ਯਸਾਯਾਹ 19:1-25

  • ਮਿਸਰ ਖ਼ਿਲਾਫ਼ ਗੰਭੀਰ ਸੰਦੇਸ਼ (1-15)

  • ਮਿਸਰ ਯਹੋਵਾਹ ਨੂੰ ਜਾਣ ਲਵੇਗਾ (16-25)

    • ਮਿਸਰ ਵਿਚ ਯਹੋਵਾਹ ਲਈ ਇਕ ਵੇਦੀ (19)

19  ਮਿਸਰ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੈ ਅਤੇ ਉਹ ਮਿਸਰ ਆ ਰਿਹਾ ਹੈ। ਮਿਸਰ ਦੇ ਨਿਕੰਮੇ ਦੇਵਤੇ ਉਸ ਅੱਗੇ ਥਰ-ਥਰ ਕੰਬਣਗੇ+ਅਤੇ ਮਿਸਰ ਦਾ ਦਿਲ ਦਹਿਲ ਜਾਵੇਗਾ।   “ਮੈਂ ਮਿਸਰੀਆਂ ਨੂੰ ਮਿਸਰੀਆਂ ਖ਼ਿਲਾਫ਼ ਭੜਕਾਵਾਂਗਾਅਤੇ ਉਹ ਇਕ-ਦੂਜੇ ਨਾਲ ਲੜਨਗੇ,ਭਰਾ ਭਰਾ ਨਾਲ ਤੇ ਗੁਆਂਢੀ ਗੁਆਂਢੀ ਨਾਲ,ਸ਼ਹਿਰ ਸ਼ਹਿਰ ਨਾਲ ਅਤੇ ਰਾਜ ਰਾਜ ਨਾਲ ਲੜੇਗਾ।   ਮਿਸਰ ਦੀ ਮੱਤ ਮਾਰੀ ਜਾਵੇਗੀਅਤੇ ਮੈਂ ਉਸ ਦੀਆਂ ਯੋਜਨਾਵਾਂ ਨਾਕਾਮ ਕਰ ਦਿਆਂਗਾ।+ ਉਹ ਨਿਕੰਮੇ ਦੇਵਤਿਆਂ ਤੋਂ,ਜਾਦੂ-ਮੰਤਰ ਕਰਨ ਵਾਲਿਆਂ, ਚੇਲੇ-ਚਾਂਟਿਆਂ* ਅਤੇ ਭਵਿੱਖ ਦੱਸਣ ਵਾਲਿਆਂ ਤੋਂ ਪੁੱਛ-ਗਿੱਛ ਕਰਨਗੇ।+   ਮੈਂ ਮਿਸਰ ਨੂੰ ਇਕ ਬੇਰਹਿਮ ਮਾਲਕ ਦੇ ਹੱਥ ਵਿਚ ਦੇ ਦਿਆਂਗਾਅਤੇ ਉਨ੍ਹਾਂ ਉੱਤੇ ਇਕ ਕਠੋਰ ਰਾਜਾ ਰਾਜ ਕਰੇਗਾ,”+ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।   ਸਮੁੰਦਰ ਦਾ ਪਾਣੀ ਸੁੱਕ ਜਾਵੇਗਾਅਤੇ ਨਦੀ ਸੁੱਕ ਕੇ ਖਾਲੀ ਹੋ ਜਾਵੇਗੀ।+   ਨਦੀਆਂ ਸੜਿਆਂਦ ਮਾਰਨਗੀਆਂ;ਮਿਸਰ ਵਿਚ ਨੀਲ ਦਰਿਆ ਦੀਆਂ ਨਹਿਰਾਂ ਦਾ ਪਾਣੀ ਘੱਟਦਾ-ਘੱਟਦਾ ਸੁੱਕ ਜਾਵੇਗਾ। ਸਰਕੰਡੇ ਅਤੇ ਕਾਹੀ ਗਲ਼ ਜਾਣਗੇ।+   ਨੀਲ ਦਰਿਆ ਦੇ ਕੰਢੇ, ਉਸ ਦੇ ਮੁਹਾਣੇ ਉੱਤੇ ਸਾਰੀ ਬਨਸਪਤੀਅਤੇ ਨੀਲ ਦਰਿਆ ਦੇ ਲਾਗੇ ਸਾਰੀ ਜ਼ਮੀਨ+ ਸੁੱਕ ਜਾਵੇਗੀ+ ਜਿਸ ਵਿਚ ਬੀ ਬੀਜਿਆ ਗਿਆ ਸੀ,ਉਹ ਉੱਡ ਜਾਵੇਗੀ ਤੇ ਰਹੇਗੀ ਹੀ ਨਹੀਂ।   ਮਛੇਰੇ ਸੋਗ ਮਨਾਉਣਗੇ,ਮੱਛੀਆਂ ਫੜਨ ਲਈ ਨੀਲ ਦਰਿਆ ਵਿਚ ਕੁੰਡੀਆਂ ਪਾਉਣ ਵਾਲੇ ਰੋਣ-ਕੁਰਲਾਉਣਗੇਅਤੇ ਪਾਣੀ ਵਿਚ ਜਾਲ਼ ਪਾਉਣ ਵਾਲਿਆਂ ਦੀ ਗਿਣਤੀ ਘੱਟ ਜਾਵੇਗੀ।   ਝੰਬ ਕੇ ਸੁਆਰੀ ਸਣ ਨਾਲ ਕੰਮ ਕਰਨ ਵਾਲੇ+ਅਤੇ ਖੱਡੀ ਉੱਤੇ ਚਿੱਟਾ ਕੱਪੜਾ ਬੁਣਨ ਵਾਲੇ ਸ਼ਰਮਿੰਦਾ ਕੀਤੇ ਜਾਣਗੇ। 10  ਉਸ ਦੇ ਜੁਲਾਹੇ ਪੂਰੀ ਤਰ੍ਹਾਂ ਟੁੱਟ ਜਾਣਗੇ;ਸਾਰੇ ਮਜ਼ਦੂਰ ਮਾਤਮ ਮਨਾਉਣਗੇ। 11  ਸੋਆਨ+ ਦੇ ਹਾਕਮ ਮੂਰਖ ਹਨ। ਫ਼ਿਰਊਨ ਦੇ ਸਭ ਤੋਂ ਬੁੱਧੀਮਾਨ ਸਲਾਹਕਾਰ ਮੂਰਖਤਾ ਭਰੀ ਸਲਾਹ ਦਿੰਦੇ ਹਨ।+ ਤਾਂ ਫਿਰ, ਤੁਸੀਂ ਫ਼ਿਰਊਨ ਨੂੰ ਕਿਵੇਂ ਕਹਿ ਸਕਦੇ ਹੋ: “ਮੈਂ ਬੁੱਧੀਮਾਨਾਂ ਦਾ ਪੁੱਤਰ ਹਾਂ,ਪੁਰਾਣੇ ਜ਼ਮਾਨੇ ਦੇ ਰਾਜਿਆਂ ਦੇ ਵੰਸ਼ ਵਿੱਚੋਂ ਹਾਂ”? 12  ਹੁਣ ਤੇਰੇ ਬੁੱਧੀਮਾਨ ਆਦਮੀ ਕਿੱਥੇ ਗਏ?+ ਜੇ ਉਨ੍ਹਾਂ ਨੂੰ ਪਤਾ ਹੈ ਕਿ ਸੈਨਾਵਾਂ ਦੇ ਯਹੋਵਾਹ ਨੇ ਮਿਸਰ ਬਾਰੇ ਕੀ ਫ਼ੈਸਲਾ ਕੀਤਾ ਹੈ, ਤਾਂ ਉਹ ਤੈਨੂੰ ਦੱਸਣ। 13  ਸੋਆਨ ਦੇ ਹਾਕਮਾਂ ਨੇ ਮੂਰਖਤਾ ਤੋਂ ਕੰਮ ਲਿਆ ਹੈ;ਨੋਫ*+ ਦੇ ਹਾਕਮਾਂ ਨੇ ਖ਼ੁਦ ਨੂੰ ਧੋਖਾ ਦਿੱਤਾ ਹੈ;ਉਸ ਦੇ ਗੋਤਾਂ ਦੇ ਮੁਖੀਆਂ ਨੇ ਮਿਸਰ ਨੂੰ ਗੁਮਰਾਹ ਕੀਤਾ ਹੈ। 14  ਯਹੋਵਾਹ ਨੇ ਮਿਸਰ ਦੇ ਮਨ ਨੂੰ ਉਲਝਣ ਵਿਚ ਪਾ ਦਿੱਤਾ ਹੈ;+ਉਨ੍ਹਾਂ ਨੇ ਮਿਸਰ ਨੂੰ ਉਸ ਦੇ ਹਰ ਕੰਮ ਵਿਚ ਇਵੇਂ ਗੁਮਰਾਹ ਕੀਤਾ ਹੈ,ਜਿਵੇਂ ਇਕ ਸ਼ਰਾਬੀ ਆਪਣੀ ਹੀ ਉਲਟੀ ਵਿਚ ਲੜਖੜਾ ਰਿਹਾ ਹੋਵੇ। 15  ਮਿਸਰ ਕੋਈ ਕੰਮ ਨਹੀਂ ਕਰ ਪਾਵੇਗਾ,ਨਾ ਸਿਰ, ਨਾ ਪੂਛ, ਨਾ ਟਾਹਣੀ ਅਤੇ ਨਾ ਹੀ ਕਾਹੀ* ਕੁਝ ਕਰ ਪਾਏਗੀ 16  ਉਸ ਦਿਨ ਮਿਸਰ ਔਰਤਾਂ ਵਰਗਾ ਬਣ ਜਾਵੇਗਾ। ਉਹ ਥਰ-ਥਰ ਕੰਬੇਗਾ ਤੇ ਖ਼ੌਫ਼ ਖਾਏਗਾ ਕਿਉਂਕਿ ਸੈਨਾਵਾਂ ਦਾ ਯਹੋਵਾਹ ਉਸ ਖ਼ਿਲਾਫ਼ ਆਪਣਾ ਹੱਥ ਉਠਾਵੇਗਾ।+ 17  ਮਿਸਰ ਯਹੂਦਾਹ ਦੇਸ਼ ਤੋਂ ਖ਼ੌਫ਼ ਖਾਵੇਗਾ। ਉਸ ਦਾ ਨਾਂ ਸੁਣਦਿਆਂ ਹੀ ਮਿਸਰੀ ਸਹਿਮ ਜਾਣਗੇ ਕਿਉਂਕਿ ਸੈਨਾਵਾਂ ਦੇ ਯਹੋਵਾਹ ਨੇ ਉਨ੍ਹਾਂ ਖ਼ਿਲਾਫ਼ ਫ਼ੈਸਲਾ ਸੁਣਾ ਦਿੱਤਾ ਹੈ।+ 18  ਉਸ ਦਿਨ ਮਿਸਰ ਦੇਸ਼ ਵਿਚ ਪੰਜ ਸ਼ਹਿਰ ਹੋਣਗੇ ਜੋ ਕਨਾਨ ਦੀ ਭਾਸ਼ਾ ਬੋਲਣਗੇ+ ਅਤੇ ਸੈਨਾਵਾਂ ਦੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਖਾਣਗੇ। ਉਨ੍ਹਾਂ ਵਿੱਚੋਂ ਇਕ ਸ਼ਹਿਰ “ਢਾਹ ਦੇਣ ਵਾਲਾ ਸ਼ਹਿਰ” ਕਹਾਵੇਗਾ। 19  ਉਸ ਦਿਨ ਮਿਸਰ ਦੇਸ਼ ਦੇ ਵਿਚਕਾਰ ਯਹੋਵਾਹ ਲਈ ਇਕ ਵੇਦੀ ਹੋਵੇਗੀ ਅਤੇ ਇਸ ਦੀ ਸਰਹੱਦ ਉੱਤੇ ਯਹੋਵਾਹ ਲਈ ਇਕ ਥੰਮ੍ਹ ਹੋਵੇਗਾ। 20  ਇਹ ਮਿਸਰ ਦੇਸ਼ ਵਿਚ ਯਹੋਵਾਹ ਬਾਰੇ ਇਕ ਨਿਸ਼ਾਨੀ ਅਤੇ ਗਵਾਹੀ ਹੋਵੇਗੀ; ਉਹ ਅਤਿਆਚਾਰੀਆਂ ਕਰਕੇ ਯਹੋਵਾਹ ਅੱਗੇ ਦੁਹਾਈ ਦੇਣਗੇ ਅਤੇ ਉਹ ਉਨ੍ਹਾਂ ਲਈ ਇਕ ਮੁਕਤੀਦਾਤਾ ਭੇਜੇਗਾ ਜੋ ਮਹਾਨ ਹੋਵੇਗਾ ਤੇ ਉਨ੍ਹਾਂ ਨੂੰ ਬਚਾਵੇਗਾ। 21  ਉਸ ਦਿਨ ਯਹੋਵਾਹ ਖ਼ੁਦ ਨੂੰ ਮਿਸਰੀਆਂ ਸਾਮ੍ਹਣੇ ਪ੍ਰਗਟ ਕਰੇਗਾ ਅਤੇ ਮਿਸਰੀ ਯਹੋਵਾਹ ਨੂੰ ਜਾਣ ਲੈਣਗੇ। ਉਹ ਯਹੋਵਾਹ ਨੂੰ ਬਲੀਦਾਨ ਤੇ ਭੇਟਾਂ ਚੜ੍ਹਾਉਣਗੇ ਅਤੇ ਉਸ ਅੱਗੇ ਸੁੱਖਣਾ ਸੁੱਖਣਗੇ ਤੇ ਇਸ ਨੂੰ ਪੂਰਾ ਕਰਨਗੇ। 22  ਯਹੋਵਾਹ ਮਿਸਰ ਨੂੰ ਮਾਰੇਗਾ,+ ਹਾਂ, ਉਹ ਮਾਰੇਗਾ ਤੇ ਉਸ ਨੂੰ ਚੰਗਾ ਕਰੇਗਾ; ਉਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਉਨ੍ਹਾਂ ਦੀਆਂ ਬੇਨਤੀਆਂ ਸੁਣੇਗਾ ਤੇ ਉਨ੍ਹਾਂ ਨੂੰ ਚੰਗਾ ਕਰੇਗਾ। 23  ਉਸ ਦਿਨ ਮਿਸਰ ਤੋਂ ਅੱਸ਼ੂਰ ਤਕ ਇਕ ਰਾਜਮਾਰਗ+ ਹੋਵੇਗਾ। ਫਿਰ ਅੱਸ਼ੂਰ ਮਿਸਰ ਨੂੰ ਆਵੇਗਾ ਅਤੇ ਮਿਸਰ ਅੱਸ਼ੂਰ ਨੂੰ ਜਾਵੇਗਾ ਤੇ ਮਿਸਰ ਅੱਸ਼ੂਰ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰੇਗਾ। 24  ਉਸ ਦਿਨ ਮਿਸਰ ਅਤੇ ਅੱਸ਼ੂਰ ਨਾਲ ਇਜ਼ਰਾਈਲ ਤੀਸਰਾ ਹੋਵੇਗਾ,+ ਹਾਂ, ਧਰਤੀ ਲਈ ਇਕ ਬਰਕਤ 25  ਕਿਉਂਕਿ ਸੈਨਾਵਾਂ ਦਾ ਯਹੋਵਾਹ ਇਹ ਕਹਿ ਕੇ ਉਨ੍ਹਾਂ ਨੂੰ ਬਰਕਤ ਦੇਵੇਗਾ: “ਮੇਰੀ ਪਰਜਾ ਮਿਸਰ, ਮੇਰੇ ਹੱਥਾਂ ਦੀ ਕਾਰੀਗਰੀ ਅੱਸ਼ੂਰ ਅਤੇ ਮੇਰੀ ਵਿਰਾਸਤ ਇਜ਼ਰਾਈਲ ਉੱਤੇ ਬਰਕਤ ਰਹੇ।”+

ਫੁਟਨੋਟ

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।
ਜਾਂ, “ਮੈਮਫ਼ਿਸ।”
ਜਾਂ ਸੰਭਵ ਹੈ, “ਨਾ ਖਜ਼ੂਰ ਦੀ ਟਾਹਣੀ ਅਤੇ ਨਾ ਹੀ ਕਾਨਾ।”