ਯਹੋਸ਼ੁਆ 13:1-33
13 ਹੁਣ ਯਹੋਸ਼ੁਆ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਸੀ।+ ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਹੈਂ; ਪਰ ਅਜੇ ਬਹੁਤ ਸਾਰੇ ਇਲਾਕਿਆਂ ’ਤੇ ਕਬਜ਼ਾ ਕਰਨਾ* ਬਾਕੀ ਹੈ।
2 ਦੇਸ਼ ਦੇ ਇਹ ਇਲਾਕੇ ਬਾਕੀ ਰਹਿੰਦੇ ਹਨ:+ ਫਲਿਸਤੀਆਂ ਅਤੇ ਗਸ਼ੂਰੀਆਂ+ ਦੇ ਸਾਰੇ ਇਲਾਕੇ
3 (ਮਿਸਰ ਦੇ ਪੂਰਬ ਵੱਲ* ਨੀਲ ਦਰਿਆ* ਤੋਂ ਲੈ ਕੇ ਉੱਤਰ ਵਿਚ ਅਕਰੋਨ ਦੀ ਸਰਹੱਦ ਤਕ ਜੋ ਕਨਾਨੀਆਂ ਦਾ ਇਲਾਕਾ ਮੰਨਿਆ ਜਾਂਦਾ ਸੀ)+ ਜਿਨ੍ਹਾਂ ਵਿਚ ਫਲਿਸਤੀਆਂ ਦੇ ਪੰਜ ਹਾਕਮਾਂ+ ਦੇ ਇਲਾਕੇ ਸ਼ਾਮਲ ਸਨ ਯਾਨੀ ਗਾਜ਼ੀਆਂ, ਅਸ਼ਦੋਦੀਆਂ,+ ਅਸ਼ਕਲੋਨੀਆਂ,+ ਗਿੱਤੀਆਂ+ ਅਤੇ ਅਕਰੋਨੀਆਂ+ ਦੇ ਇਲਾਕੇ; ਅੱਵੀਮ+ ਦਾ ਇਲਾਕਾ
4 ਜੋ ਦੱਖਣ ਵੱਲ ਹੈ; ਕਨਾਨੀਆਂ ਦਾ ਸਾਰਾ ਇਲਾਕਾ; ਮਾਰਾਹ ਜੋ ਸੀਦੋਨੀਆਂ+ ਦਾ ਇਲਾਕਾ ਹੈ ਅਤੇ ਅਫੇਕ ਤਕ ਦਾ ਇਲਾਕਾ ਜੋ ਅਮੋਰੀਆਂ ਦੀ ਸਰਹੱਦ ’ਤੇ ਹੈ;
5 ਗਬਾਲੀਆਂ+ ਦਾ ਇਲਾਕਾ ਅਤੇ ਪੂਰਬ ਵੱਲ ਸਾਰਾ ਲਬਾਨੋਨ ਜੋ ਹਰਮੋਨ ਪਹਾੜ ਦੇ ਹੇਠਾਂ ਬਆਲ-ਗਾਦ ਤੋਂ ਲੈ ਕੇ ਲੇਬੋ-ਹਮਾਥ*+ ਤਕ ਫੈਲਿਆ ਹੈ;
6 ਲਬਾਨੋਨ+ ਤੋਂ ਲੈ ਕੇ ਮਿਸਰਫੋਥ-ਮਾਇਮ+ ਤਕ ਪਹਾੜੀ ਇਲਾਕੇ ਦੇ ਸਾਰੇ ਵਾਸੀ; ਅਤੇ ਸਾਰੇ ਸੀਦੋਨੀ।+ ਮੈਂ ਉਨ੍ਹਾਂ ਨੂੰ ਇਜ਼ਰਾਈਲੀਆਂ ਅੱਗੋਂ ਭਜਾ ਦਿਆਂਗਾ।*+ ਤੂੰ ਬੱਸ ਇਹ ਦੇਸ਼ ਇਜ਼ਰਾਈਲ ਨੂੰ ਵਿਰਾਸਤ ਵਜੋਂ ਦੇਣਾ ਹੈ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ।+
7 ਹੁਣ ਤੂੰ ਵਿਰਾਸਤ ਵਜੋਂ ਇਹ ਦੇਸ਼ ਨੌਂ ਗੋਤਾਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿਚ ਵੰਡ ਦੇ।”+
8 ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਵਿਰਾਸਤ ਲੈ ਲਈ ਸੀ ਜੋ ਮੂਸਾ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ। ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਇਹ ਇਲਾਕੇ ਦਿੱਤੇ ਸਨ:+
9 ਅਰਨੋਨ ਘਾਟੀ+ ਦੇ ਕੰਢੇ ’ਤੇ ਵੱਸਿਆ ਅਰੋਏਰ+ ਅਤੇ ਘਾਟੀ ਦੇ ਵਿਚਕਾਰ ਦਾ ਸ਼ਹਿਰ ਤੇ ਮੇਦਬਾ ਤੋਂ ਲੈ ਕੇ ਦੀਬੋਨ ਤਕ ਸਾਰਾ ਪਠਾਰੀ ਇਲਾਕਾ;
10 ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਸ਼ਹਿਰ। ਉਹ ਅੰਮੋਨੀਆਂ ਦੀ ਸਰਹੱਦ ਤਕ ਹਸ਼ਬੋਨ ਤੋਂ ਰਾਜ ਕਰਦਾ ਸੀ;+
11 ਨਾਲੇ ਗਿਲਆਦ ਅਤੇ ਗਸ਼ੂਰੀਆਂ ਤੇ ਮਾਕਾਥੀਆਂ ਦਾ ਇਲਾਕਾ+ ਅਤੇ ਸਾਰਾ ਹਰਮੋਨ ਪਹਾੜ ਅਤੇ ਸਲਕਾਹ ਤਕ+ ਸਾਰਾ ਬਾਸ਼ਾਨ;+
12 ਬਾਸ਼ਾਨ ਵਿਚ ਓਗ ਦਾ ਸਾਰਾ ਰਾਜ। ਉਹ ਅਸ਼ਤਾਰਾਥ ਅਤੇ ਅਦਰਈ ਵਿਚ ਰਾਜ ਕਰਦਾ ਸੀ। (ਉਹ ਬਚੇ ਹੋਏ ਰਫ਼ਾਈਮੀਆਂ ਵਿੱਚੋਂ ਇਕ ਸੀ।)+ ਮੂਸਾ ਨੇ ਉਨ੍ਹਾਂ ਨੂੰ ਹਰਾ ਕੇ ਭਜਾ ਦਿੱਤਾ ਸੀ।*+
13 ਪਰ ਇਜ਼ਰਾਈਲੀਆਂ ਨੇ ਗਸ਼ੂਰੀਆਂ ਅਤੇ ਮਾਕਾਥੀਆਂ ਨੂੰ ਨਹੀਂ ਭਜਾਇਆ।*+ ਗਸ਼ੂਰ ਅਤੇ ਮਾਕਾਥ ਅੱਜ ਤਕ ਇਜ਼ਰਾਈਲ ਵਿਚਕਾਰ ਵੱਸਦੇ ਹਨ।
14 ਉਸ ਨੇ ਸਿਰਫ਼ ਲੇਵੀਆਂ ਦੇ ਗੋਤ ਨੂੰ ਕੋਈ ਵਿਰਾਸਤ ਨਹੀਂ ਦਿੱਤੀ।+ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਅੱਗੇ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵੇ ਹੀ ਉਨ੍ਹਾਂ ਦੀ ਵਿਰਾਸਤ ਹਨ+ ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।+
15 ਫਿਰ ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ
16 ਅਤੇ ਉਨ੍ਹਾਂ ਦਾ ਇਲਾਕਾ ਅਰਨੋਨ ਘਾਟੀ ਦੇ ਕੰਢੇ ’ਤੇ ਵੱਸਿਆ ਅਰੋਏਰ ਅਤੇ ਘਾਟੀ ਦੇ ਵਿਚਕਾਰ ਦਾ ਸ਼ਹਿਰ ਅਤੇ ਮੇਦਬਾ ਦੇ ਲਾਗੇ ਸਾਰਾ ਪਠਾਰ ਸੀ;
17 ਹਸ਼ਬੋਨ ਅਤੇ ਪਠਾਰੀ ਇਲਾਕੇ ਵਿਚ ਵੱਸੇ ਇਸ ਦੇ ਸਾਰੇ ਕਸਬੇ,+ ਦੀਬੋਨ, ਬਾਮੋਥ-ਬਆਲ, ਬੈਤ-ਬਆਲ-ਮੀਓਨ,+
18 ਯਹਾਸ,+ ਕਦੇਮੋਥ,+ ਮੇਫਾਆਥ,+
19 ਕਿਰਯਾਥੈਮ, ਸਿਬਮਾਹ+ ਅਤੇ ਘਾਟੀ ਦੇ ਪਹਾੜ ’ਤੇ ਸੇਰਥ-ਸ਼ੇਹਾਰ,
20 ਬੈਤ-ਪਓਰ, ਪਿਸਗਾਹ ਦੀਆਂ ਢਲਾਣਾਂ,+ ਬੈਤ-ਯਸ਼ੀਮੋਥ,+
21 ਪਠਾਰੀ ਇਲਾਕੇ ਦੇ ਸਾਰੇ ਸ਼ਹਿਰ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ। ਉਹ ਹਸ਼ਬੋਨ+ ਵਿਚ ਰਾਜ ਕਰਦਾ ਸੀ। ਮੂਸਾ ਨੇ ਸੀਹੋਨ ਨੂੰ ਅਤੇ ਉਸ ਦੇ ਅਧੀਨ ਰਾਜ ਕਰਨ ਵਾਲੇ ਮਿਦਿਆਨੀ ਪ੍ਰਧਾਨਾਂ ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਨੂੰ ਹਰਾ ਦਿੱਤਾ+ ਜੋ ਦੇਸ਼ ਵਿਚ ਵੱਸਦੇ ਸਨ।
22 ਬਿਓਰ ਦਾ ਪੁੱਤਰ ਫਾਲ* ਪਾਉਣ ਵਾਲਾ ਬਿਲਾਮ+ ਉਨ੍ਹਾਂ ਵਿੱਚੋਂ ਇਕ ਸੀ ਜਿਨ੍ਹਾਂ ਨੂੰ ਇਜ਼ਰਾਈਲੀਆਂ ਨੇ ਤਲਵਾਰ ਨਾਲ ਵੱਢ ਸੁੱਟਿਆ ਸੀ।
23 ਰਊਬੇਨੀਆਂ ਦੀ ਸਰਹੱਦ ਯਰਦਨ ਸੀ; ਅਤੇ ਰਊਬੇਨੀਆਂ ਦੇ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਇਨ੍ਹਾਂ ਦੇ ਪਿੰਡਾਂ ਸਮੇਤ ਇਹ ਇਲਾਕਾ ਉਨ੍ਹਾਂ ਦੀ ਵਿਰਾਸਤ ਸੀ।
24 ਇਸ ਦੇ ਨਾਲ-ਨਾਲ ਮੂਸਾ ਨੇ ਗਾਦ ਦੇ ਗੋਤ ਨੂੰ ਗਾਦੀਆਂ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ,
25 ਉਨ੍ਹਾਂ ਦੇ ਇਲਾਕੇ ਵਿਚ ਸ਼ਾਮਲ ਸੀ: ਯਾਜ਼ੇਰ+ ਅਤੇ ਗਿਲਆਦ ਦੇ ਸਾਰੇ ਸ਼ਹਿਰ ਅਤੇ ਅਰੋਏਰ ਤਕ ਅੰਮੋਨੀਆਂ ਦਾ ਅੱਧਾ ਇਲਾਕਾ+ ਜੋ ਰੱਬਾਹ+ ਦੇ ਸਾਮ੍ਹਣੇ ਹੈ;
26 ਹਸ਼ਬੋਨ+ ਤੋਂ ਰਾਮਥ-ਮਿਸਪੇਹ ਅਤੇ ਬਟੋਨੀਮ ਤਕ ਅਤੇ ਮਹਨਾਇਮ+ ਤੋਂ ਦਬੀਰ ਦੀ ਸਰਹੱਦ ਤਕ;
27 ਅਤੇ ਘਾਟੀ ਵਿਚ ਬੈਤ-ਹਾਰਮ, ਬੈਤ-ਨਿਮਰਾਹ,+ ਸੁੱਕੋਥ+ ਅਤੇ ਸਾਫੋਨ, ਹਸ਼ਬੋਨ ਦੇ ਰਾਜੇ ਸੀਹੋਨ+ ਦਾ ਬਾਕੀ ਬਚਿਆ ਰਾਜ ਜੋ ਕਿੰਨਰਥ ਝੀਲ*+ ਦੇ ਦੱਖਣੀ ਸਿਰੇ ਤਕ ਯਰਦਨ ਦੇ ਪੂਰਬ ਵੱਲ ਸੀ ਤੇ ਇਸ ਦੀ ਸਰਹੱਦ ਯਰਦਨ ਸੀ।
28 ਇਹ ਗਾਦੀਆਂ ਦੇ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਇਨ੍ਹਾਂ ਦੇ ਪਿੰਡਾਂ ਸਮੇਤ ਉਨ੍ਹਾਂ ਦੀ ਵਿਰਾਸਤ ਸੀ।
29 ਇਸ ਦੇ ਨਾਲ-ਨਾਲ ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਮਨੱਸ਼ਹ ਦੇ ਅੱਧੇ ਗੋਤ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ।+
30 ਉਨ੍ਹਾਂ ਦਾ ਇਲਾਕਾ ਮਹਨਾਇਮ+ ਤੋਂ ਸ਼ੁਰੂ ਹੁੰਦਾ ਸੀ ਜਿਸ ਵਿਚ ਸਾਰਾ ਬਾਸ਼ਾਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਬਾਸ਼ਾਨ ਵਿਚ ਯਾਈਰ ਦੇ ਸਾਰੇ ਤੰਬੂਆਂ ਵਾਲੇ ਪਿੰਡ ਸ਼ਾਮਲ ਸਨ,+ 60 ਕਸਬੇ।
31 ਅੱਧਾ ਗਿਲਆਦ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਦੇ ਸ਼ਹਿਰ ਅਸ਼ਤਾਰਾਥ ਅਤੇ ਅਦਰਈ+ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ+ ਨੂੰ ਮਿਲੇ, ਹਾਂ, ਮਾਕੀਰ ਦੇ ਅੱਧੇ ਪੁੱਤਰਾਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲੇ।
32 ਇਹ ਉਹ ਵਿਰਾਸਤਾਂ ਹਨ ਜੋ ਮੂਸਾ ਨੇ ਉਨ੍ਹਾਂ ਨੂੰ ਯਰਦਨ ਪਾਰ ਯਰੀਹੋ ਦੇ ਪੂਰਬ ਵੱਲ ਮੋਆਬ ਦੀ ਉਜਾੜ ਵਿਚ ਦਿੱਤੀਆਂ।+
33 ਪਰ ਮੂਸਾ ਨੇ ਲੇਵੀਆਂ ਦੇ ਗੋਤ ਨੂੰ ਕੋਈ ਵਿਰਾਸਤ ਨਹੀਂ ਦਿੱਤੀ।+ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।+
ਫੁਟਨੋਟ
^ ਜਾਂ, “ਨੂੰ ਜਿੱਤਣਾ।”
^ ਜਾਂ, “ਸ਼ਿਹੋਰ।”
^ ਇਬ, “ਦੇ ਸਾਮ੍ਹਣੇ।”
^ ਜਾਂ, “ਹਮਾਥ ਦੇ ਲਾਂਘੇ।”
^ ਜਾਂ, “ਕੱਢ ਦਿਆਂਗਾ।”
^ ਜਾਂ, “ਕੱਢ ਦਿੱਤਾ ਸੀ।”
^ ਜਾਂ, “ਕੱਢਿਆ।”
^ ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
^ ਯਾਨੀ, ਗੰਨੇਸਰਤ ਦੀ ਝੀਲ ਜਾਂ ਗਲੀਲ ਦੀ ਝੀਲ।