ਯਿਰਮਿਯਾਹ 18:1-23

  • ਘੁਮਿਆਰ ਦੇ ਹੱਥਾਂ ਵਿਚ ਮਿੱਟੀ (1-12)

  • ਯਹੋਵਾਹ ਨੇ ਇਜ਼ਰਾਈਲ ਵੱਲ ਆਪਣੀ ਪਿੱਠ ਕੀਤੀ (13-17)

  • ਯਿਰਮਿਯਾਹ ਖ਼ਿਲਾਫ਼ ਸਾਜ਼ਸ਼; ਉਸ ਦੀ ਫ਼ਰਿਆਦ (18-23)

18  ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:  “ਉੱਠ ਅਤੇ ਘੁਮਿਆਰ ਦੇ ਘਰ ਜਾਹ+ ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।”  ਇਸ ਲਈ ਮੈਂ ਘੁਮਿਆਰ ਦੇ ਘਰ ਗਿਆ। ਉਹ ਆਪਣੇ ਚੱਕ ’ਤੇ ਕੰਮ ਕਰ ਰਿਹਾ ਸੀ।  ਪਰ ਘੁਮਿਆਰ ਆਪਣੇ ਹੱਥਾਂ ਨਾਲ ਮਿੱਟੀ ਦਾ ਜੋ ਭਾਂਡਾ ਬਣਾ ਰਿਹਾ ਸੀ, ਉਹ ਖ਼ਰਾਬ ਹੋ ਗਿਆ। ਇਸ ਲਈ ਘੁਮਿਆਰ ਨੇ ਉਸੇ ਮਿੱਟੀ ਤੋਂ ਇਕ ਹੋਰ ਭਾਂਡਾ ਬਣਾਇਆ, ਜਿਵੇਂ ਉਸ ਨੂੰ ਚੰਗਾ* ਲੱਗਾ।  ਫਿਰ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:  “‘ਹੇ ਇਜ਼ਰਾਈਲ ਦੇ ਘਰਾਣੇ, ਇਸ ਘੁਮਿਆਰ ਨੇ ਮਿੱਟੀ ਨਾਲ ਜੋ ਕੀਤਾ, ਕੀ ਮੈਂ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਨਹੀਂ ਕਰ ਸਕਦਾ?’ ਯਹੋਵਾਹ ਕਹਿੰਦਾ ਹੈ। ‘ਹੇ ਇਜ਼ਰਾਈਲ ਦੇ ਘਰਾਣੇ, ਦੇਖ, ਜਿਵੇਂ ਘੁਮਿਆਰ ਦੇ ਹੱਥ ਵਿਚ ਮਿੱਟੀ ਹੁੰਦੀ ਹੈ, ਤਿਵੇਂ ਤੁਸੀਂ ਮੇਰੇ ਹੱਥ ਵਿਚ ਹੋ।+  ਜਿਸ ਕੌਮ ਜਾਂ ਰਾਜ ਨੂੰ ਮੈਂ ਉਖਾੜਨ, ਢਾਹੁਣ ਅਤੇ ਨਾਸ਼ ਕਰਨ ਦਾ ਐਲਾਨ ਕਰਦਾ ਹਾਂ,+  ਜੇ ਉਹ ਕੌਮ ਬੁਰਾਈ ਕਰਨੀ ਛੱਡ ਦੇਵੇ ਜਿਸ ਦੇ ਖ਼ਿਲਾਫ਼ ਮੈਂ ਬੋਲਿਆ ਸੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਉੱਤੇ ਬਿਪਤਾ ਨਹੀਂ ਲਿਆਵਾਂਗਾ ਜੋ ਮੈਂ ਲਿਆਉਣ ਦਾ ਇਰਾਦਾ ਕੀਤਾ ਸੀ।+  ਪਰ ਜਿਸ ਕੌਮ ਜਾਂ ਰਾਜ ਨੂੰ ਮੈਂ ਬਣਾਉਣ ਅਤੇ ਕਾਇਮ ਕਰਨ ਦਾ ਐਲਾਨ ਕਰਦਾ ਹਾਂ, 10  ਜੇ ਉਹ ਕੌਮ ਮੇਰੀਆਂ ਨਜ਼ਰਾਂ ਵਿਚ ਬੁਰੇ ਕੰਮ ਕਰਦੀ ਹੈ ਅਤੇ ਮੇਰਾ ਕਹਿਣਾ ਨਹੀਂ ਮੰਨਦੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਨਾਲ ਭਲਾਈ ਨਹੀਂ ਕਰਾਂਗਾ ਜੋ ਮੈਂ ਉਸ ਨਾਲ ਕਰਨ ਦਾ ਇਰਾਦਾ ਕੀਤਾ ਸੀ।’ 11  “ਹੁਣ ਕਿਰਪਾ ਕਰ ਕੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖੋ, ਮੈਂ ਤੁਹਾਡੇ ’ਤੇ ਬਿਪਤਾ ਲਿਆਉਣ ਦੀ ਤਿਆਰੀ ਕਰ ਰਿਹਾ ਹਾਂ ਅਤੇ ਸੋਚ ਰਿਹਾ ਹਾਂ ਕਿ ਕਿਵੇਂ ਤੁਹਾਨੂੰ ਸਜ਼ਾ ਦੇਣੀ ਹੈ। ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਰਵੱਈਏ ਅਤੇ ਆਪਣੇ ਕੰਮਾਂ ਨੂੰ ਸੁਧਾਰੋ।”’”+ 12  ਪਰ ਉਨ੍ਹਾਂ ਨੇ ਕਿਹਾ: “ਇੱਦਾਂ ਨਹੀਂ ਹੋ ਸਕਦਾ!+ ਅਸੀਂ ਆਪਣੀ ਸੋਚ ਮੁਤਾਬਕ ਚੱਲਾਂਗੇ ਅਤੇ ਸਾਡੇ ਵਿੱਚੋਂ ਹਰੇਕ ਜਣਾ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲੇਗਾ।”+ 13  ਇਸ ਲਈ ਯਹੋਵਾਹ ਕਹਿੰਦਾ ਹੈ: “ਕਿਰਪਾ ਕਰ ਕੇ ਕੌਮਾਂ ਤੋਂ ਪੁੱਛੋ। ਕੀ ਕਿਸੇ ਨੇ ਕਦੇ ਅਜਿਹੀ ਗੱਲ ਸੁਣੀ ਹੈ? ਇਜ਼ਰਾਈਲ ਦੀ ਕੁਆਰੀ ਧੀ ਨੇ ਸਭ ਤੋਂ ਘਿਣਾਉਣਾ ਕੰਮ ਕੀਤਾ ਹੈ।+ 14  ਕੀ ਲਬਾਨੋਨ ਦੀਆਂ ਚਟਾਨੀ ਢਲਾਣਾਂ ਤੋਂ ਬਰਫ਼ ਗਾਇਬ ਹੁੰਦੀ ਹੈ? ਜਾਂ ਕੀ ਦੂਰੋਂ ਵਹਿੰਦਾ ਠੰਢਾ ਪਾਣੀ ਸੁੱਕਦਾ ਹੈ? 15  ਪਰ ਮੇਰੇ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।+ ਉਹ ਨਿਕੰਮੀਆਂ ਮੂਰਤਾਂ ਦੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ,*+ਉਹ ਦੂਜੇ ਲੋਕਾਂ ਲਈ ਠੇਡਾ ਖਾਣ ਦਾ ਕਾਰਨ ਬਣਦੇ ਹਨਤਾਂਕਿ ਉਹ ਲੋਕ ਆਪਣੇ ਰਾਹਾਂ, ਹਾਂ, ਪੁਰਾਣਿਆਂ ਰਾਹਾਂ ’ਤੇ ਚੱਲਣਾ ਛੱਡ ਦੇਣ+ਅਤੇ ਹੋਰ ਰਸਤਿਆਂ ’ਤੇ ਚੱਲਣ ਜੋ ਪੱਧਰੇ ਨਹੀਂ ਹਨ, 16  ਇਸ ਲਈ ਮੈਂ ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਕਰਾਂਗਾ+ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਹਮੇਸ਼ਾ ਸੀਟੀ ਮਾਰਨਗੇ।*+ ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾਅਤੇ ਘਿਰਣਾ ਨਾਲ ਆਪਣਾ ਸਿਰ ਹਿਲਾਵੇਗਾ।+ 17  ਪੂਰਬ ਵੱਲੋਂ ਵਗਦੀ ਹਵਾ ਵਾਂਗ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਸਾਮ੍ਹਣੇ ਖਿੰਡਾ ਦਿਆਂਗਾ। ਮੈਂ ਤਬਾਹੀ ਦੇ ਦਿਨ ਉਨ੍ਹਾਂ ਨੂੰ ਆਪਣਾ ਮੂੰਹ ਨਹੀਂ, ਸਗੋਂ ਪਿੱਠ ਦਿਖਾਵਾਂਗਾ।”+ 18  ਉਨ੍ਹਾਂ ਨੇ ਕਿਹਾ: “ਆਓ ਆਪਾਂ ਯਿਰਮਿਯਾਹ ਦੇ ਖ਼ਿਲਾਫ਼ ਸਾਜ਼ਸ਼ ਘੜੀਏ+ ਕਿਉਂਕਿ ਸਾਡੇ ਪੁਜਾਰੀ ਸਾਨੂੰ ਕਾਨੂੰਨ ਸਿਖਾਉਂਦੇ ਰਹਿਣਗੇ,* ਬੁੱਧੀਮਾਨ ਲੋਕ ਸਲਾਹ ਦਿੰਦੇ ਰਹਿਣਗੇ ਅਤੇ ਨਬੀ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਰਹਿਣਗੇ। ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ* ਅਤੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦੇਈਏ।” 19  ਹੇ ਯਹੋਵਾਹ, ਮੇਰੇ ਵੱਲ ਧਿਆਨ ਦੇਅਤੇ ਸੁਣ ਕਿ ਮੇਰੇ ਵਿਰੋਧੀ ਕੀ ਕਹਿ ਰਹੇ ਹਨ। 20  ਕੀ ਭਲਾਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ? ਉਨ੍ਹਾਂ ਨੇ ਮੇਰੀ ਜਾਨ ਲੈਣ ਲਈ ਟੋਆ ਪੁੱਟਿਆ ਹੈ।+ ਯਾਦ ਕਰ ਕਿ ਮੈਂ ਤੇਰੇ ਸਾਮ੍ਹਣੇ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕੀਤੀਆਂ ਸਨਤਾਂਕਿ ਉਨ੍ਹਾਂ ’ਤੇ ਤੇਰਾ ਕ੍ਰੋਧ ਨਾ ਭੜਕੇ। 21  ਇਸ ਲਈ ਉਨ੍ਹਾਂ ਦੇ ਪੁੱਤਰਾਂ ਨੂੰ ਕਾਲ਼ ਦੇ ਹਵਾਲੇ ਕਰ ਦੇਅਤੇ ਉਨ੍ਹਾਂ ਨੂੰ ਤਲਵਾਰ ਦੇ ਘਾਟ ਉਤਾਰ ਦੇ।+ ਮੌਤ ਉਨ੍ਹਾਂ ਦੀਆਂ ਪਤਨੀਆਂ ਨੂੰ ਬੇਔਲਾਦ ਕਰ ਦੇਵੇ ਅਤੇ ਉਹ ਵਿਧਵਾ ਹੋ ਜਾਣ।+ ਉਨ੍ਹਾਂ ਦੇ ਆਦਮੀ ਗੰਭੀਰ ਬੀਮਾਰੀਆਂ ਨਾਲ ਮਰ ਜਾਣ,ਉਨ੍ਹਾਂ ਦੇ ਜਵਾਨ ਲੜਾਈ ਵਿਚ ਤਲਵਾਰ ਨਾਲ ਵੱਢੇ ਜਾਣ।+ 22  ਜਦ ਤੂੰ ਅਚਾਨਕ ਉਨ੍ਹਾਂ ’ਤੇ ਲੁਟੇਰਿਆਂ ਤੋਂ ਹਮਲਾ ਕਰਾਏਂਗਾਤਦ ਉਨ੍ਹਾਂ ਦੇ ਘਰਾਂ ਤੋਂ ਚੀਕ-ਚਿਹਾੜਾ ਸੁਣਾਈ ਦੇਵੇਕਿਉਂਕਿ ਉਨ੍ਹਾਂ ਨੇ ਮੈਨੂੰ ਫੜਨ ਲਈ ਟੋਆ ਪੁੱਟਿਆ ਹੈਅਤੇ ਉਨ੍ਹਾਂ ਨੇ ਮੇਰੇ ਪੈਰਾਂ ਲਈ ਫੰਦੇ ਵਿਛਾਏ ਹਨ।+ 23  ਪਰ ਹੇ ਯਹੋਵਾਹ, ਤੂੰ ਚੰਗੀ ਤਰ੍ਹਾਂ ਜਾਣਦਾ ਹੈਂਕਿ ਉਨ੍ਹਾਂ ਨੇ ਮੈਨੂੰ ਮਾਰਨ ਲਈ ਕਿੰਨੀਆਂ ਸਾਜ਼ਸ਼ਾਂ ਘੜੀਆਂ ਹਨ।+ ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਨਾ ਕਰ*ਅਤੇ ਨਾ ਹੀ ਉਨ੍ਹਾਂ ਦੇ ਪਾਪ ਆਪਣੇ ਸਾਮ੍ਹਣਿਓਂ ਮਿਟਾ। ਜਦ ਤੂੰ ਗੁੱਸੇ ਵਿਚ ਆ ਕੇ ਉਨ੍ਹਾਂ ਦੇ ਖ਼ਿਲਾਫ਼ ਕਦਮ ਚੁੱਕੇਂਗਾ,+ਤਾਂ ਉਹ ਤੇਰੇ ਸਾਮ੍ਹਣੇ ਠੇਡਾ ਖਾ ਕੇ ਡਿਗ ਜਾਣ।+

ਫੁਟਨੋਟ

ਇਬ, “ਆਪਣੀਆਂ ਨਜ਼ਰਾਂ ਵਿਚ ਸਹੀ।”
ਜਾਂ, “ਮੈਨੂੰ ਆਪਣੇ ਫ਼ੈਸਲੇ ’ਤੇ ਅਫ਼ਸੋਸ ਹੋਵੇਗਾ।”
ਜਾਂ, “ਮੈਨੂੰ ਆਪਣੇ ਫ਼ੈਸਲੇ ’ਤੇ ਅਫ਼ਸੋਸ ਹੋਵੇਗਾ।”
ਜਾਂ, “ਧੂਪ ਧੁਖਾਉਂਦੇ ਹਨ।”
ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।
ਜਾਂ, “ਸਾਨੂੰ ਸਿੱਖਿਆ ਦਿੰਦੇ ਰਹਿਣਗੇ।”
ਇਬ, “ਉਸ ਨੂੰ ਜੀਭ ਨਾਲ ਮਾਰੀਏ।”
ਇਬ, “ਨਾ ਢਕ।”