ਜ਼ਬੂਰ 82:1-8

  • ਸਹੀ ਨਿਆਂ ਲਈ ਫ਼ਰਿਆਦ

    • ਪਰਮੇਸ਼ੁਰ “ਈਸ਼ਵਰਾਂ” ਵਿਚਕਾਰ ਨਿਆਂ ਕਰਦਾ ਹੈ (1)

    • ‘ਮਾਮੂਲੀ ਲੋਕਾਂ ਦਾ ਪੱਖ ਲਓ’ (3)

    • “ਤੁਸੀਂ ਈਸ਼ਵਰ ਹੋ” (6)

ਆਸਾਫ਼ ਦਾ ਜ਼ਬੂਰ।+ 82  ਪਰਮੇਸ਼ੁਰ ਆਪਣੀ ਸਭਾ ਵਿਚ ਖੜ੍ਹਾ ਹੈ;+ਉਹ ਈਸ਼ਵਰਾਂ ਵਿਚਕਾਰ* ਨਿਆਂ ਕਰਦਾ ਹੈ:+   “ਤੁਸੀਂ ਕਦੋਂ ਤਕ ਬੇਇਨਸਾਫ਼ੀ ਕਰਦੇ ਰਹੋਗੇ?+ ਅਤੇ ਕਦੋਂ ਤਕ ਦੁਸ਼ਟਾਂ ਦੀ ਤਰਫ਼ਦਾਰੀ ਕਰਦੇ ਰਹੋਗੇ?+ (ਸਲਹ)   ਮਾਮੂਲੀ ਲੋਕਾਂ ਅਤੇ ਯਤੀਮਾਂ* ਦਾ ਪੱਖ ਲਓ।+ ਬੇਸਹਾਰਾ ਅਤੇ ਕੰਗਾਲ ਲੋਕਾਂ ਨਾਲ ਨਿਆਂ ਕਰੋ।+   ਮਾਮੂਲੀ ਅਤੇ ਗ਼ਰੀਬ ਲੋਕਾਂ ਨੂੰ ਬਚਾਓ;ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਓ।”   ਉਹ* ਨਾ ਤਾਂ ਕੁਝ ਜਾਣਦੇ ਹਨ ਤੇ ਨਾ ਹੀ ਕੁਝ ਸਮਝਦੇ ਹਨ;+ਉਹ ਹਨੇਰੇ ਵਿਚ ਚੱਲ ਰਹੇ ਹਨ;ਧਰਤੀ ਦੀਆਂ ਨੀਂਹਾਂ ਹਿਲਾਈਆਂ ਜਾ ਰਹੀਆਂ ਹਨ।+   “ਮੈਂ ਕਿਹਾ: ‘ਤੁਸੀਂ ਈਸ਼ਵਰ* ਹੋ,+ਤੁਸੀਂ ਸਾਰੇ ਅੱਤ ਮਹਾਨ ਦੇ ਪੁੱਤਰ ਹੋ।   ਪਰ ਤੁਸੀਂ ਆਮ ਇਨਸਾਨਾਂ ਵਾਂਗ ਮਰ ਜਾਓਗੇ;+ਹੋਰਨਾਂ ਹਾਕਮਾਂ ਵਾਂਗ ਤੁਹਾਡਾ ਵੀ ਅੰਤ ਹੋ ਜਾਵੇਗਾ!’”+   ਹੇ ਪਰਮੇਸ਼ੁਰ, ਉੱਠ ਅਤੇ ਧਰਤੀ ਦਾ ਨਿਆਂ ਕਰ+ਕਿਉਂਕਿ ਸਾਰੀਆਂ ਕੌਮਾਂ ਤੇਰੀਆਂ ਹਨ।

ਫੁਟਨੋਟ

ਜਾਂ, “ਜਿਹੜੇ ਈਸ਼ਵਰਾਂ ਵਰਗੇ ਹਨ, ਉਹ ਉਨ੍ਹਾਂ ਵਿਚਕਾਰ।” ਜ਼ਾਹਰ ਹੈ ਕਿ ਇੱਥੇ ਇਜ਼ਰਾਈਲ ਦੇ ਇਨਸਾਨੀ ਨਿਆਂਕਾਰਾਂ ਦੀ ਗੱਲ ਕੀਤੀ ਗਈ ਹੈ।
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਯਾਨੀ, ਈਸ਼ਵਰ।
ਜਾਂ, “ਈਸ਼ਵਰ ਵਰਗੇ।”