ਜ਼ਬੂਰ 56:1-13

  • ਅਤਿਆਚਾਰ ਸਹਿਣ ਵੇਲੇ ਪ੍ਰਾਰਥਨਾ

    • “ਮੈਂ ਪਰਮੇਸ਼ੁਰ ’ਤੇ ਭਰੋਸਾ ਰੱਖਦਾ ਹਾਂ” (4)

    • “ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ” (8)

    • “ਮਾਮੂਲੀ ਜਿਹਾ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?” (4, 11)

ਨਿਰਦੇਸ਼ਕ ਲਈ ਹਿਦਾਇਤ; “ਦੂਰ ਦੀ ਖ਼ਾਮੋਸ਼ ਘੁੱਗੀ” ਸੁਰ ਨਾਲ ਗਾਇਆ ਜਾਣ ਵਾਲਾ ਜ਼ਬੂਰ। ਦਾਊਦ ਦਾ ਮਿਕਤਾਮ।* ਜਦ ਫਲਿਸਤੀਆਂ ਨੇ ਉਸ ਨੂੰ ਗਥ ਵਿਚ ਫੜ ਲਿਆ ਸੀ।+ 56  ਹੇ ਪਰਮੇਸ਼ੁਰ, ਮੇਰੇ ’ਤੇ ਮਿਹਰ ਕਰ ਕਿਉਂਕਿ ਮਰਨਹਾਰ ਇਨਸਾਨ ਮੇਰੇ ’ਤੇ ਹਮਲਾ ਕਰਦਾ ਹੈ।* ਸਾਰਾ ਦਿਨ ਉਹ ਮੇਰੇ ਨਾਲ ਲੜਦਾ ਅਤੇ ਮੇਰੇ ’ਤੇ ਜ਼ੁਲਮ ਢਾਹੁੰਦਾ ਹੈ।   ਮੇਰੇ ਦੁਸ਼ਮਣ ਸਾਰਾ ਦਿਨ ਮੈਨੂੰ ਵੱਢ-ਖਾਣ ਨੂੰ ਪੈਂਦੇ ਹਨ;ਘਮੰਡ ਵਿਚ ਆ ਕੇ ਬਹੁਤ ਸਾਰੇ ਲੋਕ ਮੇਰੇ ਨਾਲ ਲੜਦੇ ਹਨ।   ਜਦ ਮੈਨੂੰ ਡਰ ਲੱਗਦਾ ਹੈ,+ ਤਾਂ ਮੈਂ ਤੇਰੇ ’ਤੇ ਭਰੋਸਾ ਰੱਖਦਾ ਹਾਂ।+   ਮੈਂ ਪਰਮੇਸ਼ੁਰ ’ਤੇ ਭਰੋਸਾ ਰੱਖਦਾ ਹਾਂ ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ। ਹਾਂ, ਮੈਂ ਪਰਮੇਸ਼ੁਰ ’ਤੇ ਭਰੋਸਾ ਰੱਖਦਾ ਹਾਂ; ਇਸ ਲਈ ਮੈਨੂੰ ਕੋਈ ਡਰ ਨਹੀਂ। ਮਾਮੂਲੀ ਜਿਹਾ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?+   ਸਾਰਾ ਦਿਨ ਉਹ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹਨ;ਉਹ ਮੈਨੂੰ ਨੁਕਸਾਨ ਪਹੁੰਚਾਉਣ ਬਾਰੇ ਹੀ ਸੋਚਦੇ ਰਹਿੰਦੇ ਹਨ।+   ਉਹ ਲੁਕ ਕੇ ਮੇਰੇ ’ਤੇ ਹਮਲਾ ਕਰਦੇ ਹਨ;ਉਹ ਮੇਰੇ ਹਰ ਕਦਮ ’ਤੇ ਨਜ਼ਰ ਰੱਖਦੇ ਹਨ+ਤਾਂਕਿ ਮੈਨੂੰ ਜਾਨੋਂ ਮਾਰ ਦੇਣ।+   ਹੇ ਪਰਮੇਸ਼ੁਰ, ਉਨ੍ਹਾਂ ਦੀ ਦੁਸ਼ਟਤਾ ਕਰਕੇ ਉਨ੍ਹਾਂ ਨੂੰ ਠੁਕਰਾ ਦੇ। ਕੌਮਾਂ ’ਤੇ ਆਪਣਾ ਗੁੱਸਾ ਵਰ੍ਹਾ ਕੇ ਉਨ੍ਹਾਂ ਨੂੰ ਤਬਾਹ ਕਰ ਦੇ।+   ਤੂੰ ਮੇਰੇ ਦਰ-ਦਰ ਭਟਕਣ ਦਾ ਲੇਖਾ ਰੱਖਦਾ ਹੈਂ।+ ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ ਲੈ।+ ਕੀ ਇਹ ਤੇਰੀ ਕਿਤਾਬ ਵਿਚ ਦਰਜ ਨਹੀਂ ਹਨ?+   ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਾਂਗਾ, ਤਾਂ ਮੇਰੇ ਦੁਸ਼ਮਣ ਨੱਠ ਜਾਣਗੇ।+ ਮੈਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਮੇਰੇ ਵੱਲ ਹੈ।+ 10  ਮੈਂ ਪਰਮੇਸ਼ੁਰ ’ਤੇ ਭਰੋਸਾ ਰੱਖਦਾ ਹਾਂ ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ,ਹਾਂ, ਮੈਂ ਯਹੋਵਾਹ ’ਤੇ ਭਰੋਸਾ ਰੱਖਦਾ ਹਾਂ ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ। 11  ਮੈਂ ਪਰਮੇਸ਼ੁਰ ’ਤੇ ਭਰੋਸਾ ਰੱਖਦਾ ਹਾਂ; ਇਸ ਲਈ ਮੈਨੂੰ ਕੋਈ ਡਰ ਨਹੀਂ।+ ਮਾਮੂਲੀ ਜਿਹਾ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?+ 12  ਹੇ ਪਰਮੇਸ਼ੁਰ, ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਨੀਆਂ ਮੇਰਾ ਫ਼ਰਜ਼ ਹੈ;+ਮੈਂ ਤੈਨੂੰ ਧੰਨਵਾਦ ਦੀਆਂ ਬਲ਼ੀਆਂ ਚੜ੍ਹਾਵਾਂਗਾ+ 13  ਕਿਉਂਕਿ ਤੂੰ ਮੈਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ ਹੈ+ਅਤੇ ਮੇਰੇ ਪੈਰਾਂ ਨੂੰ ਠੇਡਾ ਲੱਗਣ ਤੋਂ ਬਚਾਇਆ ਹੈ+ਤਾਂਕਿ ਮੈਂ ਪਰਮੇਸ਼ੁਰ ਦੇ ਅੱਗੇ ਜ਼ਿੰਦਗੀ ਦੇ ਚਾਨਣ ਵਿਚ ਚੱਲਦਾ ਰਹਾਂ।+

ਫੁਟਨੋਟ

ਜਾਂ, “ਮੈਨੂੰ ਵੱਢ-ਖਾਣ ਨੂੰ ਪੈਂਦਾ ਹੈ।”