਉਮੀਦ ਲਾਈ ਰੱਖ;+ਦਲੇਰ ਬਣ ਅਤੇ ਆਪਣਾ ਮਨ ਤਕੜਾ ਕਰ।+
ਹਾਂ, ਯਹੋਵਾਹ ’ਤੇ ਉਮੀਦ ਲਾਈ ਰੱਖ।
ਫੁਟਨੋਟ
^ ਜਾਂ, “ਖ਼ੂਬਸੂਰਤ।”
^ ਜਾਂ, “ਪਵਿੱਤਰ ਸਥਾਨ।”
^ ਜਾਂ, “ਦੇਖ ਕੇ ਮਨਨ ਕਰਾਂ।”
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
^ ਜਾਂ, “ਜੀਉਂਦਿਆਂ ਦੇ ਦੇਸ਼ ਵਿਚ।”
^ ਜਾਂ ਸੰਭਵ ਹੈ, “ਮੈਨੂੰ ਪੱਕੀ ਨਿਹਚਾ ਹੈ ਕਿ ਮੈਂ ਜੀਉਂਦਿਆਂ ਦੇ ਦੇਸ਼ ਵਿਚ ਯਹੋਵਾਹ ਦੀ ਭਲਾਈ ਦੇਖਾਂਗਾ।”