ਯਸਾਯਾਹ 30:1-33
30 ਯਹੋਵਾਹ ਐਲਾਨ ਕਰਦਾ ਹੈ, “ਲਾਹਨਤ ਹੈ ਉਨ੍ਹਾਂ ਜ਼ਿੱਦੀ ਪੁੱਤਰਾਂ ਉੱਤੇ+ਜਿਹੜੇ ਅਜਿਹੀਆਂ ਯੋਜਨਾਵਾਂ ਸਿਰੇ ਚਾੜ੍ਹਦੇ ਹਨ ਜੋ ਮੇਰੀਆਂ ਨਹੀਂ,+ਜਿਹੜੇ ਸੰਧੀਆਂ* ਕਰਦੇ ਹਨ, ਪਰ ਮੇਰੀ ਪਵਿੱਤਰ ਸ਼ਕਤੀ ਅਨੁਸਾਰ ਨਹੀਂ,ਉਹ ਪਾਪ ’ਤੇ ਪਾਪ ਕਰੀ ਜਾ ਰਹੇ ਹਨ।
2 ਉਹ ਮੇਰੇ ਨਾਲ ਸਲਾਹ ਕੀਤੇ ਬਿਨਾਂ+ ਮਿਸਰ ਨੂੰ ਜਾਂਦੇ ਹਨ+ਤਾਂਕਿ ਫ਼ਿਰਊਨ ਦੀ ਸੁਰੱਖਿਆ ਹੇਠ* ਸ਼ਰਨ ਲੈਣਅਤੇ ਮਿਸਰ ਦੇ ਸਾਏ ਹੇਠ ਪਨਾਹ ਲੈਣ।
3 ਪਰ ਫ਼ਿਰਊਨ ਤੋਂ ਸੁਰੱਖਿਆ ਲੈਣ ਕਾਰਨ ਤੁਹਾਨੂੰ ਸ਼ਰਮਿੰਦਗੀ ਹੋਵੇਗੀਅਤੇ ਮਿਸਰ ਦੇ ਸਾਏ ਹੇਠ ਪਨਾਹ ਲੈਣ ਕਾਰਨ ਤੁਹਾਡੀ ਬੇਇੱਜ਼ਤੀ ਹੋਵੇਗੀ।+
4 ਉਸ ਦੇ ਹਾਕਮ ਸੋਆਨ ਵਿਚ ਹਨ+ਅਤੇ ਉਸ ਦੇ ਸੰਦੇਸ਼ ਦੇਣ ਵਾਲੇ ਹਾਨੇਸ ਪਹੁੰਚ ਗਏ ਹਨ।
5 ਉਹ ਸਾਰੇ ਸ਼ਰਮਿੰਦਾ ਹੋਣਗੇਕਿਉਂਕਿ ਮਿਸਰੀ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਪਹੁੰਚਾ ਸਕਦੇਜਿਨ੍ਹਾਂ ਤੋਂ ਕੋਈ ਮਦਦ ਤੇ ਲਾਭ ਨਹੀਂ ਮਿਲਦਾ,ਜੋ ਬੱਸ ਸ਼ਰਮਿੰਦਾ ਤੇ ਬੇਇੱਜ਼ਤ ਕਰਦੇ ਹਨ।”+
6 ਦੱਖਣ ਦੇ ਜਾਨਵਰਾਂ ਖ਼ਿਲਾਫ਼ ਗੰਭੀਰ ਸੰਦੇਸ਼:
ਦੁੱਖ ਅਤੇ ਕਸ਼ਟ ਦੇ ਦੇਸ਼ ਰਾਹੀਂ,ਜਿੱਥੇ ਸ਼ੇਰ, ਗਰਜਦੇ ਸ਼ੇਰ ਦਾ ਬਸੇਰਾ ਹੈ,ਜਿੱਥੇ ਸੱਪ ਅਤੇ ਉੱਡਣ ਵਾਲੇ ਅਗਨੀ ਸੱਪ* ਵਾਸ ਕਰਦੇ ਹਨ,ਹਾਂ, ਉਸ ਦੇਸ਼ ਥਾਣੀਂ ਉਹ ਆਪਣੀ ਦੌਲਤ ਗਧਿਆਂ ਦੀਆਂ ਪਿੱਠਾਂ ਉੱਤੇਅਤੇ ਆਪਣਾ ਸਾਮਾਨ ਊਠਾਂ ਦੇ ਕੁੱਬਾਂ ’ਤੇ ਲੱਦ ਕੇ ਲਿਜਾਂਦੇ ਹਨ।
ਪਰ ਇਹ ਚੀਜ਼ਾਂ ਲੋਕਾਂ ਦੇ ਕਿਸੇ ਕੰਮ ਨਹੀਂ ਆਉਣਗੀਆਂ।
7 ਮਿਸਰ ਦੀ ਮਦਦ ਬਿਲਕੁਲ ਬੇਕਾਰ ਹੈ।+
ਇਸ ਲਈ ਮੈਂ ਉਸ ਨੂੰ ਇਹ ਨਾਂ ਦਿੱਤਾ: “ਰਾਹਾਬ+ ਜਿਹੜੀ ਚੁੱਪ ਕਰ ਕੇ ਬੈਠੀ ਰਹਿੰਦੀ ਹੈ।”
8 “ਹੁਣ ਜਾਹ, ਇਹ ਉਨ੍ਹਾਂ ਦੇ ਸਾਮ੍ਹਣੇ ਇਕ ਫੱਟੀ ਉੱਤੇ ਲਿਖ,ਇਸ ਨੂੰ ਇਕ ਕਿਤਾਬ ਵਿਚ ਦਰਜ ਕਰ+ਤਾਂਕਿ ਆਉਣ ਵਾਲੇ ਸਮੇਂ ਵਿਚ ਇਹ ਹਮੇਸ਼ਾ ਲਈ ਇਕ ਗਵਾਹ ਠਹਿਰੇ।+
9 ਕਿਉਂਕਿ ਉਹ ਬਾਗ਼ੀ ਲੋਕ ਹਨ,+ ਧੋਖਾ ਦੇਣ ਵਾਲੇ ਪੁੱਤਰ ਹਨ,+ਹਾਂ, ਅਜਿਹੇ ਪੁੱਤਰ ਜੋ ਯਹੋਵਾਹ ਦੇ ਕਾਨੂੰਨ* ਨੂੰ ਸੁਣਨਾ ਨਹੀਂ ਚਾਹੁੰਦੇ।+
10 ਉਹ ਦਰਸ਼ੀਆਂ ਨੂੰ ਕਹਿੰਦੇ ਹਨ, ‘ਨਾ ਦੇਖੋ’ਅਤੇ ਦਰਸ਼ਣ ਦੇਖਣ ਵਾਲਿਆਂ ਨੂੰ ਕਹਿੰਦੇ ਹਨ, ‘ਸਾਨੂੰ ਸੱਚੇ ਦਰਸ਼ਣ ਨਾ ਦੱਸੋ।+
ਸਾਨੂੰ ਮਿੱਠੀਆਂ-ਮਿੱਠੀਆਂ* ਗੱਲਾਂ ਦੱਸੋ; ਛਲ-ਫ਼ਰੇਬ ਵਾਲੇ ਦਰਸ਼ਣ ਦੇਖੋ।+
11 ਆਪਣੇ ਰਾਹ ਤੋਂ ਹਟ ਜਾਓ; ਉਸ ਰਸਤੇ ਤੋਂ ਭਟਕ ਜਾਓ।
ਸਾਨੂੰ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਬਾਰੇ ਦੱਸਣਾ ਬੰਦ ਕਰੋ।’”+
12 ਇਸ ਲਈ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਇਹ ਕਹਿੰਦਾ ਹੈ:
“ਕਿਉਂਕਿ ਤੁਸੀਂ ਇਹ ਬਚਨ ਠੁਕਰਾਇਆ ਹੈ,+ਤੁਸੀਂ ਠੱਗੀ ਅਤੇ ਧੋਖੇ ’ਤੇ ਭਰੋਸਾ ਰੱਖਦੇ ਹੋਅਤੇ ਇਨ੍ਹਾਂ ਗੱਲਾਂ ਦਾ ਸਹਾਰਾ ਲੈਂਦੇ ਹੋ,+
13 ਇਸ ਲਈ ਇਹ ਗੁਨਾਹ ਤੁਹਾਡੇ ਲਈ ਟੁੱਟੀ ਹੋਈ ਕੰਧ ਵਰਗਾ ਹੋਵੇਗਾ,ਹਾਂ, ਇਕ ਫੁੱਲੀ ਹੋਈ ਉੱਚੀ ਕੰਧ ਵਰਗਾ ਜੋ ਡਿਗਣ ਹੀ ਵਾਲੀ ਹੈ।
ਇਹ ਅਚਾਨਕ, ਇਕਦਮ ਢਹਿ-ਢੇਰੀ ਹੋ ਜਾਵੇਗੀ।
14 ਇਹ ਘੁਮਿਆਰ ਦੇ ਵੱਡੇ ਸਾਰੇ ਘੜੇ ਵਾਂਗ ਟੁੱਟ ਜਾਵੇਗੀਜਿਸ ਨੂੰ ਇੰਨੀ ਚੰਗੀ ਤਰ੍ਹਾਂ ਚੂਰ-ਚੂਰ ਕੀਤਾ ਜਾਵੇਗਾ ਕਿ ਇਕ ਠੀਕਰੀ ਵੀ ਨਹੀਂ ਬਚੇਗੀਜਿਸ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾ ਸਕੇਜਾਂ ਚਲ੍ਹੇ* ਵਿੱਚੋਂ ਪਾਣੀ ਲਿਆ ਸਕੇ।”
15 ਸਾਰੇ ਜਹਾਨ ਦਾ ਮਾਲਕ ਯਹੋਵਾਹ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਇਹ ਕਹਿੰਦਾ ਹੈ:
“ਮੇਰੇ ਕੋਲ ਮੁੜ ਆਉਣ ਤੇ ਚੁੱਪ ਕਰ ਕੇ ਬੈਠ ਜਾਣ ਵਿਚ ਹੀ ਤੁਹਾਡਾ ਬਚਾਅ ਹੈ;ਸ਼ਾਂਤ ਰਹਿਣ ਅਤੇ ਮੇਰੇ ਉੱਤੇ ਭਰੋਸਾ ਰੱਖਣ ਨਾਲ ਤੁਹਾਨੂੰ ਤਾਕਤ ਮਿਲੇਗੀ।”+
ਪਰ ਤੁਸੀਂ ਇਹ ਨਹੀਂ ਚਾਹਿਆ।+
16 ਇਸ ਦੀ ਬਜਾਇ ਤੁਸੀਂ ਕਿਹਾ: “ਨਹੀਂ, ਅਸੀਂ ਘੋੜਿਆਂ ’ਤੇ ਭੱਜਾਂਗੇ!”
ਇਸ ਲਈ ਤੁਸੀਂ ਜ਼ਰੂਰ ਭੱਜੋਗੇ।
“ਅਸੀਂ ਤੇਜ਼ ਘੋੜਿਆਂ ’ਤੇ ਸਵਾਰ ਹੋਵਾਂਗੇ!”+
ਤੁਹਾਡਾ ਪਿੱਛਾ ਕਰਨ ਵਾਲੇ ਵੀ ਤੇਜ਼ ਹੋਣਗੇ।+
17 ਇਕ ਜਣਾ ਧਮਕੀ ਦੇਵੇਗਾ, ਤਾਂ ਇਕ ਹਜ਼ਾਰ ਥਰ-ਥਰ ਕੰਬਣਗੇ;+ਪੰਜਾਂ ਦੀ ਧਮਕੀ ਨਾਲ ਤੁਸੀਂ ਇਵੇਂ ਭੱਜੋਗੇਕਿ ਅਖ਼ੀਰ ਵਿਚ ਤੁਹਾਡੇ ਵਿੱਚੋਂ ਬਚੇ ਹੋਏ ਆਦਮੀ ਪਹਾੜੀ ਦੀ ਟੀਸੀ ਉੱਤੇ ਇਕ ਮਸਤੂਲ ਵਾਂਗ,ਪਹਾੜੀ ਉੱਤੇ ਲਹਿਰਾਉਂਦੇ ਝੰਡੇ ਵਾਂਗ ਹੋ ਜਾਣਗੇ।+
18 ਪਰ ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ’ਤੇ ਮਿਹਰ ਕਰੇ,+ਉਹ ਤੁਹਾਡੇ ’ਤੇ ਦਇਆ ਕਰਨ ਲਈ ਉੱਠ ਖੜ੍ਹਾ ਹੋਵੇਗਾ+ਕਿਉਂਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ।+
ਖ਼ੁਸ਼ ਹਨ ਉਹ ਸਾਰੇ ਜੋ ਉਸ ’ਤੇ ਉਮੀਦ ਲਾਈ ਰੱਖਦੇ ਹਨ।*+
19 ਜਦ ਲੋਕ ਯਰੂਸ਼ਲਮ ਵਿਚ ਸੀਓਨ ਉੱਤੇ ਵੱਸਣਗੇ,+ ਤਾਂ ਤੂੰ ਫਿਰ ਕਦੇ ਨਾ ਰੋਵੇਂਗਾ।+ ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ’ਤੇ ਮਿਹਰ ਕਰੇਗਾ; ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।+
20 ਭਾਵੇਂ ਯਹੋਵਾਹ ਤੈਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ,+ ਪਰ ਤੇਰਾ ਮਹਾਨ ਸਿੱਖਿਅਕ ਅੱਗੇ ਤੋਂ ਖ਼ੁਦ ਨੂੰ ਲੁਕਾਏਗਾ ਨਹੀਂ ਤੇ ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।+
21 ਜੇ ਕਦੇ ਤੁਸੀਂ ਭਟਕ ਕੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜ ਗਏ, ਤਾਂ ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ, “ਰਾਹ ਇਹੋ ਹੀ ਹੈ।+ ਇਸ ਉੱਤੇ ਚੱਲੋ।”+
22 ਤੂੰ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਘੜੀਆਂ ਮੂਰਤੀਆਂ ਨੂੰ ਅਤੇ ਸੋਨੇ ਦੀ ਝਾਲ ਵਾਲੇ ਧਾਤ ਦੇ ਬੁੱਤਾਂ* ਨੂੰ ਪਲੀਤ ਕਰੇਂਗਾ।+ ਤੂੰ ਉਨ੍ਹਾਂ ਨੂੰ ਮਾਹਵਾਰੀ ਦੇ ਕੱਪੜੇ ਵਾਂਗ ਸੁੱਟ ਦੇਵੇਂਗਾ ਤੇ ਉਨ੍ਹਾਂ ਨੂੰ ਕਹੇਂਗਾ, “ਦੂਰ ਹੋ ਜਾਓ!”*+
23 ਉਹ ਜ਼ਮੀਨ ਵਿਚ ਬੀਜੇ ਤੇਰੇ ਬੀ ਲਈ ਮੀਂਹ ਵਰ੍ਹਾਵੇਗਾ+ ਅਤੇ ਜ਼ਮੀਨ ਜੋ ਅਨਾਜ ਪੈਦਾ ਕਰੇਗੀ, ਉਹ ਬਹੁਤਾਤ ਵਿਚ ਹੋਵੇਗਾ ਤੇ ਪੌਸ਼ਟਿਕ* ਹੋਵੇਗਾ।+ ਉਸ ਦਿਨ ਤੇਰੇ ਪਸ਼ੂ ਵੱਡੀਆਂ-ਵੱਡੀਆਂ ਚਰਾਂਦਾਂ ਵਿਚ ਚਰਨਗੇ।+
24 ਜ਼ਮੀਨ ਦੀ ਵਾਹੀ ਕਰਨ ਵਾਲੇ ਬਲਦ ਅਤੇ ਗਧੇ ਖੱਟੇ ਸਾਗ ਨਾਲ ਰਲ਼ਾਇਆ ਚਾਰਾ ਖਾਣਗੇ ਜਿਸ ਨੂੰ ਬੇਲਚੇ ਤੇ ਤੰਗਲੀ ਨਾਲ ਛੱਟਿਆ ਗਿਆ ਹੋਵੇ।
25 ਜਿਸ ਦਿਨ ਬਹੁਤ ਵੱਢ-ਵਢਾਂਗਾ ਹੋਵੇਗਾ ਤੇ ਉੱਚੇ-ਉੱਚੇ ਬੁਰਜ ਡਿਗਣਗੇ, ਉਸ ਦਿਨ ਹਰ ਬੁਲੰਦ ਪਹਾੜ ਉੱਤੇ ਅਤੇ ਹਰੇਕ ਉੱਚੀ ਪਹਾੜੀ ਉੱਤੇ ਨਦੀਆਂ ਤੇ ਵਗਦੇ ਪਾਣੀ ਹੋਣਗੇ।+
26 ਜਿਸ ਦਿਨ ਯਹੋਵਾਹ ਆਪਣੇ ਲੋਕਾਂ ਦੇ ਜ਼ਖ਼ਮ* ਉੱਤੇ ਪੱਟੀ ਬੰਨ੍ਹੇਗਾ+ ਅਤੇ ਆਪਣੀ ਮਾਰ ਨਾਲ ਕੀਤੇ ਡੂੰਘੇ ਜ਼ਖ਼ਮ ਦਾ ਇਲਾਜ ਕਰੇਗਾ,+ ਉਸ ਦਿਨ ਪੂਰਨਮਾਸੀ ਦੇ ਚੰਨ ਦੀ ਰੌਸ਼ਨੀ ਸੂਰਜ ਦੇ ਚਾਨਣ ਜਿੰਨੀ ਹੋਵੇਗੀ; ਸੂਰਜ ਦਾ ਚਾਨਣ ਸੱਤ ਗੁਣਾ, ਹਾਂ, ਸੱਤ ਦਿਨਾਂ ਦੇ ਚਾਨਣ ਦੇ ਬਰਾਬਰ ਹੋ ਜਾਵੇਗਾ।+
27 ਦੇਖੋ! ਯਹੋਵਾਹ ਦਾ ਨਾਂ ਦੂਰੋਂ ਆ ਰਿਹਾ ਹੈ,ਉਹ ਗੁੱਸੇ ਨਾਲ ਭਖਦਾ ਹੋਇਆ ਸੰਘਣੇ ਬੱਦਲਾਂ ਨਾਲ ਆ ਰਿਹਾ ਹੈ।
ਉਸ ਦੇ ਬੁੱਲ੍ਹ ਕ੍ਰੋਧ ਨਾਲ ਭਰੇ ਹੋਏ ਹਨਅਤੇ ਉਸ ਦੀ ਜੀਭ ਭਸਮ ਕਰਨ ਵਾਲੀ ਅੱਗ ਵਰਗੀ ਹੈ।+
28 ਉਸ ਦੀ ਸ਼ਕਤੀ* ਠਾਠਾਂ ਮਾਰਦੇ ਹੜ੍ਹ ਵਰਗੀ ਹੈ ਜੋ ਗਲ਼ੇ ਤਕ ਪਹੁੰਚ ਜਾਂਦਾ ਹੈਤਾਂਕਿ ਉਹ ਕੌਮਾਂ ਨੂੰ ਨਾਸ਼ ਦੇ ਛਾਣਨੇ ਵਿਚ ਹਿਲਾਵੇ;ਦੇਸ਼-ਦੇਸ਼ ਦੇ ਲੋਕਾਂ ਦੇ ਜਬਾੜ੍ਹਿਆਂ ਵਿਚ ਲਗਾਮ ਹੋਵੇਗੀ+ ਜਿਸ ਕਰਕੇ ਉਹ ਕੁਰਾਹੇ ਪੈਣਗੇ।
29 ਤੁਹਾਡਾ ਗੀਤ ਉਸ ਰਾਤ ਨੂੰ ਗਾਏ ਜਾਂਦੇ ਗੀਤ ਵਰਗਾ ਹੋਵੇਗਾਜਦੋਂ ਤੁਸੀਂ ਤਿਉਹਾਰ ਲਈ ਤਿਆਰੀ ਕਰਦੇ ਹੋ,*+ਤੁਹਾਡਾ ਦਿਲ ਖ਼ੁਸ਼ੀ ਨਾਲ ਇਵੇਂ ਝੂਮ ਉੱਠੇਗਾਜਿਵੇਂ ਕੋਈ ਬੰਸਰੀ ਦੇ ਨਾਲ*ਇਜ਼ਰਾਈਲ ਦੀ ਚਟਾਨ, ਹਾਂ, ਯਹੋਵਾਹ ਦੇ ਪਹਾੜ ਵੱਲ ਨੂੰ ਜਾ ਰਿਹਾ ਹੋਵੇ।+
30 ਯਹੋਵਾਹ ਆਪਣੀ ਸ਼ਾਨਦਾਰ ਆਵਾਜ਼+ ਸੁਣਾਏਗਾ,ਉਹ ਤੱਤੇ ਕ੍ਰੋਧ ਨਾਲ,+ਭਸਮ ਕਰਨ ਵਾਲੀ ਅੱਗ ਨਾਲ,+ਫੱਟਦੇ ਬੱਦਲ,+ ਗਰਜ ਤੇ ਤੂਫ਼ਾਨ ਅਤੇ ਗੜਿਆਂ ਨਾਲ+ ਆਪਣੀ ਬਾਂਹ ਨੂੰ ਵਾਰ ਕਰਦਿਆਂ ਦਿਖਾਏਗਾ।+
31 ਯਹੋਵਾਹ ਦੀ ਆਵਾਜ਼ ਸੁਣ ਕੇ ਅੱਸ਼ੂਰ ਖ਼ੌਫ਼ ਖਾਏਗਾ;+ਉਹ ਅੱਸ਼ੂਰ ਨੂੰ ਡੰਡੇ ਨਾਲ ਮਾਰੇਗਾ।+
32 ਜਦੋਂ ਯਹੋਵਾਹ ਯੁੱਧ ਵਿਚ ਉਨ੍ਹਾਂ ਖ਼ਿਲਾਫ਼ ਆਪਣੀ ਬਾਂਹ ਉਠਾਵੇਗਾ,ਸਜ਼ਾ ਦੇ ਡੰਡੇ ਨਾਲ ਵਾਰ ਕਰੇਗਾ,+ਤਾਂ ਅੱਸ਼ੂਰ ਉੱਤੇ ਹਰ ਵਾਰ ਦੇ ਨਾਲ-ਨਾਲ,ਡਫਲੀਆਂ ਤੇ ਰਬਾਬਾਂ ਵੱਜਣਗੀਆਂ,+
33 ਉਸ ਦਾ ਤੋਫਥ*+ ਪਹਿਲਾਂ ਹੀ ਤਿਆਰ ਹੈ,ਇਹ ਰਾਜੇ ਲਈ ਵੀ ਤਿਆਰ ਕੀਤਾ ਗਿਆ ਹੈ।+
ਉਸ ਨੇ ਚਿਖਾ ਨੂੰ ਡੂੰਘਾ ਤੇ ਚੌੜਾ ਬਣਾਇਆ ਹੈ।
ਉੱਥੇ ਬਹੁਤ ਸਾਰੀ ਅੱਗ ਤੇ ਲੱਕੜਾਂ ਹਨ।
ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਗਉਸ ਨੂੰ ਅੱਗ ਲਾ ਸੁੱਟੇਗਾ।
ਫੁਟਨੋਟ
^ ਇਬ, “ਅਰਘ ਦਿੰਦੇ ਹਨ,” ਜ਼ਾਹਰ ਹੈ ਕਿ ਇੱਥੇ ਸਮਝੌਤਾ ਕਰਨ ਦੀ ਗੱਲ ਕੀਤੀ ਗਈ ਹੈ।
^ ਇਬ, “ਫ਼ਿਰਊਨ ਦੇ ਮਜ਼ਬੂਤ ਕਿਲੇ ਵਿਚ।”
^ ਜਾਂ, “ਤੇਜ਼ ਰਫ਼ਤਾਰ ਵਾਲਾ ਜ਼ਹਿਰੀਲਾ ਸੱਪ।”
^ ਜਾਂ, “ਦੀ ਸਿੱਖਿਆ।”
^ ਇਬ, “ਚਿਕਨੀਆਂ-ਚੋਪੜੀਆਂ।”
^ ਜਾਂ ਸੰਭਵ ਹੈ, “ਹੌਦ।”
^ ਜਾਂ, “ਬੇਸਬਰੀ ਨਾਲ ਉਸ ਦੀ ਉਡੀਕ ਕਰਦੇ ਹਨ।”
^ ਜਾਂ, “ਢਾਲ਼ੇ ਹੋਏ ਬੁੱਤ।”
^ ਜਾਂ ਸੰਭਵ ਹੈ, “ਤੇ ਉਨ੍ਹਾਂ ਨੂੰ ਗੰਦੀ ਚੀਜ਼ ਕਹੋਗੇ।”
^ ਇਬ, “ਚਰਬੀ ਤੇ ਚਿਕਨਾਈ ਵਾਲਾ।”
^ ਜਾਂ, “ਟੁੱਟੀ ਹੱਡੀ।”
^ ਜਾਂ, “ਸਾਹ।”
^ ਜਾਂ, “ਆਪਣੇ ਆਪ ਨੂੰ ਸ਼ੁੱਧ ਕਰਦੇ ਹੋ।”
^ ਜਾਂ, “ਦੀ ਧੁਨ ਦੇ ਨਾਲ-ਨਾਲ।”
^ ਇੱਥੇ “ਤੋਫਥ” ਨੂੰ ਇਕ ਅਜਿਹੀ ਜਗ੍ਹਾ ਵਜੋਂ ਦਰਸਾਇਆ ਗਿਆ ਹੈ ਜਿੱਥੇ ਅੱਗ ਬਲ਼ਦੀ ਹੈ ਤੇ ਇਹ ਨਾਸ਼ ਦੀ ਨਿਸ਼ਾਨੀ ਹੈ।