ਯਸਾਯਾਹ 16:1-14

  • ਮੋਆਬ ਖ਼ਿਲਾਫ਼ ਸੰਦੇਸ਼ ਜਾਰੀ (1-14)

16  ਦੇਸ਼ ਦੇ ਹਾਕਮ ਲਈ ਇਕ ਭੇਡੂ ਭੇਜੋ,ਸੀਲਾ ਤੋਂ ਉਜਾੜ ਥਾਣੀਂਸੀਓਨ ਦੀ ਧੀ ਦੇ ਪਹਾੜ ਉੱਤੇ ਭੇਜੋ।   ਜਿਵੇਂ ਇਕ ਪੰਛੀ ਨੂੰ ਉਸ ਦੇ ਆਲ੍ਹਣੇ ਤੋਂ ਭਜਾ ਦਿੱਤਾ ਜਾਂਦਾ ਹੈ,+ਉਸੇ ਤਰ੍ਹਾਂ ਮੋਆਬ ਦੀਆਂ ਧੀਆਂ ਅਰਨੋਨ ਦੇ ਘਾਟਾਂ ’ਤੇ ਹੋਣਗੀਆਂ।+   “ਸਲਾਹ ਦਿਓ, ਫ਼ੈਸਲੇ ਮੁਤਾਬਕ ਕਰੋ। ਸਿਖਰ ਦੁਪਹਿਰੇ ਆਪਣੀ ਛਾਂ ਰਾਤ ਵਰਗੀ ਬਣਾਓ। ਖਿੰਡੇ ਹੋਇਆਂ ਨੂੰ ਲੁਕਾਓ ਅਤੇ ਭੱਜਣ ਵਾਲਿਆਂ ਨੂੰ ਨਾ ਫੜਾਓ।   ਹੇ ਮੋਆਬ, ਮੇਰੇ ਖਿੰਡੇ ਹੋਇਆਂ ਨੂੰ ਆਪਣੇ ਵਿਚ ਵੱਸਣ ਦੇ। ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਲਈ ਲੁਕਣ ਦੀ ਥਾਂ ਬਣ।+ ਜ਼ਾਲਮ ਮੁੱਕ ਜਾਵੇਗਾ,ਤਬਾਹੀ ਖ਼ਤਮ ਹੋ ਜਾਵੇਗੀਅਤੇ ਦੂਜਿਆਂ ਨੂੰ ਮਿੱਧਣ ਵਾਲੇ ਧਰਤੀ ਤੋਂ ਮਿਟ ਜਾਣਗੇ।   ਫਿਰ ਅਟੱਲ ਪਿਆਰ ਦੀ ਬੁਨਿਆਦ ’ਤੇ ਇਕ ਰਾਜ-ਗੱਦੀ ਮਜ਼ਬੂਤੀ ਨਾਲ ਕਾਇਮ ਕੀਤੀ ਜਾਵੇਗੀ। ਦਾਊਦ ਦੇ ਤੰਬੂ ਵਿਚ ਇਸ ਉੱਤੇ ਬੈਠਣ ਵਾਲਾ ਵਫ਼ਾਦਾਰ ਹੋਵੇਗਾ;+ਉਹ ਬਿਨਾਂ ਪੱਖਪਾਤ ਕੀਤਿਆਂ ਨਿਆਂ ਕਰੇਗਾ ਅਤੇ ਸਹੀ ਕੰਮ ਕਰਨ ਵਿਚ ਦੇਰ ਨਾ ਕਰੇਗਾ।”+   ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ ਕਿ ਉਹ ਬਹੁਤ ਹੰਕਾਰੀ ਹੈ,+ਹਾਂ, ਉਸ ਦੇ ਹੰਕਾਰ, ਉਸ ਦੀ ਆਕੜ ਅਤੇ ਉਸ ਦੇ ਕ੍ਰੋਧ ਬਾਰੇ;+ਪਰ ਉਸ ਦੀਆਂ ਖੋਖਲੀਆਂ ਗੱਲਾਂ ਬੇਕਾਰ ਸਾਬਤ ਹੋਣਗੀਆਂ।   ਇਸ ਲਈ ਮੋਆਬ ਲਈ ਮੋਆਬ ਵੈਣ ਪਾਵੇਗਾ;ਉਹ ਸਾਰੇ ਦੇ ਸਾਰੇ ਕੀਰਨੇ ਪਾਉਣਗੇ।+ ਮਾਰ ਖਾਣ ਵਾਲੇ ਕੀਰ-ਹਰਾਸਥ ਦੀਆਂ ਸੌਗੀਆਂ ਦੀਆਂ ਟਿੱਕੀਆਂ ਲਈ ਆਹਾਂ ਭਰਨਗੇ।+   ਹਸ਼ਬੋਨ+ ਦੇ ਪੌੜੀਦਾਰ ਖੇਤ ਸੁੱਕ ਗਏ ਹਨ,ਨਾਲੇ ਸਿਬਮਾਹ+ ਦੀ ਅੰਗੂਰੀ ਵੇਲ;ਕੌਮਾਂ ਦੇ ਹਾਕਮਾਂ ਨੇ ਇਸ ਦੀਆਂ ਸੁਰਖ਼ ਲਾਲ ਟਾਹਣੀਆਂ* ਨੂੰ ਮਿੱਧ ਸੁੱਟਿਆ ਹੈ;ਉਹ ਯਾਜ਼ੇਰ ਤਕ ਪਹੁੰਚ ਗਈਆਂ ਸਨ;+ਉਹ ਉਜਾੜ ਤਕ ਚਲੀਆਂ ਗਈਆਂ ਸਨ। ਇਸ ਵੇਲ ਦੀਆਂ ਸ਼ਾਖ਼ਾਂ ਫੈਲ ਗਈਆਂ ਅਤੇ ਸਮੁੰਦਰ ਤਕ ਜਾ ਪਹੁੰਚੀਆਂ ਸਨ।   ਇਸੇ ਕਰਕੇ ਮੈਂ ਸਿਬਮਾਹ ਦੀ ਅੰਗੂਰੀ ਵੇਲ ਲਈ ਵੀ ਉਸੇ ਤਰ੍ਹਾਂ ਰੋਵਾਂਗਾ ਜਿਵੇਂ ਮੈਂ ਯਾਜ਼ਰ ਲਈ ਰੋਂਦਾ ਹਾਂ। ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੁਹਾਨੂੰ ਆਪਣੇ ਹੰਝੂਆਂ ਨਾਲ ਭਿਓਂ ਦਿਆਂਗਾ+ਕਿਉਂਕਿ ਤੁਹਾਡੇ ਗਰਮੀ ਦੇ ਫਲਾਂ ਅਤੇ ਫ਼ਸਲ ਦੀ ਵਾਢੀ ਕਰਕੇ ਹੁੰਦਾ ਸ਼ੋਰ ਬੰਦ ਹੋ ਗਿਆ ਹੈ।* 10  ਫਲਾਂ ਦੇ ਬਾਗ਼ ਤੋਂ ਖ਼ੁਸ਼ੀਆਂ-ਖੇੜੇ ਖੋਹ ਲਏ ਗਏ ਹਨਅਤੇ ਅੰਗੂਰੀ ਬਾਗ਼ਾਂ ਵਿਚ ਹੁਣ ਨਾ ਖ਼ੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ ਅਤੇ ਨਾ ਹੀ ਉੱਥੇ ਕੋਈ ਸ਼ੋਰ ਹੈ।+ ਮਿੱਧਣ ਵਾਲਾ ਹੁਣ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਨੂੰ ਨਹੀਂ ਮਿੱਧਦਾਕਿਉਂਕਿ ਮੈਂ ਸ਼ੋਰ-ਸ਼ਰਾਬਾ ਬੰਦ ਕਰਾ ਦਿੱਤਾ ਹੈ।+ 11  ਇਸੇ ਕਰਕੇ ਮੇਰਾ ਦਿਲ ਮੋਆਬ ਲਈ ਤੜਫ ਰਿਹਾ ਹੈ,+ਜਿਵੇਂ ਕਿਸੇ ਨੇ ਰਬਾਬ ਦੀਆਂ ਤਾਰਾਂ ਨੂੰ ਛੇੜ ਦਿੱਤਾ ਹੋਵੇਅਤੇ ਮੈਂ ਧੁਰ ਅੰਦਰੋਂ ਕੀਰ-ਹਰਾਸਥ ਲਈ ਤੜਫ ਰਿਹਾ ਹਾਂ।+ 12  ਜੇ ਮੋਆਬ ਉੱਚੀ ਜਗ੍ਹਾ ਜਾ ਕੇ ਆਪਣੇ ਆਪ ਨੂੰ ਥਕਾ ਵੀ ਲਵੇ ਅਤੇ ਪ੍ਰਾਰਥਨਾ ਕਰਨ ਲਈ ਆਪਣੇ ਪਵਿੱਤਰ ਸਥਾਨ ਵਿਚ ਜਾਵੇ, ਤਾਂ ਵੀ ਉਸ ਦੇ ਪੱਲੇ ਕੁਝ ਨਹੀਂ ਪੈਣਾ।+ 13  ਯਹੋਵਾਹ ਨੇ ਮੋਆਬ ਬਾਰੇ ਇਹ ਪਹਿਲਾਂ ਹੀ ਦੱਸ ਦਿੱਤਾ ਸੀ। 14  ਹੁਣ ਯਹੋਵਾਹ ਕਹਿੰਦਾ ਹੈ: “ਮਜ਼ਦੂਰ ਦੇ ਵਰ੍ਹਿਆਂ ਵਾਂਗ ਤਿੰਨ ਸਾਲਾਂ ਦੇ ਅੰਦਰ-ਅੰਦਰ* ਹਰ ਤਰ੍ਹਾਂ ਦੀ ਗੜਬੜੀ ਨਾਲ ਮੋਆਬ ਦੀ ਸ਼ਾਨ ਮਿੱਟੀ ਵਿਚ ਮਿਲ ਜਾਵੇਗੀ ਅਤੇ ਬਚਣ ਵਾਲੇ ਬਹੁਤ ਥੋੜ੍ਹੇ ਅਤੇ ਕਮਜ਼ੋਰ ਹੋਣਗੇ।”+

ਫੁਟਨੋਟ

ਜਾਂ, “ਇਸ ਦੀਆਂ ਲਾਲ ਅੰਗੂਰਾਂ ਨਾਲ ਲੱਦੀਆਂ ਟਾਹਣੀਆਂ।”
ਜਾਂ ਸੰਭਵ ਹੈ, “ਕਿਉਂਕਿ ਤੁਹਾਡੇ ਗਰਮੀ ਦੇ ਫਲਾਂ ਅਤੇ ਫ਼ਸਲ ਦੀ ਵਾਢੀ ਵੇਲੇ ਯੁੱਧ ਦਾ ਹੋਕਾ ਸੁਣਾਈ ਦੇ ਰਿਹਾ ਹੈ।”
ਜਾਂ, “ਬੜੇ ਧਿਆਨ ਨਾਲ ਗਿਣੇ ਸਾਲਾਂ ਦੇ ਅੰਦਰ-ਅੰਦਰ, ਜਿਵੇਂ ਮਜ਼ਦੂਰ ਗਿਣਦਾ ਹੈ”; ਯਾਨੀ, ਪੂਰੇ ਤਿੰਨ ਸਾਲ।