ਜ਼ਬੂਰ 72:1-20
ਸੁਲੇਮਾਨ ਬਾਰੇ।
72 ਹੇ ਪਰਮੇਸ਼ੁਰ, ਰਾਜੇ ਨੂੰ ਆਪਣੇ ਕਾਨੂੰਨਾਂ ਦੀ ਸਿੱਖਿਆ ਦੇਅਤੇ ਰਾਜੇ ਦੇ ਪੁੱਤਰ ਨੂੰ ਆਪਣੇ ਧਰਮੀ ਅਸੂਲਾਂ ਦੀ ਸਮਝ ਦੇ।+
2 ਉਹ ਆਪਣੇ ਧਰਮੀ ਅਸੂਲਾਂ ਮੁਤਾਬਕ ਤੇਰੇ ਲੋਕਾਂ ਦੇ ਮੁਕੱਦਮੇ ਦੀ ਪੈਰਵੀ* ਕਰੇਅਤੇ ਮਾਮੂਲੀ ਲੋਕਾਂ ਦਾ ਨਿਆਂ ਕਰੇ।+
3 ਪਹਾੜ ਲੋਕਾਂ ਲਈ ਸ਼ਾਂਤੀ ਲੈ ਕੇ ਆਉਣਅਤੇ ਪਹਾੜੀਆਂ ਨਿਆਂ।
4 ਉਹ ਮਾਮੂਲੀ ਲੋਕਾਂ ਦੇ ਪੱਖ ਵਿਚ ਬੋਲੇ।
ਨਾਲੇ ਗ਼ਰੀਬਾਂ ਦੇ ਪੁੱਤਰਾਂ ਨੂੰ ਬਚਾਵੇਅਤੇ ਠੱਗੀ ਮਾਰਨ ਵਾਲਿਆਂ ਨੂੰ ਖ਼ਤਮ ਕਰੇ।+
5 ਜਦ ਤਕ ਸੂਰਜ ਅਤੇ ਚੰਦ ਰਹਿਣਗੇ,ਉਹ ਪੀੜ੍ਹੀਓ-ਪੀੜ੍ਹੀ ਤੇਰਾ ਡਰ ਮੰਨਣਗੇ।+
6 ਰਾਜਾ ਮੀਂਹ ਵਾਂਗ ਹੋਵੇਗਾ ਜੋ ਘਾਹ ਕੱਟੇ ਜਾਣ ਤੋਂ ਬਾਅਦ ਜ਼ਮੀਨ ’ਤੇ ਪੈਂਦਾ ਹੈ,ਮੀਂਹ ਦੀ ਫੁਹਾਰ ਵਾਂਗ ਜੋ ਧਰਤੀ ਨੂੰ ਸਿੰਜਦੀ ਹੈ।+
7 ਉਸ ਦੇ ਰਾਜ ਵਿਚ ਧਰਮੀ ਵਧਣ-ਫੁੱਲਣਗੇ,*+ਜਦ ਤਕ ਚੰਦ ਰਹੇਗਾ, ਉਦੋਂ ਤਕ ਸਾਰੇ ਪਾਸੇ ਸ਼ਾਂਤੀ ਹੋਵੇਗੀ।+
8 ਉਸ ਦੀ ਪਰਜਾ* ਸਮੁੰਦਰ ਤੋਂ ਸਮੁੰਦਰ ਤਕਅਤੇ ਦਰਿਆ* ਤੋਂ ਲੈ ਕੇ ਧਰਤੀ ਦੇ ਕੋਨੇ-ਕੋਨੇ ਤਕ ਹੋਵੇਗੀ।+
9 ਉਜਾੜ ਇਲਾਕਿਆਂ ਵਿਚ ਰਹਿਣ ਵਾਲੇ ਉਸ ਦੇ ਸਾਮ੍ਹਣੇ ਝੁਕਣਗੇਅਤੇ ਉਸ ਦੇ ਦੁਸ਼ਮਣ ਧੂੜ ਚੱਟਣਗੇ।+
10 ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਨਜ਼ਰਾਨੇ ਲੈ ਕੇ ਆਉਣਗੇ।+
ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣਗੇ।+
11 ਸਾਰੇ ਰਾਜੇ ਉਸ ਅੱਗੇ ਸਿਰ ਨਿਵਾਉਣਗੇਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ।
12 ਉਹ ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ,ਨਾਲੇ ਮਾਮੂਲੀ ਅਤੇ ਬੇਸਹਾਰਾ ਲੋਕਾਂ ਨੂੰ ਵੀ।
13 ਉਹ ਮਾਮੂਲੀ ਅਤੇ ਗ਼ਰੀਬ ਲੋਕਾਂ ’ਤੇ ਤਰਸ ਖਾਏਗਾਅਤੇ ਗ਼ਰੀਬਾਂ ਦੀਆਂ ਜਾਨਾਂ ਬਚਾਵੇਗਾ।
14 ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾਅਤੇ ਉਸ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਖ਼ੂਨ ਅਨਮੋਲ ਹੋਵੇਗਾ।
15 ਉਸ ਦੀ ਉਮਰ ਲੰਬੀ ਹੋਵੇ ਅਤੇ ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ।+
ਉਸ ਦੇ ਲਈ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾਣਅਤੇ ਉਸ ਨੂੰ ਹਮੇਸ਼ਾ ਅਸੀਸਾਂ ਮਿਲਣ।
16 ਧਰਤੀ ਉੱਤੇ ਬਹੁਤ ਅੰਨ ਹੋਵੇਗਾ;+ਪਹਾੜਾਂ ਦੀਆਂ ਚੋਟੀਆਂ ਉੱਤੇ ਇਸ ਦੀ ਭਰਮਾਰ ਹੋਵੇਗੀ।
ਉਸ ਦੀ ਫ਼ਸਲ ਲਬਾਨੋਨ ਦੇ ਦਰਖ਼ਤਾਂ ਵਾਂਗ ਭਰਪੂਰ ਹੋਵੇਗੀ+ਅਤੇ ਸ਼ਹਿਰਾਂ ਵਿਚ ਲੋਕ ਧਰਤੀ ਦੇ ਪੇੜ-ਪੌਦਿਆਂ ਵਾਂਗ ਵਧਣ-ਫੁੱਲਣਗੇ।+
17 ਉਸ ਦਾ ਨਾਂ ਹਮੇਸ਼ਾ-ਹਮੇਸ਼ਾ ਕਾਇਮ ਰਹੇ+ਅਤੇ ਜਦ ਤਕ ਸੂਰਜ ਹੈ, ਉਦੋਂ ਤਕ ਉਸ ਦਾ ਨਾਂ ਰਹੇ।
ਉਸ ਰਾਹੀਂ ਲੋਕਾਂ ਨੂੰ ਬਰਕਤ ਮਿਲੇ;*+ਸਾਰੀਆਂ ਕੌਮਾਂ ਉਸ ਨੂੰ ਖ਼ੁਸ਼ ਕਹਿਣ।
18 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ,+ਸਿਰਫ਼ ਉਹੀ ਹੈਰਾਨੀਜਨਕ ਕੰਮ ਕਰਦਾ ਹੈ।+
19 ਯੁਗਾਂ-ਯੁਗਾਂ ਤਕ ਉਸ ਦੇ ਮਹਿਮਾਵਾਨ ਨਾਂ ਦੀ ਵਡਿਆਈ ਹੁੰਦੀ ਰਹੇ+ਅਤੇ ਪੂਰੀ ਧਰਤੀ ਉਸ ਦੀ ਮਹਿਮਾ ਨਾਲ ਭਰ ਜਾਵੇ।+
ਆਮੀਨ ਅਤੇ ਆਮੀਨ।
20 ਇੱਥੇ ਯੱਸੀ ਦੇ ਪੁੱਤਰ ਦਾਊਦ+ ਦੀਆਂ ਪ੍ਰਾਰਥਨਾਵਾਂ ਖ਼ਤਮ ਹੁੰਦੀਆਂ ਹਨ।
ਫੁਟਨੋਟ
^ ਇਬ, “ਦਾ ਫ਼ੈਸਲਾ।”
^ ਇਬ, “ਪੁੰਗਰਨਗੇ।”
^ ਜਾਂ, “ਹਕੂਮਤ।”
^ ਯਾਨੀ, ਫ਼ਰਾਤ ਦਰਿਆ।
^ ਜਾਂ, “ਲੋਕ ਆਪਣੇ ਲਈ ਬਰਕਤ ਹਾਸਲ ਕਰਨ।”