ਯਿਰਮਿਯਾਹ 31:1-40

  • ਇਜ਼ਰਾਈਲ ਦੇ ਬਾਕੀ ਬਚੇ ਲੋਕ ਦੇਸ਼ ਵਿਚ ਦੁਬਾਰਾ ਵੱਸਣਗੇ (1-30)

    • ਰਾਕੇਲ ਆਪਣੇ ਬੱਚਿਆਂ ਲਈ ਰੋਈ (15)

  • ਇਕ ਨਵਾਂ ਇਕਰਾਰ (31-40)

31  ਯਹੋਵਾਹ ਕਹਿੰਦਾ ਹੈ, “ਉਸ ਵੇਲੇ ਮੈਂ ਇਜ਼ਰਾਈਲ ਦੇ ਸਾਰੇ ਪਰਿਵਾਰਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+   ਯਹੋਵਾਹ ਕਹਿੰਦਾ ਹੈ: “ਤਲਵਾਰ ਤੋਂ ਬਚੇ ਲੋਕਾਂ ਨੇ ਉਜਾੜ ਵਿਚ ਪਰਮੇਸ਼ੁਰ ਦੀ ਮਿਹਰ ਪਾਈਜਦ ਇਜ਼ਰਾਈਲ ਆਪਣੀ ਆਰਾਮ ਕਰਨ ਦੀ ਜਗ੍ਹਾ ਵੱਲ ਆ ਰਿਹਾ ਸੀ।”   ਯਹੋਵਾਹ ਦੂਰੋਂ ਮੇਰੇ ਸਾਮ੍ਹਣੇ ਪ੍ਰਗਟ ਹੋਇਆ ਅਤੇ ਕਿਹਾ: “ਮੈਂ ਤੈਨੂੰ ਪਿਆਰ ਕੀਤਾ ਹੈ ਅਤੇ ਮੇਰਾ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ। ਇਸੇ ਕਰਕੇ ਮੈਂ ਤੈਨੂੰ ਅਟੱਲ ਪਿਆਰ ਨਾਲ ਆਪਣੇ ਵੱਲ ਖਿੱਚਿਆ ਹੈ।*+   ਹੇ ਇਜ਼ਰਾਈਲ ਦੀਏ ਕੁਆਰੀਏ ਧੀਏ,ਮੈਂ ਤੈਨੂੰ ਦੁਬਾਰਾ ਉਸਾਰਾਂਗਾ ਅਤੇ ਤੂੰ ਮੁੜ ਉਸਾਰੀ ਜਾਏਂਗੀ।+ ਤੂੰ ਦੁਬਾਰਾ ਡਫਲੀਆਂ ਵਜਾਉਂਦੀ ਹੋਈ ਖ਼ੁਸ਼ੀ ਦੇ ਮਾਰੇ ਨੱਚੇਂਗੀ।*+   ਤੂੰ ਸਾਮਰਿਯਾ ਦੇ ਪਹਾੜਾਂ ’ਤੇ ਦੁਬਾਰਾ ਅੰਗੂਰਾਂ ਦੇ ਬਾਗ਼ ਲਾਵੇਂਗੀ,+ਜਿਹੜੇ ਬਾਗ਼ ਲਾਉਣਗੇ, ਉਹੀ ਉਨ੍ਹਾਂ ਦੇ ਫਲਾਂ ਦਾ ਮਜ਼ਾ ਲੈਣਗੇ।+   ਉਹ ਦਿਨ ਆਵੇਗਾ ਜਦ ਇਫ਼ਰਾਈਮ ਦੇ ਪਹਾੜਾਂ ’ਤੇ ਪਹਿਰੇਦਾਰ ਪੁਕਾਰਨਗੇ: ‘ਉੱਠੋ, ਆਓ ਆਪਾਂ ਸੀਓਨ ਉੱਤੇ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਚੱਲੀਏ।’”+   ਯਹੋਵਾਹ ਕਹਿੰਦਾ ਹੈ: “ਯਾਕੂਬ ਦੇ ਲਈ ਖ਼ੁਸ਼ੀ ਨਾਲ ਗੀਤ ਗਾਓ। ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ ਕਿਉਂਕਿ ਤੁਸੀਂ ਕੌਮਾਂ ਦੇ ਆਗੂ ਹੋ।+ ਇਸ ਸੰਦੇਸ਼ ਦਾ ਐਲਾਨ ਕਰੋ; ਪਰਮੇਸ਼ੁਰ ਦੀ ਮਹਿਮਾ ਕਰੋ ਅਤੇ ਕਹੋ,‘ਹੇ ਯਹੋਵਾਹ, ਆਪਣੇ ਲੋਕਾਂ ਨੂੰ, ਹਾਂ, ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਛੁਡਾ।’+   ਮੈਂ ਉਨ੍ਹਾਂ ਨੂੰ ਉੱਤਰ ਦੇਸ਼ ਤੋਂ ਵਾਪਸ ਲਿਆਵਾਂਗਾ।+ ਮੈਂ ਉਨ੍ਹਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠਾ ਕਰਾਂਗਾ।+ ਉਨ੍ਹਾਂ ਵਿਚ ਅੰਨ੍ਹੇ, ਲੰਗੜੇ+ ਅਤੇ ਗਰਭਵਤੀ ਤੀਵੀਆਂ ਹੋਣਗੀਆਂਅਤੇ ਉਹ ਤੀਵੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ। ਉਹ ਸਾਰੇ ਇਕ ਵੱਡਾ ਦਲ ਬਣਾ ਕੇ ਇੱਥੇ ਵਾਪਸ ਆਉਣਗੇ।+   ਉਹ ਰੋਂਦੇ ਹੋਏ ਆਉਣਗੇ।+ ਜਦ ਉਹ ਮਿਹਰ ਲਈ ਤਰਲੇ ਕਰਨਗੇ, ਤਾਂ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ। ਮੈਂ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵਾਂਗਾ,+ਉਨ੍ਹਾਂ ਨੂੰ ਪੱਧਰੇ ਰਾਹ ’ਤੇ ਲੈ ਜਾਵਾਂਗਾ ਜਿੱਥੇ ਉਹ ਠੇਡਾ ਨਹੀਂ ਖਾਣਗੇਕਿਉਂਕਿ ਮੈਂ ਇਜ਼ਰਾਈਲ ਦਾ ਪਿਤਾ ਹਾਂ ਅਤੇ ਇਫ਼ਰਾਈਮ ਮੇਰਾ ਜੇਠਾ ਪੁੱਤਰ ਹੈ।”+ 10  ਹੇ ਕੌਮਾਂ ਦੇ ਲੋਕੋ, ਯਹੋਵਾਹ ਦਾ ਸੰਦੇਸ਼ ਸੁਣੋਅਤੇ ਦੂਰ-ਦੁਰਾਡੇ ਟਾਪੂਆਂ ਵਿਚ ਇਸ ਦਾ ਐਲਾਨ ਕਰੋ:+ “ਜਿਸ ਨੇ ਇਜ਼ਰਾਈਲ ਨੂੰ ਖਿੰਡਾਇਆ ਸੀ, ਉਹੀ ਉਸ ਨੂੰ ਇਕੱਠਾ ਕਰੇਗਾ। ਉਹ ਉਸ ਦਾ ਧਿਆਨ ਰੱਖੇਗਾ ਜਿਵੇਂ ਇਕ ਚਰਵਾਹਾ ਆਪਣੇ ਇੱਜੜ ਦਾ ਧਿਆਨ ਰੱਖਦਾ ਹੈ।+ 11  ਯਹੋਵਾਹ ਯਾਕੂਬ ਨੂੰ ਬਚਾਵੇਗਾ,+ਉਹ ਯਾਕੂਬ ਨੂੰ ਉਸ ਦੇ ਹੱਥੋਂ ਛੁਡਾਵੇਗਾ ਜਿਹੜਾ ਉਸ ਨਾਲੋਂ ਤਾਕਤਵਰ ਹੈ।+ 12  ਉਹ ਆਉਣਗੇ ਅਤੇ ਸੀਓਨ ਦੀ ਚੋਟੀ ਉੱਤੇ ਜੈ-ਜੈ ਕਾਰ ਕਰਨਗੇ+ਅਤੇ ਯਹੋਵਾਹ ਦੀ ਭਲਾਈ* ਕਰਕੇ ਉਨ੍ਹਾਂ ਦੇ ਚਿਹਰੇ ਚਮਕਣਗੇ,ਉਹ ਉਨ੍ਹਾਂ ਨੂੰ ਅਨਾਜ, ਨਵਾਂ ਦਾਖਰਸ+ ਅਤੇ ਤੇਲ ਦੇਵੇਗਾਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਦੇ ਬੱਚੇ ਹੋਣਗੇ।+ ਉਹ ਪਾਣੀ ਨਾਲ ਸਿੰਜੇ ਹੋਏ ਬਾਗ਼ ਵਰਗੇ ਹੋਣਗੇ+ਅਤੇ ਉਹ ਫਿਰ ਕਦੇ ਲਿੱਸੇ ਨਹੀਂ ਪੈਣਗੇ।”+ 13  “ਉਸ ਵੇਲੇ ਕੁਆਰੀਆਂ ਖ਼ੁਸ਼ੀ ਨਾਲ ਨੱਚਣਗੀਆਂਨਾਲੇ ਜਵਾਨ ਤੇ ਬੁੱਢੇ ਰਲ਼ ਕੇ ਨੱਚਣਗੇ।+ ਮੈਂ ਉਨ੍ਹਾਂ ਦੇ ਮਾਤਮ ਨੂੰ ਖ਼ੁਸ਼ੀ ਵਿਚ ਬਦਲ ਦਿਆਂਗਾ।+ ਮੈਂ ਉਨ੍ਹਾਂ ਨੂੰ ਦਿਲਾਸਾ ਦਿਆਂਗਾ ਅਤੇ ਉਨ੍ਹਾਂ ਦਾ ਗਮ ਦੂਰ ਕਰ ਕੇ ਖ਼ੁਸ਼ੀ ਦਿਆਂਗਾ।+ 14  ਮੈਂ ਪੁਜਾਰੀਆਂ ਨੂੰ ਭਰਪੂਰ ਖਾਣ-ਪੀਣ ਦੀਆਂ ਚੀਜ਼ਾਂ* ਦਿਆਂਗਾਅਤੇ ਮੇਰੇ ਲੋਕ ਮੇਰੀ ਭਲਾਈ ਕਾਰਨ ਸੰਤੁਸ਼ਟ ਹੋ ਜਾਣਗੇ,”+ ਯਹੋਵਾਹ ਕਹਿੰਦਾ ਹੈ। 15  “ਯਹੋਵਾਹ ਇਹ ਕਹਿੰਦਾ ਹੈ: ‘ਰਾਮਾਹ+ ਵਿਚ ਰੋਣ-ਕੁਰਲਾਉਣ ਤੇ ਵੈਣ ਪਾਉਣ ਦੀ ਆਵਾਜ਼ ਸੁਣਾਈ ਦੇ ਰਹੀ ਹੈ,ਰਾਕੇਲ ਆਪਣੇ ਪੁੱਤਰਾਂ* ਲਈ ਰੋ ਰਹੀ ਹੈ,+ਉਸ ਦੇ ਪੁੱਤਰ ਨਹੀਂ ਰਹੇ, ਇਸ ਲਈ ਉਹ ਨਹੀਂ ਚਾਹੁੰਦੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ।’”+ 16  ਯਹੋਵਾਹ ਇਹ ਕਹਿੰਦਾ ਹੈ: “‘ਬੱਸ ਕਰ, ਹੋਰ ਨਾ ਰੋ, ਆਪਣੇ ਹੰਝੂ ਪੂੰਝ ਲੈਕਿਉਂਕਿ ਤੈਨੂੰ ਆਪਣੇ ਕੰਮ ਦਾ ਇਨਾਮ ਮਿਲੇਗਾ,’ ਯਹੋਵਾਹ ਕਹਿੰਦਾ ਹੈ। ‘ਉਹ ਦੁਸ਼ਮਣਾਂ ਦੇ ਦੇਸ਼ ਤੋਂ ਵਾਪਸ ਮੁੜ ਆਉਣਗੇ।’+ 17  ‘ਤੇਰੇ ਲਈ ਇਕ ਚੰਗੇ ਭਵਿੱਖ ਦੀ ਉਮੀਦ ਹੈ,’+ ਯਹੋਵਾਹ ਕਹਿੰਦਾ ਹੈ। ‘ਤੇਰੇ ਪੁੱਤਰ ਆਪਣੇ ਇਲਾਕੇ ਵਿਚ ਵਾਪਸ ਆਉਣਗੇ।’”+ 18  “ਮੈਂ ਸੱਚ-ਮੁੱਚ ਇਫ਼ਰਾਈਮ ਨੂੰ ਦੁਖੀ ਹਾਲਤ ਵਿਚ ਇਹ ਕਹਿੰਦੇ ਸੁਣਿਆ ਹੈ,‘ਮੈਂ ਇਕ ਅਜਿਹੇ ਵੱਛੇ ਵਾਂਗ ਸੀ ਜਿਸ ਨੂੰ ਸਿਖਲਾਈ ਨਾ ਦਿੱਤੀ ਗਈ ਹੋਵੇ,ਤੂੰ ਮੈਨੂੰ ਸੁਧਾਰਿਆ ਅਤੇ ਮੈਂ ਆਪਣੇ ਵਿਚ ਸੁਧਾਰ ਕੀਤਾ। ਤੂੰ ਮੈਨੂੰ ਵਾਪਸ ਲੈ ਆ ਅਤੇ ਮੈਂ ਝੱਟ ਵਾਪਸ ਮੁੜਾਂਗਾਕਿਉਂਕਿ ਤੂੰ ਮੇਰਾ ਪਰਮੇਸ਼ੁਰ ਯਹੋਵਾਹ ਹੈਂ। 19  ਮੈਂ ਪਛਤਾਇਆ ਅਤੇ ਵਾਪਸ ਮੁੜ ਆਇਆ,+ਜਦ ਤੂੰ ਮੈਨੂੰ ਸਮਝਾਇਆ, ਤਾਂ ਮੈਂ ਦੁੱਖ ਦੇ ਮਾਰੇ ਆਪਣੇ ਪੱਟਾਂ ’ਤੇ ਹੱਥ ਮਾਰੇ। ਜਵਾਨੀ ਵਿਚ ਕੀਤੇ ਪਾਪਾਂ ਕਰਕੇ ਮੈਂ ਸ਼ਰਮਿੰਦਾ ਹੋਇਆ+ਅਤੇ ਮੈਨੂੰ ਬੇਇੱਜ਼ਤੀ ਸਹਿਣੀ ਪਈ।’” 20  “ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ ਹੈ? ਕੀ ਉਹ ਮੇਰਾ ਲਾਡਲਾ ਬੱਚਾ ਨਹੀਂ ਹੈ?+ ਮੈਂ ਉਸ ਨੂੰ ਜਿੰਨਾ ਝਿੜਕਦਾ ਹਾਂ, ਉਸ ਨੂੰ ਉੱਨਾ ਹੀ ਯਾਦ ਕਰਦਾ ਹਾਂ। ਇਸੇ ਕਰਕੇ ਮੇਰਾ ਦਿਲ ਉਸ ਲਈ ਤਰਸਦਾ ਹੈ।+ ਮੈਂ ਜ਼ਰੂਰ ਉਸ ’ਤੇ ਰਹਿਮ ਕਰਾਂਗਾ,” ਯਹੋਵਾਹ ਕਹਿੰਦਾ ਹੈ।+ 21  “ਰਾਹ ਦਿਖਾਉਣ ਵਾਲੇ ਮੀਲ-ਪੱਥਰ ਲਾਅਤੇ ਸੜਕ ’ਤੇ ਪੱਥਰ ਦੇ ਥੰਮ੍ਹ ਖੜ੍ਹੇ ਕਰ।+ ਰਾਜਮਾਰਗ ’ਤੇ ਧਿਆਨ ਦੇ ਜਿਸ ਰਾਹੀਂ ਤੂੰ ਜਾਣਾ ਹੈ।+ ਹੇ ਇਜ਼ਰਾਈਲ ਦੀਏ ਕੁਆਰੀਏ ਧੀਏ, ਆਪਣੇ ਇਨ੍ਹਾਂ ਸ਼ਹਿਰਾਂ ਨੂੰ ਵਾਪਸ ਜਾਹ। 22  ਹੇ ਬੇਵਫ਼ਾ ਧੀਏ, ਤੂੰ ਕਦ ਤਕ ਆਵਾਰਾ ਫਿਰੇਂਗੀ? ਯਹੋਵਾਹ ਨੇ ਧਰਤੀ ’ਤੇ ਕੁਝ ਨਵਾਂ ਕੀਤਾ ਹੈ: ਇਕ ਔਰਤ ਬੇਸਬਰੀ ਨਾਲ ਆਦਮੀ ਦਾ ਪਿੱਛਾ ਕਰੇਗੀ।” 23  ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਜਦ ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ, ਤਾਂ ਉਹ ਯਹੂਦਾਹ ਦੇ ਇਲਾਕੇ ਅਤੇ ਇਸ ਦੇ ਸ਼ਹਿਰਾਂ ਵਿਚ ਦੁਬਾਰਾ ਇਹ ਗੱਲ ਕਹਿਣਗੇ: ‘ਹੇ ਧਾਰਮਿਕਤਾ* ਦੇ ਨਿਵਾਸ-ਸਥਾਨ,+ ਹੇ ਪਵਿੱਤਰ ਪਹਾੜ,+ ਯਹੋਵਾਹ ਤੈਨੂੰ ਬਰਕਤ ਦੇਵੇ।’ 24  ਯਹੂਦਾਹ ਅਤੇ ਇਸ ਦੇ ਸਾਰੇ ਸ਼ਹਿਰ ਵਸਾਏ ਜਾਣਗੇ, ਕਿਸਾਨ ਅਤੇ ਭੇਡਾਂ-ਬੱਕਰੀਆਂ ਚਾਰਨ ਵਾਲੇ ਉੱਥੇ ਵੱਸਣਗੇ।+ 25  ਮੈਂ ਥੱਕੇ-ਟੁੱਟੇ ਲੋਕਾਂ ਵਿਚ ਜਾਨ ਪਾਵਾਂਗਾ ਅਤੇ ਲਿੱਸੇ ਲੋਕਾਂ ਨੂੰ ਰਜਾਵਾਂਗਾ।”+ 26  ਫਿਰ ਮੈਂ ਜਾਗ ਗਿਆ ਅਤੇ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ। ਮੈਨੂੰ ਮਿੱਠੀ ਨੀਂਦ ਆਈ ਸੀ। 27  “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦ ਮੈਂ ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਵਿਚ ਇਨਸਾਨਾਂ ਤੇ ਪਾਲਤੂ ਪਸ਼ੂਆਂ ਦੇ ਬੀ* ਬੀਜਾਂਗਾ।”+ 28  “ਜਿਵੇਂ ਮੈਂ ਉਨ੍ਹਾਂ ਨੂੰ ਜੜ੍ਹੋਂ ਪੁੱਟਣ, ਢਾਹੁਣ, ਤਬਾਹ ਕਰਨ, ਨਾਸ਼ ਕਰਨ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਦੀ ਤਾੜ ਵਿਚ ਬੈਠਾ ਸੀ,+ ਉਸੇ ਤਰ੍ਹਾਂ ਮੈਂ ਇਸ ਮੌਕੇ ਦੀ ਤਾੜ ਵਿਚ ਬੈਠਾਂਗਾ ਕਿ ਮੈਂ ਉਨ੍ਹਾਂ ਨੂੰ ਬਣਾਵਾਂ ਅਤੇ ਲਾਵਾਂ,”+ ਯਹੋਵਾਹ ਕਹਿੰਦਾ ਹੈ। 29  “ਉਨ੍ਹਾਂ ਦਿਨਾਂ ਦੌਰਾਨ ਲੋਕ ਫਿਰ ਕਦੇ ਇਹ ਨਹੀਂ ਕਹਿਣਗੇ, ‘ਖੱਟੇ ਅੰਗੂਰ ਖਾਧੇ ਪਿਉ ਨੇ, ਪਰ ਦੰਦ ਖੱਟੇ ਹੋਏ ਪੁੱਤਰ ਦੇ।’+ 30  ਹਰੇਕ ਆਪਣੀ ਹੀ ਗ਼ਲਤੀ ਕਾਰਨ ਮਰੇਗਾ। ਜਿਹੜਾ ਵੀ ਖੱਟੇ ਅੰਗੂਰ ਖਾਵੇਗਾ, ਉਸ ਦੇ ਹੀ ਦੰਦ ਖੱਟੇ ਹੋਣਗੇ।” 31  “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇਕ ਨਵਾਂ ਇਕਰਾਰ ਕਰਾਂਗਾ।+ 32  ਇਹ ਇਕਰਾਰ ਉਸ ਇਕਰਾਰ ਵਰਗਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਉਸ ਦਿਨ ਕੀਤਾ ਸੀ ਜਿਸ ਦਿਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਯਹੋਵਾਹ ਕਹਿੰਦਾ ਹੈ, ‘ਭਾਵੇਂ ਮੈਂ ਉਨ੍ਹਾਂ ਦਾ ਅਸਲੀ ਮਾਲਕ* ਸੀ, ਪਰ ਫਿਰ ਵੀ ਉਨ੍ਹਾਂ ਨੇ ਮੇਰਾ ਇਕਰਾਰ ਤੋੜਿਆ।’”+ 33  “ਉਨ੍ਹਾਂ ਦਿਨਾਂ ਤੋਂ ਬਾਅਦ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਇਹ ਇਕਰਾਰ ਕਰਾਂਗਾ,” ਯਹੋਵਾਹ ਕਹਿੰਦਾ ਹੈ। “ਮੈਂ ਆਪਣਾ ਕਾਨੂੰਨ ਉਨ੍ਹਾਂ ਦੇ ਮਨਾਂ ਵਿਚ ਪਾਵਾਂਗਾ+ ਅਤੇ ਇਹ ਕਾਨੂੰਨ ਮੈਂ ਉਨ੍ਹਾਂ ਦੇ ਦਿਲਾਂ ’ਤੇ ਲਿਖਾਂਗਾ।+ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+ 34  “ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਨੂੰ ਤੇ ਆਪਣੇ ਭਰਾ ਨੂੰ ਇਹ ਕਹਿ ਕੇ ਸਿੱਖਿਆ ਨਹੀਂ ਦੇਵੇਗਾ: ‘ਯਹੋਵਾਹ ਨੂੰ ਜਾਣੋ!’+ ਕਿਉਂਕਿ ਉਹ ਸਾਰੇ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ, ਮੈਨੂੰ ਜਾਣਦੇ ਹੋਣਗੇ,”+ ਯਹੋਵਾਹ ਕਹਿੰਦਾ ਹੈ। “ਮੈਂ ਉਨ੍ਹਾਂ ਦੀ ਗ਼ਲਤੀ ਮਾਫ਼ ਕਰਾਂਗਾ ਅਤੇ ਮੈਂ ਉਨ੍ਹਾਂ ਦਾ ਪਾਪ ਦੁਬਾਰਾ ਯਾਦ ਨਹੀਂ ਕਰਾਂਗਾ।”+ 35  ਯਹੋਵਾਹ ਜੋ ਦਿਨ ਵੇਲੇ ਸੂਰਜ ਨਾਲ ਚਾਨਣ ਕਰਦਾ,ਜਿਸ ਨੇ ਚੰਦ ਅਤੇ ਤਾਰਿਆਂ ਲਈ ਕਾਨੂੰਨ* ਬਣਾਏ ਹਨਤਾਂਕਿ ਉਹ ਰਾਤ ਨੂੰ ਰੌਸ਼ਨੀ ਦੇਣ,ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਹੈ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹੈ,ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਉਹ ਕਹਿੰਦਾ ਹੈ:+ 36  “‘ਜੇ ਕਦੇ ਇਹ ਨਿਯਮ ਖ਼ਤਮ ਹੋਏ,’ ਯਹੋਵਾਹ ਕਹਿੰਦਾ ਹੈ,‘ਤਾਂ ਸਮਝ ਲਓ ਕਿ ਇਜ਼ਰਾਈਲ ਦੀ ਸੰਤਾਨ ਵੀ ਇਕ ਕੌਮ ਵਜੋਂ ਮੇਰੇ ਸਾਮ੍ਹਣਿਓਂ ਹਮੇਸ਼ਾ ਲਈ ਖ਼ਤਮ ਹੋ ਗਈ।’”+ 37  ਯਹੋਵਾਹ ਕਹਿੰਦਾ ਹੈ: “‘ਜੇ ਆਕਾਸ਼ਾਂ ਨੂੰ ਨਾਪਿਆ ਜਾ ਸਕਦਾ ਅਤੇ ਧਰਤੀ ਦੀਆਂ ਨੀਂਹਾਂ ਦੀ ਡੂੰਘਾਈ ਮਾਪੀ ਜਾ ਸਕਦੀ, ਤਾਂ ਇੱਦਾਂ ਹੋ ਸਕਦਾ ਸੀ ਕਿ ਮੈਂ ਇਜ਼ਰਾਈਲ ਦੀ ਸਾਰੀ ਸੰਤਾਨ ਨੂੰ ਉਨ੍ਹਾਂ ਦੇ ਕੰਮਾਂ ਕਰਕੇ ਤਿਆਗ ਦਿੰਦਾ,’ ਯਹੋਵਾਹ ਕਹਿੰਦਾ ਹੈ।”+ 38  “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦ ਹਨਨੇਲ ਦੇ ਬੁਰਜ+ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਇਹ ਸ਼ਹਿਰ ਯਹੋਵਾਹ ਲਈ ਬਣਾਇਆ ਜਾਵੇਗਾ।+ 39  ਉੱਥੋਂ ਗਾਰੇਬ ਪਹਾੜੀ ਤਕ ਰੱਸੀ+ ਨਾਲ ਸਿੱਧੀ ਮਿਣਤੀ ਕੀਤੀ ਜਾਵੇਗੀ ਅਤੇ ਫਿਰ ਉੱਥੋਂ ਗੋਆਹ ਵੱਲ ਨੂੰ ਮਿਣਤੀ ਕੀਤੀ ਜਾਵੇਗੀ। 40  ਲਾਸ਼ਾਂ ਅਤੇ ਸੁਆਹ* ਦੀ ਪੂਰੀ ਘਾਟੀ, ਕਿਦਰੋਨ ਘਾਟੀ+ ਤਕ ਸਾਰੀਆਂ ਢਲਾਣਾਂ ਅਤੇ ਪੂਰਬ ਵਿਚ ਘੋੜਾ ਫਾਟਕ+ ਦੇ ਖੂੰਜੇ ਤਕ ਸਾਰਾ ਇਲਾਕਾ ਯਹੋਵਾਹ ਲਈ ਪਵਿੱਤਰ ਹੋਵੇਗਾ।+ ਇਹ ਦੁਬਾਰਾ ਕਦੇ ਜੜ੍ਹੋਂ ਨਹੀਂ ਪੁੱਟਿਆ ਜਾਵੇਗਾ ਅਤੇ ਨਾ ਹੀ ਢਾਹਿਆ ਜਾਵੇਗਾ।”

ਫੁਟਨੋਟ

ਜਾਂ, “ਤੈਨੂੰ ਅਟੱਲ ਪਿਆਰ ਦਿਖਾਉਂਦਾ ਰਿਹਾ।”
ਜਾਂ, “ਹੱਸਣ ਵਾਲਿਆਂ ਨਾਲ ਨੱਚਦੀ ਹੋਈ ਬਾਹਰ ਨਿਕਲੇਂਗੀ।”
ਜਾਂ, “ਤੋਂ ਮਿਲੀਆਂ ਚੰਗੀਆਂ ਚੀਜ਼ਾਂ।”
ਇਬ, “ਚਰਬੀ।”
ਜਾਂ, “ਬੱਚਿਆਂ।”
ਜਾਂ, “ਦੀ ਸੰਤਾਨ।”
ਜਾਂ ਸੰਭਵ ਹੈ, “ਉਨ੍ਹਾਂ ਦਾ ਪਤੀ।”
ਜਾਂ, “ਨਿਯਮ।”
ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।