ਯਹੋਸ਼ੁਆ 12:1-24
12 ਦੇਸ਼ ਦੇ ਜਿਨ੍ਹਾਂ ਰਾਜਿਆਂ ਨੂੰ ਇਜ਼ਰਾਈਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦੇ ਦੇਸ਼ ਉੱਤੇ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਯਾਨੀ ਅਰਨੋਨ ਘਾਟੀ+ ਤੋਂ ਲੈ ਕੇ ਹਰਮੋਨ ਪਹਾੜ+ ਅਤੇ ਪੂਰਬ ਵੱਲ ਸਾਰੇ ਅਰਾਬਾਹ ਤਕ ਕਬਜ਼ਾ ਕੀਤਾ ਸੀ,+ ਉਹ ਰਾਜੇ ਇਹ ਹਨ:
2 ਅਮੋਰੀਆਂ ਦਾ ਰਾਜਾ ਸੀਹੋਨ+ ਜੋ ਹਸ਼ਬੋਨ ਵਿਚ ਰਹਿੰਦਾ ਸੀ ਅਤੇ ਉਹ ਅਰੋਏਰ+ ਤੋਂ ਰਾਜ ਕਰਦਾ ਸੀ ਜੋ ਅਰਨੋਨ ਘਾਟੀ+ ਦੇ ਕੰਢੇ ’ਤੇ ਸੀ। ਉਹ ਇਸ ਘਾਟੀ ਦੇ ਵਿਚਕਾਰੋਂ ਲੈ ਕੇ ਯਬੋਕ ਘਾਟੀ ਤਕ ਰਾਜ ਕਰਦਾ ਸੀ ਜੋ ਅੰਮੋਨੀਆਂ ਦੀ ਸਰਹੱਦ ਸੀ ਅਤੇ ਅੱਧਾ ਗਿਲਆਦ ਉਸ ਦੇ ਰਾਜ ਵਿਚ ਆਉਂਦਾ ਸੀ।
3 ਨਾਲੇ ਉਹ ਪੂਰਬ ਵੱਲ ਅਰਾਬਾਹ ਦੇ ਇਲਾਕੇ ’ਤੇ ਰਾਜ ਕਰਦਾ ਸੀ ਜੋ ਕਿੰਨਰਥ ਝੀਲ*+ ਤੋਂ ਲੈ ਕੇ ਅਰਾਬਾਹ ਸਾਗਰ ਯਾਨੀ ਖਾਰੇ ਸਮੁੰਦਰ* ਤਕ ਫੈਲਿਆ ਸੀ ਅਤੇ ਪੂਰਬ ਵੱਲ ਬੈਤ-ਯਸ਼ੀਮੋਥ ਅਤੇ ਦੱਖਣ ਵੱਲ ਪਿਸਗਾਹ ਦੀਆਂ ਢਲਾਣਾਂ ਦੇ ਹੇਠਾਂ ਤਕ।+
4 ਨਾਲੇ ਬਾਸ਼ਾਨ ਦੇ ਰਾਜੇ ਓਗ ਦਾ ਇਲਾਕਾ+ ਜੋ ਬਚੇ ਹੋਏ ਰਫ਼ਾਈਮੀਆਂ ਵਿੱਚੋਂ ਸੀ+ ਅਤੇ ਅਸ਼ਤਾਰਾਥ ਤੇ ਅਦਰਈ ਵਿਚ ਰਹਿੰਦਾ ਸੀ।
5 ਉਹ ਹਰਮੋਨ ਪਹਾੜ ’ਤੇ, ਸਲਕਾਹ ਵਿਚ ਅਤੇ ਸਾਰੇ ਬਾਸ਼ਾਨ+ ਵਿਚ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਅਤੇ ਅੱਧੇ ਗਿਲਆਦ ਤਕ ਰਾਜ ਕਰਦਾ ਸੀ ਜੋ ਹਸ਼ਬੋਨ ਦੇ ਰਾਜੇ ਸੀਹੋਨ+ ਦੇ ਇਲਾਕੇ ਦੀ ਸਰਹੱਦ ਸੀ।
6 ਯਹੋਵਾਹ ਦੇ ਸੇਵਕ ਮੂਸਾ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ+ ਜਿਸ ਤੋਂ ਬਾਅਦ ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਦਾ ਦੇਸ਼ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇ ਦਿੱਤਾ ਸੀ।+
7 ਯਹੋਸ਼ੁਆ ਅਤੇ ਇਜ਼ਰਾਈਲੀਆਂ ਨੇ ਯਰਦਨ ਦੇ ਪੱਛਮ ਵੱਲ ਲਬਾਨੋਨ ਘਾਟੀ+ ਵਿਚ ਬਆਲ-ਗਾਦ+ ਤੋਂ ਲੈ ਕੇ ਉੱਪਰ ਸੇਈਰ+ ਨੂੰ ਜਾਂਦੇ ਹਾਲਾਕ ਪਹਾੜ+ ਤਕ ਦੇਸ਼ ਦੇ ਰਾਜਿਆਂ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਯਹੋਸ਼ੁਆ ਨੇ ਉਨ੍ਹਾਂ ਦੇ ਦੇਸ਼ ਦੇ ਹਿੱਸੇ ਕਰ ਕੇ ਇਜ਼ਰਾਈਲ ਦੇ ਗੋਤਾਂ ਨੂੰ ਦੇ ਦਿੱਤੇ ਤਾਂਕਿ ਇਹ ਉਨ੍ਹਾਂ ਦੀ ਮਲਕੀਅਤ ਹੋਵੇ।+
8 ਇਸ ਵਿਚ ਪਹਾੜੀ ਇਲਾਕਾ, ਸ਼ੇਫਲਾਹ, ਅਰਾਬਾਹ, ਢਲਾਣਾਂ, ਉਜਾੜ ਅਤੇ ਨੇਗੇਬ ਵੀ ਆਉਂਦਾ ਸੀ+ ਜਿਨ੍ਹਾਂ ਵਿਚ ਹਿੱਤੀ, ਅਮੋਰੀ,+ ਕਨਾਨੀ, ਪਰਿੱਜੀ, ਹਿੱਵੀ ਅਤੇ ਯਬੂਸੀ ਰਹਿੰਦੇ ਸਨ।+ ਇਹ ਰਾਜੇ ਸਨ:
9 ਯਰੀਹੋ ਦਾ ਰਾਜਾ,+ ਇਕ; ਬੈਤੇਲ ਦੇ ਲਾਗੇ ਅਈ ਦਾ ਰਾਜਾ,+ ਇਕ;
10 ਯਰੂਸ਼ਲਮ ਦਾ ਰਾਜਾ, ਇਕ; ਹਬਰੋਨ ਦਾ ਰਾਜਾ,+ ਇਕ;
11 ਯਰਮੂਥ ਦਾ ਰਾਜਾ, ਇਕ; ਲਾਕੀਸ਼ ਦਾ ਰਾਜਾ, ਇਕ;
12 ਅਗਲੋਨ ਦਾ ਰਾਜਾ, ਇਕ; ਗਜ਼ਰ ਦਾ ਰਾਜਾ,+ ਇਕ;
13 ਦਬੀਰ ਦਾ ਰਾਜਾ,+ ਇਕ; ਗਦਰ ਦਾ ਰਾਜਾ, ਇਕ;
14 ਹਾਰਮਾਹ ਦਾ ਰਾਜਾ, ਇਕ; ਅਰਾਦ ਦਾ ਰਾਜਾ, ਇਕ;
15 ਲਿਬਨਾਹ ਦਾ ਰਾਜਾ,+ ਇਕ; ਅਦੁਲਾਮ ਦਾ ਰਾਜਾ, ਇਕ;
16 ਮੱਕੇਦਾਹ ਦਾ ਰਾਜਾ,+ ਇਕ; ਬੈਤੇਲ ਦਾ ਰਾਜਾ,+ ਇਕ;
17 ਤੱਪੂਆਹ ਦਾ ਰਾਜਾ, ਇਕ; ਹੇਫਰ ਦਾ ਰਾਜਾ, ਇਕ;
18 ਅਫੇਕ ਦਾ ਰਾਜਾ, ਇਕ; ਲਸ਼ਾਰੋਨ ਦਾ ਰਾਜਾ, ਇਕ;
19 ਮਾਦੋਨ ਦਾ ਰਾਜਾ, ਇਕ; ਹਾਸੋਰ ਦਾ ਰਾਜਾ,+ ਇਕ;
20 ਸ਼ਿਮਰੋਨ-ਮਰੋਨ ਦਾ ਰਾਜਾ, ਇਕ; ਅਕਸ਼ਾਫ ਦਾ ਰਾਜਾ, ਇਕ;
21 ਤਾਨਾਕ ਦਾ ਰਾਜਾ, ਇਕ; ਮਗਿੱਦੋ ਦਾ ਰਾਜਾ, ਇਕ;
22 ਕੇਦਸ਼ ਦਾ ਰਾਜਾ, ਇਕ; ਕਰਮਲ ਵਿਚ ਯਾਕਨਾਮ+ ਦਾ ਰਾਜਾ, ਇਕ;
23 ਦੋਰ ਦੀਆਂ ਢਲਾਣਾਂ ਉੱਤੇ ਦੋਰ ਦਾ ਰਾਜਾ,+ ਇਕ; ਗਿਲਗਾਲ ਵਿਚ ਗੋਈਮ ਦਾ ਰਾਜਾ, ਇਕ;
24 ਤਿਰਸਾਹ ਦਾ ਰਾਜਾ, ਇਕ; ਕੁੱਲ 31 ਰਾਜੇ।