ਜ਼ਬੂਰ 65:1-13
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
65 ਹੇ ਪਰਮੇਸ਼ੁਰ, ਸੀਓਨ ਪਹਾੜ ’ਤੇ ਤੇਰੀ ਵਡਿਆਈ ਹੋਵੇਗੀ;+ਅਸੀਂ ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗੇ।+
2 ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਹਰ ਤਰ੍ਹਾਂ ਦੇ ਲੋਕ ਤੇਰੇ ਕੋਲ ਆਉਣਗੇ।+
3 ਮੈਂ ਆਪਣੇ ਅਪਰਾਧਾਂ ਦੇ ਭਾਰ ਹੇਠ ਦੱਬਿਆ ਹੋਇਆ ਹਾਂ,+ਪਰ ਤੂੰ ਸਾਡੇ ਗੁਨਾਹ ਮਾਫ਼ ਕਰਦਾ ਹੈਂ।+
4 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+
ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+
5 ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ,ਤੂੰ ਧਰਮੀ ਅਸੂਲਾਂ ਦੀ ਖ਼ਾਤਰ ਹੈਰਾਨੀਜਨਕ ਕੰਮ ਕਰ ਕੇ ਸਾਨੂੰ ਜਵਾਬ ਦੇਵੇਂਗਾ;+ਧਰਤੀ ਦੇ ਕੋਨੇ-ਕੋਨੇ ਵਿਚ ਵੱਸਦੇ ਲੋਕਾਂ ਨੂੰ ਤੇਰੇ ’ਤੇ ਭਰੋਸਾ ਹੈ,+ਨਾਲੇ ਉਨ੍ਹਾਂ ਨੂੰ ਵੀ ਜਿਹੜੇ ਦੂਰ-ਦੁਰਾਡੇ ਸਮੁੰਦਰੀ ਇਲਾਕਿਆਂ ਵਿਚ ਵੱਸਦੇ ਹਨ।
6 ਤੂੰ* ਆਪਣੀ ਤਾਕਤ ਨਾਲ ਪਹਾੜਾਂ ਨੂੰ ਕਾਇਮ ਕੀਤਾ;ਤੂੰ* ਤਾਕਤ ਦਾ ਲਿਬਾਸ ਪਾਇਆ ਹੋਇਆ ਹੈ।+
7 ਤੂੰ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕਰਦਾ ਹੈਂ,+ਨਾਲੇ ਠਾਠਾਂ ਮਾਰਦੀਆਂ ਲਹਿਰਾਂ ਅਤੇ ਕੌਮਾਂ ਵਿਚ ਮਚੀ ਹਲਚਲ ਨੂੰ ਵੀ।+
8 ਦੂਰ-ਦੁਰਾਡੇ ਇਲਾਕਿਆਂ ਦੇ ਵਾਸੀ ਤੇਰੇ ਹੈਰਾਨੀਜਨਕ ਕੰਮ ਦੇਖ ਕੇ ਦੰਗ ਰਹਿ ਜਾਣਗੇ;+ਤੂੰ ਪੂਰਬ ਤੇ ਪੱਛਮ ਦੇ ਲੋਕਾਂ ਨੂੰ ਖ਼ੁਸ਼ੀਆਂ ਬਖ਼ਸ਼ੇਂਗਾ ਜਿਸ ਕਰਕੇ ਉਹ ਜੈ-ਜੈ ਕਾਰ ਕਰਨਗੇ।
9 ਤੂੰ ਧਰਤੀ ਦੀ ਦੇਖ-ਭਾਲ ਕਰਦਾ ਹੈਂ,ਇਸ ਨੂੰ ਬੇਹੱਦ ਫਲਦਾਇਕ ਅਤੇ ਉਪਜਾਊ ਬਣਾਉਂਦਾ ਹੈਂ।+
ਤੂੰ ਨਦੀਆਂ ਨੂੰ ਪਾਣੀ ਨਾਲ ਭਰਦਾ ਹੈਂ,ਇਨਸਾਨਾਂ ਨੂੰ ਅਨਾਜ ਦਿੰਦਾ ਹੈਂ,+ਤੂੰ ਇਸ ਤਰ੍ਹਾਂ ਜ਼ਮੀਨ ਨੂੰ ਤਿਆਰ ਕੀਤਾ ਹੈ।
10 ਤੂੰ ਜ਼ਮੀਨ ਨੂੰ ਸਿੰਜਦਾ ਅਤੇ ਪੱਧਰਾ ਕਰਦਾ ਹੈਂਤੂੰ ਮੀਂਹ ਵਰ੍ਹਾ ਕੇ ਇਸ ਨੂੰ ਨਰਮ ਕਰਦਾ ਹੈਂ; ਇਸ ਦੀ ਪੈਦਾਵਾਰ ’ਤੇ ਬਰਕਤ ਪਾਉਂਦਾ ਹੈਂ।+
11 ਤੂੰ ਪੂਰੇ ਸਾਲ ਨੂੰ ਬਰਕਤਾਂ ਨਾਲ ਸ਼ਿੰਗਾਰਦਾ ਹੈਂ;ਤੇਰੇ ਰਾਹ ਬਰਕਤਾਂ ਨਾਲ ਭਰੇ ਹੋਏ ਹਨ।*+
12 ਉਜਾੜ ਵਿਚ ਘਾਹ ਦੇ ਮੈਦਾਨ ਨਮੀ ਨਾਲ ਤਰ ਹਨ+ਅਤੇ ਪਹਾੜੀਆਂ ਖ਼ੁਸ਼ੀ ਮਨਾਉਂਦੀਆਂ ਹਨ।+
13 ਘਾਹ ਦੇ ਮੈਦਾਨ ਭੇਡਾਂ-ਬੱਕਰੀਆਂ ਨਾਲ ਭਰੇ ਹੋਏ ਹਨਅਤੇ ਘਾਟੀਆਂ ਅਨਾਜ ਨਾਲ ਲੱਦੀਆਂ ਹੋਈਆਂ ਹਨ।+
ਇਹ ਸਾਰੇ ਜੈ-ਜੈ ਕਾਰ ਕਰਦੇ ਹਨ, ਹਾਂ, ਇਹ ਗੀਤ ਗਾਉਂਦੇ ਹਨ।+