ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 15:1-8
15 ਫਿਰ ਮੈਂ ਸਵਰਗ ਵਿਚ ਇਕ ਹੋਰ ਵੱਡਾ ਅਤੇ ਅਨੋਖਾ ਨਿਸ਼ਾਨ ਦੇਖਿਆ: ਸੱਤ ਦੂਤ+ ਜਿਨ੍ਹਾਂ ਕੋਲ ਸੱਤ ਬਿਪਤਾਵਾਂ ਸਨ। ਇਹ ਆਖ਼ਰੀ ਬਿਪਤਾਵਾਂ ਹਨ ਕਿਉਂਕਿ ਇਨ੍ਹਾਂ ਤੋਂ ਬਾਅਦ ਪਰਮੇਸ਼ੁਰ ਦੇ ਗੁੱਸੇ ਦੀ ਅੱਗ ਬੁੱਝ ਜਾਵੇਗੀ।+
2 ਮੈਂ ਕੱਚ ਦੇ ਸਮੁੰਦਰ ਵਰਗਾ ਕੁਝ ਦੇਖਿਆ+ ਜਿਸ ਵਿਚ ਅੱਗ ਮਿਲੀ ਹੋਈ ਸੀ। ਮੈਂ ਉਸ ਕੱਚ ਦੇ ਸਮੁੰਦਰ ਲਾਗੇ ਉਨ੍ਹਾਂ ਲੋਕਾਂ ਨੂੰ ਖੜ੍ਹੇ ਦੇਖਿਆ ਜਿਹੜੇ ਉਸ ਵਹਿਸ਼ੀ ਦਰਿੰਦੇ ਉੱਤੇ ਅਤੇ ਉਸ ਦੇ ਨਾਂ ਦੇ ਨੰਬਰ+ ਉੱਤੇ ਅਤੇ ਉਸ ਦੀ ਮੂਰਤੀ+ ਉੱਤੇ ਜਿੱਤ ਹਾਸਲ ਕਰਦੇ ਹਨ+ ਅਤੇ ਉਨ੍ਹਾਂ ਕੋਲ ਪਰਮੇਸ਼ੁਰ ਦੇ ਰਬਾਬ ਸਨ।
3 ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ+ ਅਤੇ ਲੇਲੇ ਦਾ ਗੀਤ+ ਗਾ ਰਹੇ ਸਨ:
“ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।+ ਹੇ ਯੁਗਾਂ-ਯੁਗਾਂ ਦੇ ਮਹਾਰਾਜ,+ ਤੇਰੇ ਰਾਹ ਸਹੀ ਅਤੇ ਸੱਚੇ ਹਨ।+
4 ਯਹੋਵਾਹ,* ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਕਿਉਂਕਿ ਸਿਰਫ਼ ਤੂੰ ਹੀ ਵਫ਼ਾਦਾਰ ਹੈਂ।+ ਸਾਰੀਆਂ ਕੌਮਾਂ ਆ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ+ ਕਿਉਂਕਿ ਇਹ ਜ਼ਾਹਰ ਹੋ ਗਿਆ ਹੈ ਕਿ ਤੇਰੇ ਫ਼ਰਮਾਨ ਸਹੀ ਹਨ।”
5 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਦੇਖਿਆ ਕਿ ਸਵਰਗ ਵਿਚ ਗਵਾਹੀ ਦਾ ਤੰਬੂ*+ ਖੁੱਲ੍ਹਾ ਹੋਇਆ ਸੀ+
6 ਅਤੇ ਉਸ ਵਿੱਚੋਂ ਸੱਤ ਦੂਤ ਸੱਤ ਬਿਪਤਾਵਾਂ+ ਲੈ ਕੇ ਨਿਕਲੇ। ਉਨ੍ਹਾਂ ਨੇ ਸਾਫ਼ ਅਤੇ ਲਿਸ਼ਕਦੇ ਕੱਪੜੇ ਪਾਏ ਹੋਏ ਸਨ ਅਤੇ ਸੋਨੇ ਦੇ ਸੀਨੇਬੰਦ ਬੰਨ੍ਹੇ ਹੋਏ ਸਨ।
7 ਚਾਰ ਜੀਉਂਦੇ ਪ੍ਰਾਣੀਆਂ ਵਿੱਚੋਂ ਇਕ ਨੇ ਸੱਤਾਂ ਦੂਤਾਂ ਨੂੰ ਸੱਤ ਸੋਨੇ ਦੇ ਕਟੋਰੇ ਦਿੱਤੇ ਜਿਹੜੇ ਯੁਗੋ-ਯੁਗ ਜੀਉਂਦੇ ਰਹਿਣ ਵਾਲੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ।+
8 ਉਹ ਤੰਬੂ ਪਰਮੇਸ਼ੁਰ ਦੀ ਮਹਿਮਾ ਅਤੇ ਤਾਕਤ ਕਰਕੇ ਧੂੰਏਂ ਨਾਲ ਭਰ ਗਿਆ+ ਅਤੇ ਕੋਈ ਵੀ ਉਦੋਂ ਤਕ ਉਸ ਵਿਚ ਜਾ ਨਾ ਸਕਿਆ ਜਦ ਤਕ ਉਹ ਸੱਤ ਬਿਪਤਾਵਾਂ ਖ਼ਤਮ ਨਾ ਹੋ ਗਈਆਂ+ ਜਿਹੜੀਆਂ ਸੱਤ ਦੂਤਾਂ ਕੋਲ ਸਨ।