ਯਸਾਯਾਹ 21:1-17

  • ਸਮੁੰਦਰ ਦੀ ਉਜਾੜ ਖ਼ਿਲਾਫ਼ ਗੰਭੀਰ ਸੰਦੇਸ਼ (1-10)

    • ਪਹਿਰੇਦਾਰਾਂ ਦੇ ਬੁਰਜ ’ਤੇ ਪਹਿਰਾ ਦੇਣਾ (8)

    • “ਬਾਬਲ ਢਹਿ ਗਿਆ ਹੈ!” (9)

  • ਦੂਮਾਹ ਤੇ ਉਜਾੜ ਖ਼ਿਲਾਫ਼ ਗੰਭੀਰ ਸੰਦੇਸ਼ (11-17)

    • “ਹੇ ਪਹਿਰੇਦਾਰ, ਰਾਤ ਬਾਰੇ ਕੀ?” (11)

21  ਸਮੁੰਦਰ ਦੀ ਉਜਾੜ* ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਇਹ ਦੱਖਣ ਦੀਆਂ ਤਬਾਹੀ ਮਚਾਉਣ ਵਾਲੀਆਂ ਤੂਫ਼ਾਨੀ ਹਵਾਵਾਂ ਵਾਂਗ ਆ ਰਿਹਾ ਹੈ,ਉਜਾੜ ਵੱਲੋਂ, ਹਾਂ, ਇਕ ਡਰਾਉਣੇ ਦੇਸ਼ ਵੱਲੋਂ।+   ਮੈਨੂੰ ਇਕ ਭਿਆਨਕ ਦਰਸ਼ਣ ਦਿਖਾਇਆ ਗਿਆ: ਧੋਖੇਬਾਜ਼ ਧੋਖਾ ਦੇ ਰਿਹਾ ਹੈਅਤੇ ਨਾਸ਼ ਕਰਨ ਵਾਲਾ ਨਾਸ਼ ਕਰ ਰਿਹਾ ਹੈ। ਹੇ ਏਲਾਮ, ਚੜ੍ਹਾਈ ਕਰ! ਹੇ ਮਾਦੀ, ਘੇਰਾ ਪਾ!+ ਮੈਂ ਉਹ ਸਾਰੇ ਹਉਕੇ ਮੁਕਾ ਦਿਆਂਗਾ ਜੋ ਲੋਕ ਉਹਦੇ ਕਰਕੇ ਭਰਦੇ ਹਨ।+   ਇਸੇ ਕਰਕੇ ਮੈਨੂੰ ਬਹੁਤ ਪੀੜ ਹੋ ਰਹੀ ਹੈ।*+ ਮੇਰੇ ਇਵੇਂ ਮਰੋੜ ਉੱਠ ਰਹੇ ਹਨ,ਜਿਵੇਂ ਇਕ ਔਰਤ ਨੂੰ ਜਣਨ-ਪੀੜਾਂ ਲੱਗੀਆਂ ਹੋਣ। ਮੈਂ ਇੰਨਾ ਦੁਖੀ ਹਾਂ ਕਿ ਸੁਣ ਨਹੀਂ ਸਕਦਾ;ਮੈਂ ਇੰਨਾ ਘਬਰਾਇਆ ਹੋਇਆ ਹਾਂ ਕਿ ਦੇਖ ਨਹੀਂ ਸਕਦਾ।   ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਦਾ ਹੈ; ਮੈਂ ਖ਼ੌਫ਼ ਨਾਲ ਕੰਬਦਾ ਹਾਂ। ਜਿਸ ਸ਼ਾਮ ਦੇ ਢਲ਼ਣ ਦੀ ਮੈਨੂੰ ਉਡੀਕ ਰਹਿੰਦੀ ਸੀ, ਹੁਣ ਉਹੀ ਮੈਨੂੰ ਡਰਾਉਂਦੀ ਹੈ।   ਮੇਜ਼ ਸਜਾਓ ਅਤੇ ਬੈਠਣ ਦਾ ਇੰਤਜ਼ਾਮ ਕਰੋ! ਖਾਓ-ਪੀਓ!+ ਹੇ ਹਾਕਮੋ, ਉੱਠ ਕੇ ਢਾਲ ’ਤੇ ਪਵਿੱਤਰ ਤੇਲ ਪਾਓ!   ਯਹੋਵਾਹ ਨੇ ਮੈਨੂੰ ਇਹ ਕਿਹਾ: “ਜਾਹ, ਪਹਿਰੇਦਾਰ ਖੜ੍ਹਾ ਕਰ ਅਤੇ ਉਹ ਜੋ ਕੁਝ ਦੇਖੇ, ਤੈਨੂੰ ਦੱਸੇ।”   ਉਸ ਨੇ ਦੋ ਘੋੜਿਆਂ ਵਾਲਾ ਇਕ ਯੁੱਧ ਦਾ ਰਥ ਦੇਖਿਆ,ਇਕ ਗਧਿਆਂ ਵਾਲਾ ਯੁੱਧ ਦਾ ਰਥ,ਇਕ ਊਠਾਂ ਵਾਲਾ ਯੁੱਧ ਦਾ ਰਥ। ਉਸ ਨੇ ਧਿਆਨ ਨਾਲ ਦੇਖਿਆ, ਹਾਂ, ਟਿਕਟਿਕੀ ਲਗਾ ਕੇ ਦੇਖਿਆ।   ਉਸ ਨੇ ਸ਼ੇਰ ਵਾਂਗ ਗਰਜ ਕੇ ਕਿਹਾ: “ਹੇ ਯਹੋਵਾਹ, ਮੈਂ ਦਿਨ ਵੇਲੇ ਪਹਿਰੇਦਾਰਾਂ ਦੇ ਬੁਰਜ ’ਤੇ ਖੜ੍ਹਾ ਰਹਿੰਦਾ ਹਾਂਅਤੇ ਹਰ ਰਾਤ ਮੈਂ ਆਪਣੀ ਪਹਿਰੇ ਦੀ ਚੌਂਕੀ ’ਤੇ ਤੈਨਾਤ ਰਹਿੰਦਾ ਹਾਂ।+   ਦੇਖੋ ਕੀ ਆ ਰਿਹਾ ਹੈ: ਦੋ ਘੋੜਿਆਂ ਵਾਲੇ ਯੁੱਧ ਦੇ ਰਥ ਵਿਚ ਆਦਮੀ ਹਨ!”+ ਫਿਰ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਬਾਬਲ ਢਹਿ ਗਿਆ ਹੈ!+ ਉਸ ਦੇ ਦੇਵਤਿਆਂ ਦੀਆਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਉਸ ਨੇ ਚਕਨਾਚੂਰ ਕਰ ਦਿੱਤੀਆਂ!”+ 10  ਹੇ ਮੇਰੇ ਲੋਕੋ, ਜਿਨ੍ਹਾਂ ਨੂੰ ਗਾਹਿਆ ਗਿਆ ਹੈ,ਹੇ ਮੇਰੇ ਪਿੜ ਦੀ ਪੈਦਾਵਾਰ,*+ਮੈਂ ਇਜ਼ਰਾਈਲ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਕੋਲੋਂ ਜੋ ਸੁਣਿਆ, ਉਹ ਤੁਹਾਨੂੰ ਦੱਸ ਦਿੱਤਾ ਹੈ। 11  ਦੂਮਾਹ* ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼: ਕੋਈ ਮੈਨੂੰ ਸੇਈਰ ਤੋਂ ਪੁਕਾਰ ਕੇ ਕਹਿ ਰਿਹਾ ਹੈ:+ “ਹੇ ਪਹਿਰੇਦਾਰ, ਕਿੰਨੀ ਕੁ ਰਹਿ ਗਈ ਰਾਤ? ਹੇ ਪਹਿਰੇਦਾਰ, ਕਿੰਨੀ ਕੁ ਰਹਿ ਗਈ ਰਾਤ?” 12  ਪਹਿਰੇਦਾਰ ਨੇ ਕਿਹਾ: “ਸਵੇਰ ਹੋਣ ਵਾਲੀ ਹੈ, ਰਾਤ ਵੀ ਹੋ ਜਾਵੇਗੀ। ਜੇ ਤੁਸੀਂ ਕੁਝ ਪੁੱਛਣਾ ਹੈ, ਤਾਂ ਪੁੱਛੋ। ਦੁਬਾਰਾ ਆਇਓ!” 13  ਉਜਾੜ ਖ਼ਿਲਾਫ਼ ਇਕ ਗੰਭੀਰ ਸੰਦੇਸ਼: ਹੇ ਦਦਾਨ ਦੇ ਕਾਫ਼ਲਿਓ,ਤੁਸੀਂ ਉਜਾੜ ਵਿਚ ਝਾੜੀਆਂ ਕੋਲ* ਰਾਤ ਕੱਟੋਗੇ।+ 14  ਹੇ ਤੇਮਾ ਦੇ ਵਾਸੀਓ,+ਪਿਆਸੇ ਲਈ ਪਾਣੀ ਲਿਆਓਅਤੇ ਭੱਜਣ ਵਾਲੇ ਲਈ ਰੋਟੀ। 15  ਕਿਉਂਕਿ ਉਹ ਤਲਵਾਰਾਂ ਤੋਂ, ਹਾਂ, ਕੱਢੀ ਹੋਈ ਤਲਵਾਰ ਤੋਂ ਭੱਜੇ ਹਨ,ਤਣੀ ਹੋਈ ਕਮਾਨ ਤੋਂ ਅਤੇ ਘਮਸਾਣ ਯੁੱਧ ਤੋਂ ਭੱਜੇ ਹਨ। 16  ਯਹੋਵਾਹ ਮੈਨੂੰ ਇਹ ਕਹਿੰਦਾ ਹੈ: “ਮਜ਼ਦੂਰ ਦੇ ਇਕ ਵਰ੍ਹੇ ਵਾਂਗ ਇਕ ਸਾਲ ਦੇ ਅੰਦਰ-ਅੰਦਰ* ਕੇਦਾਰ ਦੀ ਸਾਰੀ ਸ਼ਾਨ+ ਖ਼ਤਮ ਹੋ ਜਾਵੇਗੀ। 17  ਕੇਦਾਰ ਦੇ ਯੋਧਿਆਂ ਵਿੱਚੋਂ ਬਚੇ ਤੀਰਅੰਦਾਜ਼ ਬਹੁਤ ਥੋੜ੍ਹੇ ਰਹਿ ਜਾਣਗੇ ਕਿਉਂਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਕਿਹਾ ਹੈ।”

ਫੁਟਨੋਟ

ਲੱਗਦਾ ਹੈ ਕਿ ਇੱਥੇ ਪ੍ਰਾਚੀਨ ਬੈਬੀਲੋਨੀਆ ਦੇ ਇਲਾਕੇ ਦੀ ਗੱਲ ਕੀਤੀ ਗਈ ਹੈ।
ਇਬ, “ਮੇਰਾ ਲੱਕ ਦਰਦ ਨਾਲ ਭਰਿਆ ਹੋਇਆ ਹੈ।”
ਇਬ, “ਪੁੱਤਰ।”
ਮਲਤਬ “ਖ਼ਾਮੋਸ਼ੀ।”
ਇਬ, “ਜੰਗਲ ਵਿਚ।”
ਜਾਂ, “ਧਿਆਨ ਨਾਲ ਗਿਣੇ ਸਾਲ ਦੇ ਅੰਦਰ-ਅੰਦਰ, ਜਿਵੇਂ ਮਜ਼ਦੂਰ ਗਿਣਦਾ ਹੈ”; ਯਾਨੀ, ਪੂਰਾ ਇਕ ਸਾਲ।