ਮੀਕਾਹ 5:1-15

  • ਸਾਰੀ ਧਰਤੀ ਉੱਤੇ ਇਕ ਮਹਾਨ ਹਾਕਮ (1-6)

    • ਹਾਕਮ ਬੈਤਲਹਮ ਤੋਂ ਆਵੇਗਾ (2)

  • ਬਚੇ ਹੋਏ ਲੋਕ ਤ੍ਰੇਲ ਤੇ ਸ਼ੇਰ ਵਰਗੇ (7-9)

  • ਦੇਸ਼ ਨੂੰ ਸ਼ੁੱਧ ਕੀਤਾ ਜਾਵੇਗਾ (10-15)

5  “ਹੇ ਚਾਰੇ ਪਾਸਿਓਂ ਘਿਰੀ ਹੋਈ ਧੀਏ,ਹੁਣ ਤੂੰ ਆਪਣੇ ਆਪ ਨੂੰ ਕੱਟ-ਵੱਢ ਰਹੀ ਹੈਂ;ਸਾਨੂੰ ਘੇਰਾ ਪਾਇਆ ਗਿਆ ਹੈ।+ ਉਹ ਇਜ਼ਰਾਈਲ ਦੇ ਨਿਆਂਕਾਰ ਦੀ ਗੱਲ੍ਹ ’ਤੇ ਡੰਡਾ ਮਾਰਦੇ ਹਨ।+   ਹੇ ਬੈਤਲਹਮ ਅਫਰਾਥਾਹ,+ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ।   ਇਸ ਲਈ ਉਹ ਉਨ੍ਹਾਂ ਨੂੰ ਉਸ ਸਮੇਂ ਤਕ ਤਿਆਗ ਦੇਵੇਗਾਜਦ ਤਕ ਉਹ ਔਰਤ ਜਿਸ ਨੇ ਜਨਮ ਦੇਣਾ ਹੈ ਜਨਮ ਨਹੀਂ ਦੇ ਦਿੰਦੀ। ਅਤੇ ਉਸ ਦੇ ਬਾਕੀ ਬਚੇ ਭਰਾ ਇਜ਼ਰਾਈਲ ਦੇ ਲੋਕਾਂ ਕੋਲ ਮੁੜ ਆਉਣਗੇ।   ਉਹ ਖੜ੍ਹਾ ਹੋਵੇਗਾ ਅਤੇ ਯਹੋਵਾਹ ਦੇ ਬਲ ਨਾਲਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਮਹਾਨ ਨਾਂ ’ਤੇਝੁੰਡ ਦੀ ਚਰਵਾਹੀ ਕਰੇਗਾ+ ਅਤੇ ਉਹ ਸੁਰੱਖਿਅਤ ਵੱਸਣਗੇ+ਕਿਉਂਕਿ ਹੁਣ ਤਕ ਉਸ ਦੀ ਮਹਾਨਤਾ ਧਰਤੀ ਦੇ ਕੋਨੇ-ਕੋਨੇ ਤਕ ਪਹੁੰਚ ਚੁੱਕੀ ਹੋਵੇਗੀ।+   ਅਤੇ ਉਹ ਸ਼ਾਂਤੀ ਕਾਇਮ ਕਰੇਗਾ।+ ਜੇ ਅੱਸ਼ੂਰੀ ਸਾਡੇ ਦੇਸ਼ ’ਤੇ ਹਮਲਾ ਕਰਨਗੇ ਅਤੇ ਸਾਡੇ ਕਿਲਿਆਂ ਨੂੰ ਤਬਾਹ ਕਰਨਗੇ,+ਤਾਂ ਅਸੀਂ ਉਨ੍ਹਾਂ ਦੇ ਖ਼ਿਲਾਫ਼ ਸੱਤ ਚਰਵਾਹੇ, ਹਾਂ, ਇਨਸਾਨਾਂ ਵਿੱਚੋਂ ਅੱਠ ਰਾਜਕੁਮਾਰ* ਖੜ੍ਹੇ ਕਰਾਂਗੇ।   ਉਹ ਅੱਸ਼ੂਰ ਦੇਸ਼ ਦੇ ਖ਼ਿਲਾਫ਼ ਤਲਵਾਰ ਚੁੱਕਣਗੇ+ਅਤੇ ਨਿਮਰੋਦ ਦੇ ਦੇਸ਼+ ਵਿਚ ਦਾਖ਼ਲ ਹੋਣ ਦੇ ਰਸਤਿਆਂ ’ਤੇ ਤਲਵਾਰ ਉਠਾਉਣਗੇ। ਅਤੇ ਜਦ ਅੱਸ਼ੂਰੀ ਸਾਡੇ ਦੇਸ਼ ’ਤੇ ਹਮਲਾ ਕਰਨਗੇ ਅਤੇ ਸਾਡੇ ਇਲਾਕੇ ਨੂੰ ਤਬਾਹ ਕਰਨਗੇ,ਤਾਂ ਉਹ ਸਾਨੂੰ ਅੱਸ਼ੂਰੀਆਂ ਦੇ ਹੱਥੋਂ ਛੁਡਾਵੇਗਾ।+   ਯਾਕੂਬ ਦੇ ਬਚੇ ਹੋਏ ਲੋਕ ਬਹੁਤ ਸਾਰੇ ਲੋਕਾਂ ਵਿਚਕਾਰਇਵੇਂ ਹੋਣਗੇ ਜਿਵੇਂ ਯਹੋਵਾਹ ਵੱਲੋਂ ਤ੍ਰੇਲ,ਜਿਵੇਂ ਪੇੜ-ਪੌਦਿਆਂ ’ਤੇ ਪੈਂਦੀ ਮੀਂਹ ਦੀ ਫੁਹਾਰ,ਜਿਹੜੀ ਇਨਸਾਨ ਉੱਤੇ ਉਮੀਦ ਨਹੀਂ ਲਾਉਂਦੀ,ਜਾਂ ਇਨਸਾਨਾਂ ਦੀ ਉਡੀਕ ਨਹੀਂ ਕਰਦੀ।   ਯਾਕੂਬ ਦੇ ਬਚੇ ਹੋਏ ਲੋਕ ਕੌਮਾਂ ਵਿਚਕਾਰਅਤੇ ਬਹੁਤ ਸਾਰੇ ਲੋਕਾਂ ਵਿਚਕਾਰ ਇਵੇਂ ਹੋਣਗੇ,ਜਿਵੇਂ ਜੰਗਲ ਦੇ ਜਾਨਵਰਾਂ ਵਿਚਕਾਰ ਸ਼ੇਰ,ਭੇਡਾਂ ਦੇ ਝੁੰਡ ਵਿਚ ਜਵਾਨ ਸ਼ੇਰ,ਜਿਹੜਾ ਝੁੰਡ ਵਿਚ ਜਾ ਕੇ ਜਾਨਵਰਾਂ ’ਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਪਾੜਦਾ ਹੈ;ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ।   ਤੂੰ ਆਪਣੇ ਦੁਸ਼ਮਣਾਂ ’ਤੇ ਹੱਥ ਉਠਾਵੇਂਗਾਅਤੇ ਤੇਰੇ ਸਾਰੇ ਦੁਸ਼ਮਣ ਖ਼ਤਮ ਕੀਤੇ ਜਾਣਗੇ।” 10  ਯਹੋਵਾਹ ਕਹਿੰਦਾ ਹੈ,“ਉਸ ਦਿਨ ਮੈਂ ਤੇਰੇ ਸਾਰੇ ਘੋੜੇ ਮਾਰ ਦਿਆਂਗਾ ਅਤੇ ਤੇਰੇ ਰਥ ਤੋੜ ਦਿਆਂਗਾ। 11  ਮੈਂ ਤੇਰੇ ਦੇਸ਼ ਦੇ ਸ਼ਹਿਰ ਬਰਬਾਦ ਕਰ ਦਿਆਂਗਾਅਤੇ ਤੇਰੇ ਸਾਰੇ ਕਿਲੇ ਢਾਹ ਦਿਆਂਗਾ। 12  ਮੈਂ ਤੇਰੇ ਜਾਦੂ-ਟੂਣਿਆਂ ਦਾ ਅੰਤ ਕਰ ਦਿਆਂਗਾਅਤੇ ਜਾਦੂਗਰੀ ਕਰਨ ਵਾਲਾ ਕੋਈ ਵੀ ਇਨਸਾਨ ਤੇਰੇ ਵਿਚ ਨਹੀਂ ਬਚੇਗਾ।+ 13  ਮੈਂ ਤੇਰੀਆਂ ਮੂਰਤੀਆਂ ਅਤੇ ਤੇਰੇ ਥੰਮ੍ਹਾਂ ਨੂੰ ਤੇਰੇ ਵਿਚਕਾਰੋਂ ਨਸ਼ਟ ਕਰ ਦਿਆਂਗਾਅਤੇ ਤੂੰ ਫਿਰ ਕਦੀ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਅੱਗੇ ਮੱਥਾ ਨਹੀਂ ਟੇਕੇਂਗਾ।+ 14  ਮੈਂ ਤੇਰੇ ਪੂਜਾ-ਖੰਭੇ* ਤੇਰੇ ਵਿਚਕਾਰੋਂ ਪੁੱਟ ਸੁੱਟਾਂਗਾ+ਅਤੇ ਤੇਰੇ ਸ਼ਹਿਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗਾ। 15  ਮੈਂ ਗੁੱਸੇ ਅਤੇ ਕ੍ਰੋਧ ਨਾਲ ਉਨ੍ਹਾਂ ਕੌਮਾਂ ਨੂੰ ਸਜ਼ਾ ਦਿਆਂਗਾਜਿਨ੍ਹਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ।”

ਫੁਟਨੋਟ

ਜਾਂ, “ਘਰਾਣਿਆਂ ਵਿੱਚੋਂ।”
ਜਾਂ, “ਆਗੂ।”