ਯਸਾਯਾਹ 41:1-29
41 “ਹੇ ਟਾਪੂਓ, ਚੁੱਪ ਕਰ ਕੇ ਮੇਰੀ ਗੱਲ ਸੁਣੋ;*ਕੌਮਾਂ ਨਵੇਂ ਸਿਰਿਓਂ ਬਲ ਪਾਉਣ।
ਉਹ ਨੇੜੇ ਆਉਣ; ਫਿਰ ਉਹ ਗੱਲ ਕਰਨ।+
ਆਓ ਆਪਾਂ ਨਿਆਂ ਲਈ ਇਕੱਠੇ ਹੋਈਏ।
2 ਕਿਹਨੇ ਸੂਰਜ ਦੇ ਚੜ੍ਹਦੇ ਪਾਸਿਓਂ* ਕਿਸੇ ਨੂੰ ਉਕਸਾਇਆ,+ਨਿਆਂ ਕਰਨ ਲਈ ਉਸ ਨੂੰ ਆਪਣੇ ਪੈਰਾਂ ਕੋਲ* ਬੁਲਾਇਆਤਾਂਕਿ ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰੇਅਤੇ ਰਾਜਿਆਂ ਨੂੰ ਉਸ ਦੇ ਅਧੀਨ ਕਰੇ?+
ਕੌਣ ਉਨ੍ਹਾਂ ਨੂੰ ਉਸ ਦੀ ਤਲਵਾਰ ਅੱਗੇ ਮਿੱਟੀ ਵਿਚ ਮਿਲਾਉਂਦਾ ਹੈਅਤੇ ਉਸ ਦੀ ਕਮਾਨ ਅੱਗੇ ਹਵਾ ਨਾਲ ਉੱਡਦੇ ਘਾਹ-ਫੂਸ ਵਾਂਗ ਖਿੰਡਾਉਂਦਾ ਹੈ?
3 ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ, ਬਿਨਾਂ ਰੁਕੇਉਨ੍ਹਾਂ ਰਾਹਾਂ ਤੋਂ ਲੰਘਦਾ ਹੈ ਜਿਨ੍ਹਾਂ ’ਤੇ ਕਦੇ ਉਸ ਦੇ ਕਦਮ ਨਹੀਂ ਪਏ।
4 ਕਿਸ ਨੇ ਕਦਮ ਚੁੱਕਿਆ ਅਤੇ ਇਹ ਸਭ ਕੀਤਾ,ਕਿਸ ਨੇ ਸ਼ੁਰੂ ਤੋਂ ਪੀੜ੍ਹੀਆਂ ਨੂੰ ਬੁਲਾਇਆ?
ਮੈਂ ਯਹੋਵਾਹ ਨੇ ਜੋ ਸਭ ਤੋਂ ਪਹਿਲਾ ਹਾਂ;+ਅਖ਼ੀਰਲੀਆਂ ਪੀੜ੍ਹੀਆਂ ਲਈ ਵੀ ਮੈਂ ਉਹੀ ਰਹਾਂਗਾ।”+
5 ਟਾਪੂਆਂ ਨੇ ਇਹ ਦੇਖਿਆ ਅਤੇ ਡਰ ਗਏ।
ਧਰਤੀ ਦੀਆਂ ਹੱਦਾਂ ਕੰਬਣ ਲੱਗੀਆਂ।
ਉਹ ਇਕੱਠੇ ਹੋ ਕੇ ਅੱਗੇ ਵਧਦੇ ਹਨ।
6 ਹਰੇਕ ਜਣਾ ਆਪਣੇ ਸਾਥੀ ਦੀ ਮਦਦ ਕਰਦਾ ਹੈਅਤੇ ਆਪਣੇ ਭਰਾ ਨੂੰ ਕਹਿੰਦਾ ਹੈ: “ਤਕੜਾ ਹੋ।”
7 ਕਾਰੀਗਰ ਸੁਨਿਆਰੇ ਨੂੰ ਤਕੜਾ ਕਰਦਾ ਹੈ;+ਧਾਤ ਨੂੰ ਹਥੌੜੇ ਨਾਲ ਚਪਟਾ ਕਰਨ ਵਾਲਾਅਹਿਰਨ* ’ਤੇ ਹਥੌੜਾ ਮਾਰਨ ਵਾਲੇ ਨੂੰ ਹੌਸਲਾ ਦਿੰਦਾ ਹੈ।
ਉਹ ਟਾਂਕਿਆਂ ਬਾਰੇ ਕਹਿੰਦਾ ਹੈ: “ਇਹ ਪੱਕੇ ਲਾਏ ਹਨ।”
ਫਿਰ ਇਸ ਨੂੰ ਮੇਖਾਂ ਠੋਕ ਕੇ ਪੱਕਾ ਕੀਤਾ ਜਾਂਦਾ ਹੈ ਤਾਂਕਿ ਇਹ ਡਿਗੇ ਨਾ।
8 “ਪਰ ਤੂੰ, ਹੇ ਇਜ਼ਰਾਈਲ, ਮੇਰਾ ਸੇਵਕ ਹੈਂ,+ਹੇ ਯਾਕੂਬ, ਤੂੰ ਜਿਸ ਨੂੰ ਮੈਂ ਚੁਣਿਆ,+ਮੇਰੇ ਦੋਸਤ ਅਬਰਾਹਾਮ ਦੀ ਸੰਤਾਨ,*+
9 ਹਾਂ, ਤੂੰ ਜਿਸ ਨੂੰ ਮੈਂ ਧਰਤੀ ਦੇ ਕੋਨਿਆਂ ਤੋਂ ਲਿਆਂਦਾ।+
ਮੈਂ ਤੈਨੂੰ ਧਰਤੀ ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਸੱਦਿਆ।
ਮੈਂ ਤੈਨੂੰ ਕਿਹਾ, ‘ਤੂੰ ਮੇਰਾ ਸੇਵਕ ਹੈਂ;+ਮੈਂ ਤੈਨੂੰ ਚੁਣਿਆ ਹੈ; ਮੈਂ ਤੈਨੂੰ ਠੁਕਰਾਇਆ ਨਹੀਂ।+
10 ਨਾ ਡਰ ਕਿਉਂਕਿ ਮੈਂ ਤੇਰੇ ਅੰਗ-ਸੰਗ ਹਾਂ।+
ਨਾ ਘਬਰਾ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਹਾਂ।+
ਮੈਂ ਤੈਨੂੰ ਮਜ਼ਬੂਤ ਕਰਾਂਗਾ, ਹਾਂ, ਮੈਂ ਤੇਰੀ ਮਦਦ ਕਰਾਂਗਾ,+ਮੈਂ ਇਨਸਾਫ਼ ਕਰਨ ਵਾਲੇ ਆਪਣੇ ਸੱਜੇ ਹੱਥ ਨਾਲ ਤੈਨੂੰ ਜ਼ਰੂਰ ਸੰਭਾਲਾਂਗਾ।’
11 ਦੇਖ! ਤੇਰੇ ’ਤੇ ਭੜਕਣ ਵਾਲਿਆਂ ਨੂੰ ਸ਼ਰਮਿੰਦਾ ਅਤੇ ਬੇਇੱਜ਼ਤ ਕੀਤਾ ਜਾਵੇਗਾ।+
ਤੇਰੇ ਨਾਲ ਲੜਨ ਵਾਲਿਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।+
12 ਤੂੰ ਆਪਣੇ ਨਾਲ ਲੜਨ ਵਾਲੇ ਆਦਮੀਆਂ ਨੂੰ ਭਾਲੇਂਗਾ, ਪਰ ਉਹ ਤੈਨੂੰ ਲੱਭਣਗੇ ਨਹੀਂ;ਤੇਰੇ ਨਾਲ ਯੁੱਧ ਕਰਨ ਵਾਲੇ ਆਦਮੀ ਨਾ ਹੋਇਆਂ ਜਿਹੇ ਹੋ ਜਾਣਗੇ, ਹਾਂ, ਉਹ ਮਿਟ ਜਾਣਗੇ।+
13 ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ,ਮੈਂ ਤੈਨੂੰ ਕਹਿੰਦਾ ਹਾਂ, ‘ਨਾ ਡਰ। ਮੈਂ ਤੇਰੀ ਮਦਦ ਕਰਾਂਗਾ।’+
14 ਹੇ ਕੀੜੇ* ਯਾਕੂਬ, ਨਾ ਡਰ,+ਹੇ ਇਜ਼ਰਾਈਲ ਦੇ ਆਦਮੀਓ, ਮੈਂ ਤੁਹਾਡੀ ਮਦਦ ਕਰਾਂਗਾ,” ਤੁਹਾਡਾ ਛੁਡਾਉਣ ਵਾਲਾ+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ।
15 “ਦੇਖ! ਮੈਂ ਤੈਨੂੰ ਫਲ੍ਹਾ* ਬਣਾਇਆ ਹੈ,+ਹਾਂ, ਗਹਾਈ ਲਈ ਦੋ-ਧਾਰੀ ਦੰਦਾਂ ਵਾਲਾ ਨਵਾਂ ਸੰਦ।
ਤੂੰ ਪਹਾੜਾਂ ਨੂੰ ਮਿੱਧੇਂਗਾ ਤੇ ਉਨ੍ਹਾਂ ਨੂੰ ਚਕਨਾਚੂਰ ਕਰ ਦੇਵੇਂਗਾਅਤੇ ਪਹਾੜੀਆਂ ਨੂੰ ਤੂੜੀ ਵਰਗਾ ਬਣਾ ਦੇਵੇਂਗਾ।
16 ਤੂੰ ਉਨ੍ਹਾਂ ਨੂੰ ਛੱਟੇਂਗਾਅਤੇ ਹਵਾ ਉਨ੍ਹਾਂ ਨੂੰ ਉਡਾ ਕੇ ਲੈ ਜਾਵੇਗੀ;ਹਨੇਰੀ ਉਨ੍ਹਾਂ ਨੂੰ ਖਿੰਡਾ ਦੇਵੇਗੀ।
ਤੂੰ ਯਹੋਵਾਹ ਦੇ ਕਾਰਨ ਖ਼ੁਸ਼ ਹੋਵੇਂਗਾ+ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਉੱਤੇ ਮਾਣ ਕਰੇਂਗਾ।”+
17 “ਲੋੜਵੰਦ ਅਤੇ ਗ਼ਰੀਬ ਪਾਣੀ ਦੀ ਭਾਲ ਵਿਚ ਹਨ, ਪਰ ਪਾਣੀ ਮਿਲਦਾ ਹੀ ਨਹੀਂ।
ਉਨ੍ਹਾਂ ਦੀ ਜੀਭ ਪਿਆਸ ਦੇ ਮਾਰੇ ਸੁੱਕੀ ਪਈ ਹੈ।+
ਮੈਂ, ਯਹੋਵਾਹ ਉਨ੍ਹਾਂ ਦੀ ਸੁਣਾਂਗਾ।+
ਮੈਂ, ਇਜ਼ਰਾਈਲ ਦਾ ਪਰਮੇਸ਼ੁਰ, ਉਨ੍ਹਾਂ ਨੂੰ ਤਿਆਗਾਂਗਾ ਨਹੀਂ।+
18 ਮੈਂ ਸੁੰਨੀਆਂ ਪਹਾੜੀਆਂ ਉੱਤੇ ਨਦੀਆਂ ਵਹਾ ਦਿਆਂਗਾ+ਅਤੇ ਘਾਟੀਆਂ ਵਿਚ ਚਸ਼ਮੇ।+
ਮੈਂ ਉਜਾੜ ਨੂੰ ਕਾਨਿਆਂ ਵਾਲਾ ਤਲਾਬ ਬਣਾ ਦਿਆਂਗਾਅਤੇ ਸੁੱਕੀ ਜ਼ਮੀਨ ’ਤੇ ਪਾਣੀ ਦੇ ਚਸ਼ਮੇ ਵਗਾ ਦਿਆਂਗਾ।+
19 ਮੈਂ ਉਜਾੜ ਵਿਚ ਦਿਆਰ,ਕਿੱਕਰ, ਮਹਿੰਦੀ ਅਤੇ ਚੀਲ੍ਹ ਦੇ ਦਰਖ਼ਤ* ਲਾਵਾਂਗਾ।+
ਰੇਗਿਸਤਾਨ ਵਿਚ ਮੈਂ ਸਨੋਬਰ ਦਾ ਦਰਖ਼ਤ,ਐਸ਼ ਤੇ ਸਰੂ ਦੇ ਰੁੱਖ ਲਾਵਾਂਗਾ+
20 ਤਾਂਕਿ ਸਾਰੇ ਲੋਕ ਦੇਖਣ ਤੇ ਜਾਣਨਅਤੇ ਧਿਆਨ ਦੇਣ ਤੇ ਸਮਝਣਕਿ ਇਹ ਯਹੋਵਾਹ ਦੇ ਹੱਥ ਦੀ ਰਚਨਾ ਹੈ,ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਨੇ ਇਹ ਕੀਤਾ ਹੈ।”+
21 ਯਹੋਵਾਹ ਕਹਿੰਦਾ ਹੈ, “ਆਪਣਾ ਮੁਕੱਦਮਾ ਦਾਇਰ ਕਰੋ।”
ਯਾਕੂਬ ਦਾ ਰਾਜਾ ਕਹਿੰਦਾ ਹੈ, “ਆਪਣੀਆਂ ਦਲੀਲਾਂ ਪੇਸ਼ ਕਰੋ।”
22 “ਸਬੂਤ ਦਿਓ ਅਤੇ ਸਾਨੂੰ ਦੱਸੋ ਕਿ ਕੀ ਹੋਣ ਵਾਲਾ ਹੈ।
ਸਾਨੂੰ ਪਹਿਲਾਂ ਹੋ ਚੁੱਕੀਆਂ ਗੱਲਾਂ ਦੱਸੋਤਾਂਕਿ ਅਸੀਂ ਉਨ੍ਹਾਂ ’ਤੇ ਸੋਚ-ਵਿਚਾਰ ਕਰੀਏ ਤੇ ਉਨ੍ਹਾਂ ਦੇ ਨਤੀਜੇ ਜਾਣੀਏ।
ਜਾਂ ਸਾਨੂੰ ਹੋਣ ਵਾਲੀਆਂ ਗੱਲਾਂ ਦੱਸੋ।+
23 ਸਾਨੂੰ ਦੱਸੋ ਕਿ ਭਵਿੱਖ ਵਿਚ ਕੀ ਹੋਵੇਗਾਤਾਂਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਦੇਵਤੇ ਹੋ।+
ਹਾਂ, ਕੁਝ ਕਰੋ, ਚਾਹੇ ਚੰਗਾ ਜਾਂ ਬੁਰਾਤਾਂਕਿ ਉਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਈਏ।+
24 ਦੇਖੋ! ਤੁਸੀਂ ਨਾ ਹੋਇਆਂ ਜਿਹੇ ਹੋ,ਤੁਹਾਡੇ ਕੰਮ ਬੇਕਾਰ ਹਨ।+
ਜੋ ਵੀ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।+
25 ਮੈਂ ਉੱਤਰ ਵੱਲੋਂ ਕਿਸੇ ਨੂੰ ਉਕਸਾਇਆ ਹੈ ਤੇ ਉਹ ਆਵੇਗਾ,+ਹਾਂ, ਸੂਰਜ ਦੇ ਚੜ੍ਹਦੇ ਪਾਸਿਓਂ*+ ਆਉਣ ਵਾਲਾ ਸ਼ਖ਼ਸ ਮੇਰਾ ਨਾਂ ਲਵੇਗਾ।
ਉਹ ਹਾਕਮਾਂ* ਨੂੰ ਮਿੱਟੀ ਵਾਂਗ ਮਿੱਧੇਗਾ,+ਜਿਵੇਂ ਘੁਮਿਆਰ ਗਿੱਲੀ ਮਿੱਟੀ ਨੂੰ ਮਿੱਧਦਾ ਹੈ।
26 ਕਿਸ ਨੇ ਸ਼ੁਰੂ ਤੋਂ ਇਹ ਦੱਸਿਆ ਤਾਂਕਿ ਅਸੀਂ ਜਾਣ ਸਕੀਏਜਾਂ ਕਿਸ ਨੇ ਪੁਰਾਣੇ ਸਮਿਆਂ ਵਿਚ ਹੀ ਦੱਸ ਦਿੱਤਾ ਸੀ ਤਾਂਕਿ ਅਸੀਂ ਕਹੀਏ, ‘ਉਸ ਨੇ ਸਹੀ ਕਿਹਾ’?+
ਦਰਅਸਲ ਕਿਸੇ ਨੇ ਵੀ ਨਹੀਂ ਦੱਸਿਆ!
ਕਿਸੇ ਨੇ ਇਸ ਦਾ ਐਲਾਨ ਨਹੀਂ ਕੀਤਾ!
ਕਿਸੇ ਨੇ ਵੀ ਤੁਹਾਡੇ ਤੋਂ ਕੁਝ ਨਹੀਂ ਸੁਣਿਆ!”+
27 ਸਭ ਤੋਂ ਪਹਿਲਾਂ ਮੈਂ ਹੀ ਸੀਓਨ ਨੂੰ ਦੱਸਿਆ: “ਦੇਖ! ਇਹ ਉਹੀ ਗੱਲਾਂ ਹਨ!”+
ਮੈਂ ਯਰੂਸ਼ਲਮ ਵਿਚ ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਭੇਜਾਂਗਾ।+
28 ਮੈਂ ਦੇਖਦਾ ਰਿਹਾ, ਪਰ ਉੱਥੇ ਕੋਈ ਨਹੀਂ ਸੀ;ਉਨ੍ਹਾਂ ਵਿਚ ਕੋਈ ਸਲਾਹ ਦੇਣ ਵਾਲਾ ਨਹੀਂ ਸੀ।
ਮੈਂ ਉਨ੍ਹਾਂ ਨੂੰ ਪੁੱਛਦਾ ਰਿਹਾ, ਪਰ ਕੋਈ ਜਵਾਬ ਨਹੀਂ ਮਿਲਿਆ।
29 ਦੇਖ! ਉਹ ਸਭ ਧੋਖਾ ਹੀ ਹਨ।*
ਉਨ੍ਹਾਂ ਦੇ ਕੰਮ ਫ਼ਜ਼ੂਲ ਹਨ।
ਉਨ੍ਹਾਂ ਦੀਆਂ ਢਾਲ਼ੀਆਂ ਹੋਈਆਂ ਮੂਰਤੀਆਂ* ਨਿਰੀ ਹਵਾ ਹੀ ਹਨ ਤੇ ਬੇਕਾਰ ਹਨ।+
ਫੁਟਨੋਟ
^ ਜਾਂ, “ਮੇਰੇ ਅੱਗੇ ਚੁੱਪ ਰਹੋ।”
^ ਜਾਂ, “ਪੂਰਬ ਵੱਲੋਂ।”
^ ਯਾਨੀ, ਆਪਣੀ ਸੇਵਾ ਕਰਾਉਣ ਵਾਸਤੇ।
^ ਲੋਹੇ ਦਾ ਚੌਰਸ ਟੁਕੜਾ ਜਿਸ ਉੱਪਰ ਧਾਤ ਨੂੰ ਕੁੱਟਿਆ ਤੇ ਆਕਾਰ ਦਿੱਤਾ ਜਾਂਦਾ ਹੈ।
^ ਇਬ, “ਬੀ।”
^ ਯਾਨੀ, ਬੇਸਹਾਰਾ ਅਤੇ ਕਮਜ਼ੋਰ।
^ ਗਾਹੁਣ ਵਾਲਾ ਫੱਟਾ।
^ ਜਾਂ, “ਤੇਲ ਦੇ ਦਰਖ਼ਤ।”
^ ਜਾਂ, “ਪੂਰਬ ਵੱਲੋਂ।”
^ ਜਾਂ, “ਸਹਾਇਕ ਅਧਿਕਾਰੀਆਂ।”
^ ਜਾਂ, “ਮਾਨੋ ਹੋਂਦ ਵਿਚ ਨਹੀਂ ਹਨ।”
^ ਜਾਂ, “ਢਾਲ਼ੇ ਹੋਏ ਬੁੱਤ।”