ਰੋਮੀਆਂ ਨੂੰ ਚਿੱਠੀ 13:1-14

  • ਅਧਿਕਾਰੀਆਂ ਪ੍ਰਤੀ ਅਧੀਨਗੀ (1-7)

    • ਟੈਕਸ ਭਰੋ (6, 7)

  • ਪਿਆਰ ਕਰਨ ਦਾ ਮਤਲਬ ਕਾਨੂੰਨ ਦੀ ਪਾਲਣਾ ਕਰਨੀ (8-10)

  • ਉਵੇਂ ਚੱਲੀਏ ਜਿਵੇਂ ਦਿਨੇ ਚੱਲੀਦਾ ਹੈ (11-14)

13  ਹਰ ਇਨਸਾਨ ਉੱਚ ਅਧਿਕਾਰੀਆਂ ਦੇ ਅਧੀਨ ਰਹੇ+ ਕਿਉਂਕਿ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਪਰਮੇਸ਼ੁਰ ਦੀ ਇਜਾਜ਼ਤ ਤੋਂ ਬਿਨਾਂ ਹੋਵੇ;+ ਪਰਮੇਸ਼ੁਰ ਨੇ ਮੌਜੂਦਾ ਅਧਿਕਾਰੀਆਂ ਨੂੰ ਵੱਖੋ-ਵੱਖਰੇ ਦਰਜਿਆਂ ’ਤੇ ਰੱਖਿਆ ਹੈ।+  ਇਸ ਲਈ ਜਿਹੜਾ ਇਨਸਾਨ ਇਨ੍ਹਾਂ ਅਧਿਕਾਰੀਆਂ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ; ਇਸ ਪ੍ਰਬੰਧ ਦੇ ਖ਼ਿਲਾਫ਼ ਖੜ੍ਹਨ ਵਾਲਿਆਂ ਨੂੰ ਸਜ਼ਾ ਮਿਲੇਗੀ।  ਹਾਕਮਾਂ ਦਾ ਡਰ ਚੰਗੇ ਕੰਮ ਕਰਨ ਵਾਲਿਆਂ ਨੂੰ ਨਹੀਂ, ਸਗੋਂ ਬੁਰੇ ਕੰਮ ਕਰਨ ਵਾਲਿਆਂ ਨੂੰ ਹੁੰਦਾ ਹੈ।+ ਕੀ ਤੂੰ ਚਾਹੁੰਦਾ ਹੈਂ ਕਿ ਤੈਨੂੰ ਅਧਿਕਾਰੀਆਂ ਤੋਂ ਨਾ ਡਰਨਾ ਪਵੇ? ਤਾਂ ਫਿਰ, ਚੰਗੇ ਕੰਮ ਕਰਨ ਵਿਚ ਲੱਗਾ ਰਹਿ+ ਅਤੇ ਅਧਿਕਾਰੀ ਤੇਰੀ ਸ਼ਲਾਘਾ ਕਰਨਗੇ;  ਇਹ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ। ਪਰ ਜੇ ਤੂੰ ਬੁਰੇ ਕੰਮ ਕਰਦਾ ਹੈਂ, ਤਾਂ ਡਰ ਕਿਉਂਕਿ ਇਨ੍ਹਾਂ ਕੋਲ ਤਲਵਾਰ ਨਾਲ ਸਜ਼ਾ ਦੇਣ ਦਾ ਅਧਿਕਾਰ ਬਿਨਾਂ ਵਜ੍ਹਾ ਨਹੀਂ ਹੈ। ਉਹ ਪਰਮੇਸ਼ੁਰ ਦੇ ਸੇਵਕਾਂ ਵਜੋਂ ਬੁਰੇ ਕੰਮਾਂ ਵਿਚ ਲੱਗੇ ਲੋਕਾਂ ਨੂੰ ਸਜ਼ਾ ਦਿੰਦੇ ਹਨ।*  ਇਸ ਲਈ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਜ਼ਾ* ਦੇ ਡਰੋਂ ਹੀ ਨਹੀਂ, ਸਗੋਂ ਆਪਣੀ ਜ਼ਮੀਰ ਦੀ ਖ਼ਾਤਰ ਵੀ ਉਨ੍ਹਾਂ ਦੇ ਅਧੀਨ ਰਹੋ।+  ਇਸੇ ਕਰਕੇ ਤੁਸੀਂ ਟੈਕਸ ਵੀ ਭਰਦੇ ਹੋ ਕਿਉਂਕਿ ਉਹ ਲੋਕਾਂ ਦੀ ਸੇਵਾ ਵਾਸਤੇ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ ਅਤੇ ਉਹ ਆਪਣੀ ਇਹ ਜ਼ਿੰਮੇਵਾਰੀ ਹਮੇਸ਼ਾ ਪੂਰੀ ਕਰਦੇ ਹਨ।  ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ। ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ;+ ਜਿਹੜਾ ਚੁੰਗੀ ਮੰਗਦਾ ਹੈ, ਉਸ ਨੂੰ ਚੁੰਗੀ ਦਿਓ। ਜਿਸ ਤੋਂ ਡਰਨਾ ਚਾਹੀਦਾ ਹੈ, ਉਸ ਤੋਂ ਡਰੋ;+ ਜਿਸ ਦਾ ਆਦਰ ਕਰਨਾ ਚਾਹੀਦਾ ਹੈ, ਉਸ ਦਾ ਆਦਰ ਕਰੋ।+  ਇਕ-ਦੂਜੇ ਨੂੰ ਪਿਆਰ ਕਰਨ ਤੋਂ ਸਿਵਾਇ ਹੋਰ ਕਿਸੇ ਵੀ ਗੱਲ ਵਿਚ ਇਕ-ਦੂਜੇ ਦੇ ਕਰਜ਼ਦਾਰ ਨਾ ਬਣੋ+ ਕਿਉਂਕਿ ਜਿਹੜਾ ਇਨਸਾਨ ਦੂਸਰਿਆਂ ਨਾਲ ਪਿਆਰ ਕਰਦਾ ਹੈ, ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ।+  ਇਸ ਕਾਨੂੰਨ ਵਿਚ ਜਿੰਨੇ ਵੀ ਹੁਕਮ ਦਿੱਤੇ ਗਏ ਹਨ, ਜਿਵੇਂ ਕਿ “ਤੂੰ ਹਰਾਮਕਾਰੀ ਨਾ ਕਰ,+ ਤੂੰ ਖ਼ੂਨ ਨਾ ਕਰ,+ ਤੂੰ ਚੋਰੀ ਨਾ ਕਰ,+ ਤੂੰ ਲਾਲਚ ਨਾ ਕਰ,”+ ਉਨ੍ਹਾਂ ਸਾਰਿਆਂ ਦਾ ਸਾਰ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਜਾ ਸਕਦਾ ਹੈ, “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”+ 10  ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ;+ ਇਸ ਲਈ ਪਿਆਰ ਕਰਨਾ ਹੀ ਕਾਨੂੰਨ ਦੀ ਪਾਲਣਾ ਹੈ।+ 11  ਇਹ ਸਭ ਕੁਝ ਇਸ ਲਈ ਵੀ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੇ ਸਮੇਂ ਵਿਚ ਜੀ ਰਹੇ ਹੋ। ਹੁਣ ਨੀਂਦ ਤੋਂ ਜਾਗਣ ਦਾ ਵੇਲਾ ਹੋ ਗਿਆ ਹੈ+ ਕਿਉਂਕਿ ਸਾਡੀ ਮੁਕਤੀ ਉਸ ਸਮੇਂ ਨਾਲੋਂ ਹੋਰ ਵੀ ਨੇੜੇ ਆ ਗਈ ਹੈ ਜਦੋਂ ਅਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ। 12  ਰਾਤ ਕਾਫ਼ੀ ਲੰਘ ਚੁੱਕੀ ਹੈ ਅਤੇ ਦਿਨ ਚੜ੍ਹਨ ਹੀ ਵਾਲਾ ਹੈ। ਇਸ ਲਈ ਆਓ ਆਪਾਂ ਹਨੇਰੇ ਦੇ ਕੰਮ ਛੱਡ ਦੇਈਏ+ ਅਤੇ ਚਾਨਣ ਦੇ ਹਥਿਆਰ ਪਹਿਨ ਲਈਏ+ 13  ਅਤੇ ਆਓ ਆਪਾਂ ਨੇਕੀ ਨਾਲ ਚੱਲੀਏ,+ ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਪਾਰਟੀਆਂ ਵਿਚ ਰੰਗਰਲੀਆਂ ਮਨਾਈਏ, ਨਾ ਸ਼ਰਾਬੀ ਹੋਈਏ, ਨਾ ਨਾਜਾਇਜ਼ ਸਰੀਰਕ ਸੰਬੰਧ ਰੱਖੀਏ, ਨਾ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰੀਏ+ ਅਤੇ ਨਾ ਹੀ ਝਗੜੇ ਅਤੇ ਈਰਖਾ ਕਰੀਏ।+ 14  ਪਰ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਈਏ+ ਅਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੀਆਂ ਯੋਜਨਾਵਾਂ ਨਾ ਬਣਾਈਏ।+

ਫੁਟਨੋਟ

ਯੂਨਾ, “ਬੁਰੇ ਲੋਕਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਜ਼ਾਹਰ ਕਰਦੇ ਹਨ।”
ਯੂਨਾ, “ਕ੍ਰੋਧ।”
ਜਾਂ, “ਢੀਠ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।