ਜ਼ਬੂਰ 64:1-10
-
ਗੁੱਝੇ ਹਮਲਿਆਂ ਤੋਂ ਸੁਰੱਖਿਆ
-
“ਪਰਮੇਸ਼ੁਰ ਉਨ੍ਹਾਂ ’ਤੇ ਤੀਰ ਚਲਾਏਗਾ” (7)
-
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
64 ਹੇ ਪਰਮੇਸ਼ੁਰ, ਮੇਰੇ ਮਿੰਨਤਾਂ-ਤਰਲੇ ਸੁਣ।+
ਦੁਸ਼ਮਣ ਦੇ ਖ਼ਤਰਨਾਕ ਹਮਲਿਆਂ ਤੋਂ ਮੇਰੀ ਜਾਨ ਬਚਾ।
2 ਦੁਸ਼ਟਾਂ ਦੀਆਂ ਗੁੱਝੀਆਂ ਚਾਲਾਂ ਤੋਂ,+ਹਾਂ, ਬੁਰੇ ਲੋਕਾਂ ਦੀ ਭੀੜ ਤੋਂ ਮੇਰੀ ਰਾਖੀ ਕਰ।
3 ਉਹ ਆਪਣੀ ਜੀਭ ਤਲਵਾਰ ਵਾਂਗ ਤਿੱਖੀ ਕਰਦੇ ਹਨ;ਉਹ ਕੌੜੇ ਸ਼ਬਦਾਂ ਦੇ ਤੀਰਾਂ ਨਾਲ ਨਿਸ਼ਾਨਾ ਸਾਧਦੇ ਹਨ
4 ਤਾਂਕਿ ਉਹ ਲੁਕ ਕੇ ਨਿਰਦੋਸ਼ ਲੋਕਾਂ ਨੂੰ ਵਿੰਨ੍ਹ ਸੁੱਟਣ;ਉਹ ਬਿਨਾਂ ਡਰੇ ਅਚਾਨਕ ਉਨ੍ਹਾਂ ’ਤੇ ਤੀਰ ਚਲਾਉਂਦੇ ਹਨ।
5 ਉਨ੍ਹਾਂ ਨੇ ਆਪਣੇ ਮਨ ਵਿਚ ਬੁਰਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ;*ਉਹ ਆਪਸ ਵਿਚ ਵਿਚਾਰ ਕਰਦੇ ਹਨ ਕਿ ਫੰਦੇ ਕਿਵੇਂ ਲੁਕਾਏ ਜਾਣ।
ਉਹ ਕਹਿੰਦੇ ਹਨ: “ਫੰਦਿਆਂ ਬਾਰੇ ਕਿਹੜਾ ਕਿਸੇ ਨੂੰ ਪਤਾ ਲੱਗਣਾ!”+
6 ਉਹ ਬੁਰਾ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦੇ ਹਨ;ਉਹ ਬੜੀ ਚਲਾਕੀ ਨਾਲ ਗੁੱਝੀਆਂ ਚਾਲਾਂ ਘੜਦੇ ਹਨ;+ਉਨ੍ਹਾਂ ਦੇ ਮਨ ਦੇ ਵਿਚਾਰ ਜਾਣਨੇ ਨਾਮੁਮਕਿਨ ਹਨ।
7 ਪਰ ਪਰਮੇਸ਼ੁਰ ਉਨ੍ਹਾਂ ’ਤੇ ਤੀਰ ਚਲਾਏਗਾ;+ਉਹ ਅਚਾਨਕ ਜ਼ਖ਼ਮੀ ਹੋ ਜਾਣਗੇ।
8 ਉਨ੍ਹਾਂ ਦੀ ਆਪਣੀ ਹੀ ਜ਼ਬਾਨ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣੇਗੀ;+ਸਾਰੇ ਉਨ੍ਹਾਂ ਵੱਲ ਦੇਖ ਕੇ ਘਿਰਣਾ ਨਾਲ ਸਿਰ ਹਿਲਾਉਣਗੇ।
9 ਫਿਰ ਸਾਰੇ ਲੋਕ ਡਰ ਜਾਣਗੇ,ਉਹ ਪਰਮੇਸ਼ੁਰ ਦੇ ਕੰਮਾਂ ਦਾ ਐਲਾਨ ਕਰਨਗੇਅਤੇ ਉਨ੍ਹਾਂ ਨੂੰ ਉਸ ਦੇ ਕੰਮਾਂ ਦੀ ਡੂੰਘੀ ਸਮਝ ਹਾਸਲ ਹੋਵੇਗੀ।+
10 ਧਰਮੀ ਯਹੋਵਾਹ ਕਰਕੇ ਖ਼ੁਸ਼ ਹੋਵੇਗਾ ਅਤੇ ਉਸ ਕੋਲ ਪਨਾਹ ਲਵੇਗਾ;+ਸਾਰੇ ਨੇਕਦਿਲ ਲੋਕ ਖ਼ੁਸ਼ੀਆਂ ਮਨਾਉਣਗੇ।*