ਜ਼ਬੂਰ 81:1-16
ਗੱਤੀਥ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਆਸਾਫ਼ ਦਾ ਜ਼ਬੂਰ।+
81 ਖ਼ੁਸ਼ੀ ਨਾਲ ਪਰਮੇਸ਼ੁਰ ਦੀ ਜੈ-ਜੈ ਕਾਰ ਕਰੋ ਜਿਹੜਾ ਸਾਡੀ ਤਾਕਤ ਹੈ।+
ਯਾਕੂਬ ਦੇ ਪਰਮੇਸ਼ੁਰ ਦੇ ਜਸ ਗਾਓ।
2 ਸੰਗੀਤ ਦੀ ਧੁਨ ਛੇੜੋ ਅਤੇ ਡਫਲੀ ਵਜਾਓ,ਤਾਰਾਂ ਵਾਲਾ ਸਾਜ਼ ਤੇ ਸੁਰੀਲੀ ਰਬਾਬ ਵਜਾਓ।
3 ਮੱਸਿਆ ਦੇ ਦਿਨ ਨਰਸਿੰਗਾ ਵਜਾਓ,+ਨਾਲੇ ਪੂਰਨਮਾਸੀ ਦੇ ਦਿਨ ਜਦੋਂ ਅਸੀਂ ਤਿਉਹਾਰ ਮਨਾਉਂਦੇ ਹਾਂ।+
4 ਇਹ ਇਜ਼ਰਾਈਲ ਲਈ ਫ਼ਰਮਾਨ ਹੈਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮ ਹੈ।+
5 ਜਦੋਂ ਉਸ ਨੇ ਮਿਸਰ ਦੇ ਖ਼ਿਲਾਫ਼ ਕਾਰਵਾਈ ਕੀਤੀ ਸੀ,+ਤਾਂ ਉਸ ਨੇ ਇਹ ਹੁਕਮ ਯੂਸੁਫ਼ ਨੂੰ ਯਾਦ ਕਰਾਉਣ ਲਈ ਦਿੱਤਾ ਸੀ।+
ਮੈਂ ਇਕ ਆਵਾਜ਼* ਸੁਣੀ ਜਿਸ ਨੂੰ ਮੈਂ ਨਹੀਂ ਪਛਾਣਿਆ:
6 “ਮੈਂ ਉਸ ਦੇ ਮੋਢਿਆਂ ਤੋਂ ਭਾਰ ਲਾਹਿਆ;+ਉਸ ਦੇ ਹੱਥੋਂ ਟੋਕਰੀ ਛੁਡਾਈ।
7 ਬਿਪਤਾ ਦੇ ਵੇਲੇ ਤੂੰ ਮੈਨੂੰ ਪੁਕਾਰਿਆ ਅਤੇ ਮੈਂ ਤੈਨੂੰ ਬਚਾਇਆ;+ਮੈਂ ਤੈਨੂੰ ਗਰਜਦੇ ਬੱਦਲਾਂ* ਵਿੱਚੋਂ ਜਵਾਬ ਦਿੱਤਾ।+
ਮੈਂ ਤੈਨੂੰ ਮਰੀਬਾਹ* ਦੇ ਪਾਣੀਆਂ ਕੋਲ ਪਰਖਿਆ।+ (ਸਲਹ)
8 ਹੇ ਮੇਰੀ ਪਰਜਾ, ਸੁਣ ਅਤੇ ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ।
ਹੇ ਇਜ਼ਰਾਈਲ, ਕਾਸ਼! ਤੂੰ ਮੇਰੀ ਗੱਲ ਸੁਣਦਾ।+
9 ਫਿਰ ਤੇਰੇ ਵਿਚ ਕੋਈ ਵੀ ਪਰਾਇਆ ਦੇਵਤਾ ਨਹੀਂ ਹੋਵੇਗਾਅਤੇ ਨਾ ਹੀ ਤੂੰ ਕਿਸੇ ਝੂਠੇ ਦੇਵਤੇ ਸਾਮ੍ਹਣੇ ਮੱਥਾ ਟੇਕੇਂਗਾ।+
10 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,ਮੈਂ ਹੀ ਤੈਨੂੰ ਮਿਸਰ ਤੋਂ ਕੱਢ ਕੇ ਲਿਆਇਆ ਸੀ।+
ਆਪਣਾ ਮੂੰਹ ਪੂਰਾ ਖੋਲ੍ਹ ਅਤੇ ਮੈਂ ਇਸ ਨੂੰ ਭੋਜਨ ਨਾਲ ਭਰ ਦਿਆਂਗਾ।+
11 ਪਰ ਮੇਰੀ ਪਰਜਾ ਨੇ ਮੇਰੀ ਆਵਾਜ਼ ਨਹੀਂ ਸੁਣੀ;ਇਜ਼ਰਾਈਲ ਮੇਰੇ ਅਧੀਨ ਨਹੀਂ ਰਿਹਾ।+
12 ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦਿਲ ਦੇ ਢੀਠਪੁਣੇ ਮੁਤਾਬਕ ਚੱਲਣ ਦਿੱਤਾ;ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਸਹੀ ਲੱਗਦਾ ਸੀ।*+
13 ਕਾਸ਼! ਮੇਰੀ ਪਰਜਾ ਮੇਰੀ ਗੱਲ ਸੁਣਦੀ+ਅਤੇ ਇਜ਼ਰਾਈਲ ਮੇਰੇ ਰਾਹਾਂ ’ਤੇ ਚੱਲਦਾ,+
14 ਤਾਂ ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਝੱਟ ਹਰਾ ਦਿੰਦਾਅਤੇ ਉਨ੍ਹਾਂ ਦੇ ਵੈਰੀਆਂ ’ਤੇ ਹੱਥ ਚੁੱਕਦਾ।+
15 ਯਹੋਵਾਹ ਨਾਲ ਨਫ਼ਰਤ ਕਰਨ ਵਾਲੇ ਉਸ ਦੇ ਸਾਮ੍ਹਣੇ ਡਰ ਨਾਲ ਕੰਬਣਗੇ,ਉਹ ਹਮੇਸ਼ਾ ਲਈ ਖ਼ਤਮ ਹੋ ਜਾਣਗੇ।
16 ਪਰ ਉਹ ਤੈਨੂੰ* ਖਾਣ ਲਈ ਉੱਤਮ ਕਣਕ ਦੇਵੇਗਾ+ਅਤੇ ਚਟਾਨਾਂ ਵਿਚ ਲੱਗੇ ਛੱਤਿਆਂ ਦੇ ਸ਼ਹਿਦ ਨਾਲ ਤੈਨੂੰ ਰਜਾਏਗਾ।”+
ਫੁਟਨੋਟ
^ ਜਾਂ, “ਭਾਸ਼ਾ।”
^ ਇਬ, “ਗਰਜ ਦੀ ਲੁਕਵੀਂ ਥਾਂ।”
^ ਮਤਲਬ “ਝਗੜਾ।”
^ ਇਬ, “ਉਹ ਆਪਣੀ ਸਲਾਹ ਮੁਤਾਬਕ ਚੱਲੇ।”
^ ਇਬ, “ਉਸ ਨੂੰ,” ਯਾਨੀ ਪਰਮੇਸ਼ੁਰ ਦੀ ਪਰਜਾ।