ਵਿਰਲਾਪ 1:1-22

  • ਯਰੂਸ਼ਲਮ ਦੀ ਹਾਲਤ ਇਕ ਵਿਧਵਾ ਵਰਗੀ

    • ਉਹ ਇਕੱਲੀ ਬੈਠੀ ਹੈ ਅਤੇ ਉਸ ਨੂੰ ਤਿਆਗ ਦਿੱਤਾ ਗਿਆ ਹੈ (1)

    • ਸੀਓਨ ਨੇ ਘੋਰ ਪਾਪ ਕੀਤੇ (8, 9)

    • ਪਰਮੇਸ਼ੁਰ ਨੇ ਸੀਓਨ ਨੂੰ ਤਿਆਗ ਦਿੱਤਾ (12-15)

    • ਸੀਓਨ ਨੂੰ ਕੋਈ ਦਿਲਾਸਾ ਨਹੀਂ ਦੇਵੇਗਾ (17)

א [ਅਲਫ਼]* 1  ਹਾਇ! ਉਹ ਨਗਰੀ ਜੋ ਪਹਿਲਾਂ ਲੋਕਾਂ ਨਾਲ ਆਬਾਦ ਰਹਿੰਦੀ ਸੀ, ਹੁਣ ਇਕੱਲੀ ਬੈਠੀ ਹੈ।+ ਹਾਇ! ਉਸ ਨਗਰੀ ਵਿਚ ਪਹਿਲਾਂ ਹੋਰ ਕੌਮਾਂ ਨਾਲੋਂ ਜ਼ਿਆਦਾ ਲੋਕ ਵੱਸਦੇ ਸਨ, ਪਰ ਹੁਣ ਉਸ ਦੀ ਹਾਲਤ ਵਿਧਵਾ ਵਰਗੀ ਹੋ ਗਈ ਹੈ।+ ਹਾਇ! ਉਹ ਨਗਰੀ ਪਹਿਲਾਂ ਸੂਬਿਆਂ* ਦੀ ਰਾਜਕੁਮਾਰੀ ਹੁੰਦੀ ਸੀ, ਪਰ ਹੁਣ ਉਸ ਤੋਂ ਜਬਰਨ ਮਜ਼ਦੂਰੀ ਕਰਵਾਈ ਜਾਂਦੀ ਹੈ।+ ב [ਬੇਥ]   ਉਹ ਰਾਤ ਨੂੰ ਧਾਹਾਂ ਮਾਰ-ਮਾਰ ਕੇ ਰੋਂਦੀ ਹੈ+ ਅਤੇ ਹੰਝੂਆਂ ਨਾਲ ਉਸ ਦੀਆਂ ਗੱਲ੍ਹਾਂ ਭਿੱਜ ਜਾਂਦੀਆਂ ਹਨ। ਉਸ ਦਾ ਇਕ ਵੀ ਪ੍ਰੇਮੀ ਉਸ ਨੂੰ ਦਿਲਾਸਾ ਨਹੀਂ ਦਿੰਦਾ।+ ਉਸ ਦੇ ਸਾਰੇ ਸਾਥੀਆਂ ਨੇ ਉਸ ਨਾਲ ਦਗ਼ਾ ਕੀਤਾ ਹੈ+ ਅਤੇ ਉਸ ਦੇ ਦੁਸ਼ਮਣ ਬਣ ਗਏ ਹਨ। ג [ਗਿਮਲ]   ਯਹੂਦਾਹ ਨੂੰ ਬੰਦੀ ਬਣਾ ਲਿਆ ਗਿਆ ਹੈ,+ ਉਹ ਕਸ਼ਟ ਵਿਚ ਹੈ; ਉਸ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਵਾਈ ਜਾਂਦੀ ਹੈ।+ ਉਸ ਨੂੰ ਕੌਮਾਂ ਵਿਚਕਾਰ ਰਹਿਣਾ ਪਵੇਗਾ;+ ਉਸ ਨੂੰ ਕਿਤੇ ਆਰਾਮ ਨਹੀਂ ਮਿਲਦਾ। ਉਸ ਦੇ ਅਤਿਆਚਾਰੀਆਂ ਨੇ ਉਸ ਨੂੰ ਬਿਪਤਾ ਦੇ ਵੇਲੇ ਘੇਰ ਲਿਆ ਹੈ। ד [ਦਾਲਥ]   ਸੀਓਨ ਨੂੰ ਜਾਂਦੇ ਸਾਰੇ ਰਾਹ ਮਾਤਮ ਮਨਾ ਰਹੇ ਹਨ ਕਿਉਂਕਿ ਕੋਈ ਤਿਉਹਾਰ ਮਨਾਉਣ ਨਹੀਂ ਆ ਰਿਹਾ।+ ਉਸ ਦੇ ਸਾਰੇ ਦਰਵਾਜ਼ਿਆਂ ’ਤੇ ਵੀਰਾਨੀ ਛਾ ਗਈ ਹੈ;+ ਉਸ ਦੇ ਪੁਜਾਰੀ ਹਉਕੇ ਭਰਦੇ ਹਨ। ਉਸ ਦੀਆਂ ਕੁਆਰੀਆਂ ਸੋਗ ਮਨਾ ਰਹੀਆਂ ਹਨ ਅਤੇ ਉਹ ਦੁੱਖ ਨਾਲ ਤੜਫ ਰਹੀ ਹੈ। ה [ਹੇ]   ਉਸ ਦੇ ਦੁਸ਼ਮਣ ਹੁਣ ਉਸ ਦੇ ਮਾਲਕ* ਬਣ ਬੈਠੇ ਹਨ ਅਤੇ ਬੇਫ਼ਿਕਰ ਹਨ।+ ਉਸ ਦੇ ਬਹੁਤ ਸਾਰੇ ਅਪਰਾਧਾਂ ਕਰਕੇ ਹੀ ਯਹੋਵਾਹ ਉਸ ’ਤੇ ਦੁੱਖ ਲਿਆਇਆ ਹੈ।+ ਦੁਸ਼ਮਣ ਉਸ ਦੇ ਬੱਚਿਆਂ ਨੂੰ ਬੰਦੀ ਬਣਾ ਕੇ ਲੈ ਗਏ ਹਨ।+ ו [ਵਾਉ]   ਸੀਓਨ ਦੀ ਧੀ ਦੀ ਸਾਰੀ ਸ਼ਾਨੋ-ਸ਼ੌਕਤ ਖ਼ਤਮ ਹੋ ਗਈ ਹੈ।+ ਉਸ ਦੇ ਹਾਕਮ ਹਿਰਨਾਂ ਵਰਗੇ ਹਨ ਜਿਨ੍ਹਾਂ ਨੂੰ ਕੋਈ ਚਰਾਂਦ ਨਹੀਂ ਮਿਲਦੀਅਤੇ ਉਹ ਆਪਣਾ ਪਿੱਛਾ ਕਰਨ ਵਾਲਿਆਂ ਦੇ ਅੱਗੇ ਥੱਕੇ-ਹਾਰੇ ਤੁਰ ਰਹੇ ਹਨ। ז [ਜ਼ਾਇਨ]   ਯਰੂਸ਼ਲਮ ਦੀ ਧੀ ਘਰੋਂ ਬੇਘਰ ਹੁੰਦਿਆਂ* ਆਪਣੇ ਕਸ਼ਟ ਦੇ ਦਿਨਾਂ ਦੌਰਾਨਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਨੂੰ ਯਾਦ ਕਰਦੀ ਹੈਜੋ ਬੀਤੇ ਜ਼ਮਾਨੇ ਵਿਚ ਉਸ ਕੋਲ ਹੁੰਦੀਆਂ ਸਨ।+ ਜਦੋਂ ਉਸ ਦੇ ਲੋਕਾਂ ਨੂੰ ਦੁਸ਼ਮਣਾਂ ਨੇ ਫੜ ਲਿਆ ਅਤੇ ਉਸ ਦਾ ਕੋਈ ਮਦਦਗਾਰ ਨਹੀਂ ਸੀ,+ਤਾਂ ਦੁਸ਼ਮਣ ਉਸ ਨੂੰ ਡਿਗਦਿਆਂ ਦੇਖ ਕੇ ਹੱਸੇ।+ ח [ਹੇਥ]   ਯਰੂਸ਼ਲਮ ਦੀ ਧੀ ਨੇ* ਘੋਰ ਪਾਪ ਕੀਤਾ ਹੈ।+ ਇਸੇ ਕਰਕੇ ਉਹ ਘਿਣਾਉਣੀ ਬਣ ਗਈ ਹੈ। ਜਿਹੜੇ ਪਹਿਲਾਂ ਉਸ ਦਾ ਆਦਰ ਕਰਦੇ ਸਨ, ਉਹੀ ਹੁਣ ਉਸ ਨਾਲ ਘਿਣ ਕਰਦੇ ਹਨਕਿਉਂਕਿ ਉਨ੍ਹਾਂ ਨੇ ਉਸ ਦਾ ਨੰਗੇਜ਼ ਦੇਖਿਆ ਹੈ।+ ਉਹ ਹਉਕੇ ਭਰਦੀ ਹੈ+ ਅਤੇ ਸ਼ਰਮ ਦੇ ਮਾਰੇ ਆਪਣਾ ਮੂੰਹ ਫੇਰ ਲੈਂਦੀ ਹੈ। ט [ਟੇਥ]   ਉਸ ਦੇ ਘੱਗਰੇ ’ਤੇ ਅਸ਼ੁੱਧਤਾ ਦਾ ਦਾਗ਼ ਲੱਗਾ ਹੈ। ਉਸ ਨੇ ਆਪਣੇ ਭਵਿੱਖ ਬਾਰੇ ਨਹੀਂ ਸੋਚਿਆ।+ ਉਹ ਇੱਦਾਂ ਡਿਗੀ ਕਿ ਦੇਖਣ ਵਾਲਿਆਂ ਦੇ ਦਿਲ ਦਹਿਲ ਗਏ;ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਹੇ ਯਹੋਵਾਹ, ਮੇਰਾ ਦੁੱਖ ਦੇਖ ਕਿਉਂਕਿ ਦੁਸ਼ਮਣ ਸ਼ੇਖ਼ੀਆਂ ਮਾਰਦਾ ਹੈ।+ י [ਯੋਧ] 10  ਦੁਸ਼ਮਣ ਨੇ ਉਸ ਦੇ ਸਾਰੇ ਖ਼ਜ਼ਾਨੇ ਖੋਹ ਲਏ ਹਨ।+ ਉਸ ਨੇ ਕੌਮਾਂ ਨੂੰ ਪਵਿੱਤਰ ਸਥਾਨ ਵਿਚ ਵੜਦਿਆਂ ਦੇਖਿਆ ਹੈ+ਜਿਨ੍ਹਾਂ ਨੂੰ ਤੂੰ ਆਪਣੀ ਮੰਡਲੀ ਵਿਚ ਨਾ ਆਉਣ ਦਾ ਹੁਕਮ ਦਿੱਤਾ ਸੀ। כ [ਕਾਫ਼] 11  ਲੋਕ ਹਉਕੇ ਭਰ ਰਹੇ ਹਨ; ਉਹ ਰੋਟੀ ਲਈ ਤਰਸ ਰਹੇ ਹਨ।+ ਉਨ੍ਹਾਂ ਨੇ ਆਪਣੀਆਂ ਕੀਮਤੀ ਚੀਜ਼ਾਂ ਦੇ ਦਿੱਤੀਆਂਤਾਂਕਿ ਉਨ੍ਹਾਂ ਨੂੰ ਖਾਣ ਲਈ ਕੁਝ ਮਿਲ ਜਾਵੇ ਅਤੇ ਉਹ ਜੀਉਂਦੇ ਰਹਿ ਸਕਣ। ਹੇ ਯਹੋਵਾਹ, ਦੇਖ! ਮੈਂ ਕਿੰਨੀ ਤੁੱਛ ਔਰਤ* ਬਣ ਗਈ ਹਾਂ। ל [ਲਾਮਦ] 12  ਹੇ ਸਾਰੇ ਲੰਘਣ ਵਾਲਿਓ, ਕੀ ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ? ਦੇਖੋ ਅਤੇ ਮੇਰੇ ’ਤੇ ਧਿਆਨ ਦਿਓ! ਕੀ ਮੇਰੇ ਦੁੱਖ ਤੋਂ ਵੱਡਾ ਕੋਈ ਹੋਰ ਦੁੱਖ ਹੈਜੋ ਯਹੋਵਾਹ ਨੇ ਆਪਣੇ ਕ੍ਰੋਧ ਦੇ ਦਿਨ ਮੈਨੂੰ ਦਿੱਤਾ ਹੈ?+ מ [ਮੀਮ] 13  ਉਸ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਸਾੜਨ ਲਈ ਆਕਾਸ਼ੋਂ ਅੱਗ ਭੇਜੀ।+ ਉਸ ਨੇ ਮੇਰੇ ਪੈਰਾਂ ਲਈ ਜਾਲ਼ ਵਿਛਾਇਆ; ਉਸ ਨੇ ਮੈਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ। ਉਸ ਨੇ ਮੈਨੂੰ ਬਰਬਾਦ ਕਰ ਦਿੱਤਾ। ਮੈਂ ਸਾਰਾ ਦਿਨ ਬੀਮਾਰ ਪਈ ਰਹਿੰਦੀ ਹਾਂ। נ [ਨੂਣ] 14  ਉਸ ਨੇ ਆਪਣੇ ਹੱਥੀਂ ਮੇਰੇ ਸਾਰੇ ਅਪਰਾਧ ਇਕ ਜੂਲੇ ਵਾਂਗ ਮੇਰੀ ਧੌਣ ’ਤੇ ਬੰਨ੍ਹ ਦਿੱਤੇ ਹਨ। ਉਨ੍ਹਾਂ ਨੂੰ ਮੇਰੀ ਧੌਣ ’ਤੇ ਰੱਖਿਆ ਗਿਆ ਹੈ ਅਤੇ ਮੇਰੀ ਤਾਕਤ ਜਵਾਬ ਦੇ ਗਈ ਹੈ। ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ ਜਿਨ੍ਹਾਂ ਦਾ ਮੈਂ ਮੁਕਾਬਲਾ ਨਹੀਂ ਕਰ ਸਕਦੀ।+ ס [ਸਾਮਕ] 15  ਯਹੋਵਾਹ ਨੇ ਮੇਰੇ ਸਾਰੇ ਸੂਰਮਿਆਂ ਨੂੰ ਮੇਰੇ ਤੋਂ ਦੂਰ ਸੁੱਟ ਦਿੱਤਾ ਹੈ।+ ਉਸ ਨੇ ਮੇਰੇ ਜਵਾਨਾਂ ਨੂੰ ਕੁਚਲਣ ਲਈ ਮੇਰੇ ਖ਼ਿਲਾਫ਼ ਇਕ ਭੀੜ ਬੁਲਾਈ ਹੈ।+ ਯਹੋਵਾਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਚੁਬੱਚੇ ਵਿਚ ਮਿੱਧਿਆ ਹੈ।+ ע [ਆਇਨ] 16  ਮੈਂ ਇਨ੍ਹਾਂ ਗੱਲਾਂ ਕਰਕੇ ਰੋ ਰਹੀ ਹਾਂ;+ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਲਗਾਤਾਰ ਵਹਿੰਦੇ ਹਨ। ਮੈਨੂੰ ਦਿਲਾਸਾ ਜਾਂ ਤਸੱਲੀ ਦੇਣ ਵਾਲਾ ਮੇਰੇ ਤੋਂ ਬਹੁਤ ਦੂਰ ਹੈ। ਮੇਰੇ ਪੁੱਤਰਾਂ ਨੂੰ ਕੋਈ ਉਮੀਦ ਨਹੀਂ ਕਿਉਂਕਿ ਦੁਸ਼ਮਣ ਜਿੱਤ ਗਿਆ ਹੈ। פ [ਪੇ] 17  ਸੀਓਨ ਦੀ ਧੀ ਨੇ* ਹੱਥ ਫੈਲਾਏ ਹਨ;+ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ। ਯਹੋਵਾਹ ਨੇ ਯਾਕੂਬ ਦੇ ਆਲੇ-ਦੁਆਲੇ ਦੇ ਦੁਸ਼ਮਣਾਂ ਨੂੰ ਉਸ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੈ।+ ਯਰੂਸ਼ਲਮ ਦੀ ਧੀ ਉਨ੍ਹਾਂ ਲਈ* ਘਿਣਾਉਣੀ ਬਣ ਗਈ ਹੈ।+ צ [ਸਾਦੇ] 18  ਯਹੋਵਾਹ ਨੇ ਜੋ ਕੀਤਾ, ਸਹੀ ਕੀਤਾ+ ਕਿਉਂਕਿ ਮੈਂ ਉਸ ਦੇ ਹੁਕਮਾਂ* ਦੇ ਖ਼ਿਲਾਫ਼ ਬਗਾਵਤ ਕੀਤੀ ਹੈ।+ ਹੇ ਦੇਸ਼-ਦੇਸ਼ ਦੇ ਸਾਰੇ ਲੋਕੋ, ਸੁਣੋ ਅਤੇ ਮੇਰੇ ਦੁੱਖ ਨੂੰ ਦੇਖੋ। ਮੇਰੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+ ק [ਕੋਫ਼] 19  ਮੈਂ ਆਪਣੇ ਪ੍ਰੇਮੀਆਂ ਨੂੰ ਪੁਕਾਰਿਆ, ਪਰ ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ।+ ਜੀਉਂਦੇ ਰਹਿਣ ਲਈ ਰੋਟੀ ਦੀ ਭਾਲ ਕਰਦਿਆਂ ਮੇਰੇ ਪੁਜਾਰੀ ਅਤੇ ਬਜ਼ੁਰਗ ਸ਼ਹਿਰ ਵਿਚ ਮਰ-ਮੁੱਕ ਗਏ ਹਨ।+ ר [ਰੇਸ਼] 20  ਹੇ ਯਹੋਵਾਹ, ਦੇਖ! ਮੈਂ ਬਹੁਤ ਦੁਖੀ ਹਾਂ। ਮੇਰੇ ਅੰਦਰ* ਹਲਚਲ ਮਚੀ ਹੋਈ ਹੈ। ਮੇਰਾ ਦਿਲ ਟੁੱਟ ਗਿਆ ਹੈ ਕਿਉਂਕਿ ਮੈਂ ਬਗਾਵਤ ਕਰਨ ਵਿਚ ਹੱਦ ਕਰ ਦਿੱਤੀ ਹੈ।+ ਬਾਹਰ ਤਲਵਾਰ ਮੇਰੇ ਬੱਚਿਆਂ ਨੂੰ ਮੇਰੇ ਤੋਂ ਖੋਹ ਰਹੀ ਹੈ;+ ਘਰ ਦੇ ਅੰਦਰ ਮੌਤ ਦਾ ਸਾਇਆ ਹੈ। ש [ਸ਼ੀਨ] 21  ਲੋਕਾਂ ਨੇ ਮੇਰੇ ਹਉਕੇ ਸੁਣੇ ਹਨ; ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਮੇਰੇ ਸਾਰੇ ਦੁਸ਼ਮਣਾਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ। ਉਹ ਬਹੁਤ ਖ਼ੁਸ਼ ਹਨ ਕਿਉਂਕਿ ਇਹ ਬਿਪਤਾ ਤੂੰ ਲਿਆਂਦੀ ਹੈ।+ ਪਰ ਉਹ ਦਿਨ ਆਵੇਗਾ ਜਦ ਤੂੰ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਦਾ ਵੀ ਇਹੀ ਹਸ਼ਰ ਕਰੇਂਗਾ।+ ਉਸ ਦਿਨ ਉਨ੍ਹਾਂ ਦਾ ਹਾਲ ਮੇਰੇ ਵਰਗਾ ਹੋ ਜਾਵੇਗਾ।+ ת [ਤਾਉ] 22  ਉਨ੍ਹਾਂ ਦੀ ਸਾਰੀ ਬੁਰਾਈ ਤੇਰੇ ਸਾਮ੍ਹਣੇ ਆਵੇ ਅਤੇ ਤੂੰ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਵੇਂ,+ਜਿਵੇਂ ਤੂੰ ਮੇਰੇ ਸਾਰੇ ਅਪਰਾਧਾਂ ਕਰਕੇ ਮੇਰੇ ਨਾਲ ਸਖ਼ਤੀ ਨਾਲ ਪੇਸ਼ ਆਇਆਂ ਹੈਂ। ਮੇਰੇ ਹਉਕੇ ਅਣਗਿਣਤ ਹਨ ਅਤੇ ਮੇਰੇ ਦਿਲ ਵਿਚ ਪੀੜ ਹੈ।

ਫੁਟਨੋਟ

ਅਧਿਆਇ 1-4 ਮਾਤਮ ਦੇ ਗੀਤ ਹਨ ਜੋ ਇਬਰਾਨੀ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਅਨੁਸਾਰ ਲਿਖੇ ਗਏ ਹਨ।
ਜਾਂ, “ਜ਼ਿਲ੍ਹਿਆਂ।”
ਇਬ, “ਸਿਰ।”
ਇਬ, “ਯਰੂਸ਼ਲਮ ਘਰੋਂ ਬੇਘਰ ਹੁੰਦਿਆਂ।”
ਇਬ, “ਯਰੂਸ਼ਲਮ ਨੇ।”
ਇੱਥੇ ਯਰੂਸ਼ਲਮ ਨੂੰ ਇਕ ਔਰਤ ਵਜੋਂ ਦਰਸਾਇਆ ਗਿਆ ਹੈ।
ਇਬ, “ਯਰੂਸ਼ਲਮ ਉਨ੍ਹਾਂ ਲਈ।”
ਇਬ, “ਸੀਓਨ ਨੇ।”
ਇਬ, “ਮੂੰਹ।”
ਇਬ, “ਮੇਰੀਆਂ ਆਂਦਰਾਂ ਵਿਚ।”