ਯਹੋਸ਼ੁਆ 16:1-10

  • ਯੂਸੁਫ਼ ਦੇ ਪੁੱਤਰਾਂ ਦੀ ਵਿਰਾਸਤ (1-4)

  • ਇਫ਼ਰਾਈਮ ਦੀ ਵਿਰਾਸਤ (5-10)

16  ਯੂਸੁਫ਼ ਦੀ ਔਲਾਦ ਨੂੰ ਗੁਣਾ ਪਾ ਕੇ ਜੋ ਜ਼ਮੀਨ ਮਿਲੀ,+ ਉਸ ਦੀ ਸਰਹੱਦ ਯਰੀਹੋ ਕੋਲ ਯਰਦਨ ਤੋਂ ਸ਼ੁਰੂ ਹੋ ਕੇ ਉਨ੍ਹਾਂ ਪਾਣੀਆਂ ਤਕ ਜਾਂਦੀ ਸੀ ਜੋ ਯਰੀਹੋ ਦੇ ਪੂਰਬ ਵਿਚ ਸਨ। ਫਿਰ ਇਹ ਸਰਹੱਦ ਯਰੀਹੋ ਦੇ ਸਾਮ੍ਹਣੇ ਉਜਾੜ ਤੋਂ ਹੁੰਦੀ ਹੋਈ ਬੈਤੇਲ ਦੇ ਪਹਾੜੀ ਇਲਾਕੇ ਤਕ ਪਹੁੰਚਦੀ ਸੀ।+  ਫਿਰ ਲੂਜ਼ ਦੇ ਨੇੜੇ ਬੈਤੇਲ ਤੋਂ ਹੁੰਦੀ ਹੋਈ ਇਹ ਸਰਹੱਦ ਅਟਾਰੋਥ ਤਕ ਜਾਂਦੀ ਸੀ ਜੋ ਅਰਕੀ ਲੋਕਾਂ ਦੀ ਹੱਦ ਹੈ।  ਉੱਥੋਂ ਇਹ ਸਰਹੱਦ ਪੱਛਮ ਵੱਲ ਯਫਲੇਤੀ ਲੋਕਾਂ ਦੀ ਹੱਦ ਤੋਂ ਹੇਠਲੇ ਬੈਤ-ਹੋਰੋਨ ਦੀ ਹੱਦ+ ਅਤੇ ਗਜ਼ਰ+ ਤਕ ਜਾਂਦੀ ਸੀ ਅਤੇ ਸਾਗਰ ’ਤੇ ਖ਼ਤਮ ਹੁੰਦੀ ਸੀ।  ਇਸ ਤਰ੍ਹਾਂ ਯੂਸੁਫ਼ ਦੀ ਔਲਾਦ+ ਮਨੱਸ਼ਹ ਅਤੇ ਇਫ਼ਰਾਈਮ ਨੇ ਆਪੋ-ਆਪਣੇ ਹਿੱਸੇ ਦੀ ਜ਼ਮੀਨ ਲਈ।+  ਇਫ਼ਰਾਈਮ ਦੀ ਔਲਾਦ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਸਰਹੱਦ ਇਹ ਸੀ: ਉਨ੍ਹਾਂ ਦੀ ਵਿਰਾਸਤ ਦੀ ਹੱਦ ਪੂਰਬ ਵਿਚ ਅਟਾਰੋਥ-ਅੱਦਾਰ+ ਤੋਂ ਹੁੰਦੀ ਹੋਈ ਉੱਪਰਲੇ ਬੈਤ-ਹੋਰੋਨ+ ਤਕ  ਅਤੇ ਉੱਥੋਂ ਇਹ ਸਰਹੱਦ ਸਾਗਰ ਤਕ ਜਾਂਦੀ ਸੀ। ਉੱਤਰ ਵਿਚ ਮਿਕਮਥਾਥ+ ਤੋਂ ਇਹ ਸਰਹੱਦ ਪੂਰਬ ਵੱਲ ਤਨਥ-ਸ਼ੀਲੋਹ ਤਕ ਜਾਂਦੀ ਸੀ ਤੇ ਯਾਨੋਆਹ ਦੇ ਪੂਰਬ ਵੱਲੋਂ ਦੀ ਲੰਘਦੀ ਸੀ।  ਫਿਰ ਇਹ ਸਰਹੱਦ ਯਾਨੋਆਹ ਤੋਂ ਹੇਠਾਂ ਅਟਾਰੋਥ ਤੇ ਨਾਰਾਹ ਤੋਂ ਹੁੰਦੀ ਹੋਈ ਯਰੀਹੋ+ ਅਤੇ ਯਰਦਨ ਤਕ ਪਹੁੰਚਦੀ ਸੀ।  ਤੱਪੂਆਹ+ ਤੋਂ ਇਹ ਸਰਹੱਦ ਪੱਛਮ ਵੱਲ ਕਾਨਾਹ ਘਾਟੀ ਤੋਂ ਹੁੰਦੇ ਹੋਏ ਸਾਗਰ ’ਤੇ ਖ਼ਤਮ ਹੁੰਦੀ ਸੀ।+ ਇਹ ਇਫ਼ਰਾਈਮ ਦੇ ਗੋਤ ਦੇ ਘਰਾਣਿਆਂ ਦੀ ਵਿਰਾਸਤ ਹੈ;  ਇਫ਼ਰਾਈਮ ਦੀ ਔਲਾਦ ਨੂੰ ਮਨੱਸ਼ਹ ਦੀ ਵਿਰਾਸਤ ਵਿਚਕਾਰ ਵੀ ਸ਼ਹਿਰ ਮਿਲੇ+ ਯਾਨੀ ਸਾਰੇ ਸ਼ਹਿਰ ਤੇ ਇਨ੍ਹਾਂ ਦੇ ਪਿੰਡ। 10  ਪਰ ਉਨ੍ਹਾਂ ਨੇ ਗਜ਼ਰ ਵਿਚ ਵੱਸਦੇ ਕਨਾਨੀਆਂ ਨੂੰ ਨਹੀਂ ਭਜਾਇਆ+ ਅਤੇ ਕਨਾਨੀ ਅੱਜ ਤਕ ਇਫ਼ਰਾਈਮ ਵਿਚਕਾਰ ਰਹਿ ਰਹੇ ਹਨ+ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।+

ਫੁਟਨੋਟ