ਜ਼ਬੂਰ 98:1-9
-
ਯਹੋਵਾਹ ਮੁਕਤੀਦਾਤਾ ਅਤੇ ਸੱਚਾ ਨਿਆਂਕਾਰ
-
ਯਹੋਵਾਹ ਦੇ ਮੁਕਤੀ ਦੇ ਕੰਮਾਂ ਬਾਰੇ ਦੱਸਿਆ ਗਿਆ ਹੈ (2, 3)
-
ਇਕ ਜ਼ਬੂਰ।
98 ਯਹੋਵਾਹ ਲਈ ਇਕ ਨਵਾਂ ਗੀਤ ਗਾਓ+ਕਿਉਂਕਿ ਉਸ ਨੇ ਹੈਰਾਨੀਜਨਕ ਕੰਮ ਕੀਤੇ ਹਨ।+
ਉਸ ਦੇ ਸੱਜੇ ਹੱਥ, ਹਾਂ, ਉਸ ਦੀ ਪਵਿੱਤਰ ਬਾਂਹ ਨੇ ਮੁਕਤੀ* ਦਿਵਾਈ ਹੈ।+
2 ਯਹੋਵਾਹ ਨੇ ਆਪਣੇ ਮੁਕਤੀ ਦੇ ਕੰਮਾਂ ਬਾਰੇ ਦੱਸਿਆ ਹੈ;+ਉਸ ਨੇ ਕੌਮਾਂ ਸਾਮ੍ਹਣੇ ਆਪਣਾ ਨਿਆਂ ਜ਼ਾਹਰ ਕੀਤਾ ਹੈ।+
3 ਉਸ ਨੇ ਆਪਣਾ ਵਾਅਦਾ ਯਾਦ ਰੱਖਿਆ ਹੈਕਿ ਉਹ ਇਜ਼ਰਾਈਲ ਨਾਲ ਅਟੱਲ ਪਿਆਰ ਕਰੇਗਾ ਅਤੇ ਵਫ਼ਾਦਾਰੀ ਨਿਭਾਏਗਾ।+
ਪੂਰੀ ਧਰਤੀ ਨੇ ਸਾਡੇ ਪਰਮੇਸ਼ੁਰ ਦੇ ਮੁਕਤੀ ਦੇ ਕੰਮਾਂ* ਨੂੰ ਆਪਣੀ ਅੱਖੀਂ ਦੇਖਿਆ ਹੈ।+
4 ਹੇ ਸਾਰੀ ਧਰਤੀ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾ।
ਬਾਗ਼-ਬਾਗ਼ ਹੋ, ਖ਼ੁਸ਼ੀ ਨਾਲ ਉਸ ਦੀ ਜੈ-ਜੈ ਕਾਰ ਕਰ ਅਤੇ ਗੁਣਗਾਨ ਕਰ।*+
5 ਸੁਰੀਲਾ ਗੀਤ ਗਾ ਕੇ ਅਤੇ ਰਬਾਬ ਵਜਾ ਕੇ,ਹਾਂ, ਰਬਾਬ ਵਜਾ ਕੇ ਯਹੋਵਾਹ ਦਾ ਗੁਣਗਾਨ ਕਰ।*
6 ਤੁਰ੍ਹੀਆਂ ਅਤੇ ਨਰਸਿੰਗਾ ਵਜਾ ਕੇ,+ਆਪਣੇ ਰਾਜੇ ਯਹੋਵਾਹ ਸਾਮ੍ਹਣੇ ਜਿੱਤ ਦੇ ਨਾਅਰੇ ਲਾ।
7 ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ,ਨਾਲੇ ਧਰਤੀ ਅਤੇ ਇਸ ਦੇ ਵਾਸੀ ਵੀ।
8 ਨਦੀਆਂ ਤਾੜੀਆਂ ਵਜਾਉਣਅਤੇ ਪਹਾੜ ਮਿਲ ਕੇ ਖ਼ੁਸ਼ੀ ਨਾਲ ਯਹੋਵਾਹ ਸਾਮ੍ਹਣੇ ਜੈ-ਜੈ ਕਰਨ+
9 ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।*
ਉਹ ਸਾਰੀ ਧਰਤੀ ਦਾ ਧਰਮੀ ਅਸੂਲਾਂ ਮੁਤਾਬਕ+ਅਤੇ ਦੇਸ਼-ਦੇਸ਼ ਦੇ ਲੋਕਾਂ ਦਾ ਬਿਨਾਂ ਪੱਖਪਾਤ ਦੇ ਨਿਆਂ ਕਰੇਗਾ।+
ਫੁਟਨੋਟ
^ ਜਾਂ, “ਜਿੱਤ।”
^ ਜਾਂ, “ਸਾਡੇ ਪਰਮੇਸ਼ੁਰ ਦੀ ਜਿੱਤ।”
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
^ ਜਾਂ, “ਆ ਗਿਆ ਹੈ।”