ਜ਼ਬੂਰ 9:1-20
ਮੂਥਲੇਬਨ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
א [ਅਲਫ਼]
9 ਹੇ ਯਹੋਵਾਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰਾ ਗੁਣਗਾਨ ਕਰਾਂਗਾ;ਮੈਂ ਤੇਰੇ ਸਾਰੇ ਹੈਰਾਨੀਜਨਕ ਕੰਮਾਂ ਨੂੰ ਬਿਆਨ ਕਰਾਂਗਾ।+
2 ਮੈਂ ਤੇਰੇ ਕਾਰਨ ਖ਼ੁਸ਼ੀ ਮਨਾਵਾਂਗਾ ਅਤੇ ਬਾਗ਼-ਬਾਗ਼ ਹੋਵਾਂਗਾ;ਹੇ ਅੱਤ ਮਹਾਨ ਪਰਮੇਸ਼ੁਰ, ਮੈਂ ਤੇਰੇ ਨਾਂ ਦਾ ਗੁਣਗਾਨ ਕਰਾਂਗਾ।*+
ב [ਬੇਥ]
3 ਜਦ ਮੇਰੇ ਦੁਸ਼ਮਣ ਪਿੱਛੇ ਹਟਣਗੇ,+ਉਹ ਤੇਰੇ ਸਾਮ੍ਹਣੇ ਡਿਗ ਕੇ ਨਾਸ਼ ਹੋ ਜਾਣਗੇ।
4 ਤੂੰ ਮੇਰੇ ਮੁਕੱਦਮੇ ਦੀ ਪੈਰਵੀ ਕਰਦਾ ਹੈਂ ਅਤੇ ਸਹੀ ਫ਼ੈਸਲਾ ਕਰਦਾ ਹੈਂ;ਤੂੰ ਸਿੰਘਾਸਣ ’ਤੇ ਬੈਠ ਕੇ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈਂ।+
ג [ਗਿਮਲ]
5 ਤੂੰ ਕੌਮਾਂ ਨੂੰ ਝਿੜਕਿਆ ਹੈ+ ਅਤੇ ਦੁਸ਼ਟ ਨੂੰ ਨਾਸ਼ ਕੀਤਾ ਹੈਅਤੇ ਉਨ੍ਹਾਂ ਦਾ ਨਾਂ ਹਮੇਸ਼ਾ-ਹਮੇਸ਼ਾ ਲਈ ਮਿਟਾ ਦਿੱਤਾ ਹੈ।
6 ਦੁਸ਼ਮਣ ਸਦਾ ਲਈ ਤਬਾਹ ਹੋ ਗਏ ਹਨ;ਤੂੰ ਉਨ੍ਹਾਂ ਦੇ ਸ਼ਹਿਰ ਮਿੱਟੀ ਵਿਚ ਮਿਲਾ ਦਿੱਤੇ ਹਨ,ਉਨ੍ਹਾਂ ਦੀ ਯਾਦ ਪੂਰੀ ਤਰ੍ਹਾਂ ਮਿਟ ਜਾਵੇਗੀ।+
ה [ਹੇ]
7 ਪਰ ਯਹੋਵਾਹ ਹਮੇਸ਼ਾ ਲਈ ਆਪਣੇ ਸਿੰਘਾਸਣ ’ਤੇ ਬਿਰਾਜਮਾਨ ਹੈ;+ਉਸ ਨੇ ਨਿਆਂ ਕਰਨ ਲਈ ਆਪਣੀ ਰਾਜ-ਗੱਦੀ ਮਜ਼ਬੂਤੀ ਨਾਲ ਕਾਇਮ ਕੀਤੀ ਹੈ।+
8 ਉਹ ਸਾਰੀ ਧਰਤੀ* ਦੇ ਵਾਸੀਆਂ ਦਾ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰੇਗਾ;+ਉਹ ਕੌਮਾਂ ਦੇ ਮੁਕੱਦਮਿਆਂ ਦੇ ਸਹੀ ਫ਼ੈਸਲੇ ਕਰੇਗਾ।+
ו [ਵਾਉ]
9 ਯਹੋਵਾਹ ਸਤਾਏ ਹੋਏ ਲੋਕਾਂ ਲਈ ਮਜ਼ਬੂਤ ਪਨਾਹ,*+ਹਾਂ, ਬਿਪਤਾ ਦੇ ਵੇਲੇ ਮਜ਼ਬੂਤ ਪਨਾਹ ਬਣੇਗਾ।+
10 ਜਿਹੜੇ ਤੇਰਾ ਨਾਂ ਜਾਣਦੇ ਹਨ, ਉਹ ਤੇਰੇ ’ਤੇ ਭਰੋਸਾ ਕਰਨਗੇ;+ਹੇ ਯਹੋਵਾਹ, ਜਿਹੜੇ ਤੈਨੂੰ ਭਾਲਦੇ ਹਨ, ਤੂੰ ਉਨ੍ਹਾਂ ਨੂੰ ਕਦੇ ਨਹੀਂ ਤਿਆਗੇਂਗਾ।+
ז [ਜ਼ਾਇਨ]
11 ਯਹੋਵਾਹ ਦਾ ਗੁਣਗਾਨ ਕਰੋ ਜਿਹੜਾ ਸੀਓਨ ’ਤੇ ਵੱਸਦਾ ਹੈ;ਦੇਸ਼-ਦੇਸ਼ ਵਿਚ ਉਸ ਦੇ ਕੰਮਾਂ ਦੇ ਚਰਚੇ ਕਰੋ।+
12 ਉਹ ਦੁਖੀਆਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਖ਼ੂਨ ਦਾ ਬਦਲਾ ਲਵੇਗਾ;+ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਨਹੀਂ ਭੁੱਲੇਗਾ।+
ח [ਹੇਥ]
13 ਹੇ ਯਹੋਵਾਹ, ਤੂੰ ਮੈਨੂੰ ਮੌਤ ਦੇ ਦਰਵਾਜ਼ਿਆਂ ਤੋਂ ਚੁੱਕਦਾ ਹੈਂ,+ਮੇਰੇ ’ਤੇ ਮਿਹਰ ਕਰ; ਮੇਰੇ ਦੁੱਖ ਨੂੰ ਦੇਖ ਜੋ ਮੈਨੂੰ ਨਫ਼ਰਤ ਕਰਨ ਵਾਲੇ ਦਿੰਦੇ ਹਨ
14 ਤਾਂਕਿ ਮੈਂ ਸੀਯੋਨ ਦੀ ਧੀ ਦੇ ਦਰਵਾਜ਼ਿਆਂ ’ਤੇ ਤੇਰੇ ਕੰਮਾਂ ਦੀਆਂ ਸਿਫ਼ਤਾਂ ਕਰਾਂ+ਅਤੇ ਤੇਰੇ ਮੁਕਤੀ ਦੇ ਕੰਮਾਂ ਕਰਕੇ ਖ਼ੁਸ਼ੀ ਮਨਾਵਾਂ।+
ט [ਟੇਥ]
15 ਕੌਮਾਂ ਆਪਣੇ ਪੁੱਟੇ ਟੋਏ ਵਿਚ ਆਪ ਹੀ ਡਿਗ ਪਈਆਂ ਹਨ;ਉਨ੍ਹਾਂ ਦੇ ਪੈਰ ਆਪਣੇ ਹੀ ਲੁਕਾਏ ਹੋਏ ਜਾਲ਼ ਵਿਚ ਫਸ ਗਏ ਹਨ।+
16 ਯਹੋਵਾਹ ਨਿਆਂ ਮੁਤਾਬਕ ਕਾਰਵਾਈ ਕਰਨ ਲਈ ਜਾਣਿਆ ਜਾਂਦਾ ਹੈ।+
ਦੁਸ਼ਟ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿਚ ਆਪ ਹੀ ਫਸ ਗਏ ਹਨ।+
ਹਿੱਗਯੋਨ।* (ਸਲਹ)
י [ਯੋਧ]
17 ਦੁਸ਼ਟ ਕਬਰ* ਵਿਚ ਚਲੇ ਜਾਣਗੇਅਤੇ ਉਹ ਸਾਰੀਆਂ ਕੌਮਾਂ ਵੀ ਜਿਹੜੀਆਂ ਪਰਮੇਸ਼ੁਰ ਨੂੰ ਭੁੱਲ ਜਾਂਦੀਆਂ ਹਨ।
18 ਪਰ ਪਰਮੇਸ਼ੁਰ ਗ਼ਰੀਬ ਨੂੰ ਨਹੀਂ ਭੁੱਲੇਗਾ+ਅਤੇ ਨਾ ਹੀ ਹਲੀਮ* ਲੋਕਾਂ ਦੀ ਉਮੀਦ ਕਦੇ ਮਿਟੇਗੀ।+
כ [ਕਾਫ਼]
19 ਹੇ ਯਹੋਵਾਹ, ਉੱਠ! ਮਰਨਹਾਰ ਇਨਸਾਨ ਨੂੰ ਜਿੱਤਣ ਨਾ ਦੇ।
ਤੇਰੀ ਹਜ਼ੂਰੀ ਵਿਚ ਕੌਮਾਂ ਦਾ ਨਿਆਂ ਕੀਤਾ ਜਾਵੇ।+
20 ਹੇ ਯਹੋਵਾਹ, ਉਨ੍ਹਾਂ ਦੇ ਦਿਲਾਂ ਵਿਚ ਆਪਣਾ ਖ਼ੌਫ਼ ਬਿਠਾ ਦੇ।+
ਕੌਮਾਂ ਨੂੰ ਅਹਿਸਾਸ ਕਰਾ ਕਿ ਉਹ ਸਿਰਫ਼ ਮਰਨਹਾਰ ਇਨਸਾਨ ਹਨ। (ਸਲਹ)
ਫੁਟਨੋਟ
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
^ ਜਾਂ, “ਉਪਜਾਊ ਜ਼ਮੀਨ।”
^ ਜਾਂ, “ਸੁਰੱਖਿਆ ਦੀ ਉੱਚੀ ਥਾਂ।”
^ ਜਾਂ, “ਸ਼ਾਂਤ ਸੁਭਾਅ ਦੇ।”