ਯਹੋਸ਼ੁਆ 19:1-51

  • ਸ਼ਿਮਓਨ ਦੀ ਵਿਰਾਸਤ (1-9)

  • ਜ਼ਬੂਲੁਨ ਦੀ ਵਿਰਾਸਤ (10-16)

  • ਯਿਸਾਕਾਰ ਦੀ ਵਿਰਾਸਤ (17-23)

  • ਆਸ਼ੇਰ ਦੀ ਵਿਰਾਸਤ (24-31)

  • ਨਫ਼ਤਾਲੀ ਦੀ ਵਿਰਾਸਤ (32-39)

  • ਦਾਨ ਦੀ ਵਿਰਾਸਤ (40-48)

  • ਯਹੋਸ਼ੁਆ ਦੀ ਵਿਰਾਸਤ (49-51)

19  ਦੂਸਰਾ ਗੁਣਾ+ ਸ਼ਿਮਓਨ ਲਈ, ਸ਼ਿਮਓਨ ਦੇ ਗੋਤ+ ਦੇ ਘਰਾਣਿਆਂ ਅਨੁਸਾਰ ਨਿਕਲਿਆ। ਉਨ੍ਹਾਂ ਦੀ ਵਿਰਾਸਤ ਯਹੂਦਾਹ ਦੀ ਵਿਰਾਸਤ ਵਿਚ ਸੀ।+  ਉਨ੍ਹਾਂ ਦੀ ਵਿਰਾਸਤ ਸੀ ਸ਼ਬਾ ਦੇ ਨਾਲ ਬਏਰ-ਸ਼ਬਾ,+ ਮੋਲਾਦਾਹ,+  ਹਸਰ-ਸ਼ੂਆਲ,+ ਬਾਲਾਹ, ਆਸਮ,+  ਅਲਤੋਲਦ,+ ਬਥੂਲ, ਹਾਰਮਾਹ,  ਸਿਕਲਗ,+ ਬੈਤ-ਮਰਕਾਬੋਥ, ਹਸਰ-ਸੂਸਾਹ,  ਬੈਤ-ਲਬਾਓਥ+ ਅਤੇ ਸਾਰੂਹਨ​—13 ਸ਼ਹਿਰ ਤੇ ਇਨ੍ਹਾਂ ਦੇ ਪਿੰਡ;  ਆਯਿਨ, ਰਿੰਮੋਨ, ਅਥਰ ਅਤੇ ਆਸ਼ਾਨ+​—ਚਾਰ ਸ਼ਹਿਰ ਤੇ ਇਨ੍ਹਾਂ ਦੇ ਪਿੰਡ;  ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਆਲਾਥ-ਬਏਰ ਯਾਨੀ ਦੱਖਣ ਵਿਚ ਰਾਮਾਹ ਤਕ ਸਨ। ਇਹ ਸ਼ਿਮਓਨ ਦੇ ਗੋਤ ਦੇ ਘਰਾਣਿਆਂ ਦੀ ਵਿਰਾਸਤ ਸੀ।  ਸ਼ਿਮਓਨ ਦੀ ਔਲਾਦ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਵਿੱਚੋਂ ਲਈ ਗਈ ਸੀ ਕਿਉਂਕਿ ਯਹੂਦਾਹ ਦਾ ਹਿੱਸਾ ਉਨ੍ਹਾਂ ਲਈ ਬਹੁਤ ਵੱਡਾ ਸੀ। ਇਸ ਲਈ ਸ਼ਿਮਓਨ ਦੀ ਔਲਾਦ ਨੂੰ ਉਨ੍ਹਾਂ ਦੀ ਵਿਰਾਸਤ ਵਿੱਚੋਂ ਹਿੱਸਾ ਮਿਲਿਆ।+ 10  ਤੀਸਰਾ ਗੁਣਾ+ ਜ਼ਬੂਲੁਨ ਦੀ ਔਲਾਦ+ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ ਅਤੇ ਉਨ੍ਹਾਂ ਦੀ ਵਿਰਾਸਤ ਦੀ ਸਰਹੱਦ ਸਾਰੀਦ ਤਕ ਜਾਂਦੀ ਸੀ। 11  ਉਨ੍ਹਾਂ ਦੀ ਸਰਹੱਦ ਪੱਛਮ ਵਿਚ ਮਰਾਲਾਹ ਤਕ ਅਤੇ ਉੱਥੋਂ ਦੱਬਾਸ਼ਥ ਪਹੁੰਚਦੀ ਸੀ ਅਤੇ ਫਿਰ ਯਾਕਨਾਮ ਦੇ ਸਾਮ੍ਹਣੇ ਘਾਟੀ ਤਕ ਜਾਂਦੀ ਸੀ। 12  ਸਾਰੀਦ ਤੋਂ ਇਹ ਚੜ੍ਹਦੇ ਵੱਲ ਪੂਰਬ ਨੂੰ ਕਿਸਲਥ-ਤਾਬੋਰ ਦੀ ਸਰਹੱਦ ਤਕ ਅਤੇ ਉੱਥੋਂ ਦਾਬਰਥ+ ਨੂੰ ਤੇ ਫਿਰ ਯਾਫੀਆ ਤਕ ਜਾਂਦੀ ਸੀ। 13  ਉੱਥੋਂ ਇਹ ਚੜ੍ਹਦੇ ਵੱਲ ਪੂਰਬ ਨੂੰ ਗਥ-ਹੇਫਰ+ ਤੇ ਇੱਤਾ-ਕਾਸੀਨ ਨੂੰ ਜਾਂਦੀ ਸੀ ਅਤੇ ਉੱਥੋਂ ਰਿੰਮੋਨ ਤੋਂ ਹੁੰਦੀ ਹੋਈ ਨੇਆਹ ਤਕ ਪਹੁੰਚਦੀ ਸੀ। 14  ਉੱਤਰ ਵਿਚ ਇਹ ਸਰਹੱਦ ਹਨਾਥੋਨ ਵੱਲ ਮੁੜਦੀ ਸੀ ਅਤੇ ਯਿਫਤਾਹ-ਏਲ ਘਾਟੀ ਵਿਚ ਜਾ ਕੇ ਖ਼ਤਮ ਹੁੰਦੀ ਸੀ। 15  ਇਸ ਤੋਂ ਇਲਾਵਾ ਕੱਟਾਥ, ਨਹਲਾਲ, ਸ਼ਿਮਰੋਨ,+ ਯਿਦਲਾਹ ਅਤੇ ਬੈਤਲਹਮ+ ਵੀ ਸਨ​—12 ਸ਼ਹਿਰ ਤੇ ਇਨ੍ਹਾਂ ਦੇ ਪਿੰਡ। 16  ਇਹ ਜ਼ਬੂਲੁਨ ਦੀ ਔਲਾਦ ਦੇ ਘਰਾਣਿਆਂ+ ਦੀ ਵਿਰਾਸਤ ਸੀ। ਇਹ ਉਨ੍ਹਾਂ ਦੇ ਸ਼ਹਿਰ ਤੇ ਇਨ੍ਹਾਂ ਸ਼ਹਿਰਾਂ ਦੇ ਪਿੰਡ ਸਨ। 17  ਚੌਥਾ ਗੁਣਾ+ ਯਿਸਾਕਾਰ+ ਲਈ, ਯਿਸਾਕਾਰ ਦੀ ਔਲਾਦ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ। 18  ਉਨ੍ਹਾਂ ਦੀ ਸਰਹੱਦ ਯਿਜ਼ਰਾਏਲ,+ ਕਸੂਲੋਥ, ਸ਼ੂਨੇਮ,+ 19  ਹਫਾਰਇਮ, ਸ਼ੀਓਨ, ਅਨਾਹਰਾਥ, 20  ਰਬੀਥ, ਕਿਸ਼ਯੋਨ, ਆਬਸ, 21  ਰਮਥ, ਏਨੀਮ-ਗੱਨੀਮ,+ ਏਨ-ਹੱਦਦ ਅਤੇ ਬੈਤ-ਪਸੇਸ ਤਕ ਸੀ। 22  ਫਿਰ ਇਹ ਸਰਹੱਦ ਤਾਬੋਰ,+ ਸ਼ਾਹਸੀਮਾਹ ਤੇ ਬੈਤ-ਸ਼ਮਸ਼ ਤਕ ਪਹੁੰਚਦੀ ਸੀ ਅਤੇ ਉਨ੍ਹਾਂ ਦੀ ਸਰਹੱਦ ਯਰਦਨ ’ਤੇ ਖ਼ਤਮ ਹੁੰਦੀ ਸੀ​—16 ਸ਼ਹਿਰ ਤੇ ਇਨ੍ਹਾਂ ਦੇ ਪਿੰਡ। 23  ਇਹ ਯਿਸਾਕਾਰ ਦੇ ਗੋਤ ਦੇ ਘਰਾਣਿਆਂ+ ਦੀ ਵਿਰਾਸਤ ਸੀ ਯਾਨੀ ਸ਼ਹਿਰ ਤੇ ਇਨ੍ਹਾਂ ਦੇ ਪਿੰਡ। 24  ਪੰਜਵਾਂ ਗੁਣਾ+ ਆਸ਼ੇਰ+ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ। 25  ਉਨ੍ਹਾਂ ਦੀ ਹੱਦ ਹਲਕਥ,+ ਹਲੀ, ਬਟਨ, ਅਕਸ਼ਾਫ, 26  ਅਲਮਲਕ, ਅਮਾਦ, ਮਿਸ਼ਾਲ ਤੇ ਕਰਮਲ ਸੀ। ਇਹ ਪੱਛਮ ਵੱਲ ਕਰਮਲ+ ਅਤੇ ਸ਼ਿਹੋਰ-ਲਿਬਨਾਥ ਤਕ ਜਾਂਦੀ ਸੀ, 27  ਉੱਥੋਂ ਇਹ ਪੂਰਬ ਵੱਲ ਬੈਤ-ਦਾਗੋਨ ਨੂੰ ਮੁੜਦੀ ਸੀ ਅਤੇ ਫਿਰ ਜ਼ਬੂਲੁਨ ਨੂੰ ਅਤੇ ਉੱਤਰ ਵੱਲ ਯਿਫਤਾਹ-ਏਲ ਘਾਟੀ ਤਕ ਪਹੁੰਚਦੀ ਸੀ। ਉੱਥੋਂ ਇਹ ਬੈਤ-ਏਮਕ ਤੇ ਨਈਏਲ ਤੋਂ ਹੁੰਦੀ ਹੋਈ ਖੱਬੇ ਪਾਸੇ ਕਾਬੂਲ ਨੂੰ ਜਾਂਦੀ ਸੀ 28  ਅਤੇ ਫਿਰ ਅਬਰੋਨ, ਰਹੋਬ, ਹੰਮੋਨ, ਕਾਨਾਹ ਅਤੇ ਵੱਡੇ ਸੀਦੋਨ+ ਤਕ ਜਾਂਦੀ ਸੀ। 29  ਇਹ ਸਰਹੱਦ ਰਾਮਾਹ ਨੂੰ ਮੁੜਦੀ ਸੀ ਅਤੇ ਸੋਰ+ ਦੇ ਕਿਲੇਬੰਦ ਸ਼ਹਿਰ ਤਕ ਜਾਂਦੀ ਸੀ। ਫਿਰ ਇਹ ਸਰਹੱਦ ਹੋਸਾਹ ਨੂੰ ਮੁੜਦੀ ਸੀ ਅਤੇ ਸਾਗਰ ਦੇ ਇਲਾਕੇ ਵਿਚ ਖ਼ਤਮ ਹੁੰਦੀ ਸੀ ਜਿੱਥੇ ਅਕਜ਼ੀਬ, 30  ਉਮਾਹ, ਅਫੇਕ+ ਅਤੇ ਰਹੋਬ+ ਸਨ​—22 ਸ਼ਹਿਰ ਤੇ ਇਨ੍ਹਾਂ ਦੇ ਪਿੰਡ। 31  ਇਹ ਆਸ਼ੇਰ ਦੇ ਗੋਤ ਦੇ ਘਰਾਣਿਆਂ+ ਦੀ ਵਿਰਾਸਤ ਸੀ। ਇਹ ਉਨ੍ਹਾਂ ਦੇ ਸ਼ਹਿਰ ਤੇ ਇਨ੍ਹਾਂ ਸ਼ਹਿਰਾਂ ਦੇ ਪਿੰਡ ਸਨ। 32  ਛੇਵਾਂ ਗੁਣਾ+ ਨਫ਼ਤਾਲੀ ਦੀ ਔਲਾਦ ਲਈ, ਨਫ਼ਤਾਲੀ ਦੀ ਔਲਾਦ ਦੇ ਘਰਾਣਿਆਂ ਅਨੁਸਾਰ ਨਿਕਲਿਆ। 33  ਉਨ੍ਹਾਂ ਦੀ ਸਰਹੱਦ ਹਲਫ ਅਤੇ ਸਨਾਨਨਿਮ ਵਿਚ ਵੱਡੇ ਦਰਖ਼ਤ+ ਤੋਂ ਲੈ ਕੇ ਅਦਾਮੀ-ਨਕਬ ਤਕ ਅਤੇ ਯਬਨੇਲ ਤੋਂ ਹੋ ਕੇ ਲੱਕੂਮ ਤਕ ਜਾਂਦੀ ਸੀ; ਇਹ ਯਰਦਨ ’ਤੇ ਖ਼ਤਮ ਹੁੰਦੀ ਸੀ। 34  ਫਿਰ ਇਹ ਸਰਹੱਦ ਪੱਛਮ ਵੱਲ ਅਜ਼ਨੋਥ-ਤਾਬੋਰ ਨੂੰ ਮੁੜਦੀ ਸੀ ਅਤੇ ਉੱਥੋਂ ਹੁਕੋਕ ਨੂੰ ਜਾਂਦੀ ਸੀ ਤੇ ਦੱਖਣ ਵਿਚ ਜ਼ਬੂਲੁਨ ਤਕ ਪਹੁੰਚਦੀ ਸੀ ਅਤੇ ਪੱਛਮ ਵਿਚ ਆਸ਼ੇਰ ਤਕ ਅਤੇ ਪੂਰਬ ਵੱਲ ਯਰਦਨ ਕੋਲ ਯਹੂਦਾਹ ਨੂੰ ਜਾਂਦੀ ਸੀ। 35  ਕਿਲੇਬੰਦ ਸ਼ਹਿਰ ਇਹ ਸਨ: ਸਿੱਦੀਮ, ਸੇਰ, ਹਮਥ,+ ਰਕਥ, ਕਿੰਨਰਥ, 36  ਅਦਾਮਾਹ, ਰਾਮਾਹ, ਹਾਸੋਰ,+ 37  ਕੇਦਸ਼,+ ਅਦਰਈ, ਏਨ-ਹਾਸੋਰ, 38  ਯਿਰੋਨ, ਮਿਗਦਲ-ਏਲ, ਹਾਰੇਮ, ਬੈਤ-ਅਨਾਥ ਅਤੇ ਬੈਤ-ਸ਼ਮਸ਼+​—19 ਸ਼ਹਿਰ ਤੇ ਇਨ੍ਹਾਂ ਦੇ ਪਿੰਡ। 39  ਇਹ ਨਫ਼ਤਾਲੀ ਦੇ ਗੋਤ ਦੇ ਘਰਾਣਿਆਂ+ ਦੀ ਵਿਰਾਸਤ ਸੀ ਯਾਨੀ ਸ਼ਹਿਰ ਤੇ ਇਨ੍ਹਾਂ ਦੇ ਪਿੰਡ। 40  ਸੱਤਵਾਂ ਗੁਣਾ+ ਦਾਨ+ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ। 41  ਉਨ੍ਹਾਂ ਦੀ ਵਿਰਾਸਤ ਦੀ ਸਰਹੱਦ ਸੀ ਸੋਰਾਹ,+ ਅਸ਼ਤਾਓਲ, ਈਰ-ਸ਼ਮਸ਼, 42  ਸ਼ਾਲਬੀਨ,+ ਅੱਯਾਲੋਨ,+ ਯਿਥਲਾਹ, 43  ਏਲੋਨ, ਤਿਮਨਾਹ,+ ਅਕਰੋਨ,+ 44  ਅਲਤਕੇਹ, ਗਿਬਥੋਨ,+ ਬਆਲਾਥ, 45  ਯਿਹੁਦ, ਬਨੇ-ਬਰਕ, ਗਥ-ਰਿੰਮੋਨ,+ 46  ਮੇ-ਯਰਕੋਨ ਅਤੇ ਰੱਕੋਨ। ਇਹ ਸਰਹੱਦ ਯਾਪਾ+ ਦੇ ਸਾਮ੍ਹਣੇ ਸੀ। 47  ਪਰ ਦਾਨ ਦਾ ਇਲਾਕਾ ਉਨ੍ਹਾਂ ਲਈ ਬਹੁਤ ਛੋਟਾ ਪੈ ਗਿਆ।+ ਇਸ ਲਈ ਉਹ ਗਏ ਤੇ ਉਨ੍ਹਾਂ ਨੇ ਲਸ਼ਮ+ ਨਾਲ ਲੜ ਕੇ ਇਸ ਨੂੰ ਜਿੱਤ ਲਿਆ ਅਤੇ ਇਸ ਦੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ। ਫਿਰ ਉਨ੍ਹਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ ਤੇ ਇਸ ਵਿਚ ਵੱਸਣ ਲੱਗੇ। ਉਨ੍ਹਾਂ ਨੇ ਲਸ਼ਮ ਦਾ ਨਾਂ ਬਦਲ ਕੇ ਦਾਨ ਰੱਖ ਦਿੱਤਾ ਜੋ ਉਨ੍ਹਾਂ ਦੇ ਵੱਡ-ਵਡੇਰੇ ਦਾ ਨਾਂ ਸੀ।+ 48  ਇਹ ਦਾਨ ਦੇ ਗੋਤ ਦੇ ਘਰਾਣਿਆਂ ਦੀ ਵਿਰਾਸਤ ਸੀ। ਇਹ ਉਨ੍ਹਾਂ ਦੇ ਸ਼ਹਿਰ ਤੇ ਇਨ੍ਹਾਂ ਸ਼ਹਿਰਾਂ ਦੇ ਪਿੰਡ ਸਨ। 49  ਇਸ ਤਰ੍ਹਾਂ ਉਨ੍ਹਾਂ ਨੇ ਵਿਰਾਸਤ ਲਈ ਦੇਸ਼ ਨੂੰ ਇਲਾਕਿਆਂ ਵਿਚ ਵੰਡ ਲਿਆ। ਫਿਰ ਇਜ਼ਰਾਈਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਵਿਚਕਾਰ ਵਿਰਾਸਤ ਦਿੱਤੀ। 50  ਉਨ੍ਹਾਂ ਨੇ ਯਹੋਵਾਹ ਦੇ ਹੁਕਮ ਮੁਤਾਬਕ ਉਸ ਨੂੰ ਉਹ ਸ਼ਹਿਰ ਦੇ ਦਿੱਤਾ ਜੋ ਉਸ ਨੇ ਮੰਗਿਆ ਸੀ ਯਾਨੀ ਤਿਮਨਥ-ਸਰਹ+ ਜੋ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸੀ। ਉਸ ਨੇ ਇਹ ਸ਼ਹਿਰ ਉਸਾਰਿਆ ਤੇ ਇਸ ਵਿਚ ਵੱਸ ਗਿਆ। 51  ਇਹ ਉਹ ਵਿਰਾਸਤਾਂ ਸਨ ਜੋ ਅਲਆਜ਼ਾਰ ਪੁਜਾਰੀ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਸ਼ੀਲੋਹ+ ਵਿਚ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ’ਤੇ ਯਹੋਵਾਹ ਦੇ ਸਾਮ੍ਹਣੇ ਗੁਣਾ ਪਾ ਕੇ ਵੰਡੀਆਂ ਸਨ।+ ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਵੰਡਣ ਦਾ ਕੰਮ ਪੂਰਾ ਕਰ ਲਿਆ।

ਫੁਟਨੋਟ