ਜ਼ਬੂਰ 43:1-5
43 ਹੇ ਪਰਮੇਸ਼ੁਰ, ਮੇਰਾ ਨਿਆਂ ਕਰ,+ਵਿਸ਼ਵਾਸਘਾਤੀ ਕੌਮ ਦੇ ਖ਼ਿਲਾਫ਼ ਮੇਰੇ ਮੁਕੱਦਮੇ ਦੀ ਪੈਰਵੀ ਕਰ।+
ਮੈਨੂੰ ਧੋਖੇਬਾਜ਼ ਅਤੇ ਦੁਸ਼ਟ ਇਨਸਾਨ ਤੋਂ ਬਚਾ
2 ਕਿਉਂਕਿ ਤੂੰ ਮੇਰਾ ਪਰਮੇਸ਼ੁਰ ਅਤੇ ਮੇਰਾ ਕਿਲਾ ਹੈਂ।+
ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?
ਮੈਂ ਆਪਣੇ ਦੁਸ਼ਮਣ ਦੇ ਜ਼ੁਲਮਾਂ ਕਰਕੇ ਉਦਾਸ ਕਿਉਂ ਘੁੰਮਾਂ?+
3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+
ਇਹ ਮੇਰੀ ਅਗਵਾਈ ਕਰਨ;+ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+
4 ਫਿਰ ਮੈਂ ਪਰਮੇਸ਼ੁਰ ਦੀ ਵੇਦੀ ਕੋਲ ਜਾਵਾਂਗਾ,+ਮੈਂ ਆਪਣੀ ਅਪਾਰ ਖ਼ੁਸ਼ੀ ਦੇ ਪਰਮੇਸ਼ੁਰ ਕੋਲ ਜਾਵਾਂਗਾ।
ਹੇ ਪਰਮੇਸ਼ੁਰ, ਮੇਰੇ ਪਰਮੇਸ਼ੁਰ, ਮੈਂ ਰਬਾਬ+ ਵਜਾ ਕੇ ਤੇਰੀ ਮਹਿਮਾ ਕਰਾਂਗਾ।
5 ਮੈਂ ਇੰਨਾ ਉਦਾਸ ਕਿਉਂ ਹਾਂ?
ਮੇਰੇ ਅੰਦਰ ਇੰਨੀ ਹਲਚਲ ਕਿਉਂ ਮਚੀ ਹੋਈ ਹੈ?
ਪਰਮੇਸ਼ੁਰ ਦੀ ਉਡੀਕ ਕਰ,+ਮੈਂ ਆਪਣੇ ਮਹਾਨ ਮੁਕਤੀਦਾਤੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਰਹਾਂਗਾ।+