ਯਸਾਯਾਹ 43:1-28
43 ਹੇ ਯਾਕੂਬ, ਤੇਰਾ ਸਿਰਜਣਹਾਰ, ਹੇ ਇਜ਼ਰਾਈਲ, ਤੈਨੂੰ ਰਚਣ ਵਾਲਾ+ਯਹੋਵਾਹ ਹੁਣ ਇਹ ਕਹਿੰਦਾ ਹੈ:
“ਡਰ ਨਾ, ਮੈਂ ਤੈਨੂੰ ਛੁਡਾ ਲਿਆ ਹੈ।+
ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਹੈ।
ਤੂੰ ਮੇਰਾ ਹੈਂ।
2 ਜਦ ਤੂੰ ਪਾਣੀਆਂ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਨਾਲ ਹੋਵਾਂਗਾ,+ਤੂੰ ਨਦੀਆਂ ਵਿੱਚੋਂ ਦੀ ਲੰਘੇਂਗਾ, ਤਾਂ ਉਹ ਤੈਨੂੰ ਡਬੋਣਗੀਆਂ ਨਹੀਂ।+
ਜਦ ਤੂੰ ਅੱਗ ਵਿੱਚੋਂ ਦੀ ਚੱਲੇਂਗਾ, ਤਾਂ ਤੂੰ ਸੜੇਂਗਾ ਨਹੀਂ,ਨਾ ਲਪਟਾਂ ਤੈਨੂੰ ਛੂਹਣਗੀਆਂ।
3 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ, ਤੇਰਾ ਮੁਕਤੀਦਾਤਾ ਹਾਂ।
ਮੈਂ ਤੇਰੀ ਰਿਹਾਈ ਦੀ ਕੀਮਤ ਲਈ ਮਿਸਰ ਦਿੱਤਾ ਹੈਅਤੇ ਤੇਰੇ ਵੱਟੇ ਇਥੋਪੀਆ ਤੇ ਸਬਾ।
4 ਤੂੰ ਮੇਰੀਆਂ ਨਜ਼ਰਾਂ ਵਿਚ ਅਨਮੋਲ ਹੈਂ,+ਤੈਨੂੰ ਆਦਰ ਮਿਲਿਆ ਅਤੇ ਮੈਂ ਤੈਨੂੰ ਪਿਆਰ ਕੀਤਾ।+
ਇਸ ਲਈ ਮੈਂ ਤੇਰੇ ਬਦਲੇ ਲੋਕ ਦਿਆਂਗਾਅਤੇ ਤੇਰੀ ਜਾਨ ਦੇ ਵੱਟੇ ਕੌਮਾਂ।
5 ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।+
ਮੈਂ ਤੇਰੀ ਸੰਤਾਨ* ਨੂੰ ਪੂਰਬ ਤੋਂ ਲੈ ਆਵਾਂਗਾਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ।+
6 ਮੈਂ ਉੱਤਰ ਨੂੰ ਕਹਾਂਗਾ, ‘ਉਨ੍ਹਾਂ ਨੂੰ ਛੱਡ ਦੇ!’+
ਅਤੇ ਦੱਖਣ ਨੂੰ ਕਹਾਂਗਾ, ‘ਉਨ੍ਹਾਂ ਨੂੰ ਨਾ ਰੋਕ।
ਮੇਰੇ ਪੁੱਤਰਾਂ ਨੂੰ ਦੂਰੋਂ ਲੈ ਆ ਅਤੇ ਮੇਰੀਆਂ ਧੀਆਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ,+
7 ਹਾਂ, ਹਰੇਕ ਨੂੰ ਜੋ ਮੇਰੇ ਨਾਂ ਤੋਂ ਜਾਣਿਆ ਜਾਂਦਾ ਹੈ,+ਜਿਸ ਨੂੰ ਮੈਂ ਆਪਣੀ ਮਹਿਮਾ ਲਈ ਰਚਿਆ,ਜਿਸ ਨੂੰ ਮੈਂ ਸਾਜਿਆ ਤੇ ਬਣਾਇਆ ਹੈ।’+
8 ਉਨ੍ਹਾਂ ਲੋਕਾਂ ਨੂੰ ਲਿਆ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਅੰਨ੍ਹੇ ਹਨ,ਜਿਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਬੋਲ਼ੇ ਹਨ।+
9 ਸਾਰੀਆਂ ਕੌਮਾਂ ਇਕ ਜਗ੍ਹਾ ਇਕੱਠੀਆਂ ਹੋਣਅਤੇ ਦੇਸ਼-ਦੇਸ਼ ਦੇ ਲੋਕ ਜਮ੍ਹਾ ਹੋਣ।+
ਉਨ੍ਹਾਂ ਵਿੱਚੋਂ ਕੌਣ ਇਹ ਦੱਸ ਸਕਦਾ ਹੈ?
ਕੀ ਉਹ ਸਾਨੂੰ ਪਹਿਲੀਆਂ ਗੱਲਾਂ* ਸੁਣਾ ਸਕਦੇ ਹਨ?+
ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਆਪਣੇ ਗਵਾਹ ਲਿਆਉਣ,ਜਾਂ ਉਹ ਸੁਣ ਕੇ ਕਹਿਣ, ‘ਇਹ ਸੱਚ ਹੈ!’”+
10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+ਤਾਂਕਿ ਤੁਸੀਂ ਜਾਣੋ ਅਤੇ ਮੇਰੇ ’ਤੇ ਨਿਹਚਾ ਕਰੋ*ਅਤੇ ਸਮਝੋ ਕਿ ਮੈਂ ਉਹੀ ਹਾਂ।+
ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+
11 ਮੈਂ, ਹਾਂ, ਮੈਂ ਹੀ ਯਹੋਵਾਹ ਹਾਂ,+ ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।”+
12 “ਜਦੋਂ ਤੁਹਾਡੇ ਵਿਚ ਕੋਈ ਓਪਰਾ ਦੇਵਤਾ ਨਹੀਂ ਸੀ,+ਉਦੋਂ ਮੈਂ ਤੁਹਾਨੂੰ ਦੱਸਿਆ, ਤੁਹਾਨੂੰ ਬਚਾਇਆ ਤੇ ਤੁਹਾਡੇ ਅੱਗੇ ਜ਼ਾਹਰ ਕੀਤਾ।
ਇਸ ਲਈ ਤੁਸੀਂ ਮੇਰੇ ਗਵਾਹ ਹੋ,” ਯਹੋਵਾਹ ਐਲਾਨ ਕਰਦਾ ਹੈ, “ਅਤੇ ਮੈਂ ਪਰਮੇਸ਼ੁਰ ਹਾਂ।+
13 ਹਾਂ, ਮੈਂ ਹਮੇਸ਼ਾ ਤੋਂ ਉਹੀ ਹਾਂ;+ਕੋਈ ਵੀ ਮੇਰੇ ਹੱਥੋਂ ਕੁਝ ਨਹੀਂ ਖੋਹ ਸਕਦਾ।+
ਜਦੋਂ ਮੈਂ ਕੁਝ ਕਰਦਾ ਹਾਂ, ਤਾਂ ਉਸ ਨੂੰ ਕੌਣ ਰੋਕ ਸਕਦਾ ਹੈ?”+
14 ਤੁਹਾਡਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ:+
“ਤੁਹਾਡੀ ਖ਼ਾਤਰ ਮੈਂ ਉਨ੍ਹਾਂ ਨੂੰ ਬਾਬਲ ਘੱਲਾਂਗਾ ਤੇ ਦਰਵਾਜ਼ਿਆਂ ਦੇ ਸਾਰੇ ਹੋੜੇ ਲਾਹ ਦਿਆਂਗਾ+ਅਤੇ ਕਸਦੀ ਆਪਣੇ ਜਹਾਜ਼ਾਂ ਵਿਚ ਦੁੱਖ ਦੇ ਮਾਰੇ ਰੋਣਗੇ।+
15 ਮੈਂ ਯਹੋਵਾਹ ਹਾਂ, ਤੁਹਾਡਾ ਪਵਿੱਤਰ ਪਰਮੇਸ਼ੁਰ,+ ਇਜ਼ਰਾਈਲ ਦਾ ਸਿਰਜਣਹਾਰ,+ ਤੁਹਾਡਾ ਰਾਜਾ।”+
16 ਯਹੋਵਾਹ ਇਹ ਕਹਿੰਦਾ ਹੈ,ਹਾਂ, ਉਹ ਜੋ ਸਮੁੰਦਰ ਵਿੱਚੋਂ ਦੀ ਰਾਹ ਬਣਾਉਂਦਾ ਹੈਅਤੇ ਉੱਛਲ਼ਦੇ ਪਾਣੀਆਂ ਵਿੱਚੋਂ ਦੀ ਵੀ ਰਸਤਾ ਕੱਢ ਲੈਂਦਾ ਹੈ,+
17 ਜੋ ਯੁੱਧ ਦੇ ਰਥ ਤੇ ਘੋੜੇ+ ਨੂੰਅਤੇ ਤਾਕਤਵਰ ਯੋਧਿਆਂ ਦੇ ਨਾਲ ਫ਼ੌਜ ਨੂੰ ਲੈ ਆਉਂਦਾ ਹੈ:
“ਉਹ ਲੰਮੇ ਪੈ ਜਾਣਗੇ ਤੇ ਉੱਠਣਗੇ ਨਹੀਂ।+
ਉਹ ਬੁਝਾ ਦਿੱਤੇ ਜਾਣਗੇ ਜਿਵੇਂ ਦੀਵੇ ਦੀ ਬਲ਼ਦੀ ਹੋਈ ਬੱਤੀ ਬੁਝਾਈ ਜਾਂਦੀ ਹੈ।”
18 “ਪਹਿਲੀਆਂ ਗੱਲਾਂ ਯਾਦ ਨਾ ਕਰੋ,ਬੀਤੀਆਂ ਗੱਲਾਂ ਬਾਰੇ ਨਾ ਸੋਚੀ ਜਾਓ।
19 ਦੇਖੋ, ਮੈਂ ਕੁਝ ਨਵਾਂ ਕਰ ਰਿਹਾ ਹਾਂ;+ਉਸ ਦੀ ਸ਼ੁਰੂਆਤ ਹੋ ਚੁੱਕੀ ਹੈ।
ਕੀ ਤੁਹਾਨੂੰ ਇਹ ਨਜ਼ਰ ਨਹੀਂ ਆ ਰਿਹਾ?
ਮੈਂ ਉਜਾੜ ਵਿੱਚੋਂ ਦੀ ਰਾਹ ਬਣਾਵਾਂਗਾ+ਅਤੇ ਰੇਗਿਸਤਾਨ ਵਿੱਚੋਂ ਦੀ ਨਦੀਆਂ ਵਹਾਵਾਂਗਾ।+
20 ਗਿੱਦੜ ਤੇ ਸ਼ੁਤਰਮੁਰਗ,ਹਾਂ, ਮੈਦਾਨ ਦੇ ਜੰਗਲੀ ਜਾਨਵਰ ਮੇਰਾ ਆਦਰ ਕਰਨਗੇਕਿਉਂਕਿ ਮੈਂ ਆਪਣੀ ਪਰਜਾ, ਹਾਂ, ਆਪਣੇ ਚੁਣੇ ਹੋਇਆਂ ਦੇ+ ਪੀਣ ਲਈਉਜਾੜ ਵਿਚ ਪਾਣੀ ਦਾ ਇੰਤਜ਼ਾਮ ਕੀਤਾਅਤੇ ਰੇਗਿਸਤਾਨ ਵਿਚ ਨਦੀਆਂ ਵਹਾਈਆਂ,+
21 ਹਾਂ, ਉਸ ਪਰਜਾ ਲਈ ਜਿਸ ਨੂੰ ਮੈਂ ਆਪਣੇ ਲਈ ਰਚਿਆਤਾਂਕਿ ਉਹ ਮੇਰਾ ਗੁਣਗਾਨ ਕਰੇ।+
22 ਪਰ ਹੇ ਯਾਕੂਬ, ਤੂੰ ਮੈਨੂੰ ਨਹੀਂ ਪੁਕਾਰਿਆ+ਕਿਉਂਕਿ ਹੇ ਇਜ਼ਰਾਈਲ, ਤੂੰ ਮੇਰੇ ਤੋਂ ਅੱਕ ਗਿਆ।+
23 ਤੂੰ ਮੇਰੇ ਲਈ ਆਪਣੀਆਂ ਹੋਮ-ਬਲ਼ੀਆਂ ਦੀਆਂ ਭੇਡਾਂ ਨਹੀਂ ਲਿਆਇਆ,ਤੂੰ ਆਪਣੀਆਂ ਬਲ਼ੀਆਂ ਨਾਲ ਮੇਰੀ ਵਡਿਆਈ ਨਹੀਂ ਕੀਤੀ।
ਮੈਂ ਤੈਨੂੰ ਤੋਹਫ਼ਾ ਲਿਆਉਣ ਲਈ ਮਜਬੂਰ ਨਹੀਂ ਕੀਤਾ,ਨਾ ਹੀ ਮੈਂ ਲੋਬਾਨ ਮੰਗ-ਮੰਗ ਕੇ ਤੈਨੂੰ ਥਕਾਇਆ।+
24 ਤੂੰ ਆਪਣੇ ਪੈਸੇ ਨਾਲ ਮੇਰੇ ਲਈ ਸੁਗੰਧਿਤ ਕੁਸਾ* ਨਹੀਂ ਖ਼ਰੀਦਿਆ,ਨਾ ਹੀ ਤੂੰ ਆਪਣੀਆਂ ਬਲ਼ੀਆਂ ਦੀ ਚਰਬੀ ਨਾਲ ਮੈਨੂੰ ਸੰਤੁਸ਼ਟ ਕੀਤਾ।+
ਇਸ ਦੀ ਬਜਾਇ, ਤੂੰ ਆਪਣੇ ਪਾਪਾਂ ਦਾ ਬੋਝ ਮੇਰੇ ਉੱਤੇ ਲੱਦ ਦਿੱਤਾਅਤੇ ਆਪਣੇ ਗੁਨਾਹਾਂ ਨਾਲ ਮੈਨੂੰ ਥਕਾ ਦਿੱਤਾ।+
25 ਮੈਂ, ਹਾਂ, ਮੈਂ ਹੀ ਹਾਂ ਉਹ ਜੋ ਆਪਣੀ ਖ਼ਾਤਰ ਤੇਰੇ ਅਪਰਾਧ* ਮਿਟਾਉਂਦਾ ਹਾਂ+ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।+
26 ਮੈਨੂੰ ਯਾਦ ਕਰਾ; ਆ, ਆਪਾਂ ਇਕ-ਦੂਜੇ ਖ਼ਿਲਾਫ਼ ਮੁਕੱਦਮਾ ਲੜੀਏ;ਆਪਣਾ ਪੱਖ ਪੇਸ਼ ਕਰ ਕੇ ਸਾਬਤ ਕਰ ਕਿ ਤੂੰ ਸਹੀ ਹੈਂ।
27 ਤੇਰੇ ਪਹਿਲੇ ਵੱਡ-ਵਡੇਰੇ ਨੇ ਪਾਪ ਕੀਤਾਅਤੇ ਤੇਰੇ ਬੁਲਾਰਿਆਂ* ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ।+
28 ਇਸ ਲਈ ਮੈਂ ਪਵਿੱਤਰ ਸਥਾਨ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਵਾਂਗਾ,ਮੈਂ ਯਾਕੂਬ ਨੂੰ ਨਾਸ਼ ਹੋਣ ਲਈ ਦੇ ਦਿਆਂਗਾਅਤੇ ਇਜ਼ਰਾਈਲ ਬੇਇੱਜ਼ਤੀ ਭਰੀਆਂ ਗੱਲਾਂ ਸੁਣੇਗਾ।+
ਫੁਟਨੋਟ
^ ਇਬ, “ਬੀ।”
^ ਸ਼ਾਇਦ ਇਹ ਭਵਿੱਖ ਵਿਚ ਹੋਣ ਵਾਲੀਆਂ ਸਭ ਤੋਂ ਪਹਿਲੀਆਂ ਗੱਲਾਂ ਹੋਣ।
^ ਜਾਂ, “ਅਤੇ ਮੇਰੇ ’ਤੇ ਭਰੋਸਾ ਕਰੋ।”
^ ਇਕ ਖ਼ੁਸ਼ਬੂਦਾਰ ਘਾਹ।
^ ਜਾਂ, “ਬਗਾਵਤ।”
^ ਸ਼ਾਇਦ ਇੱਥੇ ਕਾਨੂੰਨ ਸਿਖਾਉਣ ਵਾਲਿਆਂ ਦੀ ਗੱਲ ਕੀਤੀ ਗਈ ਹੈ।