ਯਸਾਯਾਹ 61:1-11
61 ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ+ਕਿਉਂਕਿ ਯਹੋਵਾਹ ਨੇ ਮੈਨੂੰ ਚੁਣਿਆ* ਹੈ ਕਿ ਮੈਂ ਹਲੀਮ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।+
ਉਸ ਨੇ ਮੈਨੂੰ ਭੇਜਿਆ ਹੈ ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ,ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਸੁਣਾਵਾਂਅਤੇ ਬੰਦੀਆਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਦਿਆਂ,+
2 ਯਹੋਵਾਹ ਦੀ ਮਿਹਰ ਪਾਉਣ ਦੇ ਵਰ੍ਹੇ ਦਾਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਐਲਾਨ ਕਰਾਂ,+ਸਾਰੇ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦਿਆਂ,+
3 ਸੀਓਨ ਦਾ ਮਾਤਮ ਮਨਾਉਣ ਵਾਲਿਆਂ ਦੀ ਦੇਖ-ਭਾਲ ਕਰਾਂ,ਸੁਆਹ ਦੀ ਥਾਂ ਉਨ੍ਹਾਂ ਨੂੰ ਪਗੜੀ ਦਿਆਂ,ਸੋਗ ਦੀ ਥਾਂ ਖ਼ੁਸ਼ੀ ਦਾ ਤੇਲਅਤੇ ਨਿਰਾਸ਼ ਮਨ ਦੀ ਥਾਂ ਉਸਤਤ ਦਾ ਕੱਪੜਾ ਦਿਆਂ।
ਉਨ੍ਹਾਂ ਨੂੰ ਧਾਰਮਿਕਤਾ ਦੇ ਵੱਡੇ ਦਰਖ਼ਤ ਕਿਹਾ ਜਾਵੇਗਾਜਿਨ੍ਹਾਂ ਨੂੰ ਯਹੋਵਾਹ ਨੇ ਆਪਣੀ ਮਹਿਮਾ ਕਰਾਉਣ* ਲਈ ਬੀਜਿਆ।+
4 ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਉਸਾਰਨਗੇ;ਉਹ ਬੀਤੇ ਸਮੇਂ ਦੀਆਂ ਵੀਰਾਨ ਪਈਆਂ ਥਾਵਾਂ ਨੂੰ ਬਣਾਉਣਗੇ,+ਉਹ ਤਬਾਹ ਹੋਏ ਸ਼ਹਿਰਾਂ ਦੀ ਮੁਰੰਮਤ ਕਰਨਗੇ,+ਹਾਂ, ਉਨ੍ਹਾਂ ਥਾਵਾਂ ਦੀ ਜੋ ਕਈ ਪੀੜ੍ਹੀਆਂ ਤੋਂ ਉਜਾੜ ਪਈਆਂ ਹਨ।+
5 “ਅਜਨਬੀ ਆ ਖੜ੍ਹੇ ਹੋਣਗੇ ਤੇ ਤੁਹਾਡੇ ਇੱਜੜਾਂ ਦੀ ਚਰਵਾਹੀ ਕਰਨਗੇਅਤੇ ਵਿਦੇਸ਼ੀ+ ਤੁਹਾਡੇ ਕਿਸਾਨ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਹੋਣਗੇ।+
6 ਪਰ ਤੁਸੀਂ ਯਹੋਵਾਹ ਦੇ ਪੁਜਾਰੀ ਕਹਾਓਗੇ;+ਉਹ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਕਹਿ ਕੇ ਬੁਲਾਉਣਗੇ।
ਤੁਸੀਂ ਕੌਮਾਂ ਦਾ ਧਨ ਖਾਓਗੇ+ਅਤੇ ਉਨ੍ਹਾਂ ਦੀ ਸ਼ਾਨ* ’ਤੇ ਮਾਣ ਕਰੋਗੇ।
7 ਸ਼ਰਮਿੰਦਗੀ ਦੀ ਥਾਂ ਤੁਹਾਨੂੰ ਦੁਗਣਾ ਹਿੱਸਾ ਮਿਲੇਗਾ,ਬੇਇੱਜ਼ਤੀ ਦੀ ਥਾਂ ਉਹ ਆਪਣੇ ਹਿੱਸੇ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।
ਹਾਂ, ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਦੁਗਣਾ ਹਿੱਸਾ ਮਿਲੇਗਾ।+
ਉਹ ਸਦਾ ਲਈ ਆਨੰਦ ਕਰਨਗੇ।+
8 ਮੈਂ ਯਹੋਵਾਹ ਇਨਸਾਫ਼ ਨੂੰ ਪਿਆਰ ਕਰਦਾ ਹਾਂ;+ਮੈਂ ਲੁੱਟ ਤੇ ਬੁਰਾਈ ਤੋਂ ਘਿਣ ਕਰਦਾ ਹਾਂ।+
ਮੈਂ ਵਫ਼ਾਦਾਰੀ ਨਾਲ ਉਨ੍ਹਾਂ ਦੀ ਮਜ਼ਦੂਰੀ ਦਿਆਂਗਾਅਤੇ ਉਨ੍ਹਾਂ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+
9 ਉਨ੍ਹਾਂ ਦੀ ਸੰਤਾਨ* ਕੌਮਾਂ ਵਿਚ ਜਾਣੀ-ਮਾਣੀ ਹੋਵੇਗੀ+ਅਤੇ ਉਨ੍ਹਾਂ ਦੀ ਔਲਾਦ ਦੇਸ਼-ਦੇਸ਼ ਦੇ ਲੋਕਾਂ ਵਿਚ।
ਉਨ੍ਹਾਂ ਨੂੰ ਦੇਖਣ ਵਾਲੇ ਸਾਰੇ ਜਣੇ ਪਛਾਣ ਲੈਣਗੇਕਿ ਇਹ ਉਹ ਸੰਤਾਨ* ਹੈ ਜਿਸ ’ਤੇ ਯਹੋਵਾਹ ਦੀ ਬਰਕਤ ਹੈ।”+
10 ਮੈਂ ਯਹੋਵਾਹ ਕਰਕੇ ਬੇਹੱਦ ਖ਼ੁਸ਼ ਹੋਵਾਂਗਾ।
ਮੇਰਾ ਤਨ-ਮਨ ਮੇਰੇ ਪਰਮੇਸ਼ੁਰ ਕਰਕੇ ਖ਼ੁਸ਼ੀਆਂ ਮਨਾਵੇਗਾ;+ਕਿਉਂਕਿ ਉਸ ਨੇ ਮੈਨੂੰ ਮੁਕਤੀ ਦੇ ਕੱਪੜੇ ਪੁਆਏ ਹਨ;+ਉਸ ਨੇ ਮੈਨੂੰ ਧਾਰਮਿਕਤਾ ਦੇ ਲਿਬਾਸ* ਨਾਲ ਇਵੇਂ ਲਪੇਟਿਆ ਹੈਜਿਵੇਂ ਇਕ ਲਾੜਾ ਪੁਜਾਰੀ ਵਾਂਗ ਪਗੜੀ ਪਹਿਨਦਾ ਹੈ+ਅਤੇ ਇਕ ਲਾੜੀ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਹੈ।
11 ਜਿਵੇਂ ਧਰਤੀ ਆਪਣੀ ਪੈਦਾਵਾਰ ਉਪਜਾਉਂਦੀ ਹੈਅਤੇ ਜਿਵੇਂ ਬਾਗ਼ ਬੀਜਾਂ ਨੂੰ ਪੁੰਗਾਰਦਾ ਹੈ,ਉਸੇ ਤਰ੍ਹਾਂ ਸਾਰੇ ਜਹਾਨ ਦਾ ਮਾਲਕ ਯਹੋਵਾਹਸਾਰੀਆਂ ਕੌਮਾਂ ਸਾਮ੍ਹਣੇ ਧਾਰਮਿਕਤਾ+ ਤੇ ਉਸਤਤ ਵਧਾਵੇਗਾ।+
ਫੁਟਨੋਟ
^ ਜਾਂ, “ਸ਼ਾਂਤ ਸੁਭਾਅ ਦੇ।”
^ ਜਾਂ, “ਸਜਾਉਣ।”
^ ਜਾਂ, “ਦੌਲਤ।”
^ ਇਬ, “ਬੀ।”
^ ਇਬ, “ਬੀ।”
^ ਜਾਂ, “ਬਿਨਾਂ ਬਾਹਾਂ ਵਾਲੇ ਚੋਗੇ।”